ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡਾ. ਹਰਸ਼ ਵਰਧਨ ਨੇ ਟੀਆਈਐੱਫਏਸੀ ਦੇ ਵ੍ਹਾਈਟ ਪੇਪਰ "ਮੇਕ ਇਨ ਇੰਡੀਆ ਲਈ ਵਿਸ਼ੇਸ਼ ਦਖਲ: ਕੋਵਿਡ -19 ਦੇ ਬਾਅਦ" ਜਾਰੀ ਕੀਤਾ
"ਵਰਤਮਾਨ ਮਹਾਮਾਰੀ ਆਲਮੀ ਹੈ, ਲੇਕਿਨ ਚੁਣੌਤੀ ਦਾ ਸਮਾਧਾਨ ਸਥਾਨਕ ਹੋਣਾ ਚਾਹੀਦਾ ਹੈ": ਡਾ. ਹਰਸ਼ ਵਰਧਨ
"ਮੈਂ ਆਪਣੇ ਉਦਯੋਗ ਜਗਤ ਦੇ ਮਿੱਤਰਾਂ, ਖੋਜ ਅਤੇ ਨੀਤੀ ਸੰਸਥਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਰਥਵਿਵਸਥਾ ਨੂੰ ਉੱਚਾ ਉਠਾਉਣ ਲਈ ਇਸ ਵ੍ਹਾਈਟ ਪੇਪਰ ਦੀ ਵਰਤੋਂ ਕਰਨ": ਡਾ. ਹਰਸ਼ ਵਰਧਨ
“ਭਾਰਤ ਨੂੰ “ਆਤਮਨਿਰਭਰ” ਬਣਾਉਣ ਦੇ ਉਦੇਸ਼ ਨਾਲ ਤਤਕਾਲ ਟੈਕਨੋਲੋਜੀ ਅਤੇ ਨੀਤੀਗਤ ਪ੍ਰੋਤਸਾਹਨ ਦੇਣ ਲਈ ਇਨ੍ਹਾਂ ਸਿਫਾਰਸ਼ਾਂ ਨੂੰ ਤਿਆਰ ਕੀਤਾ ਗਿਆ ਹੈ: ਵ੍ਹਾਈਟ ਪੇਪਰ
Posted On:
10 JUL 2020 6:26PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਸਿਹਤ ਤੇ ਪਰਿਵਾਰ ਭਲਾਈ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇੱਕ ਵਰਚੁਅਲ ਪ੍ਰੋਗਰਾਮ ਵਿੱਚ ਟੈਕਨੋਲੋਜੀ ਸੂਚਨਾ, ਪੂਰਵ ਅਨੁਮਾਨ ਅਤੇ ਮੁੱਲਾਂਕਣ ਪਰਿਸ਼ਦ (ਟੀਆਈਐੱਫੇਸੀ) ਦੁਆਰਾ ਤਿਆਰ ਕੀਤੇ ਗਏ , "ਮੇਕ ਇਨ ਇੰਡੀਆ ਲਈ ਵਿਸ਼ੇਸ਼ ਦਖਲ: ਕੋਵਿਡ -19 ਤੋਂ ਬਾਅਦ" ਅਤੇ “ਐਕਟਿਵ ਦਵਾਈ ਸਮੱਗਰੀ: ਸਥਿਤੀ, ਮੁੱਦੇ, ਟੈਕਨੋਲੋਜੀ ਤਿਆਰੀ ਤੇ ਚੁਣੌਤੀਆਂ” ‘ਤੇ ਵ੍ਹਾਈਟ ਪੇਪਰ ਜਾਰੀ ਕੀਤਾ। ਇਸ ਅਵਸਰ ਟੀਆਈਐੱਫਏਸੀ ਗਵਰਨਿੰਗ ਕੌਂਸਲ ਦੇ ਚੇਅਰਮੈਨ ਡਾ. ਵੀ.