ਵਣਜ ਤੇ ਉਦਯੋਗ ਮੰਤਰਾਲਾ

ਮਜ਼ਬੂਤ, ਸ਼ਸਕਤ ਅਤੇ ‘‘ ਆਤਮ ਨਿਰਭਰ ਭਾਰਤ ’’ ਲਈ, ਵਪਾਰ ਸੰਗਠਨਾਂ ਨੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ: ਸ਼੍ਰੀ ਪੀਯੂਸ਼ ਗੋਇਲ

ਵਣਜ ਅਤੇ ਉਦਯੋਗ ਮੰਤਰੀ ਨੇ ਬੌਂਬੇ ਚੈਂਬਰ ਆਵ੍ ਕਮਰਸਇੰਡਸਟ੍ਰੀ ਦੀ 184ਵੀਂ ਏਜੀਐੱਮ ਨੂੰ ਸੰਬੋਧਨ ਕੀਤਾ

Posted On: 13 JUL 2020 2:11PM by PIB Chandigarh

ਵਣਜ ਤੇ ਉਦਯੋਗ ਅਤੇ ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਅੱਜ ਨਵੀਂ ਦਿੱਲੀ ਵਿੱਚ ਕਿਹਾ ਕਿ ਕੋਵਿਡ -19 ਨੇ ਵਿਸ਼ਵ ਨੂੰ ਬਦਲ ਕੇ ਰੱਖ ਦਿੱਤਾ ਹੈ ਪਰ ਭਾਰਤੀ ਲੋਕਾਂ, ਕਾਰੋਬਾਰਾਂ ਅਤੇ ਉਦਯੋਗਾਂ ਨੇ ਸੰਕਟ ਸਮੇਂ ਹਾਰ ਨਹੀਂ ਮੰਨੀ ਅਤੇ ਸਥਿਤੀ ਅਨੁਕੂਲ ਚਲਣ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਦੇ ਨਾਲ ਲਗਾਤਾਰ ਸਥਿਤੀ ਨਾਲ ਨਜਿੱਠਣ ਅਤੇ ਸੰਕਟ ਨੂੰ ਅਵਸਰ ਵਿੱਚ ਬਦਲਣ ਦੇ ਨਵੇਂ ਢੰਗਾਂ  ਨੂੰ ਵਿਕਸਤ ਕਰਦੇ ਹੋਏ  ਇਸ ਦਾ ਸਾਹਮਣਾ ਕੀਤਾ।

 

ਸ਼੍ਰੀ ਗੋਇਲ ਬੌਂਬੇ ਚੈਂਬਰ ਆਵ੍ ਕਮਰਸ ਐਂਡ ਇੰਡਸਟ੍ਰੀ ਦੀ 184ਵੀਂ ਏਜੀਐੱਮ ਮੌਕੇ ਦੇਸ਼ ਦੇ ਸਭ ਤੋਂ ਪੁਰਾਣੇ ਚੈਂਬਰਾਂ ਵਿੱਚੋਂ ਇੱਕ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਭਾਸ਼ਣ ਦੇ ਰਹੇ ਸਨ।

 

