ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਗੰਗਾ ਦੀਆਂ ਸਹਾਇਕ ਨਦੀਆਂ ਵਿੱਚ ਪ੍ਰਦੂਸ਼ਣ ਦੀ ਨਿਗਰਾਨੀ ਨੂੰ ਮਜ਼ਬੂਤ ਕਰੇਗਾ

Posted On: 09 JUL 2020 7:20PM by PIB Chandigarh

ਕੇਂਦਰੀ ਵਾਤਾਵਰਣ ਮੰਤਰੀਸ਼੍ਰੀ ਪ੍ਰਕਾਸ਼ ਜਾਵਡੇਕਰ ਅਤੇ ਕੇਂਦਰੀ ਜਲ ਸ਼ਕਤੀ ਮੰਤਰੀਸ਼੍ਰੀ ਗਜੇਂਦਰ ਸਿੰਘ  ਸ਼ੇਖਾਵਤ ਦੀ ਹਾਜ਼ਰੀ ਵਿੱਚ ਅੱਜ ਨਵੀਂ ਦਿੱਲੀ ਵਿੱਚ ਇੱਕ ਅੰਤਰ-ਮੰਤਰਾਲਾ ਬੈਠਕ ਹੋਈ।  ਬੈਠਕ ਵਿੱਚ ਦੋਹਾਂ ਮੰਤਰਾਲਿਆਂ  ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

 

ਬੈਠਕ ਦੌਰਾਨਕੇਂਦਰੀ ਜਲ ਕਮਿਸ਼ਨਰਾਸ਼ਟਰੀ ਜਲ ਵਿਕਾਸ ਏਜੰਸੀ ਅਤੇ ਪ੍ਰਧਾਨ ਮੰਤਰੀ ਖੇਤੀਬਾੜੀ ਸਿੰਚਾਈ ਯੋਜਨਾ-ਏਆਈਬੀਪੀ ਨਾਲ ਸਬੰਧਿਤ ਰਾਸ਼ਟਰੀ ਪ੍ਰੋਜੈਕਟਾਂ ਲਈ ਵਾਤਾਵਰਣ/ਵਣ ਸਬੰਧੀ ਲੰਬਿਤ ਮੁੱਦਿਆਂ ਉੱਤੇ ਚਰਚਾ ਕੀਤੀ ਗਈ।

 

https://static.pib.gov.in/WriteReadData/userfiles/image/image001OF79.jpg

 

ਇਸ ਦੇ ਬਾਅਦਕੇਂਦਰੀ ਜਲ ਸ਼ਕਤੀ ਮੰਤਰੀ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਬੇਨਤੀ ਕੀਤੀ ਕਿ ਗੰਗਾ ਅਤੇ ਇਸ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਲਈ ਪ੍ਰਦੂਸ਼ਣ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾਵੇਜਿਸ ਵਿੱਚ ਪ੍ਰਦੂਸ਼ਣਕਾਰੀ ਉਦਯੋਗਾਂ ਦੀ ਨਿਯਮਿਤ ਰੂਪ ਨਾਲ ਜਾਂਚ ਕੀਤੀ ਜਾਂਦੀ ਹੈ।  ਇਸੇ ਪ੍ਰਕਾਰ, ਰਾਸ਼ਟਰੀ ਸਵੱਛ ਗੰਗਾ ਮਿਸ਼ਨ ਨਾਲ ਤਾਲਮੇਲ ਕਰਕੇ ਜਲ ਦੀ ਗੁਣਵੱਤਾ ਦੀ ਨਿਗਰਾਨੀ ਕਰਨ ਉੱਤੇ ਬਲ ਦਿੱਤਾ ਅਤੇ ਇਸ ਉੱਤੇ ਸਹਿਮਤੀ ਬਣੀ ਕਿ ਉਪਯੁਕਤ ਤੰਤਰ ਵਿਕਸਿਤ ਕੀਤਾ ਜਾਵੇਗਾ।

 

ਕੇਂਦਰੀ ਵਾਤਾਵਰਣ ਮੰਤਰੀਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਦੋਹਾਂ ਮੰਤਰਾਲੇ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਉਚਿਤ ਪ੍ਰਕਿਰਿਆ ਦਾ ਪਾਲਣ ਕਰਦੇ ਹੋਏ ਰਾਸ਼ਟਰੀ ਮਹੱਤਵ ਦੇ ਨਦੀ ਪ੍ਰੋਜੈਕਟਾਂ ਲਈ ਕ੍ਰਮਬੱਧਤਾ ਅਤੇ ਛੇਤੀ ਕੰਮ ਕਰਨ ਅਤੇ ਗੰਗਾ ਤੇ ਇਸ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਦੀ ਜਲ ਗੁਣਵੱਤਾ ਦੀ ਨਿਗਰਾਨੀ ਕਰਨ ਲਈ ਸੰਸਥਾਗਤ ਤੰਤਰ ਦੀ ਸਥਾਪਨਾ ਕਰਨਬੈਠਕ ਦੌਰਾਨਸ਼੍ਰੀ ਜਾਵਡੇਕਰ ਨੇ ਇਹ ਵੀ ਦੱਸਿਆ ਕਿ ਵਾਤਾਵਰਣਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ  ਦੁਆਰਾ ਪ੍ਰੋਜੈਕਟ ਟਾਈਗਰ ਅਤੇ ਪ੍ਰੋਜੈਕਟ ਐਲੀਫੈਂਟ ਦੀ ਤਰਜ ਉੱਤੇ ਗੈਂਗੇਟਿਕ ਡਾਲਫਿਨ  ਦੀ ਸੁਰੱਖਿਆ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਨੂੰ ਪ੍ਰਵਾਨਗੀ ਪ੍ਰਦਾਨ ਕੀਤੀ ਗਈ ਹੈ।

 

***

ਜੀਕੇ


(Release ID: 1637656) Visitor Counter : 166