ਨੀਤੀ ਆਯੋਗ

ਨੀਤੀ ਆਯੋਗ ਨੇ 29 ਚੋਣਵੇਂ ਗਲੋਬਲ ਸੂਚਕ ਅੰਕਾਂ ਦੇ ਪ੍ਰਦਰਸ਼ਨ ਦੀ ਨਿਗਰਾਨੀ ਲਈ ਵਰਚੁਅਲ ਵਰਕਸ਼ਾਪ ਦਾ ਆਯੋਜਨ ਕੀਤਾ

Posted On: 10 JUL 2020 8:11PM by PIB Chandigarh

ਨੀਤੀ ਆਯੋਗ ਨੇ ਅੱਜ ਦੇਸ਼ ਵਿੱਚ ਸੁਧਾਰਾਂ ਅਤੇ ਵਿਕਾਸ ਨੂੰ ਚਲਾਉਣ ਲਈ ਚੋਣਵੇਂ 29 ਗਲੋਬਲ ਸੂਚਕ ਅੰਕਾਂ ਦੇ ਪ੍ਰਦਰਸ਼ਨ ਦੀ ਨਿਗਰਾਨੀ ਕਰਨ ਦੇ ਭਾਰਤ ਸਰਕਾਰ ਦੇ ਫੈਸਲੇ ਦਾ ਪਾਲਣ ਕਰਦੇ ਹੋਏ ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗੌਬਾ ਦੀ ਪ੍ਰਧਾਨਗੀ ਹੇਠ 47 ਕੇਂਦਰੀ ਮੰਤਰਾਲਿਆਂ/ਵਿਭਾਗਾਂ ਨਾਲ ਇੱਕ ਵਰਚੁਅਲ ਵਰਕਸ਼ਾਪ ਦਾ ਆਯੋਜਨ ਕੀਤਾ। ਵਰਕਸ਼ਾਪ ਵਿੱਚ ਹਿਤਧਾਰਕਾਂ ਦੇ ਸਲਾਹ ਮਸ਼ਵਰੇ ਦੀ ਵਿਧੀ; ਪ੍ਰਕਾਸ਼ਨ ਅਤੇ ਸਰਵੇਖਣ/ਡੇਟਾ ਏਜੰਸੀਆਂ ਨਾਲ ਜੁੜਨ, ਰਾਜ ਦਰਜਾਬੰਦੀਆਂ ਲਈ ਰੂਪਰੇਖਾ, ਸੂਚਨਾ ਸਾਂਝੀ ਕਰਨ ਲਈ ਮੰਚ ਅਤੇ ਵਰਕਸ਼ਾਪ ਵਿੱਚ ਨਿਗਰਾਨੀ ਤੰਤਰ ਦੀ ਲੰਬਾਈ ਤੇ ਚਰਚਾ ਕੀਤੀ ਗਈ।

 

ਵਰਕਸ਼ਾਪ ਦਾ ਉਦਘਾਟਨ ਕਰਦੇ ਹੋਏ ਕੈਬਨਿਟ ਸਕੱਤਰ ਨੇ ਇਸ ਗੱਲ ਤੇ ਪ੍ਰਕਾਸ਼ ਪਾਇਆ ਕਿ ਨਿਗਰਾਨੀ ਅਭਿਆਸ ਸਿਰਫ਼ ਦਰਜਾਬੰਦੀ ਵਿੱਚ ਸੁਧਾਰ ਕਰਨ ਲਈ ਨਹੀਂ ਹੈ, ਬਲਕਿ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਵਿਸ਼ਵ ਪੱਧਰ ਤੇ ਭਾਰਤ ਦੀ ਧਾਰਨਾ ਨੂੰ ਅਕਾਰ ਦੇਣ ਲਈ ਸਿਸਟਮ ਵਿੱਚ ਸੁਧਾਰ ਲਿਆਉਣ ਲਈ ਹੈ। ਉਨ੍ਹਾਂ ਨੇ ਇਸ ਨਿਗਰਾਨੀ ਅਭਿਆਸ ਨੂੰ ਭਾਰਤ ਦੇ ਨਾਗਰਿਕ ਸੇਵਾ ਵੰਡ ਢਾਂਚੇ ਵਿੱਚ ਪਰਿਵਰਤਨਕਾਰੀ ਸੁਧਾਰ ਲਈ ਇੱਕ ਪ੍ਰੇਰਕ ਦੱਸਿਆ।

