ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਭਾਰਤ ਦੀ ਬਾਘ ਗਣਨਾ ਨੇ ਦੁਨੀਆ ਦੇ ਸਭ ਤੋਂ ਵੱਡੇ ਕੈਮਰਾ ਟਰੈਪ ਵਣਜੀਵ ਸਰਵੇਖਣ ਹੋਣ ਦਾ ਨਵਾਂ ਗਿੰਨੀਜ਼ ਰਿਕਾਰਡ ਬਣਾਇਆ

‘ਆਤਮਨਿਰਭਰ ਭਾਰਤ’ ਦਾ ਇੱਕ ਸ਼ਾਨਦਾਰ ਪਲ ਅਤੇ ਬਿਹਤਰੀਨ ਉਦਾਹਰਨ: ਕੇਂਦਰੀ ਵਾਤਾਵਰਣ ਮੰਤਰੀ

Posted On: 11 JUL 2020 12:43PM by PIB Chandigarh

ਦੇਸ਼ ਲਈ ਅਖਿਲ ਭਾਰਤੀ ਬਾਘ ਅਨੁਮਾਨ 2018 ਦਾ ਚੌਥਾ ਚੱਕਰ ਜਿਸ ਦੇ ਨਤੀਜੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪਿਛਲੇ ਸਾਲ ਵਿਸ਼ਵ ਬਾਘ ਦਿਵਸ ਤੇ ਐਲਾਨੇ ਗਏ ਸਨ, ਨੇ ਦੁਨੀਆ ਦਾ ਸਭ ਤੋਂ ਵੱਡਾ ਕੈਮਰਾ ਟਰੈਪ ਵਣਜੀਵ ਸਰਵੇਖਣ ਹੋਣ ਦਾ ਗਿੰਨੀਜ਼ ਵਿਸ਼ਵ ਰਿਕਾਰਡ ਬਣਾਇਆ ਹੈ। 

 

ਇਸ ਪ੍ਰਾਪਤੀ ਨੂੰ ਇੱਕ ਮਹਾਨ ਪਲ ਦੱਸਦੇ ਹੋਏ ਕੇਂਦਰੀ ਵਾਤਾਵਰਣ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਇੱਕ ਟਵੀਟ ਵਿੱਚ ਕਿਹਾ ਕਿ ਇਹ ਆਤਮਨਿਰਭਰ ਭਾਰਤ ਦਾ ਇੱਕ ਬਿਹਤਰੀਨ ਉਦਾਹਰਨ ਹੈ ਜਿਸ ਨੂੰ ਪ੍ਰਧਾਨ ਮੰਤਰੀ ਦੇ ਸ਼ਬਦਾਂ ਵਿੱਚ ਸੰਕਲਪ ਸੇ ਸਿੱਧੀਰਾਹੀਂ ਪ੍ਰਾਪਤ ਕੀਤਾ ਗਿਆ ਹੈ।

 

https://twitter.com/PrakashJavdekar/status/1281755194020130819

 

ਵਾਤਾਵਰਣ ਮੰਤਰੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਟੀਚੇ ਨੂੰ ਚਾਰ ਸਾਲ ਪਹਿਲਾਂ ਬਾਘਾਂ ਦੀ ਸੰਖਿਆ ਨੂੰ ਦੁੱਗਣਾ ਕਰਨ ਦੇ ਸੰਕਲਪ ਨੂੰ ਪੂਰਾ ਕੀਤਾ ਹੈ। ਨਵੀਂ ਗਣਨਾ ਅਨੁਸਾਰ ਦੇਸ਼ ਵਿੱਚ ਹੁਣ ਅਨੁਮਾਨਤ 2967 ਬਾਘ ਹਨ। ਇਸ ਸੰਖਿਆ ਨਾਲ ਭਾਰਤ ਆਲਮੀ ਬਾਘਾਂ ਦੀ ਆਬਾਦੀ ਦਾ ਲਗਭਗ 75 ਫੀਸਦੀ ਹਿੱਸਾ ਹੈ ਅਤੇ ਸੇਂਟ ਪੀਟਰਜ਼ਬਰਗ ਵਿੱਚ 2010 ਵਿੱਚ ਬਾਘਾਂ ਦੀ ਗਿਣਤੀ ਦੁੱਗਣਾ ਕਰਨ ਦੇ ਲਏ ਗਏ ਸੰਕਲਪ ਨੂੰ 2022 ਦੇ ਨਿਰਧਾਰਿਤ ਟੀਚੇ ਤੋਂ ਬਹੁਤ ਪਹਿਲਾਂ ਹੀ ਪੂਰਾ ਕਰ ਲਿਆ ਗਿਆ ਹੈ। ਗਿੰਨੀਜ਼ ਵਿਸ਼ਵ ਰਿਕਾਰਡ ਦੀ ਵੈੱਬਸਾਈਟ ਤੇ ਸਾਈਟੇਸ਼ਨ ਪੱਤਰ ਵਿੱਚ ਲਿਖਿਆ ਗਿਆ ਹੈ-‘‘2018-19 ਵਿੱਚ ਕੀਤੇ ਗਏ ਸਰਵੇਖਣ ਦਾ ਚੌਥਾ ਚੱਕਰ-ਸੰਸਾਧਨ ਅਤੇ ਡੇਟਾ ਦੋਵਾਂ ਦੇ ਹਿਸਾਬ ਨਾਲ ਹੁਣ ਤੱਕ ਦਾ ਸਭ ਤੋਂ ਵਿਆਪਕ ਰਿਹਾ ਹੈ। ਕੈਮਰਾ ਟਰੈਪ (ਮੋਸ਼ਨ ਸੈਂਸਰਜ਼ ਨਾਲ ਲੱਗੇ ਹੋਏ ਬਾਹਰੀ ਫੋਟੋਗ੍ਰਾਫਿਕ ਉਪਕਰਨ, ਜੋ ਕਿਸੇ ਵੀ ਜਾਨਵਰ ਦੇ ਲੰਘਣ ਦੀ ਰਿਕਾਰਡਿੰਗ ਸ਼ੁਰੂ ਕਰ ਦਿੰਦੇ ਹਨ) ਨੂੰ 141 ਵਿਭਿੰਨ ਸਾਈਟਾਂ ਵਿੱਚ 26,838 ਸਥਾਨਾਂ ਤੇ ਰੱਖਿਆ ਗਿਆ ਸੀ ਅਤੇ 1,21,337 ਵਰਗ ਕਿਲੋਮੀਟਰ (46,848 ਵਰਗ ਮੀਲ) ਦੇ ਪ੍ਰਭਾਵੀ ਖੇਤਰ ਦਾ ਸਰਵੇਖਣ ਕੀਤਾ ਗਿਆ। ਕੁੱਲ ਮਿਲਾ ਕੇ ਕੈਮਰਾ ਟਰੈਪ ਨੇ ਵਣਜੀਵਾਂ ਦੀਆਂ 3,48,58,623 ਤਸਵੀਰਾਂ ਖਿੱਚੀਆਂ (ਜਿਨ੍ਹਾਂ ਵਿੱਚ 76,651 ਬਾਘਾਂ ਦੀਆਂ, 51,777 ਤੇਂਦੂਆ ਦੀਆਂ ਬਾਕੀ ਹੋਰ ਜੀਵ ਜੰਤੂਆਂ ਦੀਆਂ ਸਨ)। ਇਨ੍ਹਾਂ ਤਸਵੀਰਾਂ ਰਾਹੀਂ 2,461 ਬਾਘਾਂ (ਬੱਚਿਆਂ ਨੂੰ ਛੱਡਕੇ) ਦੀ ਪਹਿਚਾਣ ਸਟਰਾਈਪ-ਪੈਟਰਨ-ਰਿਕਗਨਾਈਜ਼ ਸੌਫਟਵੇਅਰ ਦੀ ਵਰਤੋਂ ਕਰਕੇ ਕੀਤੀ ਗਈ।

 

WhatsApp Image 2020-07-11 at 10.38.54.jpeg

 

ਬੇਮਿਸਾਲੀ ਰੂਪ ਨਾਲ ਕੈਮਰਾ ਟਰੈਪ ਦਾ ਉਪਯੋਗ ਕਰਨ ਦੇ ਨਾਲ-ਨਾਲ 2018 ‘ਸਟੇਟਸ ਆਵ੍ ਟਾਈਗਰਜ਼ ਇਨ ਇੰਡੀਆਦਾ ਮੁੱਲਾਂਕਣ ਵਿਆਪਕ ਫੁੱਟ ਸਰਵੇਖਣ ਰਾਹੀਂ ਵੀ ਕੀਤਾ ਗਿਆ, ਜਿਸ ਵਿੱਚ 522,996 ਕਿਲੋਮੀਟਰ (324,975 ਮੀਲ) ਦਾ ਸਫ਼ਰ ਤੈਅ ਕੀਤਾ ਗਿਆ ਅਤੇ ਵਨਸਪਤੀ ਅਤੇ ਖਾਧ ਗੋਬਰ ਵਾਲੇ 317,958 ਨਿਵਾਸ ਸਥਾਨਾਂ ਨੂੰ ਸ਼ਾਮਲ ਕੀਤਾ ਗਿਆ। ਇਹ ਅਨੁਮਾਨ ਲਗਾਇਆ ਗਿਆ ਕਿ ਅਧਿਐਨ ਕੀਤੇ ਗਏ ਵਣ ਦਾ ਕੁੱਲ ਖੇਤਰਫਲ 381,200 ਵਰਗ ਕਿਲੋਮੀਟਰ (147,181 ਵਰਗ ਮੀਲ) ਸੀ ਅਤੇ ਕੁੱਲ ਮਿਲਾ ਕੇ 620,795 ਕੰਮਕਾਜੀ ਦਿਨਾਂ ਦੇ ਅੰਕੜਿਆਂ ਦਾ ਸੰਗ੍ਰਹਿ ਅਤੇ ਸਮੀਖਿਆ ਕਰਨ ਵਿੱਚ ਲਗਾਇਆ ਗਿਆ।’’

