ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੋਰੀਆ ਗਣਰਾਜ ਦੇ ਰੱਖਿਆ ਮੰਤਰੀ ਦੇ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ

ਦੁਵੱਲੇ ਰੱਖਿਆ ਸਹਿਯੋਗ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ

Posted On: 10 JUL 2020 1:30PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਕੋਰਿਆ ਗਣਰਾਜ  ਦੇ ਰੱਖਿਆ ਮੰਤਰੀ  ਸ਼੍ਰੀ ਜੀਯੋਂਗ ਯੋਂਗ-ਡੂ  ਦੇ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ।

 

ਦੋਨਾਂ ਰੱਖਿਆ ਮੰਤਰੀਆਂ ਨੇ ਕੋਵਿਡ ਮਹਾਮਾਰੀ ਦੀ ਸਥਿਤੀ ਨਾਲ ਸਬੰਧਿਤ ਮੁੱਦਿਆਂ ਤੇ ਚਰਚਾ ਕੀਤੀ।  ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ ਦੇ ਖ਼ਿਲਾਫ਼ ਅੰਤਰਰਾਸ਼ਟਰੀ ਯਤਨਾਂ ਵਿੱਚ ਭਾਰਤ  ਦੇ ਯੋਗਦਾਨ ਬਾਰੇ ਸ਼੍ਰੀ ਜੀਯੋਂਗ ਯੋਂਗ-ਡੂ ਨੂੰ ਜਾਣਕਾਰੀ ਦਿੱਤੀ ਅਤੇ ਮਹਾਮਾਰੀ  ਦੇ ਖ਼ਿਲਾਫ਼ ਆਲਮੀ ਲੜਾਈ ਵਿੱਚ ਆਪਸੀ ਸਹਿਯੋਗ  ਦੇ ਖੇਤਰਾਂ ਤੇ ਚਰਚਾ ਕੀਤੀ।  ਦੋਹਾਂ ਮੰਤਰੀਆਂ ਨੇ ਮਹਾਮਾਰੀ ਤੋਂ ਉਤਪੰਨ ਜਟਿਲ ਚੁਣੌਤੀਆਂ ਨਾਲ ਨਿਜੱਠਣ ਲਈ ਮਿਲ ਕੇ ਕੰਮ ਕਰਨ ਤੇ ਸਹਿਮਤੀ ਪ੍ਰਗਟਾਈ।

 

ਗੱਲਬਾਤ  ਦੇ ਦੌਰਾਨ ਦੋਵੇਂ ਰੱਖਿਆ ਮੰਤਰੀਆਂ ਨੇ ਦੁੱਵਲੇ ਰੱਖਿਆ ਸਹਿਯੋਗ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਹਥਿਆਰਬੰਦ ਬਲਾਂ ਦਰਮਿਆਨ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਲਈ ਪ੍ਰਤੀਬੱਧਤਾ ਵਿਅਕਤ ਕੀਤੀ। ਦੋਹਾਂ ਦੇਸ਼ਾਂ ਦਰਮਿਆਨ ਰੱਖਿਆ ਉਦਯੋਗ ਅਤੇ ਰੱਖਿਆ ਟੈਕਨੋਲੋਜੀ ਸਹਿਯੋਗ  ਦੇ ਖੇਤਰ ਵਿੱਚ ਸਮਝੌਤਿਆਂ ਨੂੰ ਅੱਗੇ ਵਧਾਉਣ ਤੇ ਵੀ ਸਹਿਮਤੀ ਹੋਈ।

 

ਚਰਚਾ ਦੇ ਦੌਰਾਨ ਖੇਤਰੀ ਪੱਧਰ ਤੇ ਸਾਂਝੇ ਸੁਰੱਖਿਆ ਹਿਤਾਂ  ਦੇ ਵਿਕਾਸ ਤੇ ਵਿਚਾਰ ਵੀ ਸਾਂਝੇ ਕੀਤੇ ਗਏ।

 

****

 

ਏਬੀਬੀ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1637848) Visitor Counter : 196