ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਰਾਸ਼ਟਰੀ ਮੱਛੀ ਪਾਲਕ ਦਿਵਸ 2020 ਮਨਾਇਆ - ਰਾਸ਼ਟਰੀ ਮੱਛੀ ਪਾਲਣ ਵਿਕਾਸ ਬੋਰਡ ਦੇ ਸਹਿਯੋਗ ਨਾਲ ਮੱਛੀ ਪਾਲਣ ਵਿਭਾਗ ਨੇ ਵੈਬੀਨਾਰ ਜ਼ਰੀਏ ਮਛੇਰਿਆਂ, ਵਿਗਿਆਨੀਆਂ ਅਤੇ ਉੱਦਮੀਆਂ ਨਾਲ ਗੱਲਬਾਤ ਕੀਤੀ
ਕੇਂਦਰੀ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਮੱਛੀ ਸਰੋਤਾਂ ਦੀ ਟਿਕਾਊ ਵਰਤੋਂ ਲਈ ਟੈਕਨੋਲੋਜੀ ਅਤੇ ਬਿਹਤਰੀਨ ਖੇਤੀਬਾੜੀ ਪ੍ਰਣਾਲੀਆਂ ਦੀ ਵਰਤੋਂ 'ਤੇ ਜ਼ੋਰ ਦਿੱਤਾ ; ਮਿਆਰੀ ਬੀਜ, ਫੀਡ, ਕਿਸਮ ਵਿਭਿੰਨਤਾ ਅਤੇ ਮਾਰਕਿਟਿੰਗ ਢਾਂਚੇ ਦੀ ਮਹੱਤਤਾ ਤੇ ਚਾਨਣਾ ਪਾਇਆ
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ “ਫਿਸ਼ ਕ੍ਰਿਓ ਬੈਂਕਸ ” ਸਥਾਪਿਤ ਕੀਤੇ ਜਾਣਗੇ
Posted On:
10 JUL 2020 8:24PM by PIB Chandigarh
ਰਾਸ਼ਟਰੀ ਮੱਛੀ ਪਾਲਕ ਦਿਵਸ ਦੇ ਮੌਕੇ ‘ਤੇ ਅੱਜ ਇੱਕ ਮੱਛੀ ਪਾਲਣ ਵਿਭਾਗ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੁਆਰਾ ਰਾਸ਼ਟਰੀ ਮੱਛੀ ਵਿਕਾਸ ਬੋਰਡ (ਐੱਨਐੱਫਡੀਬੀ) ਦੇ ਸਹਿਯੋਗ ਨਾਲ ਇੱਕ ਵੈਬੀਨਾਰ ਦੀ ਮੇਜ਼ਬਾਨੀ ਕੀਤੀ ਗਈ। ਇਸ ਮੌਕੇ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਸ਼੍ਰੀ ਪੀਸੀ ਸਾਰੰਗੀ, ਮੱਛੀ ਪਾਲਣ ਵਿਭਾਗ ਦੇ ਸਕੱਤਰ ਡਾ. ਰਾਜੀਵ ਰੰਜਨ ਅਤੇ ਮੱਛੀ ਪਾਲਣ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਰਾਸ਼ਟਰੀ ਮੱਛੀ ਪਾਲਕ ਦਿਵਸ ਹਰ ਸਾਲ 10 ਜੁਲਾਈ ਨੂੰ ਵਿਗਿਆਨੀਆਂ ਡਾ. ਕੇ. ਐੱਚ. ਅਲੀਕੂਨਹੀ ਅਤੇ ਡਾ. ਐੱਚ.