 

ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਿਟੀ ਦੁਆਰਾ ਅਖਿਲ ਭਾਰਤੀ ਬਾਘ ਅਨੁਮਾਨ ਨੂੰ ਭਾਰਤੀ ਵਣਜੀਵ ਸੰਸਥਾਨ ਦੇ ਤਕਨੀਕੀ ਸਮਰਥਨ ਨਾਲ ਚਲਾਇਆ ਜਾਂਦਾ ਹੈ ਅਤੇ ਰਾਜ ਵਣ ਵਿਭਾਗਾਂ ਅਤੇ ਭਾਈਵਾਲਾਂ ਦੁਆਰਾ ਇਸ ਨੂੰ ਲਾਗੂ ਕੀਤਾ ਜਾਂਦਾ ਹੈ। 2018 ਦੇ ਨਵੇਂ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਭਾਰਤ ਵਿੱਚ ਹੁਣ ਬਾਘਾਂ ਦੀ ਕੁੱਲ ਅਨੁਮਾਨ ਸੰਖਿਆ 2,967 ਹੈ ਜਿਨ੍ਹਾਂ ਵਿੱਚੋਂ 2,461 ਬਾਘਾਂ ਨੂੰ ਵਿਅਕਤੀਗਤ ਰੂਪ ਨਾਲ ਕੈਪਚਰ ਕੀਤਾ ਗਿਆ ਹੈ ਜੋ ਬਾਘਾਂ ਦੀ ਸੰਖਿਆ ਦਾ 83 ਫੀਸਦੀ ਹੈ ਅਤੇ ਸਰਵੇਖਣ ਦੀ ਵਿਆਪਕਤਾ ਦੀ ਪ੍ਰਕਿਰਤੀ ਨੂੰ ਦਰਸਾਉਂਦਾ ਹੈ।

 

ਪੂਰੇ ਵਿਸ਼ਵ ਵਿੱਚ ਪ੍ਰੋਜੈਕਟ ਬਾਘ ਜਿਹੇ ਪ੍ਰਜਾਤੀ ਕੇਂਦਰਿਤ ਪ੍ਰੋਗਰਾਮ ਦੇ ਸਮਾਨਾਂਤਰ ਸ਼ਾਇਦ ਹੀ ਕੋਈ ਹੋਰ ਪ੍ਰੋਗਰਾਮ ਹੈ ਜਿਸ ਦੀ ਸ਼ੁਰੂਆਤ 9 ਬਾਘ ਰਿਜ਼ਰਵਾਇਰਾਂ ਨਾਲ ਕੀਤੀ ਗਈ ਸੀ ਅਤੇ ਇਸਨੂੰ ਮੌਜੂਦਾ ਸਮੇਂ ਵਿੱਚ 50 ਬਾਘ ਰਿਜ਼ਰਵਾਇਰਾਂ ਵਿੱਚ ਚਲਾਇਆ ਜਾ ਰਿਹਾ ਹੈ। ਬਾਘ ਕੰਜ਼ਰਵੇਸ਼ਨ ਵਿੱਚ ਭਾਰਤ ਨੇ ਆਪਣੀ ਅਗਵਾਈ ਦੀ ਭੂਮਿਕਾ ਮਜ਼ਬੂਤੀ ਨਾਲ ਸਥਾਪਿਤ ਕਰ ਲਈ ਹੈ ਜਿਸ ਦੀਆਂ ਇਨ੍ਹਾਂ ਅਹਿਮ ਮੱਲਾਂ ਨੂੰ ਦੁਨੀਆ ਭਰ ਵਿੱਚ ਗੋਲਡ ਸਟੈਂਡਰਡ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ।

 

***

 

ਜੀਕੇ



(Release ID: 1638020) Visitor Counter : 264