 

ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਇਸ ਗਲੋਬਲ ਸੂਚਕ ਅੰਕ ਦੀ ਨਿਗਰਾਨੀ ਸਬੰਧੀ ਨੀਤੀ ਆਯੋਗ, ਐੱਨਆਈਸੀ, ਡੀਪੀਆਈਆਈਟੀ, ਅੰਕੜੇ ਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ (ਐੱਮਓਐੱਸਪੀਆਈ) ਅਤੇ ਹੋਰ ਮੰਤਰਾਲਿਆਂ ਦੁਆਰਾ ਕੀਤੀਆਂ ਗਈਆਂ ਵੱਖ-ਵੱਖ ਪਿਛੋਕੜ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਨ੍ਹਾਂ ਸੂਚਕ ਅੰਕਾਂ ਤੇ ਪ੍ਰਦਰਸ਼ਨ ਵਿੱਚ ਸੁਧਾਰ ਲਈ ਪ੍ਰੇਰਕ ਦੇ ਰੂਪ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ, ਪ੍ਰਕਾਸ਼ਨ ਏਜੰਸੀਆਂ ਅਤੇ ਸਿਵਲ ਸੁਸਾਇਟੀ ਸੰਗਠਨਾਂ ਵਿਚਕਾਰ ਕਰੀਬੀ ਅਤੇ ਨਿਯਮਤ ਤਾਲਮੇਲ ਦੀ ਲੋੜ ਤੇ ਜ਼ੋਰ ਦਿੱਤਾ।

 

ਇਹ ਲੰਬੇ ਸਮੇਂ ਤੋਂ ਮਹਿਸੂਸ ਕੀਤਾ ਗਿਆ ਕਿ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਪ੍ਰਾਪਤ ਸੂਚਕ ਅੰਕਾਂ ਰਾਹੀਂ ਵਿਭਿੰਨ ਮਹੱਤਵਪੂਰਨ ਸਮਾਜਿਕ, ਆਰਥਿਕ ਅਤੇ ਹੋਰ ਮਾਪਦੰਡਾਂ ਤੇ ਭਾਰਤ ਦੇ ਪ੍ਰਦਰਸ਼ਨ ਨੂੰ ਮਾਪਣ ਅਤੇ ਨਿਗਰਾਨੀ ਕਰਨ ਦੀ ਲੋੜ ਹੈ। ਇਸ ਅਭਿਆਸ ਦਾ ਟੀਚਾ ਇਨ੍ਹਾਂ ਸੂਚਕ ਅੰਕਾਂ ਦਾ ਉਪਯੋਗ ਆਤਮ ਸੁਧਾਰ ਲਈ ਉਪਕਰਨ ਦੇ ਰੂਪ ਵਿੱਚ ਕਰਨਾ ਅਤੇ ਸਰਕਾਰੀ ਯੋਜਨਾਵਾਂ ਨੂੰ ਅੰਤ ਤੱਕ ਲਾਗੂ ਕਰਨ ਵਿੱਚ ਸੁਧਾਰ ਕਰਦੇ ਹੋਏ ਨੀਤੀਆਂ ਵਿੱਚ ਸੁਧਾਰ ਲਿਆਉਣਾ ਹੈ। ਇਸਦੇ ਨਾਲ ਹੀ ਭਾਰਤ ਦਾ ਇੱਕ ਸਟੀਕ ਅਕਸ ਦੁਨੀਆ ਸਾਹਮਣੇ ਪੇਸ਼ ਕਰਨਾ ਵੀ ਓਨਾ ਹੀ ਮਹੱਤਵਪੂਰਨ ਹੈ। ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਪ੍ਰੋਤਸਾਹਨ ਦੇਣ ਲਈ ਵਿਭਾਗ ਦੁਆਰਾ ਵੱਡੇ ਪੈਮਾਨੇ ਤੇ ਸੁਧਾਰ ਅਤੇ ਕਾਰੋਬਾਰ ਕਰਨਾ ਅਸਾਨ ਬਣਾਉਣਾ ਦਰਜਾਬੰਦੀ ਵਿੱਚ ਭਾਰਤ ਦੇ ਸੁਧਾਰ (2020 ਦੀ ਰਿਪੋਰਟ ਵਿੱਚ ਭਾਰਤ 63ਵੇਂ ਸਥਾਨ ਤੇ ਪਹੁੰਚ ਗਿਆ ਹੈ) ਨੂੰ ਇਸ ਪ੍ਰਕਿਰਿਆ ਨੂੰ ਚਲਾਉਣ ਲਈ ਸਹੀ ਨਮੂਨਾ ਮੰਨਿਆ ਗਿਆ ਹੈ।