ਇਸ ਮੌਕੇ ਬੋਲਦਿਆਂ ਸ਼੍ਰੀ ਗੋਇਲ ਨੇ ਭਾਰਤ ਨੂੰ ਆਤਮ- ਨਿਰਭਰ ਬਣਾਉਣ ਅਤੇ ਕੋਵਿਡ ਸਥਿਤੀ ਨਾਲ ਲੜਨ ਲਈ ਤਿਆਰ ਕਰਨ ਵਾਸਤੇਅੱਗੇ ਆਉਣ ਲਈ ਉਦਯੋਗਾਂ ਅਤੇ ਵਪਾਰਕ ਸੰਗਠਨਾਂ ਦੀ ਭੂਮਿਕਾ ਨੂੰ ਸਵੀਕਾਰ ਕੀਤਾ ਜਿਨ੍ਹਾਂ ਨੇ ਪੀਪੀਈਜ਼, ਆਈਸੀਯੂ ਬੈੱਡਾਂ ਲਈ ਬੁਨਿਆਦੀ ਢਾਂਚਾ, ਆਈਸੋਲੇਸ਼ਨ ਸਹੂਲਤਾਂ ਅਤੇ ਮਾਸਕ ਤੇ ਹੋਰ ਪੀਪੀਈਜ਼ ਦਾ ਇਸ ਲੈਵਲ ਤੱਕ ਨਿਰਮਾਣ ਕੀਤਾ ਕਿ ਭਾਰਤ ਹੁਣ ਇਨ੍ਹਾਂ ਦਾ ਨਿਰਯਾਤ ਕਰਨ ਦੇ ਸਮਰੱਥ ਹੈ। ਅਨਲੌਕ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਭਾਰਤੀ ਅਰਥਵਿਵਸਥਾ ਵਿੱਚ ਸੁਧਾਰ ਹੋ ਰਿਹਾ ਹੈ, ਜਿਵੇਂ ਕਿ ਮਾਲ ਅਤੇ ਮੁਸਾਫਰਾਂ ਦੀ ਗਤੀਸ਼ੀਲਤਾ ਅਤੇ ਬਿਜਲੀ ਦੀ ਵਧੀ ਹੋਈ ਖ਼ਪਤ ਤੋਂ ਸੰਕੇਤ ਮਿਲ ਰਹੇ ਹਨ।  ਵਾਜਬ ਪੱਧਰ ਦੇ ਅਪ੍ਰੇਸ਼ਨ ਨਾਲ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ। ਨਿਰਯਾਤ ਵਿੱਚ ਵਧਦੇ ਰੁਝਾਨ ਦਿਖਾਈ ਦੇ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੋਵਿਡ ਤੋਂ ਪਹਿਲਾਂ ਅਤੇ ਕੋਵਿਡ ਤੋਂ ਬਾਅਦ ਦੀ ਦੁਨੀਆ ਵੱਖਰੀ ਤਰ੍ਹਾਂ ਦੀ ਹੋਵੇਗੀ ਅਤੇ ਅਸੀਂ ਬਿਹਤਰ ਪੋਸਟ-ਕੋਵਿਡ ਦੁਨੀਆ ਲਈ ਅੱਗੇ ਵਧਣ ਦੀ ਤਿਆਰੀ ਕਰ ਰਹੇ ਹਾਂ।

 

ਸ਼੍ਰੀ ਗੋਇਲ ਨੇ ਅੱਗੇ ਕਿਹਾ ਕਿ ਇੱਕ ਦੇਸ਼ ਵਜੋਂ ਭਾਰਤ ਨੂੰ ਕੋਵਿਡ ਤੋਂ ਬਾਅਦ ਦੀ ਦੁਨੀਆ ਲਈ ਉਤਪਾਦਨ ਵਿੱਚ ਵਾਧਾ ਕਰਕੇ, ਉਤਪਾਦਾਂ ਦੀ ਕੁਆਲਿਟੀ ਵਿੱਚ ਸੁਧਾਰ ਕਰਕੇਉੱਚ ਅਰਥਵਿਵਸਥਾਵਾਂ, ਨਿਰਵਿਘਨ ਲੌਜਿਸਟਿਕ ਚੈਨਲ, ਮੁਕਾਬਲੇ ਦੀਆਂ ਕੀਮਤਾਂ ਨਿਰਧਾਰਿਤ ਕਰਨ ਦੀ ਕੋਸ਼ਿਸ਼ ਕਰਦਿਆਂ, ਅਤੇ ਨਿਵੇਕਲੀਆਂ ਪਿਰਤਾਂ ਦਾ ਉਪਯੋਗ ਕਰਦੇ ਹੋਏ ਨਿਵੇਸ਼, ਬੁਨਿਆਦੀ ਢਾਂਚੇ ਅਤੇ ਇਨੋਵੇਸ਼ਨ 'ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਸਰਕਾਰ ਅਤੇ ਵਪਾਰਕ ਸੰਗਠਨਾਂ ਨੂੰ ਪ੍ਰਗਤੀ ਨੂੰ ਹੁਲਾਰਾ ਦੇਣ, ਵਧੇਰੇ ਰੋਜ਼ਗਾਰ ਲਿਆਉਣ, ਨੌਜਵਾਨਾਂ ਨੂੰ ਨੌਕਰੀਆਂ ਦੇਣ ਅਤੇ ਤਾਕਤ ਨਾਲ ਦੁਨੀਆ ਨਾਲ ਜੁੜੇ ਰਹਿਣ ਅਤੇ ਵਿਸ਼ਵ ਲਈ ਦਰਵਾਜ਼ੇ ਬੰਦ ਨਾ ਕਰਨ, ਬਲਕਿ ਸਵੈ-ਨਿਰਭਰ ਆਤਮ ਨਿਰਭਰ ਭਾਰਤਲਈ ਕੰਮ ਕਰਨਾ ਚਾਹੀਦਾ ਹੈ।

