ਰੱਖਿਆ ਮੰਤਰਾਲਾ

ਈਸੀਐੱਚਐੱਸ ਦੇ ਤਹਿਤ ਕੋਵਿਡ-19 ਨਾਲ ਲੜਨ ਲਈ ਪ੍ਰਤੀ ਪਰਿਵਾਰ ਇੱਕ ਪਲਸ ਔਕਸੀਮੀਟਰ ਦੀ ਪ੍ਰਤੀ-ਪੂਰਤੀ (ਰੀਇੰਬਰਸਮੈਂਟ) ਦੀਪ੍ਰਵਾਨਗੀ

Posted On: 08 JUL 2020 1:13PM by PIB Chandigarh

ਕਿਉਂਕਿ ਆਕਸੀਜਨ ਸੰਤ੍ਰਿਪਤੀ ਪੱਧਰ ਨੂੰ ਮਾਪਣਾ ਕੋਵਿਡ -19 ਦੇ ਮਰੀਜ਼ਾਂ ਦੀ ਸਿਹਤ ਦੀ ਨਿਗਰਾਨੀ ਦੇ ਸਭ ਤੋਂ ਮਹੱਤਵਪੂਰਨ ਮਾਪਦੰਡਾਂ ਵਿੱਚੋਂ ਇੱਕ ਹੈ, ਇਸ ਲਈ ਰੱਖਿਆ ਮੰਤਰਾਲੇ ਦੇ ਸਾਬਕਾ- ਸੈਨਿਕ ਭਲਾਈ ਵਿਭਾਗ (ਡੀਐੱਸਈਡਬਲਿਊ) ਨੇ ਐਕਸ-ਸਰਵਿਸਮੈੱਨ ਕੰਟਰੀਬਿਊਟਰੀ ਹੈਲਥ ਸਕੀਮ (ਈਸੀਐੱਚਐੱਸ) ਦੇ ਲਾਭਾਰਥੀਆਂ ਨੂੰ ਖਰੀਦੇ ਗਏ ਪਲਸ ਔਕਸੀਮੀਟਰ ਦੀ ਕੀਮਤ ਦੀ ਹੇਠ ਲਿਖੀਆਂ ਸ਼ਰਤਾਂ ʼਤੇ ਪ੍ਰਤੀ-ਪੂਰਤੀ(ਰੀਇੰਬਰਸਮੈਂਟ) ਕਰਨ ਦਾ ਫੈਸਲਾ ਕੀਤਾ ਹੈ:

(ਏ) ਉਹ ਈਸੀਐੱਚਐੱਸ ਲਾਭਾਰਥੀ, ਜਿਨ੍ਹਾਂ ਦਾ ਕੋਵਿਡ-19 ਸੰਕ੍ਰਮਣ ਟੈਸਟ ਪਾਜ਼ਿਟਿਵ ਆਇਆ ਹੈ, ਨੂੰ ਪ੍ਰਤੀ ਪਰਿਵਾਰ ਇੱਕ ਪਲਸ ਔਕਸੀਮੀਟਰ ਖਰੀਦਣ ਦੀ ਇਜਾਜ਼ਤ ਹੈ। ਦੂਜੇ ਸ਼ਬਦਾਂ ਵਿੱਚ, ਜੇਕਰ ਈਸੀਐੱਚਐੱਸ ਲਾਭਾਰਥੀ ਦੇ ਪਰਿਵਾਰ ਵਿੱਚ ਇੱਕ ਤੋਂ ਜ਼ਿਆਦਾ ਕੋਵਿਡ ਪਾਜ਼ਿਟਿਵ ਕੇਸ ਹੁੰਦੇ ਹਨ, ਤਾਂ ਉਹ ਸਿਰਫ ਇੱਕ ਹੀ ਪਲਸ ਔਕਸੀਮੀਟਰ ਦੀ ਪ੍ਰਤੀ-ਪੂਰਤੀ ਦਾ ਦਾਅਵਾ ਕਰ ਸਕਦੇ ਹਨ।

(ਬੀ) ਪਲਸ ਔਕਸੀਮੀਟਰ ਲਈ ਅਦਾਇਗੀ ਉਸ ਦੀ ਅਸਲ ਕੀਮਤ ਦੇ ਅਨੁਸਾਰ ਹੀ ਕੀਤੀ ਜਾਵੇਗੀ, ਬਸ਼ਰਤੇ ਕਿ ਕੀਮਤ1,200 ਰੁਪਏ ਤੋਂ ਵੱਧ ਨਾ ਹੋਵੇ।

 

*****

 

ਏਬੀਬੀ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1637257) Visitor Counter : 216