ਬਿਜਲੀ ਮੰਤਰਾਲਾ

ਐੱਮਐੱਨਆਰਈ ਨੇ ਪੀਐੱਮ-ਕੁਸੁਮ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਦਾ ਦਾਅਵਾ ਕਰਨ ਵਾਲੀਆਂ ਫਰਜ਼ੀ ਵੈੱਬਸਾਈਟਾਂ ਦੇ ਖ਼ਿਲਾਫ਼ ਨਵੀਂ ਅਡਵਾਈਜ਼ਰੀ ਜਾਰੀ ਕੀਤੀ

Posted On: 10 JUL 2020 2:35PM by PIB Chandigarh

ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ (ਐੱਮਐੱਨਆਰਈ) ਨੇ ਅੱਜ ਉਨ੍ਹਾਂ ਧੋਖੇ-ਧੜੀ ਵਾਲੀਆਂ ਵੈੱਬਸਾਈਟਾਂ ਦੇ ਖ਼ਿਲਾਫ਼ ਅਡਵਾਈਜ਼ਰੀ ਜਾਰੀ ਕੀਤੀ ਹੈ ਜੋ ਪ੍ਰਧਾਨ ਮੰਤਰੀ-ਕਿਸਾਨ ਊਰਜਾ ਸੁਰਕਸ਼ਾ ਏਵੰ ਉਥਾਨ ਮਹਾਭਿਯਾਨ (ਪੀਐੱਮ-ਕੁਸੁਮ) ਦੇ ਤਹਿਤ ਰਜਿਸਟ੍ਰੇਸ਼ਨ ਕਰਨ ਦਾ ਦਾਅਵਾ ਕਰ ਰਹੀਆਂ ਹਨ। ਹਾਲ ਹੀ ਵਿੱਚ ਇਹ ਨੋਟ ਕੀਤਾ ਗਿਆ ਹੈ ਕਿ ਦੋ ਨਵੀਆਂ ਵੈੱਬਸਾਈਟਾਂ ਨੇ ਹੁਣੇ-ਹੁਣੇ ਪੀਐੱਮ-ਕੁਸੁਮ ਸਕੀਮ ਲਈ ਰਜਿਸਟ੍ਰੇਸ਼ਨ ਪੋਰਟਲ ʼਤੇ ਗੈਰ-ਕਾਨੂੰਨੀ ਦਾਅਵੇ ਕੀਤੇ ਹਨ। ਉਕਤ ਵੈੱਬਸਾਈਟਾਂ ਦੇ ਵੈੱਬ ਅਡਰੈੱਸ https://kusum-yojana.co.in/ ਅਤੇ https://www.onlinekusumyojana.co.in/ ਹਨ। ਇਨ੍ਹਾਂ ਵੈੱਬਸਾਈਟਾਂ ਦੇ ਪਿੱਛੇ ਜੋ ਸ਼ਰਾਰਤੀ ਅਨਸਰ ਹਨ ਉਹ ਜਨ-ਸਧਾਰਨ  ਨੂੰ ਸੰਭਾਵਿਤ ਤੌਰ 'ਤੇ ਧੋਖਾ ਦੇ ਰਹੇ ਹਨ ਅਤੇ ਇਨ੍ਹਾਂ ਜਾਅਲੀ ਪੋਰਟਲਾਂ ਰਾਹੀਂ ਕੈਪਚਰ ਕੀਤੇ ਡਾਟਾ ਦੀ ਦੁਰਵਰਤੋਂ ਕਰ ਰਹੇ ਹਨ। ਹਾਲਾਂਕਿ ਐੱਮਐੱਨਆਰਈ ਇਨ੍ਹਾਂ ਵੈੱਬਸਾਈਟਾਂ ਦੇ ਪਿੱਛੇ ਕੰਮ ਕਰ ਰਹੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰ ਰਿਹਾ ਹੈ, ਫਿਰ ਵੀ  ਮੰਤਰਾਲੇ ਦੁਆਰਾ ਸਾਰੇ ਸੰਭਾਵਿਤ ਲਾਭਾਰਥੀਆਂ ਅਤੇ ਆਮ ਲੋਕਾਂ ਨੂੰ ਸਜੱਗ ਰਹਿਣ ਅਤੇ ਇਨ੍ਹਾਂ ਵੈੱਬਸਾਈਟਾਂ ਤੇ ਪੈਸੇ ਜਾਂ ਡਾਟਾ ਜਮ੍ਹਾਂ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।

 

ਇਸ ਤੋਂ ਇਲਾਵਾ, ਨਿਊਜ਼ ਪੋਰਟਲਾਂ ਨੂੰ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਡਿਜੀਟਲ ਜਾਂ ਪ੍ਰਿੰਟ ਪਲੈਟਫਾਰਮ ʼਤੇ  ਉਨ੍ਹਾਂ ਨੂੰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਸਰਕਾਰੀ ਸਕੀਮਾਂ ਲਈ ਰਜਿਸਟ੍ਰੇਸ਼ਨ ਪੋਰਟਲ ਹੋਣ ਦਾ ਦਾਅਵਾ ਕਰਨ ਵਾਲੀਆਂ ਵੈੱਬਸਾਈਟਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਲੈਣ।

ਇਹ ਦੱਸਿਆ ਜਾ ਸਕਦਾ ਹੈ ਕਿ ਐੱਮਐੱਨਆਰਈ ਦੁਆਰਾ ਪੀਐੱਮ-ਕੁਸੁਮ ਯੋਜਨਾ ਲਈ ਪ੍ਰਸ਼ਾਸਕੀ ਮਨਜ਼ੂਰੀ ਮਿਤੀ 08.03.2019 ਨੂੰ ਜਾਰੀ ਕੀਤੀ ਗਈ ਸੀ। ਮਿਤੀ 22.07.2019 ਨੂੰ ਸਕੀਮ ਨੂੰ ਲਾਗੂ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ। ਇਹ ਯੋਜਨਾ ਸੌਰ ਪੰਪਾਂ ਦੀ ਸਥਾਪਨਾ, ਮੌਜੂਦਾ ਗਰਿੱਡ ਨਾਲ ਜੁੜੇ ਖੇਤੀਬਾੜੀ ਪੰਪਾਂ ਦਾ ਸੋਲਰਾਈਜ਼ੇਸ਼ਨ ਅਤੇ ਗਰਿੱਡ ਨਾਲ ਜੁੜੇ ਰੀਨਿਊਏਬਲਪਾਵਰ ਪਲਾਂਟਾਂ ਦੀ ਸਥਾਪਨਾ ਦੀ ਵਿਵਸਥਾ ਕਰਦੀ ਹੈ। ਯੋਜਨਾ ਦੇ ਲਾਂਚ ਹੋਣ ਤੋਂ ਬਾਅਦ, ਇਹ ਨੋਟ ਕੀਤਾ ਗਿਆ ਕਿ ਕੁਝ ਵੈੱਬਸਾਈਟਾਂ ਨੇ ਪੀਐੱਮ-ਕੁਸੁਮ ਸਕੀਮ ਲਈ ਰਜਿਸਟ੍ਰੇਸ਼ਨ ਪੋਰਟਲ ਹੋਣ ਦਾ ਦਾਅਵਾ ਕੀਤਾ ਹੈ। ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ ਲਈ ਐੱਮਐੱਨਆਰਈ ਨੇ ਪਹਿਲਾਂ ਮਿਤੀ 18.03.2019 ਨੂੰਅਤੇ ਫਿਰ ਮਿਤੀ03.06.2020 ਨੂੰ ਅਡਵਾਈਜ਼ਰੀਆਂ ਜਾਰੀ ਕੀਤੀਆਂ ਸਨ ਅਤੇਲਾਭਾਰਥੀਆਂ ਤੇ ਆਮ ਜਨਤਾ ਨੂੰ ਸਲਾਹ ਦਿੱਤੀ ਸੀ ਕਿ ਉਹ ਅਜਿਹੀਆਂ ਵੈੱਬਸਾਈਟਾਂ ʼਤੇ  ਰਜਿਸਟ੍ਰੇਸ਼ਨ ਫੀਸ ਜਮ੍ਹਾਂ ਕਰਨ ਅਤੇ ਆਪਣਾ ਡਾਟਾ ਸਾਂਝਾ ਕਰਨ ਤੋਂ ਪਰਹੇਜ਼ ਕਰਨ।

