ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਐੱਨਆਈਸੀ ਨਾਲ ਨਵੇਂ ਵਾਹਨਾਂ ਦੀ ਰਜਿਸਟਰੇਸ਼ਨ ਤੋਂ ਪਹਿਲਾਂ ਅਤੇ ਨੈਸ਼ਨਲ ਪਰਮਿਟ ਵਾਲੇ ਵਾਹਨਾਂ ਲਈ ਫਿਟਨਸ ਸਰਟੀਫਿਕੇਟ ਜਾਰੀ ਕਰਦੇ ਸਮੇਂ ਫਾਸਟੈਗ ਵੇਰਵਾ ਲੈਣਾ ਸੁਨਿਸ਼ਚਿਤ ਕਰਨ ਨੂੰ ਕਿਹਾ

ਅਸਾਨ ਆਵਾਜਾਈ/ ਟ੍ਰਾਂਜ਼ਿਟ ਦੀ ਸੁਵਿਧਾ ਦੇ ਇਲਾਵਾ ਕੋਵਿਡ ਨੂੰ ਰੋਕਣ ਦਾ ਵੀ ਕੰਮ ਹੋਵੇਗਾ

ਵਾਹਨ (ਵੀਏਐੱਚਏਐੱਨ) ਦੇ ਨਾਲ ਐੱਨਈਟੀਸੀ ਨੂੰ ਜੋੜਨ ਦਾ ਕੰਮ ਸੰਪੰਨ

Posted On: 12 JUL 2020 10:12AM by PIB Chandigarh

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਦੇਸ਼ ਭਰ ਵਿੱਚ ਵਾਹਨਾਂ ਦੀ ਰਜਿਸਟਰੇਸ਼ਨ ਕਰਨ ਜਾਂ ਉਨ੍ਹਾਂ ਨੂੰ ਫਿਟਨਸ ਸਰਟੀਫਿਕੇਟ ਜਾਰੀ ਕਰਦੇ ਸਮੇਂ ਫਾਸਟੈਗ ਵੇਰਵਾ ਲੈਣਾ ਸੁਨਿਸ਼ਚਿਤ ਕਰਨ ਦਾ ਫੈਸਲਾ ਕੀਤਾ ਹੈ। ਐੱਨਆਈਸੀ ਨੂੰ ਲਿਖੇ ਇੱਕ ਪੱਤਰ ਵਿੱਚ, ਜਿਸ ਦੀਆਂ ਕਾਪੀਆਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੀਆਂ ਗਈਆਂ ਹਨ, ਮੰਤਰਾਲੇ ਨੇ ਸੂਚਿਤ ਕੀਤਾ ਹੈ ਕਿ ਵਾਹਨ (ਵੀਏਐੱਚਏਐੱਨ )  ਪੋਰਟਲ  ਦੇ ਨਾਲ ਨੈਸ਼ਨਲ ਇਲੈਕਟ੍ਰੌਨਿਕ ਟੋਲ ਕਲੈਕਸ਼ਨ  (ਐੱਨਈਟੀਸੀ)  ਨੂੰ ਪੂਰੀ ਤਰ੍ਹਾਂ ਜੋੜ ਦਿੱਤਾ ਗਿਆ ਹੈ ਅਤੇ ਇਹ 14 ਮਈ ਨੂੰ ਏਪੀਆਈ  ਦੇ ਨਾਲ ਲਾਈਵ ਹੋਇਆ ਹੈ।  ਵਾਹਨ ਪ੍ਰਣਾਲੀ ਹੁਣ ਵੀਆਈਐੱਨ/ਵੀਆਰਐੱਨ ਜ਼ਰੀਏ ਫਾਸਟੈਗ ਤੇ ਸਾਰੀ ਜਾਣਕਾਰੀ ਹਾਸਲ ਕਰ ਰਹੀ ਹੈ।

 