ਕੇ. ਸਾਰਸਵਤ, ਟੀਆਈਐੱਫਏਸੀ ਦੇ ਕਾਰਜਕਾਰੀ ਡਾਇਰੈਕਟਰ ਪ੍ਰੋ. ਪ੍ਰਦੀਪ ਸ੍ਰੀਵਾਸਤਵ, ਵਿਗਿਆਨੀ 'ਜੀ' ਡਾ. ਸੰਜੈ ਸਿੰਘ, ਅਤੇ ਟੀਆਈਐੱਫਏਸੀ ਦੇ ਇੰਚਾਰਜ (ਐੱਫ ਐਂਡ ਏ) ਸ਼੍ਰੀ ਮੁਕੇਸ਼ ਮਾਥੁਰ ਵੀ ਮੌਜੂਦ ਸਨ।
ਡਾ. ਹਰਸ਼ ਵਰਧਨ ਨੇ ਸਹੀ ਸਮੇਂ 'ਤੇ ਇਸ ਵ੍ਹਾਈਟ ਪੇਪਰ ਨੂੰ ਲਿਆਉਣ ਲਈ ਟੀਆਈਐੱਫਏਸੀ ਨੂੰ ਵਧਾਈ ਦਿੱਤੀ, ਜਦੋਂ ਭਾਰਤ ਨਵੇਂ ਮੰਤਰ, "ਆਲਮੀ ਚੁਣੌਤੀਆਂ ਲਈ ਸਥਾਨਕ ਸਮਾਧਾਨ - ਨੀਤੀ ਅਤੇ ਟੈਕਨੋਲੋਜੀ ਦੀ ਜ਼ਰੂਰਤ" ਦੇ ਨਾਲ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਤਿਆਰ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ, “ਰਾਸ਼ਟਰੀ ਅਰਥਵਿਵਸਥਾ ਵਿੱਚ ਸੁਧਾਰ; ਖੇਤੀਬਾੜੀ, ਇਲੈਕਟ੍ਰੌਨਿਕਸ, ਸਿਹਤ, ਆਈਸੀਟੀ ਅਤੇ ਨਿਰਮਾਣ ਜਿਹੇ ਮਹੱਤਵਪੂਰਨ ਖੇਤਰਾਂ ਵਿੱਚ ਨਵੀਂ ਅੰਤਰਰਾਸ਼ਟਰੀ ਭਾਗੀਦਾਰੀ ਤੋਂ ਲਾਭ ਪ੍ਰਾਪਤ ਕਰਨ ਅਤੇ ਨਵੀਂ ਟੈਕਨੋਲੋਜੀ ਨੂੰ ਪ੍ਰੋਤਸਾਹਨ ਦੇਣ ਸਬੰਧੀ ਨੀਤੀਗਤ ਉਪਾਵਾਂ ਰਾਹੀਂ ਹੋਵੇਗਾ। ਡਾ. ਹਰਸ਼ ਵਰਧਨ ਨੇ ਕਿਹਾ, "ਮੈਂ ਆਪਣੇ ਉਦਯੋਗ ਜਗਤ ਦੇ ਮਿੱਤਰਾਂ, ਖੋਜ ਅਤੇ ਨੀਤੀ ਸੰਸਥਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਅਰਥਵਿਵਸਥਾ ਦੀ ਉੱਨਤੀ ਲਈ ਇਸ ਵ੍ਹਾਈਟ ਪੇਪਰ ਦੀ ਵਰਤੋਂ ਕਰਨ।"
ਡਾ. ਹਰਸ਼ ਵਰਧਨ ਨੇ ਕਿਹਾ, “ਭਾਰਤ ਹੁਣ ਤੱਕ ਕੋਵਿਡ -19 ਦੇ ਪ੍ਰਭਾਵਾਂ ਨੂੰ ਘੱਟ ਕਰਨ ਵਿੱਚ ਕਾਫੀ ਹੱਦ ਤੱਕ ‘ਤੇ ਸਫਲ ਰਿਹਾ ਹੈ। ਸਾਨੂੰ ‘ਮੇਕ ਇਨ ਇੰਡੀਆ’ ਤਹਿਤ ਉਚਿਤ ਟੈਕਨੋਲੋਜੀ ਅਤੇ ਨੀਤੀਗਤ ਸੁਧਾਰਾਂ ਨੂੰ ਅਪਣਾ ਕੇ ਆਪਣੇ ਆਪ ਨੂੰ ਗਲੋਬਲ ਮੈਨੂਫੈਕਚਰਿੰਗ ਹੱਬ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਅਵਸਰ ਮਿਲਿਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਬੁਨਿਆਦੀ ਢਾਂਚਾ ਵਿਕਾਸ, ਉਦਯੋਗੀਕਰਨ, ਸਪਲਾਈ ਚੇਨ ਤੰਤਰ ਨੂੰ ਮਜ਼ਬੂਤ ਕਰਨ, ਵਸਤਾਂ ਅਤੇ ਸੇਵਾਵਾਂ ਦੀ ਮੰਗ ਪੈਦਾ ਕਰਨ, ਖੇਤੀ ਨੂੰ ਕਾਰੋਬਾਰ ਦੇ ਰੂਪ ਵਿੱਚ ਬਦਲਣ ਦੀ ਜ਼ਰੂਰਤ ਹੈ। ਮੰਤਰੀ ਨੇ ਕਿਹਾ, “ਵਰਤਮਾਨ ਮਹਾਮਾਰੀ ਆਲਮੀ ਹੈ, ਲੇਕਿਨ ਚੁਣੌਤੀ ਦਾ ਸਮਾਧਾਨ ਸਥਾਨਕ ਹੋਣਾ ਚਾਹੀਦਾ ਹੈ। "
ਡਾ. ਵੀ.ਕੇ. ਸਾਰਸਵਤ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਵ੍ਹਾਈਟ ਪੇਪਰ ਵਿੱਚ ਪੰਜ ਖੇਤਰਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਜੋ ਭਾਰਤ ਦੇ ਆਰਥਿਕ ਵਿਕਾਸ ਲਈ ਮਹੱਤਵਪੂਰਨ ਹੋਣਗੇ। ਇਸ ਦੇ ਲਈ ਟੈਕਨੋਲੋਜੀ ਪ੍ਰੋਤਸਾਹਨ, ਖੇਤਰ ਵਿਸ਼ੇਸ਼ ਦੇ ਨਾਲ-ਨਾਲ ਸਮੁੱਚੀਆਂ ਨੀਤੀ ਅਤੇ ਤਕਨੀਕੀ ਸਿਫਾਰਸ਼ਾਂ ਨੂੰ ਅਪਣਾਉਣ ਦੀ ਲੋੜ ਹੈ।" ਉਨ੍ਹਾਂ ਨੇ ਕਿਹਾ, "ਦਸਤਾਵੇਜ਼ ਵਿੱਚ ਭਾਰਤੀ ਅਰਥਵਿਵਸਥਾ ਦੇ ਪੁਨਰਉਥਾਨ ਲਈ ਮਾਡਲ ਵੀ ਦਿੱਤੇ ਗਏ ਹਨ ਤੇ ਰਾਸ਼ਟਰੀ ਪ੍ਰਾਥਮਿਕਤਾਵਾਂ ਅਤੇ ਤਕਨੀਕੀ ਸ਼ਕਤੀ ਦੇ ਅਧਾਰ 'ਤੇ ਮਹੱਤਵਪੂਰਨ ਖੇਤਰਾਂ ਵਿੱਚ ਨਵੀਂ ਅੰਤਰਰਾਸ਼ਟਰੀ ਭਾਗੀਦਾਰੀ ਬਾਰੇ ਵੀ ਦੱਸਿਆ ਗਿਆ ਹੈ।"