ਐੱਲ. ਚੌਧਰੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ 10 ਜੁਲਾਈ, 1957 ਨੂੰ ਪ੍ਰੇਰਿਤ ਬਰੀਡਿੰਗ(ਹਾਈਪੋਫਿਸੇਸਨ)ਤਕਨੀਕ ਦਾ ਸੀਆਈਐੱਫਆਰਆਈ ,ਕਟਕ ,ਓਡੀਸ਼ਾ (ਮੌਜੂਦਾ ਸਮੇਂ ਤਾਜ਼ੇ ਪਾਣੀ ਦੇ ਐਕੁਆਕਲਚਰ ਦਾ ਕੇਂਦਰੀ ਸੰਸਥਾਨ, ਸੀਆਈਐੱਫਏ, ਭੁਵਨੇਸ਼ਵਰ) ਦੀ ਪੌਂਡ ਕਲਚਰ ਡਿਵੀਜ਼ਨ ਵਿੱਚ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ। ਇਸ ਪ੍ਰੋਗਰਾਮ ਦਾ ਉਦੇਸ਼ ਟਿਕਾਊ ਭੰਡਾਰ ਨੂੰ ਯਕੀਨੀ ਬਣਾਉਣ ਲਈ ਮੱਛੀ ਪਾਲਣ ਦੇ ਸਰੋਤਾਂ ਦੇ ਬਦਲਦੇ ਪ੍ਰਬੰਧਨ ਅਤੇ ਸਿਹਤਮੰਦ ਵਾਤਾਵਰਣ ਵੱਲ ਧਿਆਨ ਖਿੱਚਣਾ ਹੈ।ਇਸ ਪ੍ਰੋਗਰਾਮ ਦਾ ਉਦੇਸ਼ ਟਿਕਾਊ ਭੰਡਾਰ ਨੂੰ ਯਕੀਨੀ ਬਣਾਉਣ ਲਈ ਮੱਛੀ ਪਾਲਣ ਦੇ ਸਰੋਤਾਂ ਦੇ ਬਦਲਦੇ ਪ੍ਰਬੰਧਨ ਅਤੇ ਸਿਹਤਮੰਦ ਵਾਤਾਵਰਣ ਵੱਲ ਧਿਆਨ ਖਿੱਚਣਾ ਹੈ।
ਹਰ ਸਾਲ, ਇਹ ਉਤਸ਼ਾਹਿਤ ਮੱਛੀ ਉਤਪਾਦਕਾਂ, ਮੱਛੀ ਪਾਲਣ ਦੇ ਉੱਦਮੀਆਂ ਅਤੇ ਇਸ ਨਾਲ ਜੁੜੇ ਰਵਾਇਤੀ ਲੋਕਾਂ ਨੂੰ ਉਨ੍ਹਾਂ ਦੇ ਖੇਤਰ ਵਿੱਚ ਉਪਲੱਬਧੀਆਂ ਅਤੇ ਦੇਸ਼ ਵਿੱਚ ਮੱਛੀ ਫੜਨ ਦੇ ਖੇਤਰ ਵਿੱਚ ਵਾਧੇ ਵਿੱਚ ਪਾਏ ਯੋਗਦਾਨ ਦੀ ਪਛਾਣ ਵਜੋਂ ਸਨਮਾਨਿਤ ਕਰਨ ਕਰਕੇ ਮਨਾਇਆ ਜਾਂਦਾ ਹੈ। ਇਸ ਸਮਾਗਮ ਵਿੱਚ ਦੇਸ਼ ਭਰ ਦੇ ਮਛੇਰੇ ਅਤੇ ਮੱਛੀ ਪਾਲਣ ਅਧਿਕਾਰੀ, ਵਿਗਿਆਨੀ, ਪੇਸ਼ੇਵਰ, ਉੱਦਮੀ ਅਤੇ ਹਿੱਸੇਦਾਰ ਭਾਗ ਲੈਂਦੇ ਹਨ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਮਛੇਰਿਆਂ, ਅਧਿਕਾਰੀਆਂ, ਵਿਗਿਆਨੀਆਂ, ਉੱਦਮੀਆਂ ਨਾਲ ਵੀਡੀਓ ਕਾਨਫ਼ਰੰਸ ਜ਼ਰੀਏ ਗੱਲਬਾਤ ਕਰਦਿਆਂ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਨੀਲੀ ਕ੍ਰਾਂਤੀ ਦੀਆਂ ਪ੍ਰਾਪਤੀਆਂ ਨੂੰ ਇਕਸਾਰ ਕਰਨ ਅਤੇ ਨੀਲੀ ਕ੍ਰਾਂਤੀ ਲਈ ਰਾਹ ਪੱਧਰਾ ਕਰਨ ਤੋਂ ਲੈ ਕੇ ਅਰਥ ਕ੍ਰਾਂਤੀ ਤੱਕ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਅਤੇ ਕਿਸਾਨੀ ਦੀ ਆਮਦਨੀ ਨੂੰ ਦੁੱਗਣਾ ਕਰਨ ਦੇ ਉਨ੍ਹਾਂ ਦੇ ਸੁਪਨੇ ਨੂੰ ਸਮਝਣ ਲਈ, “ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ” (ਪੀਐੱਮਐੱਮਐੱਸਵਾਈ) ਅਗਲੇ ਪੰਜ ਸਾਲਾਂ ਲਈ 20,050 ਕਰੋੜ ਦੇ ਹੁਣ ਤੱਕ ਦੇ ਸਭ ਤੋਂ ਵੱਧ ਨਿਵੇਸ਼ ਨਾਲ ਸ਼ੁਰੂ ਕੀਤੀ ਗਈ ਹੈ। ਇਹ ਯੋਜਨਾ ਮੱਛੀ ਉਤਪਾਦਨ ਅਤੇ ਉਤਪਾਦਕਤਾ,ਗੁਣਵੱਤਾ , ਟੈਕਨੋਲੋਜੀ ,ਹਾਰਵੈਸਟਿੰਗ ਤੋਂ ਬਾਅਦ ਦੇ ਬੁਨਿਆਦੀ ਢਾਂਚੇ ਅਤੇ ਪ੍ਰਬੰਧਨ, ਆਧੁਨਿਕੀਕਰਨ ਅਤੇ ਮੁੱਲ ਲੜੀ ਨੂੰ ਮਜ਼ਬੂਤ ਕਰਨ, ਟਰੇਸਬਲਿਟੀ, ਮਜ਼ਬੂਤ ਮੱਛੀ ਪ੍ਰਬੰਧਨ ਢਾਂਚੇ ਦੀ ਸਥਾਪਨਾ ਅਤੇ ਮਛੇਰਿਆਂ ਦੀ ਭਲਾਈ ਲਈ ਕੰਮ ਕਰੇਗੀ।
ਮੰਤਰੀ ਨੇ ਟੈਕਨੋਲੋਜੀ ਦੇ ਬੁਨਿਆਦੀ ਢਾਂਚੇ , ਫੀਡ, ਕਿਸਮ ਵਿਭਿੰਨਤਾ, ਉੱਦਮੀ ਮਾਡਲਾਂ ਅਤੇ ਪਛੜੇ ਅਤੇ ਅਗਾਂਹਵਧੂ ਸੰਬੰਧਾਂ ਦੇ ਨਾਲ ਮਾਰਕਿਟਿੰਗ ਢਾਂਚੇ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਟੈਕਨੋਲੋਜੀ ਜ਼ਰੀਏ ਭੰਡਾਰਨ ਅਤੇ ਸਰਬੋਤਮ ਉਤਪਾਦਨ ਦੇ ਜ਼ਰੀਏ ਮੱਛੀ ਪਾਲਣ ਦੇ ਸਰੋਤਾਂ ਦੀ ਸਥਿਰ ਵਰਤੋਂ ਨੂੰ ਜ਼ੋਰ ਦਿੱਤਾ। ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਮੱਛੀ ਦਾ ‘ਗੁਣਵੱਤਾ ਭਰਪੂਰ ਬੀਜ’ ਮੁਹੱਈਆ ਕਰਵਾਉਣਾ ਦੇਸ਼ ਵਿੱਚ ਉਤਪਾਦਨ ਅਤੇ ਉਤਪਾਦਕਤਾ ਨੂੰ ਵਧਾਉਣ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ‘ਰਾਸ਼ਟਰੀ ਮੱਛੀ ਪਾਲਕ ਦਿਵਸ’ ਦੇ ਮੌਕੇ ਐਲਾਨ ਕੀਤਾ ਕਿ ਐੱਨਐੱਫਡੀਬੀ,ਐੱਨਬੀਐੱਫਜੀਆਰ ਦੇ ਸਹਿਯੋਗ ਨਾਲ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ “ਫਿਸ਼ ਕ੍ਰਿਓ ਬੈਂਕਸ” ਸਥਾਪਿਤ ਕਰਨ ਦਾ ਕੰਮ ਕਰੇਗੀ, ਜਿਸ ਨਾਲ ਮੱਛੀ ਪਾਲਕ ਕਿਸਾਨਾਂ ਲਈ ਲੋੜੀਂਦੀਆਂ ਕਿਸਮਾਂ ਦੇ ‘ਮੱਛੀ ਦੇ ਸ਼ੁਕਰਾਣੂ’ ਦੀ ਹਮੇਸ਼ਾਂ ਉਪਲਬਧਤਾ ਹੋ ਸਕੇਗੀ। ਦੁਨੀਆ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ “ਫਿਸ਼ ਕ੍ਰਿਓਬੈਂਕ” ਸਥਾਪਿਤ ਕੀਤੀ ਜਾਏਗੀ, ਜੋ ਮੱਛੀ ਉਤਪਾਦਨ ਅਤੇ ਉਤਪਾਦਕਤਾ ਨੂੰ ਵਧਾਉਣ ਅਤੇ ਮੱਛੀ ਉਤਪਾਦਕਾਂ ਵਿੱਚ ਖੁਸ਼ਹਾਲੀ ਵਧਾਉਣ ਲਈ ਦੇਸ਼ ਵਿੱਚ ਮੱਛੀ ਪਾਲਣ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆ ਸਕਦੀ ਹੈ।
ਐੱਨਬੀਐੱਫਜੀਆਰ ਦੇ ਡਾਇਰੈਕਟਰ ਡਾ. ਕੁਲਦੀਪ ਕੇ ਲਾਲ ਨੇ ਦੱਸਿਆ ਕਿ ਐੱਨਬੀਐੱਫਜੀਆਰ ਦੇ ਸਹਿਯੋਗ ਨਾਲ ਵਿਕਸਤ ਕੀਤੀ ਗਈ “ਕ੍ਰੋਮੋਲਟ” ਟੈਕਨੋਲੋਜੀ “ਫਿਸ਼ ਕ੍ਰਾਈਓਬੈਂਕਸ” ਸਥਾਪਿਤ ਕਰਨ ਵਿੱਚ ਮਦਦਗਾਰ ਹੋ ਸਕਦੀ ਹੈ, ਜੋ ਕਿ ਕਿਸੇ ਵੀ ਸਮੇਂ ਹੈਚਰੀ ਵਿੱਚ ਮੱਛੀ ਦੇ ਸ਼ੁਕਰਾਣੂ ਦੀ ਚੰਗੀ ਗੁਣਵਤਾ ਪ੍ਰਦਾਨ ਕਰੇਗੀ। ਮੱਛੀ ਪਾਲਣ ਵਿਭਾਗ ਦੇ ਕੇਂਦਰੀ ਸਕੱਤਰ ਡਾ. ਰਾਜੀਵ ਰੰਜਨ ਨੇ ਆਪਣਾ ਸੁਆਗਤੀ ਭਾਸ਼ਣ ਦਿੰਦੇ ਹੋਏ ਪੀਐੱਮਐੱਮਐੱਸਵਾਈ ਦੇ ਅਧੀਨ ਉਤਸ਼ਾਹੀ ਟੀਚਿਆਂ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਹੋਰ ਸੈਕਟਰਾਂ ਸਮੇਤ ਪ੍ਰਾਈਵੇਟ ਸੈਕਟਰ ਸਮੇਤ ਇਸ ਨੂੰ ਪ੍ਰਾਪਤ ਕਰਨ ਦੇ ਸਰਗਰਮ ਸਹਿਯੋਗ ਦੀ ਮਹੱਤਤਾ ਬਾਰੇ ਚਾਨਣਾ ਪਾਇਆ।
ਭਾਰਤ ਸਰਕਾਰ ਦੇ ਮੱਛੀ ਪਾਲਣ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਐੱਨਐੱਫਡੀਬੀ ਦੇ ਚੀਫ ਐਗਜ਼ੀਕਿਊਟਿਵ ਡਾ. ਸੀ ਸੁਵਰਨ ਨੇ ਟੀਮ ਸਮੇਤ ਸਮਾਗਮ ਵਿੱਚ ਹਿੱਸਾ ਲਿਆ। ਮੱਛੀ ਪਾਲਣ ਵਿਭਾਗਾਂ ਦੇ ਅਧਿਕਾਰੀਆਂ, ਆਈਸੀਏਆਰ ਸੰਸਥਾਵਾਂ ਦੇ ਨਿਰਦੇਸ਼ਕ ਅਤੇ ਵਿਗਿਆਨੀ, ਉੱਦਮੀ, ਅਤੇ ਓਡੀਸ਼ਾ, ਬਿਹਾਰ, ਉੱਤਰ ਪ੍ਰਦੇਸ਼, ਤਮਿਲ ਨਾਡੂ, ਤੇਲੰਗਾਨਾ ਆਦਿ ਦੇ ਲਗਭਗ 150 ਅਗਾਂਹਵਧੂ ਮੱਛੀ ਪਾਲਕਾਂ ਨੇ ਵੈਬੀਨਾਰ ਵਿੱਚ ਭਾਗ ਲਿਆ ਅਤੇ ਗੱਲਬਾਤ ਦੌਰਾਨ ਆਪਣੇ ਅਨੁਭਵ ਸਾਂਝੇ ਕੀਤੇ।
*****
ਏਪੀਐੱਸ/ਐੱਸਜੀ
(Release ID: 1638027)
Visitor Counter : 222