ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ ਨੇ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਅਧਾਰਿਤ ਅਸੀਮ ਡਿਜੀਟਲ ਪਲੈਟਫਾਰਮ ਦੀ ਸ਼ੁਰੂਆਤ ਸਾਰੇ ਖੇਤਰਾਂ ਵਿੱਚ ਮੰਗ ਅਤੇ ਸਪਲਾਈ ਦੇ ਪਾੜੇ ਨੂੰ ਪੂਰਾ ਕਰਨ ਲਈ ਕੀਤੀ

ਇਹ ਪੋਰਟਲ ਵਰਕਰ ਅਧਾਰਿਤ ਖੇਤਰਾਂ ਅਤੇ ਸਥਾਨਕ ਉਦਯੋਗ ਦੀਆਂ ਮੰਗਾਂ ਦੇ ਅਧਾਰ ਉੱਤੇ ਵੇਰਵਿਆਂ ਨੂੰ ਮੈਪ ਕਰੇਗਾ


ਭਾਰਤੀ ਰਾਜਾਂ ਵਿੱਚ ਵਸੇ ਪ੍ਰਵਾਸੀ ਮਜ਼ਦੂਰਾਂ ਅਤੇ ਉਨ੍ਹਾਂ ਓਵਰਸੀਜ਼ ਨਾਗਰਿਕਾਂ ਦਾ ਡਾਟਾਬੇਸ, ਜੋ ਕਿ ਵੰਦੇ ਭਾਰਤ ਮਿਸ਼ਨ ਤਹਿਤ ਭਾਰਤ ਪਰਤੇ ਹਨ ਅਤੇ ਜਿਨ੍ਹਾਂ ਨੇ ਸਵਦੇਸ਼ ਸਕਿੱਲ ਕਾਰਡ ਭਰੇ ਹਨ, ਨੂੰ ਅਸੀਮ ਪੋਰਟਲ ਨਾਲ ਜੋੜਿਆ ਗਿਆ ਹੈ


ਉਨ੍ਹਾਂ ਉਮੀਦਵਾਰ ਦਾ ਡਾਟਾ, ਜੋ ਕਿ ਸਕਿੱਲ ਇੰਡੀਆ ਪੋਰਟਲ ਤਹਿਤ ਵੱਖ ਵੱਖ ਰਾਜਾਂ ਅਤੇ ਕੇਂਦਰੀ ਮੁਹਾਰਤ ਸਕੀਮਾਂ ਤਹਿਤ ਆ ਰਹੇ ਹਨ, ਜਿਨ੍ਹਾਂ ਵਿੱਚ ਪੀਐੱਮਕੇਵੀਵਾਈ, ਫੀਸ ਅਧਾਰਿਤ ਪ੍ਰੋਗਰਾਮ, ਨੈਸ਼ਨਲ ਅਰਬਨ ਲਾਈਵਲੀਹੁੱਡ ਮਿਸ਼ਨ, ਦੀਨਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਯ ਯੋਜਨਾ ਅਤੇ ਸੀਖੋ ਔਰ ਕਮਾਓ ਵੀ ਸ਼ਾਮਲ ਹਨ, ਨੂੰ ਸੰਗਠਿਤ ਕੀਤਾ ਜਾਵੇਗਾ