 

19 ਅੰਤਰਰਾਸ਼ਟਰੀ ਏਜੰਸੀਆਂ ਦੁਆਰਾ ਪ੍ਰਕਾਸ਼ਿਤ 29 ਆਲਮੀ ਸੂਚਕ ਅੰਕ, ਭਾਰਤ ਸਰਕਾਰ ਦੇ 18 ਨੋਡਲ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਸੌਂਪੇ ਗਏ ਹਨ।

 

ਨੀਤੀ ਆਯੋਗ ਇਨ੍ਹਾਂ ਸਾਰੇ ਸੂਚਕ ਅੰਕਾਂ ਦੇ ਪ੍ਰਦਰਸ਼ਨ ਅਤੇ ਪ੍ਰਗਤੀ ਦੀ ਨਿਗਰਾਨੀ ਕਰਨ ਅਤੇ ਪ੍ਰਕਾਸ਼ਨ ਏਜੰਸੀਆਂ ਨਾਲ ਉਨ੍ਹਾਂ ਨੂੰ ਜੋੜਨ ਵਿੱਚ ਸਹਾਇਤਾ ਕਰਨ ਵਿੱਚ ਮਦਦ ਕਰੇਗਾ। ਸਬੰਧਿਤ ਮੰਤਰਾਲਾ/ਵਿਭਾਗ ਪਹਿਚਾਣ ਕੀਤੇ ਗਏ ਪ੍ਰਮੁੱਖ ਮਾਪਦੰਡਾਂ ਦੀ ਨਿਗਰਾਨੀ ਕਰੇਗਾ ਅਤੇ ਸੁਧਾਰ ਅਤੇ ਪ੍ਰਗਤੀ ਨੂੰ ਯਕੀਨੀ ਬਣਾਏਗਾ। ਮੰਤਰਾਲਾ/ਵਿਭਾਗ ਸਟੀਕ ਅਤੇ ਪ੍ਰਤੀਨਿਧੀ ਰਿਪੋਰਟਿੰਗ ਯਕੀਨੀ ਕਰਨ ਲਈ ਡੇਟਾ ਪ੍ਰਕਾਸ਼ਨ ਏਜੰਸੀਆਂ ਨਾਲ ਵੀ ਤਾਲਮੇਲ ਕਰੇਗਾ। ਇਸ ਅਭਿਆਸ ਨੂੰ ਚਲਾਉਣ ਅਤੇ ਇਸਦੀ ਨਿਗਰਾਨੀ ਕਰਨ ਲਈ ਜ਼ਿਆਦਾਤਰ ਮੰਤਰਾਲਿਆਂ ਵਿੱਚ ਸੂਚਕ ਅੰਕ ਨਿਗਰਾਨੀ ਸੈੱਲ ਪਹਿਲਾਂ ਹੀ ਸਥਾਪਿਤ ਕੀਤੇ ਜਾ ਚੁੱਕੇ ਹਨ। ਇਸ ਗਤੀਵਿਧੀ ਲਈ ਕੇਂਦਰ ਸਰਕਾਰ, ਰਾਜਾਂ ਅਤੇ ਸਿਵਲ ਸੁਸਾਇਟੀ ਸੰਗਠਨਾਂ ਵਿਚਕਾਰ ਗਹਿਰੇ ਤਾਲਮੇਲ ਦੀ ਲੋੜ ਹੋਵੇਗੀ।

