ਬਿਜਲੀ ਮੰਤਰਾਲਾ

ਐੱਨਟੀਪੀਸੀ ਨੇ ਵੱਕਾਰੀ ਸੀਆਈਆਈ-ਆਈਟੀਸੀ ਸਥਿਰਤਾ (ਸਸਟੇਨੇਬਿਲਿਟੀ) ਪੁਰਸਕਾਰ 2019 ਜਿੱਤਿਆ

Posted On: 12 JUL 2020 4:35PM by PIB Chandigarh

ਊਰਜਾ ਮੰਤਰਾਲੇ ਤਹਿਤ ਕੇਂਦਰੀ ਜਨਤਕ ਖੇਤਰ ਇਕਾਈ ਅਤੇ ਭਾਰਤ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਨ ਕੰਪਨੀ ਐੱਨਟੀਪੀਸੀ ਲਿਮਿਟਿਡ ਕਾਰਪੋਰੇਟ ਐਕਸੀਲੈਂਸ ਸ਼੍ਰੇਣੀ ਵਿੱਚ ਬਿਹਤਰੀਨ ਪ੍ਰਾਪਤੀ ਤਹਿਤ ਵੱਕਾਰੀ ਸੀਆਈਆਈ-ਆਈਟੀਸੀ ਸਥਿਰਤਾ ਪੁਰਸਕਾਰ 2019 ਜਿੱਤਿਆ ਹੈ। ਇਸਦੇ ਨਾਲ ਹੀ ਕੰਪਨੀ ਨੂੰ ਸੀਐੱਸਆਰ ਦੀ ਸ਼੍ਰੇਣੀ ਵਿੱਚ ਮਹੱਤਵਪੂਰਨ ਪ੍ਰਾਪਤੀ ਲਈ ਪ੍ਰਸ਼ੰਸਾ-ਪੱਤਰ ਮਿਲਿਆ ਹੈ।

 

ਐੱਨਟੀਪੀਸੀ ਹਮੇਸ਼ਾ ਬਿਜਲੀ ਸਟੇਸ਼ਨਾਂ ਦੇ ਆਲੇ ਦੁਆਲੇ ਦੇ ਆਪਣੇ ਭਾਈਚਾਰਿਆਂ ਦੇ ਸਥਾਈ ਵਿਕਾਸ ਲਈ ਯਤਨਸ਼ੀਲ ਰਹਿੰਦੀ ਹੈ। ਇਸ ਦਾ ਫਲੈਗਸ਼ਿਪ ਸੀਐੱਸਆਰ ਪ੍ਰੋਗਰਾਮ ਜੀਈਐੱਮ (ਲੜਕੀਆਂ ਦੇ ਸਸ਼ਕਤੀਕਰਨ ਸਬੰਧੀ ਮਿਸ਼ਨ),ਗ਼ਰੀਬ ਪਿਛੋਕੜ ਵਾਲੀਆਂ ਸਕੂਲ ਜਾ ਰਹੀਆਂ ਲੜਕੀਆਂ ਨੂੰ ਉਨ੍ਹਾਂ ਦੇ ਸਰਬਪੱਖੀ ਵਿਕਾਸ ਵਿੱਚ ਸਹਾਇਤਾ ਬਿਜਲੀ ਸਟੇਸ਼ਨਾਂ ਦੇ ਆਸ-ਪਾਸ ਵਿੱਚ ਸੰਸਥਾਗਤ ਇੱਕ 4 ਹਫਤੇ ਦਾ ਰਿਹਾਇਸ਼ੀ ਪ੍ਰੋਗਰਾਮ ਹੈ।

 

ਐੱਨਟੀਪੀਸੀ ਨੇ ਠੇਕੇਦਾਰ ਮਜ਼ਦੂਰਾਂ ਨੂੰ ਮਹੀਨੇ ਦੇ ਆਖ਼ਰੀ ਦਿਨ ਪ੍ਰੋਜੈਕਟ ਸਥਾਨਾਂ ਤੇ ਭੁਗਤਾਨ ਲਈ ਠੇਕੇਦਾਰ ਕਿਰਤੀ ਸੂਚਨਾ ਪ੍ਰਬੰਧਨ ਪ੍ਰਣਾਲੀ (ਸੀਐੱਲਆਈਐੱਮਐੱਸ) ਦੀ ਸ਼ੁਰੂਆਤ ਵੀ ਕੀਤੀ ਹੈ।

 

ਸੀਆਈਆਈ-ਆਈਟੀਸੀ ਸਥਿਰਤਾ ਪੁਰਸਕਾਰ ਟਿਕਾਊ ਗਤੀਵਿਧੀਆਂ ਵਿੱਚ ਨੂੰ ਮਾਨਤਾ ਅਤੇ ਉੱਤਮਤਾ ਨੂੰ ਪ੍ਰਤੀਫ਼ਲ ਪ੍ਰਦਾਨ ਕਰਦੇ ਹਨ। ਇਹ ਦੇਸ਼ ਵਿਚ ਸਥਿਰਤਾ ਦੀ ਮਾਨਤਾ ਲਈ ਸਭ ਤੋਂ ਭਰੋਸੇਯੋਗ ਪਲੈਟਫਾਰਮ ਮੰਨਿਆ ਜਾਂਦਾ ਹੈ।

 

62,110 ਮੈਗਾਵਾਟ ਦੀ ਕੁੱਲ ਸਥਾਪਿਤ ਸਮਰੱਥਾ ਦੇ ਨਾਲ, ਐੱਨਟੀਪੀਸੀ ਸਮੂਹ ਕੋਲ 70 ਪਾਵਰ ਸਟੇਸ਼ਨ ਹਨ ਜਿਨ੍ਹਾਂ ਵਿੱਚ 24 ਕੋਲੇ, 7 ਕੰਬਾਈਂਡ ਸਾਈਕਲ ਗੈਸ / ਤਰਲ ਬਾਲਣ, 1 ਹਾਈਡ੍ਰੋ, 13ਅਖੁੱਟ ਅਤੇ 25 ਸਹਾਇਕ ਅਤੇ ਜੁਆਇੰਟ ਵੈਂਚਰ (ਜੇਵੀ) ਪਾਵਰ ਸਟੇਸ਼ਨ ਹਨ।

 

                                                                                ***

ਆਰਸੀਜੇ/ਐੱਮ



(Release ID: 1638243) Visitor Counter : 177