Posted On: 10 JUL 2020 4:36PM by PIB Chandigarh

ਸੂਚਨਾ ਅਧਾਰਿਤ ਵਹਾਅ ਵਿੱਚ ਸੁਧਾਰ ਕਰਨ ਮੁਹਾਰਤ ਭਰੀ ਕੰਮਕਾਜੀ ਫੋਰਸ ਵਿੱਚ  ਮੰਗ ਅਤੇ ਸਪਲਾਈ ਦੇ ਪਾੜੇ ਨੂੰ ਪੂਰਨ ਲਈ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਨੇ ਅੱਜ 'ਆਤਮਨਿਰਭਰ ਸਕਿੱਲਡ ਇੰਪਲਾਈ- ਇੰਪਲਾਇਰ ਮੈਪਿੰਗ (ਅਸੀਮ) ਪੋਰਟਲ ਦੀ ਸ਼ੁਰੂਆਤ  ਉਨ੍ਹਾਂ ਮੁਹਾਰਤ ਭਰਪੂਰ ਲੋਕਾਂ ਦੀ ਮਦਦ ਲਈ ਕੀਤੀ ਜੋ ਕਿ ਟਿਕਾਊ ਰੋਜ਼ਗਾਰ ਮੌਕਿਆਂ ਦੀ ਭਾਲ ਵਿੱਚ ਹਨ ਮੁਹਾਰਤ ਭਰੀ ਫੋਰਸ ਨੂੰ ਭਰਤੀ ਕਰਨ,  ਜੋ ਕਿ ਵਪਾਰਕ ਭਾਈਵਾਲੀ ਦੀ ਮੁਕਾਬਲੇਬਾਜ਼ੀ ਅਤੇ ਆਰਥਿਕ ਵਿਕਾਸ ਵਿੱਚ ਉਤਸ਼ਾਹ ਭਰਦੇ ਹਨ, ਤੋਂ ਇਲਾਵਾ,  ਆਰਟੀਫਿਸ਼ੀਅਲ ਇੰਟੈਲਜੈਂਸ ਅਧਾਰਿਤ ਪਲੈਟਫਾਰਮ ਬਾਰੇ ਕਲਪਨਾ ਕੀਤੀ ਗਈ  ਤਾਕਿ ਉਨ੍ਹਾਂ  ਦੇ ਕੈਰੀਅਰ ਦੇ ਰਾਹ ਨੂੰ  ਉਨ੍ਹਾਂ ਦੀਆਂ ਯਾਤਰਾਵਾਂ ਰਾਹੀਂ ਮਜ਼ਬੂਤੀ ਦਿੱਤੀ ਜਾ ਸਕੇ ਅਤੇ ਉਨ੍ਹਾਂ ਲਈ ਨੌਕਰੀ ਦੇ, ਵਿਸ਼ੇਸ਼ ਤੌਰ ‘ਤੇ ਕੋਵਿਡ ਤੋਂ ਬਾਅਦ ਦੇ ਸਮੇਂ ਵਿੱਚ, ਮੌਕਿਆਂ ਦਾ ਪਤਾ ਲਗਾਇਆ ਜਾ ਸਕੇ

 