 

ਸਾਰੇ ਹਿਤਧਾਰਕਾਂ ਨੂੰ ਮੰਤਰਾਲੇ ਦੁਆਰਾ  ਸੂਚਿਤ ਕੀਤਾ ਜਾਂਦਾ ਹੈ ਕਿ ਪੀਐੱਮ-ਕੁਸੁਮ ਯੋਜਨਾ, ਸਬੰਧਿਤ ਰਾਜਾਂ ਵਿੱਚ ਲਾਗੂਕਰਨ ਏਜੰਸੀਆਂ ਰਾਹੀਂ ਲਾਗੂ ਕੀਤੀ ਜਾ ਰਹੀ ਹੈ। ਅਜਿਹੀਆਂ ਏਜੰਸੀਆਂ ਦੇ ਵੇਰਵੇ ਐੱਮਐੱਨਆਰਈ ਦੀ ਵੈੱਬਸਾਈਟ www.mnre.gov.in ʼਤੇ ਉਪਲੱਬਧ ਹਨ। ਐੱਮਐੱਨ ਆਰਈ ਇਸ ਸਕੀਮ ਦੇ ਲਾਭਾਰਥੀਆਂ ਨੂੰ ਆਪਣੀ ਕਿਸੇ ਵੀ ਵੈੱਬਸਾਈਟ ਰਾਹੀਂ ਰਜਿਸਟਰ ਨਹੀਂ ਕਰਦਾ ਹੈ ਅਤੇ ਇਸ ਲਈ ਕੋਈ ਵੀ ਪੋਰਟਲ ਜੋ ਐੱਮਐੱਨਆਰਈ ਦਾ ਰਜਿਸਟ੍ਰੇਸ਼ਨ ਪੋਰਟਲ ਹੋਣ ਦਾ ਦਾਅਵਾ ਕਰਦਾ ਹੈ, ਉਹ ਸੰਭਾਵਿਤ ਤੌਰ ਤੇ ਗੁੰਮਰਾਹਕੁੰਨ ਅਤੇ ਧੋਖੇਬਾਜ਼ ਹੈ। ਜੇਕਰ ਕੋਈ ਵੀ ਸ਼ੱਕੀ ਧੋਖਾਧੜੀ ਵਾਲੀ ਵੈੱਬਸਾਈਟ ਕਿਸੇ ਦੁਆਰਾ ਨੋਟ ਕੀਤੀ ਜਾਂਦੀ ਹੈ, ਤਾਂ ਐੱਮਐੱਨਆਰਈ ਨੂੰ ਇਸ ਦੀ ਇਤਲਾਹ ਦਿੱਤੀ ਜਾ ਸਕਦੀ ਹੈ।

 

ਸਕੀਮ ਵਿਚ ਹਿੱਸਾ ਲੈਣ ਲਈ ਯੋਗਤਾ ਅਤੇ ਲਾਗੂਕਰਨ ਪ੍ਰਕਿਰਿਆ ਬਾਰੇ ਜਾਣਕਾਰੀ ਐੱਮਐੱਨ ਆਰਈ ਦੀ ਵੈੱਬਸਾਈਟ www.mnre.gov.in 'ਤੇ ਉਪਲੱਬਧ ਹੈ। ਜਨ-ਸਧਾਰਨ ਵਿੱਚੋਂ ਚਾਹਵਾਨ ਲੋਕ ਐੱਮਐੱਨਆਰਈ ਦੀ ਵੈੱਬਸਾਈਟ ਦੇਖ ਸਕਦੇ ਹਨ ਜਾਂ ਟੋਲ ਫ੍ਰੀ ਹੈਲਪ ਲਾਈਨ ਨੰਬਰ 1800-180-3333 ʼਤੇ ਕਾਲ ਕਰ ਸਕਦੇ ਹਨ।

 

***

 

ਆਰਸੀਜੇ/ਐੱਮ



(Release ID: 1637846) Visitor Counter : 204