ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਦੁਨੀਆ ਭਰ ਵਿੱਚ ਫੈਲੇ ਭਾਰਤੀ ਵਿਦਿਆਰਥੀਆਂ ਨੂੰ ਅਪੀਲ ਕੀਤੀ- ਆਓ, ਭਾਰਤ ਵਿੱਚ ਇਨੋਵੇਟ ਕਰੋ

Posted On: 12 JUL 2020 11:42AM by PIB Chandigarh

ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਦੁਨੀਆ ਦੀਆਂ ਮੋਹਰੀ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਵਿੱਚ ਉੱਭਰਦੇ ਮੌਕਿਆਂ ਦਾ ਪਤਾ ਲਗਾਉਣ ਲਈ ਭਾਰਤ ਆਉਣ ਅਤੇ ਇਨੋਵੇਟ ਕਰਨ ਦੀ ਅਪੀਲ ਕੀਤੀ ਹੈ। ਸ਼੍ਰੀ ਪ੍ਰਧਾਨ ਕੱਲ੍ਹ ਭਾਰਤ ਵਿੱਚ ਅੰਤਿਮ ਮੀਲ ਊਰਜਾ ਉਪਯੋਗ ਤੇ ਨੌਜਵਾਨ ਵਿਦੇਸ਼ੀ ਭਾਰਤੀ ਵਿਦਵਾਨਾਂ, ਵਿਦਿਆਰਥੀਆਂ ਅਤੇ ਦੋਸਤਾਂ ਦੇ ਇੱਕ ਉਤਸ਼ਾਹੀ ਸਮੂਹ ਨਾਲ ਗੱਲਬਾਤ ਕਰ ਰਹੇ ਸਨ। ਇਸ ਈ-ਮੀਟਿੰਗ ਦਾ ਆਯੋਜਨ ਪ੍ਰਿੰਸਟਨ ਯੂਨੀਵਰਸਿਟੀ ਦੇ ਲੀਡ ਇੰਡੀਆ ਗਰੁੱਪ, ਥਿੰਕ ਇੰਡੀਆ ਪਰਡਿਊ, ਮੈਰੀਲੈਂਡ ਯੂਨੀਵਰਸਿਟੀ ਵਿੱਚ ਡਿਵੈਲਪ ਇੰਪਾਵਰ ਐਂਡ ਸਿਨਰਜਾਈਜ਼ ਇੰਡੀਆ ਗਰੁੱਪ ਨੇ ਕੀਤਾ ਸੀ।

 

https://static.pib.gov.in/WriteReadData/userfiles/image/image001NXVW.jpg

 

ਭਾਰਤ ਦੀ ਊਰਜਾ ਦ੍ਰਿਸ਼ਟੀ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਊਰਜਾ ਭਵਿੱਖ ਲਈ ਇੱਕ ਸਪਸ਼ਟ ਰੋਡਮੈਪ ਦੀ ਕਲਪਨਾ ਕੀਤੀ ਹੈ ਜੋ ਪੰਜ ਪ੍ਰਮੁੱਖ ਤੱਤਾਂ ਜਿਵੇਂ ਊਰਜਾ ਉਪਲੱਬਧਤਾ ਅਤੇ ਸਾਰਿਆਂ ਲਈ ਪਹੁੰਚ, ਗ਼ਰੀਬਾਂ ਵਿੱਚ ਸਭ ਤੋਂ ਗ਼ਰੀਬ ਲੋਕਾਂ ਲਈ ਊਰਜਾ ਸਮਰੱਥਾ, ਊਰਜਾ ਦੇ ਉਪਯੋਗ ਵਿੱਚ ਕੁਸ਼ਲਤਾ, ਇੱਕ ਜ਼ਿੰਮੇਵਾਰ ਆਲਮੀ ਨਾਗਰਿਕ ਦੇ ਰੂਪ ਵਿੱਚ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਊਰਜਾ ਸਥਿਰਤਾ ਅਤੇ ਆਲਮੀ ਅਨਿਸ਼ਚਤਾਵਾਂ ਨੂੰ ਘੱਟ ਕਰਨ ਲਈ ਊਰਜਾ ਸੁਰੱਖਿਆ ਤੇ ਅਧਾਰਿਤ ਹੈ।

 