ਤੇਜ਼ੀ ਨਾਲ ਤਬਦੀਲ ਹੋ ਰਹੀ ਕੰਮ ਦੀ ਕਿਸਮ ਅਤੇ ਇਹ ਕਿਵੇਂ ਕੰਮਕਾਜੀ ਫੋਰਸ ਉੱਤੇ ਪ੍ਰਭਾਵ ਪਾਉਂਦੀ ਹੈ, ਬਾਰੇ ਕਲਪਨਾ ਕਰਨਾ ਹੁਨਰ ਈਕੋਸਿਸਟਮ ਦੇ ਪੁਨਰਗਠਨ ਦੇ ਮਾਮਲੇ ਵਿੱਚ ਕਾਫੀ ਨਾਜ਼ੁਕ ਹੁੰਦਾ ਹੈ ਇਹ ਮਹਾਮਾਰੀ ਤੋਂ ਬਾਅਦ ਦੀ ਨਵੀਂ ਸਾਧਾਰਨ ਸੈਟਿੰਗ ਵਿੱਚ ਖਾਸ ਤੌਰ ‘ਤੇ ਅਜਿਹਾ ਹੁੰਦਾ ਹੈ ਖੇਤਰਾਂ ਦੇ ਮਾਮਲੇ ਵਿੱਚ ਪ੍ਰਮੁੱਖ ਹੁਨਰ ਪਾੜਿਆਂ ਦੀ ਪਹਿਚਾਣ ਕਰਨਾ ਅਤੇ ਵਿਸ਼ਵ ਦੀਆਂ ਬਿਹਤਰੀਨ ਪਿਰਤਾਂ ਦਾ ਜਾਇਜ਼ਾ ਪ੍ਰਦਾਨ ਕਰਨ ਦੇ ਮਾਮਲੇ ਵਿੱਚ ਅਸੀਮ ਮਾਲਕਾਂ ਨੂੰ ਇਕ ਪਲੈਟਫਾਰਮ ਪ੍ਰਦਾਨ ਕਰੇਗਾ ਤਾਕਿ ਹੁਨਰਮੰਦ ਕੰਮਕਾਜੀ ਫੋਰਸ ਦੇ ਮੌਜੂਦ ਹੋਣ ਦਾ ਜਾਇਜ਼ਾ ਲਿਆ ਜਾਵੇ ਅਤੇ ਉਨ੍ਹਾਂ ਨੂੰ ਕੰਮ ਉੱਤੇ ਲਗਾਉਣ ਦੀ ਯੋਜਨਾ ਤਿਆਰ ਹੋ ਸਕੇ ਆਤਮ ਨਿਰਭਰ ਸਕਿੱਲਡ ਇੰਪਲਾਈ ਇੰਪਲਾਇਰ ਮੈਪਿੰਗ (ਅਸੀਮ) ਉਸ ਡਾਟਾ, ਰੁਝਾਨਾਂ ਅਤੇ ਜਾਇਜ਼ਿਆਂ ਦਾ ਹਵਾਲਾ ਦੇਂਦਾ ਹੈ ਜੋ ਕਿ ਕੰਮਕਾਜੀ ਫੋਰਸ ਮਾਰਕਿਟ ਵਿੱਚ ਹੁਨਰਮੰਦ ਕੰਮਕਾਜੀ ਫੋਰਸ ਦੀ ਸਪਲਾਈ ਨੂੰ ਮੈਪ ਕਰਦੀ ਹੈ ਇਹ ਰੀਅਲ ਟਾਈਮ ਸੂਚਨਾ ਪ੍ਰਦਾਨ ਕਰੇਗਾ ਅਤੇ ਉਸ ਦੇ ਲਈ ਸਬੰਧਿਤ ਹੁਨਰ ਲੋੜਾਂ ਅਤੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਦੀ ਪਹਿਚਾਣ ਕਰੇਗਾ

 

ਅਸੀਮ ਪੋਰਟਲ ਦੀ ਸ਼ੁਰੂਆਤ ਦਾ ਐਲਾਨ ਕਰਦੇ ਹੋਏ ਡਾ. ਮਹੇਂਦਰ ਨਾਥ ਪਾਂਡੇ, ਮਾਣਯੋਗ ਮੰਤਰੀ ਹੁਨਰ ਵਿਕਾਸ ਅਤੇ ਉੱਦਮਤਾ ਨੇ ਕਿਹਾ, "ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਆਤਮਨਿਰਭਰ ਭਾਰਤ' ਦੇ ਸੁਪਨੇ ਨੂੰ ਸਾਕਾਰ ਕਰਨ ਅਤੇ ਉਨ੍ਹਾਂ ਦੀ ਇੰਡੀਆ ਗਲੋਬਲ ਵੀਕ, 2020 ਦੇ ਸਿਖਰ ਸੰਮੇਲਨ ਵਿੱਚ ਪ੍ਰਗਟਾਈ ਗਈ ਧਾਰਨਾ 'ਇੰਡੀਆ ਐਜ਼ ਏ ਟੇਲੈਂਟ ਪਾਵਰਹਾਊਸ' ਨੂੰ ਵੇਖਦੇ ਹੋਏ ਅਸੀਮ ਪੋਰਟਲ  ਦੀ ਇਸ ਹਿਸਾਬ ਨਾਲ ਕਲਪਨਾ ਕੀਤੀ ਗਈ ਸੀ ਕਿ ਸਾਰੇ ਖੇਤਰਾਂ ਦੀ ਹੁਨਰਮੰਦ ਕੰਮਕਾਜੀ ਫੋਰਸ ਦੇ ਮੰਗ - ਸਪਲਾਈ ਪਾੜੇ ਨੂੰ ਪੂਰਨ ਦੀਆਂ ਸਾਡੀਆਂ ਕੋਸ਼ਿਸ਼ਾਂ ਨੂੰ ਵੱਡਾ ਹੁੰਗਾਰਾ ਮਿਲੇ ਅਤੇ ਦੇਸ਼ ਦੇ ਨੌਜਵਾਨਾਂ ਨੂੰ ਅਸੀਮਿਤ ਅਤੇ ਅਣਗਿਣਤ ਮੌਕੇ ਪ੍ਰਦਾਨ ਕੀਤੇ ਜਾਣ ਇਸ ਪਹਿਲ ਦਾ ਉਦੇਸ਼ ਭਾਰਤ ਦੀ ਵਸੂਲੀ ਵਿੱਚ ਹੁਨਰਮੰਦ ਕੰਮਕਾਜੀ ਫੋਰਸ ਨੂੰ ਮੈਪ ਕਰਕੇ ਅਤੇ ਉਨ੍ਹਾਂ ਨੂੰ ਸਬੰਧਿਤ ਕੰਮਕਾਜੀ ਮੌਕੇ ਉਨ੍ਹਾਂ ਦੇ ਸਥਾਨਕ ਭਾਈਚਾਰੇ ਵਿੱਚ, ਖਾਸ ਤੌਰ ‘ਤੇ ਕੋਵਿਡ ਦੇ ਯੁੱਗ ਤੋਂ ਬਾਅਦ ਪ੍ਰਦਾਨ ਕੀਤੇ ਜਾਣ ਟੈਕਨੋਲੋਜੀ ਅਤੇ ਈ-ਮੈਨੇਜਮੈਂਟ ਸਿਸਟਮ ਦੀ ਵਧ ਰਹੀ ਵਰਤੋਂ ਜੋ ਕਿ ਅਮਲਾਂ ਨੂੰ ਇੰਟੈਲੀਜੈਂਟ ਟੂਲਜ਼ ਅਤੇ ਨਤੀਜਾ ਅਧਾਰਿਤ ਹੁਨਰਮੰਦ ਵਿਕਾਸ ਪ੍ਰੋਗਰਾਮਾਂ ਅਤੇ ਵੱਖ-ਵੱਖ ਸਕੀਮਾਂ ਅਤੇ ਪ੍ਰੋਗਰਾਮਾਂ ਨਾਲ ਜੋੜ ਕੇ ਇਹ ਪਲੈਟਫਾਰਮ ਇਹ ਯਕੀਨੀ ਬਣਾਏਗਾ ਕਿ ਨਜ਼ਦੀਕੀ ਤਬਦੀਲੀ ਅਤੇ ਤਾਲਮੇਲ ਵੱਖ-ਵੱਖ ਸਕੀਮਾਂ ਅਤੇ ਪ੍ਰੋਗਰਾਮਾਂ ਵਿੱਚ ਲਿਆਂਦਾ ਜਾਵੇ ਜੋ ਕਿ ਹੁਨਰ ਈਕੋ ਸਿਸਟਮ ਵਿੱਚ ਕੰਮ ਕਰ ਰਹੇ ਹਨ ਇਸ ਨਾਲ ਇਹ ਯਕੀਨੀ ਬਣੇਗਾ ਕਿ ਅਸੀਂ ਕਿਸੇ ਵੀ ਕਿਸਮ ਦੇ ਡਾਟਾ ਦੇ ਦੋਹਰੀਕਰਨ ਉੱਤੇ ਨਿਗਰਾਨੀ ਰੱਖ ਸਕਾਂਗੇ ਅਤੇ ਨਾਲ ਹੀ ਦੇਸ਼ ਵਿੱਚ ਵਿਵਸਾਇਕ ਟ੍ਰੇਨਿੰਗ ਦ੍ਰਿਸ਼ ਨੂੰ ਰੀਇੰਜੀਨੀਅਰ ਕੀਤਾ ਜਾ ਸਕੇਗਾ ਅਤੇ ਇਕ ਹੁਨਰਮੰਦ, ਅੱਪ ਸਕਿੱਲਿੰਗ ਅਤੇ ਰੀਸਕਿੱਲਿੰਗ ਵਧੇਰੇ ਸੰਗਠਤ ਢਾਂਚੇ ਵਿੱਚ ਯਕੀਨੀ ਬਣੇਗੀ"