ਡੀਐੱਸਟੀ ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ, “ਟੀਆਈਐੱਫਏਸੀ ਵ੍ਹਾਈਟ ਪੇਪਰ ਵਿੱਚ ਉੱਚ ਪ੍ਰਾਥਮਿਕਤਾ ਵਾਲੇ ਖੇਤਰਾਂ, ਟੈਕਨੋਲੋਜੀਆਂ ਅਤੇ ਕੋਵਿਡ -19 ਦੇ ਸਮੇਂ ਵਿੱਚ ਅਤੇ ਇਸ ਦੇ ਬਾਅਦ ਵਿਕਾਸ ਨੂੰ ਗਤੀ ਦੇਣ ਬਾਰੇ ਚਰਚਾ ਕੀਤੀ ਗਈ ਹੈ। ਖੇਤਰ ਅਧਾਰਿਤ ਰਿਪੋਰਟ ਤੋਂ ਉਪਲਬਧ ਅਵਸਰਾਂ ਬਾਰੇ ਚੰਗੀ ਜਾਣਕਾਰੀ ਮਿਲੇਗੀ ਅਤੇ ਇਹ ਇੱਕ ਅਨਮੋਲ ਸੰਸਾਧਨ ਸਿੱਧ ਹੋਵੇਗਾ।"
ਟੀਆਈਐੱਫਏਸੀ ਦੇ ਕਾਰਜਕਾਰੀ ਡਾਇਰੈਕਟਰ ਪ੍ਰੋ. ਪ੍ਰਦੀਪ ਸ੍ਰੀਵਾਸਤਵ ਨੇ ਇੱਕ ਪਾਵਰ-ਪੁਆਇੰਟ ਪ੍ਰੈਜੈਂਟੇਸ਼ਨ ਦਿੱਤੀ ਅਤੇ ਦੱਸਿਆ, 'ਟੀਆਈਐੱਫਏਸੀ ਦਾ ਵ੍ਹਾਈਟ ਪੇਪਰ ਭਾਰਤੀ ਅਰਥਵਿਵਸਥਾ 'ਤੇ ਮਹਾਮਾਰੀ ਦੇ ਪ੍ਰਭਾਵ ਨੂੰ ਸਮਝਣ, ਮੁੱਲਾਂਕਣ ਅਤੇ ਪਰਿਭਾਸ਼ਿਤ ਕਰਨ ਵਿੱਚ ਮਦਦ ਕਰੇਗਾ। ਇਸ ਨਾਲ ਨੀਤੀ ਨਿਰਧਾਰਕਾਂ (ਭਾਰਤ ਸਰਕਾਰ) ਅਤੇ ਜਨਤਾ ਨੂੰ ਵਿਆਪਕ ਆਰਥਿਕ ਸਦਮੇ ਨੂੰ ਘੱਟ ਕਰਨ ਅਤੇ ਭਾਰਤੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਵਿੱਚ ਮਾਰਗਦਰਸ਼ਨ ਮਿਲੇਗਾ। ਇਸ ਨਾਲ ਮੰਦੀ ਦੇ ਸ਼ੋਰ ਨੂੰ ਘੱਟ ਕਰਨ ਅਤੇ ਨਵੇਂ ਮੰਤਰ ਦੇ ਰੂਪ ਵਿੱਚ ਆਤਮਨਿਰਭਰਤਾ ਨੂੰ ਅਪਣਾ ਕੇ ਪੁਨਰਉਥਾਨ ਲਈ ਜ਼ਮੀਨ ਤਿਆਰ ਕਰਨ ਵਿੱਚ ਮਦਦ ਮਿਲੇਗੀ। ”
ਇਸ ਵ੍ਹਾਈਟ ਪੇਪਰ ਵਿੱਚ ਖੇਤਰ-ਵਿਸ਼ੇਸ਼ ਦੀ ਤਾਕਤ, ਬਜ਼ਾਰ ਦੇ ਰੁਝਾਨ ਅਤੇ ਪੰਜ ਸੈਕਟਰਾਂ ਵਿੱਚ ਉਪਲਬਧ ਅਵਸਰਾਂ ਬਾਰੇ ਦੱਸਿਆ ਗਿਆ ਹੈ। ਦੇਸ਼ ਲਈ ਮਹੱਤਵਪੂਰਨ ਇਨ੍ਹਾਂ ਪੰਜ ਖੇਤਰਾਂ ਵਿੱਚ ਸ਼ਾਮਲ ਹਨ- ਸਿਹਤ-ਸੰਭਾਲ਼, ਮਸ਼ੀਨਰੀ, ਆਈਸੀਟੀ, ਖੇਤੀਬਾੜੀ, ਨਿਰਮਾਣ ਅਤੇ ਇਲੈਕਟ੍ਰੌਨਿਕਸ। ਇਨ੍ਹਾਂ ਖੇਤਰਾਂ ਦੇ ਸਬੰਧ ਵਿੱਚ ਸਪਲਾਈ ਅਤੇ ਮੰਗ, ਆਤਮਨਿਰਭਰਤਾ ਅਤੇ ਵੱਡੇ ਪੈਮਾਨੇ ‘ਤੇ ਉਤਪਾਦਨ ਸਮਰੱਥਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪੱਤਰ ਵਿੱਚ ਮੁੱਖ ਤੌਰ ‘ਤੇ ਜਨਤਕ ਸਿਹਤ ਪ੍ਰਣਾਲੀ, ਐੱਮਐੱਸਐੱਮਈ ਖੇਤਰ, ਆਲਮੀ ਸਬੰਧ: ਐੱਫਡੀਆਈ, ਪੁਨਰਗਠਿਤ ਵਪਾਰ ਸੰਤੁਲਨ, ਨਵੇਂ-ਯੁਗ ਦੀ ਟੈਕਨੋਲੋਜੀ ਆਦਿ ਖੇਤਰਾਂ ਵਿੱਚ ਨੀਤੀਗਤ ਵਿਕਲਪਾਂ ਦੀ ਪਹਿਚਾਣ ਕੀਤੀ ਗਈ ਹੈ।
ਇਹ ਪ੍ਰਮੁੱਖ ਖੇਤਰਾਂ ਵਿੱਚ ਟੈਕਨੋਲੋਜੀ ਸਮੂਹਾਂ ਦੇ ਵਿਕਾਸ, ਸਟਾਰਟ-ਅੱਪ ਐਕਸਚੇਂਜ, ਦਸ ਬਲਾਕਬਸਟਰ ਟੈਕਨੋਲੋਜੀਆਂ ਦੀ ਪਹਿਚਾਣ ਅਤੇ ਸਮਰਥਨ ਕਰਨ ਤੇ ਇਜ਼ਰਾਈਲ, ਜਰਮਨੀ ਦੇ ਇਨਕਿਊਬੇਟਰਾਂ ਦੇ ਨਾਲ ਸਹਿਯੋਗ ਕਰਨ, ਆਯਾਤ ਪ੍ਰਤੀਸਥਾਪਨ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਸਨਰਾਈਜ਼ ਟੈਕਨੋਲੋਜੀ ਵਿੱਚ ਟੈਕਨੋਲੋਜੀ ਪਲੈਟਫਾਰਮਾਂ ਨੂੰ ਵਿਕਸਿਤ ਕਰਨ ਲਈ ਮਹੱਤਵਪੂਰਨ ਹੈ। ਭਾਰਤ ਨੂੰ 'ਆਤਮਨਿਰਭਰ' ਬਣਾਉਣ ਦੇ ਉਦੇਸ਼ ਨਾਲ ਤਤਕਾਲ ਟੈਕਨੋਲੋਜੀ ਅਤੇ ਨੀਤੀਗਤ ਪ੍ਰੋਤਸਾਹਨ ਦੇਣ ਲਈ ਇਨ੍ਹਾਂ ਸਿਫਾਰਿਸ਼ਾਂ ਨੂੰ ਤਿਆਰ ਕੀਤਾ ਗਿਆ ਹੈ। ਪੇਪਰ ਵਿੱਚ ਵੱਖ-ਵੱਖ ਖੇਤਰਾਂ ਦੇ ਉਤਪਾਦਨ ਦਰਮਿਆਨ ਸਬੰਧਾਂ ਅਤੇ ਇੱਕ-ਦੂਜੇ ‘ਤੇ ਨਿਰਭਰ ਹੋਣ ਦੇ ਅਧਾਰ ‘ਤੇ, ਵੱਖ-ਵੱਖ ਖੇਤਰਾਂ ਲਈ ਉਤਪਾਦਨ ਅਤੇ ਆਮਦਨ ਵਿੱਚ ਗੁਣਾਤਮਕ ਵਾਧੇ ਨੂੰ ਪੇਸ਼ ਕੀਤਾ ਗਿਆ ਹੈ।
ਵ੍ਹਾਈਟ ਪੇਪਰ ਦੇ ਵੇਰਵਿਆਂ ਲਈ, ਕਿਰਪਾ ਕਰਕੇ ਇੱਥੇ click here:
1. ਪੀਪੀਟੀ
2. ਸੰਪੂਰਨ ਦਸਤਾਵੇਜ਼
*****
ਐੱਨਬੀ/ਕੇਜੀਐੱਸ/(ਡੀਐੱਸਟੀ/ਟੀਆਈਐੱਫਏਸੀ)
(Release ID: 1638085)
Visitor Counter : 210