 

ਸਾਰੇ 29 ਗਲੋਬਲ ਸੂਚਕ ਅੰਕਾਂ ਲਈ ਇੱਕ ਸਿੰਗਲ, ਸੂਚਨਾਤਮਕ ਡੈਸ਼ਬੋਰਡ ਤਿਆਰ ਕੀਤਾ ਜਾ ਰਿਹਾ ਹੈ। ਡੈਸ਼ਬੋਰਡ ਅਧਿਕਾਰਕ ਡੇਟਾ ਅਤੇ ਪ੍ਰਕਾਸ਼ਨ ਏਜੰਸੀਆਂ ਦੁਆਰਾ ਉਪਯੋਗ ਕੀਤੇ ਜਾਣ ਵਾਲੇ ਡੇਟਾ ਸਰੋਤ ਅਨੁਸਾਰ ਮਾਪਦੰਡਾਂ ਦੀ ਨਿਗਰਾਨੀ ਲਈ ਪ੍ਰਵਾਨਗੀ ਦੇਵੇਗਾ। ਇਹ ਸੁਧਾਰਾਂ ਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਦਰਸ਼ਨ ਦੀ ਨਿਗਰਾਨੀ ਦੀ ਸੁਵਿਧਾ ਵੀ ਪ੍ਰਦਾਨ ਕਰੇਗਾ।

 

ਆਪਣੇ ਸਮਾਪਤੀ ਭਾਸ਼ਣ ਵਿੱਚ ਕੈਬਨਿਟ ਸਕੱਤਰ ਨੇ ਦੇਸ਼ ਦੀ ਸਟੀਕ ਤਸਵੀਰ ਪੇਸ਼ ਕਰਨ ਲਈ ਪ੍ਰਕਾਸ਼ਨ ਏਜੰਸੀਆਂ ਨਾਲ ਨਿਯਮਤ ਰੂਪ ਨਾਲ ਜੁੜਨ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਸਬੰਧ ਵਿੱਚ ਉਦਾਹਰਨ ਦੇ ਰੂਪ ਵਿੱਚ ਕਾਰੋਬਾਰ ਕਰਨਾ ਅਸਾਨ ਬਣਾਉਣਬਿਜ਼ਨਸ ਸੂਚਕ ਅੰਕ ਵਿੱਚ ਭਾਰਤ ਦੀ ਦਰਜਾਬੰਦੀ ਵਿੱਚ ਸੁਧਾਰ ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਪੂਰੀ ਪ੍ਰਕਿਰਿਆ ਨੂੰ ਗਤੀ ਦੇਣ ਲਈ ਸਾਰੇ ਨੋਡਲ ਮੰਤਰਾਲਿਆਂ ਵਿੱਚ ਪਬਲਿਕ ਸੈਕਟਰ ਅਦਾਰੇ (ਪੀਐੱਮਯੂ) ਸਥਾਪਿਤ ਕਰਨ ਦੀ ਵੀ ਗੱਲ ਕਹੀ।

 

***

 

ਵੀਆਰਆਰਕੇ/ਏਕੇ/ਕੇਪੀ



(Release ID: 1637906) Visitor Counter : 123