 

ਇਸ ਗੱਲ ਉੱਤੇ ਰੋਸ਼ਨੀ ਪਾਉਂਦੇ ਹੋਏ ਕਿ ਅਸੀਮ ਕਿਵੇਂ ਹੁਨਰਮੰਦ ਕੰਮਕਾਜੀ ਫੋਰਸ ਮਾਰਕਿਟ ਵਿੱਚ ਮੰਗ ਅਤੇ ਸਪਲਾਈ ਦੇ ਪਾੜੇ ਨੂੰ ਪੂਰਾ ਕਰੇਗੀ, ਸ਼੍ਰੀ ਏ ਐੱਮ ਨਾਇਕ, ਚੇਅਰਮੈਨ ਐੱਨਐੱਸਡੀਸੀ ਅਤੇ ਗਰੁੱਪ ਚੇਅਰਮੈਨ ਲਾਰਸਨ ਐਂਡ ਟੂਬਰੋ ਲਿਮਟਿਡ ਨੇ ਕਿਹਾ, " ਪ੍ਰਵਾਸੀ ਮਜ਼ਦੂਰਾਂ ਉੱਤੇ ਕੋਵਿਡ ਮਹਾਮਾਰੀ ਦੇ ਸਮਾਜਿਕ-ਆਰਥਿਕ ਗਿਰਾਵਟ ਦਾ ਬੁਰੀ ਤਰ੍ਹਾਂ ਪ੍ਰਭਾਵ ਪਿਆ ਹੈ ਮੌਜੂਦਾ ਸੰਦਰਭ ਵਿੱਚ ਐੱਨਐੱਸਡੀਸੀ ਨੇ ਦੇਸ਼ ਭਰ ਵਿੱਚ ਖਿੰਡਰੀ ਪ੍ਰਵਾਸੀ ਆਬਾਦੀ ਦੀ ਮੈਪਿੰਗ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਦੇ ਸਾਧਨ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਲਈ ਹੈ ਅਤੇ ਉਨ੍ਹਾਂ ਦੇ ਹੁਨਰ ਅਨੁਸਾਰ ਰੋਜ਼ਗਾਰ ਮੌਕੇ ਪ੍ਰਦਾਨ ਕੀਤੇ ਜਾਣਗੇ ਅਸੀਮ ਦੀ ਸ਼ੁਰੂਆਤ ਇਸ ਯਾਤਰਾ ਵਿੱਚ ਪਹਿਲਾ ਕਦਮ ਹੈ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਮ ਮਾਲਕਾਂ ਅਤੇ ਮੁਲਾਜ਼ਮਾਂ ਨੂੰ ਰੀਅਲ ਟਾਈਮ ਸੂਚਨਾ ਪ੍ਰਦਾਨ ਕਰੇਗਾ ਅਤੇ ਕਿਰਤ ਦੇ ਈਕੋ ਸਿਸਟਮ ਵਿੱਚ ਕੀਮਤ ਵਧਾਏਗਾ ਅਤੇ ਕੰਮਕਾਜੀ ਫੋਰਸ ਵਿੱਚ ਭਰੋਸਾ ਵਧਾਉਣ ਵਿੱਚ ਮਦਦ ਕਰੇਗਾ ਜੋ ਕਿ ਆਰਥਿਕਤਾ ਦੀ ਮੁੜ ਬਹਾਲੀ ਲਈ ਜ਼ਰੂਰੀ ਹੈ"