 

ਕਈ ਵਿਸ਼ੇਸ਼ ਸੈਕਟਰਾਂ ਜਿਵੇਂ ਕਿ ਆਟੋ-ਪਾਰਟਸ, ਚਮੜਾ, ਫਾਰਮਾ, ਫੁਟਵੀਅਰ ਅਤੇ ਸਮੁੰਦਰੀ ਉਤਪਾਦਾਂ ਵਿੱਚ ਵਿਸ਼ੇਸੀਕ੍ਰਿਤ ਸਾਡੇ ਭਾਰਤੀ ਉਦਯੋਗਾਂ ਵਿੱਚ ਭਾਰਤੀ ਨਿਰਮਾਣ ਨੂੰ ਪ੍ਰੋਤਸਾਹਿਤ  ਕਰਨ ਦੀ ਭਾਰੀ ਸੰਭਾਵਨਾ ਹੈ। ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ, “ਮੈਂ ਬੌਂਬੇ ਚੈਂਬਰ ਆਵ੍ ਕਮਰਸ ਐਂਡ ਇੰਡਸਟ੍ਰੀ ਨੂੰ ਸੱਦਾ ਦਿੰਦਾ ਹਾਂ ਕਿ ਉਹ ਈਜ਼ ਆਵ੍ ਡੂਇੰਗ ਬਿਜ਼ਨਸ ਸੂਚਕਾਂਕ ਵਿੱਚ ਸੁਧਾਰ ਅਤੇ ਸਰਲਤਾ ਲਿਆਉਣ ਅਤੇ ਉਦਯੋਗਾਂ ਲਈ ਸਿੰਗਲ ਵਿੰਡੋ ਕਲੀਅਰੈਂਸਿਜ਼ ਅਤੇ ਸੈਲਫ-ਰੈਗੂਲੇਸ਼ਨ ਢਾਂਚੇ ਲਈ ਇੱਕ ਮਜ਼ਬੂਤ ਵਿਵਸਥਾ ਦੇ ਨਿਰਮਾਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਉਸ ਦੀ ਸਹਾਇਤਾ ਕਰਨ ਅਤੇ ਆਪਣਾ ਯੋਗਦਾਨ ਪਾਉਣ।

 

ਸ਼੍ਰੀ ਗੋਇਲ ਨੇ ਕਿਹਾ ਕਿ ਮਜ਼ਬੂਤ ਅਤੇ ਸ਼ਸਕਤ ਭਾਰਤ ਲਈ ਵਪਾਰ ਸੰਗਠਨਾਂ ਨੇ ਇੱਕ ਅਹਿਮ ਭੂਮਿਕਾ ਨਿਭਾਉਣੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਸਭ ਤੋਂ ਪੁਰਾਣੇ ਵਪਾਰਕ ਸੰਗਠਨ ਵਜੋਂ ਬੌਂਬੇ ਚੈਂਬਰ ਆਵ੍ ਕਮਰਸ ਐਂਡ ਇੰਡਸਟ੍ਰੀ ਦੀ 184ਵੀਂ ਏਜੀਐਮ ਦੇਸ਼ ਦੇ ਲਈ ਇੱਕ ਮਹੱਤਵਪੂਰਨ ਉਪਲੱਬਧੀ ਹੈ।  ਇਸ ਦੀ ਸਮਾਪਤੀ ਮੌਕੇ ਸ਼੍ਰੀ ਗੋਇਲ ਨੇ ਵਿਸ਼ਵਾਸ ਪ੍ਰਗਟਾਇਆ ਕਿ ਭਾਰਤ ਆਪਣੀ ਯੁਵਾ ਪੀੜ੍ਹੀ ਦੀਆਂ ਵਿਸ਼ਾਲ ਸਮਰੱਥਾਵਾਂ ਦੀ ਵਰਤੋਂ ਕਰਦਿਆਂ ਵਿਸ਼ਵ ਪ੍ਰਮੁੱਖ ਬਣ ਸਕਦਾ ਹੈ। ਉਨ੍ਹਾਂ ਨੇ ਇਸ ਕਠਿਨ ਸਮੇਂ ਵਿੱਚ 130 ਕਰੋੜ ਭਾਰਤੀਆਂ ਦੀ ਦ੍ਰਿੜ੍ਹਤਾ ਦੀ ਸ਼ਲਾਘਾ ਕੀਤੀ।

 

****

 

ਵਾਈਬੀ/ਏਪੀ


(Release ID: 1638439) Visitor Counter : 203