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਬਾਰੇ ਦੱਸਦੇ ਹੋਏ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਅਸੀਂ 2016 ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਦੀ ਸ਼ੁਰੂਆਤ ਕੀਤੀ। ਇਸਦਾ ਉਦੇਸ਼ 80 ਮਿਲੀਅਨ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਵਿੱਚ ਐੱਲਪੀਜੀ ਰਸੋਈ ਗੈਸ ਕਨੈਕਸ਼ਨ ਪ੍ਰਦਾਨ ਕਰਨਾ ਹੈ। ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ 80 ਮਿਲੀਅਨ ਗਾਹਕਾਂ ਦੇ ਟੀਚੇ ਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹਾਂ। ਇਸ ਦੇ ਨਾਲ ਹੀ ਐੱਲਪੀਜੀ ਕਨੈਕਸ਼ਨ ਹੁਣ ਭਾਰਤ ਦੇ 98 ਫੀਸਦੀ ਘਰਾਂ ਵਿੱਚ ਉਪਲੱਬਧ ਹਨ ਜੋ ਸਾਲ 2014 ਵਿੱਚ ਸਿਰਫ਼ 56 ਫੀਸਦੀ ਤੋਂ ਕਾਫ਼ੀ ਜ਼ਿਆਦਾ ਹੈ।

 

ਸ਼੍ਰੀ ਪ੍ਰਧਾਨ ਨੇ ਤੇਲ ਅਤੇ ਗੈਸ ਖੇਤਰ ਵਿੱਚ ਆਤਮ ਨਿਰਭਰਤਾ ਬਾਰੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 2022 ਤੱਕ ਊਰਜਾ ਆਯਾਤ ਤੇ ਨਿਰਭਰਤਾ ਵਿੱਚ 10 ਪ੍ਰਤੀਸ਼ਤ ਦੀ ਕਮੀ ਕਰਨ ਦਾ ਟੀਚਾ ਰੱਖਿਆ ਹੈ। ਇਸ ਸਬੰਧ ਵਿੱਚ ਸਰਕਾਰ ਨੇ ਘਰੇਲੂ ਤੇਲ ਅਤੇ ਗੈਸ ਦਾ ਉਤਪਾਦਨ ਵਧਾਉਣ ਅਤੇ ਦੇਸ਼ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਯਾਤ ਤੇ ਨਿਰਭਰਤਾ ਘੱਟ ਕਰਨ ਲਈ ਕਈ ਨੀਤੀਆਂ ਲਾਗੂ ਕਰਨ ਦੇ ਨਾਲ-ਨਾਲ ਪ੍ਰਸ਼ਾਸਨਿਕ ਉਪਾਅ ਵੀ ਕੀਤੇ ਹਨ।

 

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਭਾਰਤ ਦੀ ਊਰਜਾ ਕੂਟਨੀਤੀ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਆਲਮੀ ਊਰਜਾ ਨਕਸ਼ੇ ਵਿੱਚ ਆਪਣੀ ਮੌਜੂਦਗੀ ਮਹਿਸੂਸ ਕਰਾਈ ਹੈ। ਭਾਰਤ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਊਰਜਾ ਦੀ ਉਚਿਤ ਅਤੇ ਕਿਫਾਇਤੀ ਕੀਮਤ ਦੀ ਮੰਗ ਕਰਨ ਵਾਲੇ ਦੇਸ਼ਾਂ ਦੀ ਅਵਾਜ਼ ਬੁਲੰਦ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਵਿਸ਼ਵ ਊਰਜਾ ਚਰਚਾ ਵਿੱਚ ਓਪੇਕ, ਆਈਈਏ, ਆਈਈਐੱਫ ਅਤੇ ਵਿਭਿੰਨਤਾ ਦੀ ਨੀਤੀ ਤਹਿਤ ਅਮਰੀਕਾ, ਰੂਸ, ਸਾਊਦੀ ਅਰਬ, ਯੂਏਈ ਅਤੇ ਸਾਰੇ ਪ੍ਰਮੁੱਖ ਊਰਜਾ ਉਤਪਾਦਕ ਦੇਸ਼ਾਂ ਨਾਲ ਜੁੜੇ ਹਾਂ।

 