 

ਅਸੀਮ ਏਪੀਪੀ ਦੇ ਤੌਰ ‘ਤੇ ਵੀ ਮੁਹੱਈਆ ਹੈ  https://smis.nsdcindia.org/ ,  ਅਤੇ ਇਸ ਨੂੰ ਰਾਸ਼ਟਰੀ ਹੁਨਰ ਵਿਕਾਸ ਕਾਰਪੋਰੇਸ਼ਨ (ਐੱਨਐੱਸਡੀਸੀ)  ਦੁਆਰਾ ਬੰਗਲੁਰੂ ਅਧਾਰਿਤ ਕੰਪਨੀ ਬੈਟਰਪਲੇਸ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ ਇਸ ਕੰਪਨੀ ਨੂੰ ਬਲਿਊ ਕਾਲਰ ਇੰਪਲਾਈ ਮੈਨੇਜਮੈਂਟ ਦੇ ਕੰਮ ਵਿੱਚ ਮੁਹਾਰਤ ਹਾਸਲ ਹੈ ਅਸੀਮ ਪੋਰਟਲ ਦਾ ਉਦੇਸ਼ ਰੁਝਾਨਾਂ ਅਤੇ ਵਿਸ਼ਲੇਸ਼ਣਾਂ ਰਾਹੀਂ ਫੈਸਲਿਆਂ ਅਤੇ ਨੀਤੀ ਘੜਨ ਦੀ ਹਿਮਾਇਤ ਕਰਨਾ ਹੈ ਅਸੀਮ ਰੀਅਲ ਟਾਈਮ ਡਾਟਾ ਵਿਸ਼ਲੇਸ਼ਣ ਦਾ ਪ੍ਰਬੰਧ ਐੱਨਐੱਸਡੀਸੀ ਅਤੇ ਇਸ ਦੀਆਂ ਸੈਕਟਰ ਸਕਿੱਲ ਕੌਂਸਲਾਂ ਲਈ ਮੰਗ ਅਤੇ ਸਪਲਾਈ ਪੈਟਰਨ,  ਜਿਨ੍ਹਾਂ ਵਿੱਚ ਉਦਯੋਗ ਦੀਆਂ ਲੋੜਾਂ, ਹੁਨਰ ਪਾੜਾ ਵਿਸ਼ਲੇਸ਼ਣ, ਮੰਗ ਪ੍ਰਤੀ ਜ਼ਿਲ੍ਹਾ ਰਾਜ ਕਲਸਟਰ, ਪ੍ਰਮੁੱਖ ਕੰਮਕਾਜੀ ਸਪਲਾਇਰਜ਼, ਪ੍ਰਮੁੱਖ ਖਪਤਕਾਰ, ਪ੍ਰਵਾਸ ਢਾਂਚਾ ਅਤੇ ਉਮੀਦਵਾਰਾਂ ਲਈ ਬਹੁ-ਪੱਖੀ ਸਮਰੱਥਾ ਕੰਮਕਾਜੀ ਸੰਭਾਵਨਾਵਾਂ ਲਈ ਕਰੇਗੀ ਇਸ ਪੋਰਟਲ ਵਿੱਚ ਤਿੰਨ ਆਈਟੀ ਅਧਾਰਿਤ ਇੰਟਰਫੇਸ ਹਨ -

 

