ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਲੋਕਾਂ ਤੋਂ ਪੁੱਛਿਆ, ਕੋਰੋਨਾ ਕਾਲ ਵਿੱਚ ਜੀਵਨ ਤੋਂ ਕੀ ਸਹੀ ਸਬਕ ਸਿੱਖੇ ਗਏ
ਸ਼੍ਰੀ ਨਾਇਡੂ ਨੇ ਆਤਮ-ਮੁੱਲਾਂਕਣ ਲਈ 10 ਬਿੰਦੂਆਂ ਦੇ ਮੈਟ੍ਰਿਕਸ ਦਾ ਸੁਝਾਅ ਦਿੱਤਾ
ਕਿਹਾ, ਮਹਾਮਾਰੀ ਨੂੰ ਇੱਕ ‘ਸੁਧਾਰਕ’ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ
Posted On:
12 JUL 2020 11:02AM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਚਲਦੇ ਬੰਦਸ਼ ਦੇ ਦੌਰਾਨ ਪਿਛਲੇ ਕੁਝ ਮਹੀਨਿਆਂ ਦੇ ਜੀਵਨ ’ਤੇ ਆਤਮਨਿਰੀਖਣ ਕਰਨ ਦੀ ਤਾਕੀਦ ਕੀਤੀ ਹੈ ਅਤੇ ਮੁੱਲਾਂਕਣ ਵੀ ਕਿ ਕੀ ਉਨ੍ਹਾਂ ਨੇ ਸਹੀ ਸਬਕ ਸਿੱਖਿਆ ਅਤੇ ਅਜਿਹੀਆਂ ਅਨਿਸ਼ਚਿਤਤਾ ਨਾਲ ਨਜਿੱਠਣ ਲਈ ਖ਼ੁਦ ਨੂੰ ਤਿਆਰ ਕੀਤਾ ਹੈ।
ਕੋਵਿਡ-19 ਮਹਾਮਾਰੀ ਦੇ ਕਾਰਨਾਂ ਅਤੇ ਨਤੀਜਿਆਂ ’ਤੇ ਲੋਕਾਂ ਨਾਲ ਜੁੜਨ ਦੀ ਗੱਲ ਕਰਦੇ ਹੋਏ ਸ਼੍ਰੀ ਨਾਇਡੂ ਨੇ ਫੇਸਬੁੱਕ ’ਤੇ ਅੱਜ ਪੋਸਟ ਕਰਦਿਆਂ ਲਿਖਿਆ, ‘ਕੋਰੋਨਾ ਕਾਲ ਵਿੱਚ ਜੀਵਨ ’ਤੇ ਚਿੰਤਨ’। ਵਾਰਤਾਲਾਪ ਦੇ ਅੰਦਾਜ਼ ਵਿੱਚ ਲਿਖਦੇ ਹੋਏ ਉਨ੍ਹਾਂ ਨੇ 10 ਸਵਾਲ ਸਾਹਮਣੇ ਰੱਖੇ, ਜਿਨ੍ਹਾਂ ਦੇ ਜਵਾਬਾਂ ਤੋਂ ਪਿਛਲੇ ਚਾਰ ਮਹੀਨਿਆਂ ਤੋਂ ਜ਼ਿਆਦਾ ਸਮੇਂ ਵਿੱਚ ਬੰਦਸ਼ ਦੇ ਦੌਰਾਨ ਸਿੱਖੇ ਗਏ ਸਬਕ ਦਾ ਆਕਲਨ ਕਰਨ ਅਤੇ ਜੀਵਨ ਦੀਆਂ ਮੰਗਾਂ ਵਿੱਚ ਕੀ ਪਰਿਵਰਤਨ ਆਇਆ, ਇਹ ਸਮਝਣ ਵਿੱਚ ਮਦਦ ਮਿਲੇਗੀ। ਸ਼੍ਰੀ ਨਾਇਡੂ ਨੇ ਕਿਹਾ ਕਿ 10 ਬਿੰਦੂਆਂ ਦਾ ਮੈਟ੍ਰਿਕਸ ਇਹ ਜਾਣਨ ਵਿੱਚ ਵੀ ਮਦਦ ਕਰੇਗਾ ਕਿ ਕੀ ਲੋਕਾਂ ਨੇ ਜ਼ਰੂਰੀ ਸਮਝ ਦੇ ਨਾਲ ਖ਼ੁਦ ਨੂੰ ਇਸ ਤਰ੍ਹਾਂ ਤਿਆਰ ਕਰ ਲਿਆ ਹੈ ਤਾਕਿ ਭਵਿੱਖ ਵਿੱਚ ਅਜਿਹੀਆਂ ਕਠਿਨਾਈਆਂ ਨੂੰ ਮੁੜ ਰੋਕਣ ਵਿੱਚ ਮਦਦ ਮਿਲ ਸਕੇ ।
ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਮਹਾਮਾਰੀ ਨੂੰ ਨਾ ਕੇਵਲ ਇੱਕ ਆਪਦਾ ਬਲਕਿ ਜਿਊਣ ਦੇ ਦ੍ਰਿਸ਼ਟੀਕੋਣ ਅਤੇ ਪ੍ਰਥਾਵਾਂ ਵਿੱਚ ਜ਼ਰੂਰੀ ਪਰਿਵਰਤਨ ਕਰਨ ਵਾਲੇ ਇੱਕ ‘ਸੁਧਾਰਕ’ ਵਜੋਂ ਵੀ ਦੇਖਣ ਦੀ ਜ਼ਰੂਰਤ ਹੈ ਜਿਸ ਨਾਲ ਅਸੀਂ ਕੁਦਰਤ ਅਤੇ ਸੱਭਿਆਚਾਰ ਅਤੇ ਸਹਾਇਕ ਮਾਰਗਦਰਸ਼ਕ ਸਿਧਾਂਤਾਂ ਅਤੇ ਲੋਕਾਚਾਰ ਨਾਲ ਤਾਲਮੇਲ ਬਣਾ ਕੇ ਰਹੀਏ । ਉਨ੍ਹਾਂ ਨੇ ਕਿਹਾ, ‘ਜੀਵਨ ਮਾਰਗ ਦਾ ਉਸ ਦੀਆਂ ਸਾਰੀਆਂ ਅਭਿਵਿਅਕਤੀਆਂ ਅਤੇ ਸਮੁੱਚੇ ਰੂਪ ਵਿੱਚ ਲਗਾਤਾਰ ਮੁੱਲਾਂਕਣ ਉੱਚ ਜੀਵਨ ਲਈ ਇੱਕ ਜ਼ਰੂਰੀ ਸ਼ਰਤ ਹੈ। ਅਜਿਹਾ ਹੀ ਇੱਕ ਅਵਸਰ ਹੁਣ ਹੈ ਕਿਉਂਕਿ ਅਸੀਂ ਕੋਰੋਨਾ ਵਾਇਰਸ ਦੇ ਨਾਲ ਜੀ ਰਹੇ ਹਾਂ।’
ਸ਼੍ਰੀ ਨਾਇਡੂ ਦੇ ‘ਕੋਰੋਨਾ ਕਾਲ ਵਿੱਚ ਜੀਵਨ ’ਤੇ ਚਿੰਤਨ’ ਦਾ ਜ਼ੋਰ ਆਧੁਨਿਕ ਜੀਵਨ ਦੀ ਕਾਰਜ ਪ੍ਰਣਾਲੀ, ਕੁਦਰਤ ਅਤੇ ਰਫ਼ਤਾਰ ‘ਤੇ ਫਿਰ ਤੋਂ ਗੌਰ ਕਰਨ ਅਤੇ ਇੱਕ ਤਾਲਮੇਲਪੂਰਨ ਅਤੇ ਨਪੇ-ਤੁਲੇ ਜੀਵਨ ਲਈ ਉਚਿਤ ਪਰਿਵਰਤਨ ਦੇ ਇਲਾਵਾ ਜੀਵਨ ਦੇ ਉਦੇਸ਼ ਨੂੰ ਠੀਕ ਤਰ੍ਹਾਂ ਨਾਲ ਪਰਿਭਾਸ਼ਿਤ ਕਰਨ ’ਤੇ ਹੈ।
ਚਿੰਤਾ ਮੁਕਤ ਜੀਵਨ ਲਈ ਸ਼੍ਰੀ ਨਾਇਡੂ ਦੁਆਰਾ ਦਿੱਤੇ ਗਏ ਸੁਝਾਵਾਂ ਵਿੱਚ ਸ਼ਾਮਲ ਹਨ; ਸਹੀ ਸੋਚਣਾ ਅਤੇ ਕਰਨਾ ਜਿਵੇਂ ਭੋਜਨ ਨੂੰ ਔਸ਼ਧੀ/ਦਵਾਈ ਵਜੋਂ ਵਿੱਚ ਦੇਖੀਏ ਜੋ ਸੁਅਸਥ ਜੀਵਨ ਦਾ ਨਿਰਬਾਹ ਕਰਦਾ ਹੈ; ਭੌਤਿਕ ਟੀਚੇ ਤੋਂ ਪਰੇ ਜਾ ਕੇ ਜੀਵਨ ਦਾ ਇੱਕ ਅਧਿਆਤਮਕ ਆਯਾਮ ਪ੍ਰਾਪਤ ਕਰਨਾ; ਸਹੀ ਅਤੇ ਗਲਤ ਦੇ ਸਿਧਾਂਤਾਂ ਅਤੇ ਪ੍ਰਥਾਵਾਂ ਦਾ ਪਾਲਣ ਕਰਨਾ; ਦੂਸਰਿਆਂ ਦੇ ਨਾਲ ਸਾਂਝਾ ਕਰਨਾ ਅਤੇ ਉਨ੍ਹਾਂ ਦੀ ਦੇਖਭਾਲ਼ ਕਰਨਾ; ਸਮਾਜਿਕ ਬੰਧਨਾਂ ਦਾ ਪੋਸ਼ਣ ਅਤੇ ਇੱਕ ਸਾਰਥਕ ਜੀਵਨ ਲਈ ਜੀਣ ਦਾ ਉਦੇਸ਼ ਤੈਅ ਕਰਨਾ ਹੈ।
ਲਗਾਤਾਰ ਆਪਦਾਵਾਂ ਦੇ ਕਾਰਨਾਂ ’ਤੇ ਗੌਰ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ, ‘ਗ੍ਰਹਿ ਨੂੰ ਸਾਡੀ ਜ਼ਰੂਰਤ ਨਹੀਂ ਹੈ ਬਲਕਿ ਸਾਨੂੰ ਗ੍ਰਹਿ ਦੀ ਜ਼ਰੂਰਤ ਹੈ। ਗ੍ਰਹਿ ’ਤੇ ਇੱਕਮਾਤਰ ਮਲਕੀਅਤ ਦਾ ਦਾਅਵਾ ਕਰਨਾ ਜਿਵੇਂ ਕਿ ਇਹ ਕੇਵਲ ਇਨਸਾਨਾਂ ਲਈ ਹੈ। ਇਸ ਨੇ ਕੁਦਰਤੀ ਸੰਤੁਲਨ ਨੂੰ ਵਿਗਾੜ ਦਿੱਤਾ ਹੈ ਅਤੇ ਕਈ ਤਰ੍ਹਾਂ ਦੀਆਂ ਕਠਿਨਾਈਆਂ ਪੈਦਾ ਹੋ ਗਈਆਂ।’
ਮਹਾਮਾਰੀ ਦੇ ਸਮੇਂ ਵਿੱਚ ਜਿਊਣ ਦੇ ਅਨੁਭਵ ਨੂੰ ਸ਼ਾਮਲ ਕਰਦੇ ਹੋਏ ਮੈਟ੍ਰਿਕਸ ਵਿੱਚ ਆਤਮ-ਮੁੱਲਾਂਕਣ ਦਾ ਸੁਝਾਅ ਦਿੱਤਾ ਗਿਆ, ਜਿਸ ਵਿੱਚ ਸ਼ਾਮਲ ਹੈ ਕਿ ਕੀ ਤੁਹਾਨੂੰ; ਮਹਾਮਾਰੀ ਦੇ ਕਾਰਨਾਂ ਬਾਰੇ ਪਤਾ ਹੈ; ਕੋਰੋਨਾ ਦੇ ਪ੍ਰਕੋਪ ਤੋਂ ਪਹਿਲਾਂ ਜੀਣ ਦੇ ਤਰੀਕਿਆਂ ਵਿੱਚ ਬਦਲਾਅ ਕਰਨ ਲਈ ਤਿਆਰ ਸਨ; ਜੀਵਨ ਦੇ ਮਾਅਨੇ ਫਿਰ ਤੋਂ ਪਰਿਭਾਸ਼ਿਤ ਹੋਏ ਹਨ; ਮਾਤਾ-ਪਿਤਾ ਅਤੇ ਹੋਰ ਵੱਡਿਆਂ ਦੀ ਦੇਖਭਾਲ਼ ਕਰਨ ਜਿਹੀਆਂ ਵਿਭਿੰਨ ਭੂਮਿਕਾਵਾਂ ਨੂੰ ਨਿਭਾਉਣ ਵਿੱਚ ਅੰਤਰਾਲ ਦੀ ਪਹਿਚਾਣ ਕੀਤੀ ਹੈ; ਅਗਲੀ ਆਫ਼ਤ ਦਾ ਸਾਹਮਣਾ ਕਰਨ ਲਈ ਤਿਆਰ ਕੀਤਾ ਹੈ; ਜੀਵਨ ਦੇ ਧਰਮ ਨੂੰ ਸੱਮਝਿਆ; ਅਧਿਆਤਮਕ ਗਿਆਨ ਦੀ ਜ਼ਰੂਰਤ ਨੂੰ ਸੱਮਝਿਆ; ਪਹਿਚਾਣ ਕੀਤੀ ਗਈ ਕਿ ਪ੍ਰਤੀਬੰਧ ਦੇ ਦੌਰਾਨ ਸਭ ਤੋਂ ਜ਼ਿਆਦਾ ਕੀ ਚੀਜ਼ ਛੁੱਟ ਗਈ ; ਮਹਾਮਾਰੀ ਦੇ ਕਾਰਨ ਅਤੇ ਇਸ ਦੇ ਅਲੱਗ-ਅਲੱਗ ਪ੍ਰਭਾਵ ਤੋਂ ਜਾਣੂ ਹਨ ਅਤੇ ਕੀ ਮਹਾਮਾਰੀ ਨੂੰ ਕੇਵਲ ਆਪਦਾ ਦੇ ਰੂਪ ਵਿੱਚ ਦੇਖਦੇ ਹਾਂ ਜਾਂ ਸੁਧਾਰਕ ਦੇ ਰੂਪ ਵਿੱਚ ਵੀ।
ਮਹਾਮਾਰੀ ਦੇ ਅਲੱਗ-ਅਲੱਗ ਪ੍ਰਭਾਵਾਂ ਵਿੱਚੋਂ ਕੁਝ ਵਰਗ ਇਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ, ਸ਼੍ਰੀ ਨਾਇਡੂ ਨੇ ਕਿਹਾ, ’ਅਸੀਂ ਬਰਾਬਰ (ਸਮਾਨ) ਜੰਮੇਂ ਹਾਂ ਅਤੇ ਸਮੇਂ ਦੇ ਨਾਲ ਅਸਮਾਨ ਹੁੰਦੇ ਗਏ। ਮਹਾਮਾਰੀ ਨੇ ਕੁਝ ਵਰਗਾਂ ਵਿੱਚ ਵਧ ਰਹੇ ਜੋਖਮ ਨੂੰ ਉਜਾਗਰ ਕੀਤਾ ਹੈ ਜਿਸ ਦੀ ਵਜ੍ਹਾ ਉਹ ਨਹੀਂ ਹਨ। ਉਹ ਜ਼ਿਆਦਾ ਵਿਵਸਥਿਤ ਹਨ ਅਤੇ ਉਨ੍ਹਾਂ ਨੂੰ ਉਚਿਤ ਰੂਪ ਨਾਲ ਮਦਦ ਦੀ ਦਰਕਾਰ ਹੈ। ਤੁਹਾਡੇ ਜੀਣ ਦਾ ਤਰੀਕਾ ਦੂਸਰਿਆਂ ਦੇ ਵਧੇ ਹੋਏ ਜੋਖਮਾਂ ਦੇ ਕਾਰਨਾਂ ਵਿੱਚੋਂ ਇੱਕ ਹੋ ਸਕਦਾ ਹੈ।’
ਲਾਰਵਾ ਦੇ ਕੋਕੂਨ ਦੇ ਰੂਪ ਵਿੱਚ ਜੀਵਨ ਨੂੰ ਧੀਮਾ ਕਰਨ ਅਤੇ ਫਿਰ ਇਸ ਤੋਂ ਤਿਤਲੀ ਦੇ ਰੂਪ ਵਿੱਚ ਨਿਕਲਣ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਲੋਕਾਂ ਤੋਂ ਮੌਜੂਦਾ ਮਹਾਮਾਰੀ ਦੇ ਦੌਰਾਨ ਜੀਵਨ ਦੇ ਅਨੁਭਵ ਨੂੰ ਸਮਝਦੇ ਹੋਏ ਤਿਤਲੀ ਦੀ ਤਰ੍ਹਾਂ ਉਭਰਣ ਦੀ ਤਾਕੀਦ ਕੀਤੀ ਅਤੇ ਸੁਰੱਖਿਅਤ ਭਵਿੱਖ ਲਈ ਉਸ ਤੋਂ ਸਹੀ ਸਬਕ ਲੈਣ ਨੂੰ ਕਿਹਾ।
*****
ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ
(Release ID: 1638206)
Visitor Counter : 170