ਇਸ ਪ੍ਰਕਾਰਮੰਤਰਾਲੇ  ਨੇ ਨਵੇਂ ਵਾਹਨਾਂ ਦੀ ਰਜਿਸਟਰੇਸ਼ਨ ਕਰਦੇ ਸਮੇਂ ਅਤੇ ਨੈਸ਼ਨਲ ਪਰਮਿਟ  ਦੇ ਤਹਿਤ ਚਲਣ ਵਾਲੇ ਵਾਹਨਾਂ ਨੂੰ ਫਿਟਨਸ ਸਰਟੀਫਿਕੇਟ ਜਾਰੀ ਕਰਦੇ ਸਮੇਂ ਵੀ ਫਾਸਟੈਗ ਵੇਰਵਾ ਲੈਣਾ ਸੁਨਿਸ਼ਚਿਤ ਕਰਨ ਨੂੰ ਕਿਹਾ ਹੈ।

 

ਐੱਮ ਅਤੇ ਐੱਨ ਸ਼੍ਰੇਣੀ  ਦੇ ਵਾਹਨਾਂ ਦੀ ਵਿਕਰੀ  ਦੇ ਸਮੇਂ ਨਵੇਂ ਵਾਹਨਾਂ ਵਿੱਚ ਫਾਸਟੈਗ ਲਗਾਉਣਾ 2017 ਵਿੱਚ ਲਾਜ਼ਮੀ ਕਰ ਦਿੱਤਾ ਗਿਆ ਸੀ।  ਲੇਕਿਨ ਬੈਂਕ ਖਾਤੇ  ਦੇ ਨਾਲ ਜੋੜਨ ਜਾਂ ਉਨ੍ਹਾਂ ਨੂੰ ਐਕਟਿਵ ਕੀਤੇ ਜਾਣ ਤੋਂ ਨਾਗਰਿਕ ਬਚ ਰਹੇ ਸਨ ਜਿਸ ਦੀ ਹੁਣ ਜਾਂਚ ਕੀਤੀ ਜਾਵੇਗੀ।  ਫਾਸਟੈਗ ਲਗਾਉਣਾ ਇਹ ਸੁਨਿਸ਼ਚਿਤ ਕਰਨਾ ਹੈ ਕਿ ਰਾਸ਼ਟਰੀ ਰਾਜਮਾਰਗ ਫੀਸ ਪਲਾਜ਼ਾ ਨੂੰ ਪਾਰ ਕਰਨ ਵਾਲੇ ਵਾਹਨ ਫਾਸਟੈਗ ਭੁਗਤਾਨ ਦੇ ਇਲੈਕਟ੍ਰੌਨਿਕ ਮਾਧਿਅਮ ਦੀ ਵਰਤੋਂ ਕਰਦੇ ਹਨ ਅਤੇ ਨਕਦ ਭੁਗਤਾਨ ਤੋਂ ਬਚਿਆ ਜਾਂਦਾ ਹੈ। ਫਾਸਟੈਗ ਦੀ ਇਹ ਵਰਤੋਂ ਅਤੇ ਪ੍ਰਚਾਰ ਰਾਸ਼ਟਰੀ ਰਾਜਮਾਰਗ ਫੀਸ ਪਲਾਜ਼ਾ ਤੇ ਕੋਵਿਡ  ਦੇ ਪ੍ਰਸਾਰ ਦੀਆਂ ਸੰਭਾਵਨਾਵਾਂ ਨੂੰ ਘੱਟ ਕਰਨ ਵਿੱਚ ਵੀ ਪ੍ਰਭਾਵੀ ਹੋਵੇਗੀ।

 

ਇਸ ਸਕੀਮ ਬਾਰੇ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ  ਨੇ ਨਵੰਬਰ2017 ਵਿੱਚ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਸੀ।

 

***

 

ਆਰਸੀਜੇ/ਐੱਮਐੱਸ



(Release ID: 1638205) Visitor Counter : 172