•       ਮਾਲਕਾਂ ਦਾ ਪੋਰਟਲ - ਮਾਲਕਾਂ ਦੀ ਔਨਬੋਰਡਿੰਗ, ਡਿਮਾਂਡ ਐਗਰੀਗੇਸ਼ਨ, ਉਮੀਦਵਾਰ ਦੀ ਚੋਣ

 

•       ਡੈਸ਼ਬੋਰਡ - ਰਿਪੋਰਟਾਂ, ਰੁਝਾਨ, ਵਿਸ਼ਲੇਸ਼ਣ ਅਤੇ ਖੱਪਿਆਂ ਨੂੰ ਦਰਸਾਉਣਾ

 

•       ਉਮੀਦਵਾਰ ਦੀ ਅਰਜ਼ੀ - ਉਮੀਦਵਾਰ ਦਾ ਪ੍ਰੋਫਾਈਲ ਤਿਆਰ ਕਰਨਾ ਅਤੇ ਉਸ ਦੀ ਟ੍ਰੈਕਿੰਗ, ਨੌਕਰੀ ਦੇ ਸੁਝਾਅ ਨੂੰ ਸਾਂਝਾ ਕਰਨਾ

 

 

ਅਸੀਮ ਨੂੰ ਇੱਕ ਮੈਚ-ਮੇਕਿੰਗ ਇੰਜਣ ਵਜੋਂ ਵਰਤਿਆ ਜਾਵੇਗਾ ਤਾਕਿ ਮੁਹੱਈਆ ਕਾਰਜਾਂ ਨਾਲ ਹੁਨਰ ਨੂੰ ਪਰਖਿਆ ਜਾ ਸਕੇ ਪੋਰਟਲ ਅਤੇ ਐਪ ਵਿੱਚ ਰਜਿਸਟ੍ਰੇਸ਼ਨ ਅਤੇ ਡਾਟਾ ਅੱਪਲੋਡ ਦਾ ਪ੍ਰਬੰਧ ਵਰਕਰਾਂ ਲਈ ਕੰਮ ਦੀ ਭੂਮਿਕਾ, ਖੇਤਰ ਅਤੇ ਭੂਗੋਲਿਕ ਸਥਿਤੀ ਅਨੁਸਾਰ ਹੋਵੇਗਾ ਹੁਨਰਮੰਦ ਕੰਮਕਾਜੀ ਫੋਰਸ ਆਪਣੇ ਪ੍ਰੋਫਾਈਲ ਇਸ ਐਪ ਉੱਤੇ ਰਜਿਸਟਰ ਕਰਵਾ ਸਕਦੀ ਹੈ ਅਤੇ ਆਪਣੇ ਗੁਆਂਢ ਵਿੱਚ ਰੋਜ਼ਗਾਰ ਮੌਕਿਆਂ ਲਈ ਭਾਲ ਕਰ ਸਕਦੀ ਹੈ ਅਸੀਮ ਰਾਹੀਂ ਮਾਲਕ, ਏਜੰਸੀਆਂ ਅਤੇ ਕੰਮ ਲੱਭਣ ਵਾਲੀ ਹੁਨਰਮੰਦ ਕੰਮਕਾਜੀ ਫੋਰਸ ਨੂੰ ਆਪਣੀਆਂ ਉਂਗਲਾਂ ਤੇ ਸਾਰੇ ਵੇਰਵੇ ਯਾਦ ਹੋਣਗੇ ਇਹ ਨੀਤੀ ਘੜਨ ਵਾਲਿਆਂ ਲਈ ਇਹ ਯਕੀਨੀ ਬਣਾਏਗੀ ਕਿ ਉਹ ਵੱਖ-ਵੱਖ ਖੇਤਰਾਂ ਪ੍ਰਤੀ ਉਦੇਸ਼ਪੂਰਨ ਰਵੱਈਆ ਅਪਣਾਉਣ

 

*****

 

ਵਾਈਬੀ


(Release ID: 1637909) Visitor Counter : 213