ਭਾਰਤ ਦੇ ਗੈਸ ਅਧਾਰਿਤ ਅਰਥਵਿਵਸਥਾ ਵੱਲ ਵਧਣ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਕੋਵਿਡ-19 ਤੋਂ ਪੈਦਾ ਹੋਈਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਏਸ਼ੀਆ ਵਿੱਚ ਗੈਸ ਦੀ ਮੰਗ ਵਿੱਚ ਵਾਧੇ ਦੇ ਤਰਜੀਹੀ ਕਾਰਕਾਂ ਵਿੱਚੋਂ ਇੱਕ ਦੇ ਰੂਪ ਵਿੱਚ ਉੱਭਰਨ ਲਈ ਤਿਆਰ ਹੈ। ਅੱਜ ਭਾਰਤ ਦੇ ਊਰਜਾ ਮਿਸ਼ਰਣ ਵਿੱਚ ਕੁਦਰਤੀ ਗੈਸ ਦੀ ਹਿੱਸੇਦਾਰੀ ਲਗਭਗ 6.3 ਫੀਸਦੀ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਨੇ 2030 ਤੱਕ ਕੁਦਰਤੀ ਗੈਸ ਦੀ ਹਿੱਸੇਦਾਰੀ ਨੂੰ 15 ਫੀਸਦੀ ਤੱਕ ਵਧਾਉਣ ਲਈ ਇੱਕ ਖਾਹਿਸ਼ੀ ਟੀਚਾ ਤੈਅ ਕੀਤਾ ਹੈ।

 

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਮੌਜੂਦਾ ਮਹਾਮਾਰੀ ਤੇ ਕਿਹਾ ਕਿ ਅਸੀਂ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਵਿਚਕਾਰ ਹਾਂ ਜਿਸ ਨੇ ਸਾਡੇ ਜੀਵਨ ਦੀਆਂ ਬੁਨਿਆਦੀ ਧਾਰਨਾਵਾਂ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਤੁਰੰਤ ਆਰਥਿਕ ਪ੍ਰਭਾਵ ਸਾਡੀ ਵਿਕਾਸ ਦੀ ਗਤੀ ਨੂੰ ਹੌਲ਼ੀ ਕਰ ਸਕਦਾ ਹੈ, ਪਰ ਸਾਡੇ ਕੋਲ ਥੋੜ੍ਹਾ ਰੁਕਣ, ਪੁਨਰਵਿਚਾਰ ਕਰਨ ਅਤੇ ਨਵਾਂ ਰੂਪ ਦੇਣ ਦੇ ਮੌਕੇ ਵੀ ਹਨ।

 

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਮਹਾਮਾਰੀ ਦੌਰਾਨ ਐਲਾਨ ਕੀਤੇ ਗਏ ਆਰਥਿਕ ਪੈਕੇਜ ਬਾਰੇ ਦੱਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਨਾਲ ਨਜਿੱਠਣ ਲਈ 265 ਬਿਲੀਅਨ ਡਾਲਰ ਦੇ ਵੱਡੇ ਪ੍ਰੋਤਸਾਹਨ ਪੈਕੇਜ ਦਾ ਐਲਾਨ ਕੀਤਾ ਹੈ ਜੋ ਭਾਰਤ ਦੇ ਕੁੱਲ ਘਰੇਲੂ ਉਤਪਾਦ ਦੇ 10 ਫੀਸਦੀ ਹਿੱਸੇ ਦੇ ਬਰਾਬਰ ਹੈ। ਉਨ੍ਹਾਂ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਲਈ ਵੱਡੇ ਸੁਧਾਰਾਂ ਦਾ ਐਲਾਨ ਕੀਤਾ ਗਿਆ ਹੈ ਜੋ ਕੋਵਿਡ-19 ਦੀਆਂ ਚੁਣੌਤੀਆਂ ਨੂੰ ਇੱਕ ਮੌਕੇ ਵਿੱਚ ਬਦਲਣ ਅਤੇ ਭਾਰਤ ਨੂੰ 21ਵੀਂ ਸਦੀ ਦਾ ਆਲਮੀ ਨਿਰਮਾਣ ਕੇਂਦਰ ਬਣਾਉਣ ਲਈ ਹੈ। ਸ਼੍ਰੀ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਲਈ ਊਰਜਾ ਬੁਨਿਆਦੀ ਢਾਂਚਾ ਇੱਕ ਅਭਿੰਨ ਅੰਗ ਹੈ।

 

****

 

ਵਾਈਬੀ



(Release ID: 1638208) Visitor Counter : 152