ਰੇਲ ਮੰਤਰਾਲਾ
ਡਾ. ਬਿਸ਼ਣੂ ਪ੍ਰਸਾਦ ਨੰਦਾ ਨੇ ਰੇਲਵੇ ਬੋਰਡ ਵਿੱਚ ਡਾਇਰੈਕਟਰ ਜਨਰਲ, ਰੇਲਵੇ ਹੈਲਥ ਸਰਵਿਸਿਜ਼ (ਡੀਜੀ, ਆਰਐੱਚਐੱਸ) ਦਾ ਕਾਰਜਕਾਰ ਸੰਭਾਲਿਆ
Posted On:
06 JUL 2020 2:51PM by PIB Chandigarh
ਡਾ. ਬਿਸ਼ਣੂ ਪ੍ਰਸਾਦ ਨੰਦਾ ਨੇ ਰੇਲਵੇ ਬੋਰਡ ਵਿੱਚ ਡਾਇਰੈਕਟਰ ਜਨਰਲ, ਰੇਲਵੇ ਹੈਲਥ ਸਰਵਿਸਿਜ਼ (ਡੀਜੀ ਆਰਐੱਚਐੱਸ) ਦਾ ਕਾਰਜਕਾਰ ਸੰਭਾਲ਼ ਲਿਆ ਹੈ। ਉਹ ਰੇਲਵੇ ਬੋਰਡ ਵਿੱਚ ਸਿਹਤ ਵਿਭਾਗ ਦੇ ਸਰਬਉੱਚ ਅਹੁਦੇ ‘ਤੇ ਨਿਯੁਕਤ ਹੋਏ ਹਨ। ਇਸ ਤੋਂ ਪਹਿਲਾਂ ਡਾ. ਬੀ. ਪੀ. ਨੰਦਾ ਦੱਖਣੀ ਰੇਲਵੇ ਦੇ ਮੁੱਖ ਚੀਫ਼ ਮੈਡੀਕਲ ਡਾਇਰੈਕਟਰ ਦੇ ਰੂਪ ਵਿੱਚ ਤੈਨਾਤ ਸਨ।
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ 1983 ਵਿੱਚ ਆਯੋਜਿਤ ਸੰਯੁਕਤ ਮੈਡੀਕਲ ਸੇਵਾਵਾਂ ਪ੍ਰੀਖਿਆ ਵਿੱਚ ਡਾ. ਬੀ. ਪੀ. ਨੰਦਾ ਨੇ ਆਲ ਇੰਡੀਆ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਅਤੇ ਉਨ੍ਹਾਂ ਨੂੰ ਭਾਰਤੀ ਰੇਲਵੇ ਮੈਡੀਕਲ ਸੇਵਾਵਾਂ ਲਈ ਚੁਣਿਆ ਗਿਆ ਸੀ। ਡਾ. ਬੀ. ਪੀ. ਨੰਦਾ 14 ਨਵੰਬਰ 1984 ਨੂੰ ਦੱਖਣ ਪੂਰਬੀ ਰੇਲਵੇ ਦੇ ਖੜਗਪੁਰ ਡਿਵੀਜ਼ਨਲ ਹਸਪਤਾਲ ਵਿੱਚ ਭਾਰਤੀ ਰੇਲਵੇ ਮੈਡੀਕਲ ਸੇਵਾਵਾਂ ਵਿੱਚ ਸ਼ਾਮਲ ਹੋਏ।
ਪ੍ਰੋਬੇਸ਼ਨ ਪੂਰਾ ਹੋਣ 'ਤੇ ਡਾ. ਨੰਦਾ ਨੂੰ ਨਾਗਪੁਰ ਡਿਵੀਜ਼ਨ ਤਹਿਤ ਮੱਧ ਪ੍ਰਦੇਸ਼ ਵਿੱਚ ਛਿੰਦਵਾੜਾ ਸਿਹਤ ਯੂਨਿਟ ਵਿੱਚ ਸਹਾਇਕ ਡਿਵੀਜ਼ਨਲ ਮੈਡੀਕਲ ਅਧਿਕਾਰੀ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਦਾ ਰਾਂਚੀ ਦੇ ਹਟੀਆ ਰੇਲਵੇ ਹਸਪਤਾਲ ਵਿੱਚ ਤਬਾਦਲਾ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਨੇ ਸੱਤ ਸਾਲ ਸੇਵਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦਾ ਭੁਵਨੇਸ਼ਵਰ ਦੇ ਮਾਨਚੇਸਵਰ ਰੇਲਵੇ ਹਸਪਤਾਲ ਵਿੱਚ ਤਬਾਦਲਾ ਕਰ ਦਿੱਤਾ ਗਿਆ। ਡਾ. ਨੰਦਾ ਨੇ 1994-97 ਵਿੱਚ ਮੁੰਬਈ ਯੂਨੀਵਰਸਿਟੀ, ਬੌਂਬੇ ਤੋਂ ਈਐੱਨਟੀ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਆਦਰਾ ਡਿਵੀਜ਼ਨਲ ਰੇਲਵੇ ਹਸਪਤਾਲ ਵਿੱਚ ਈਐੱਨਟੀ ਸਪੈਸ਼ਲਿਸਟ ਦੇ ਰੂਪ ਵਿੱਚ ਤੈਨਾਤ ਹੋਏ ਜਿੱਥੇ ਉਨ੍ਹਾਂ ਨੇ 15 ਸਾਲ 1997-2012 ਤੱਕ ਸੇਵਾ ਕੀਤੀ।
ਡਾ. ਬੀ. ਪੀ. ਨੰਦਾ ਨੇ ਚੱਕ੍ਰਧਰਪੁਰ ਡਿਵੀਜ਼ਨ ਦੇ ਮੁੱਖ ਮੈਡੀਕਲ ਸੁਪਰਡੈਂਟ ਦੇ ਰੂਪ ਵਿੱਚ ਐੱਸਏਜੀ ਪੱਧਰ 'ਤੇ ਤਰੱਕੀ ਤੋਂ ਬਾਅਦ ਆਪਣੇ ਪ੍ਰਸ਼ਾਸਨਿਕ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ 2018 ਤੱਕ ਆਦ੍ਰਾ (ਪੂਰਬੀ ਰੇਲਵੇ) ਅਤੇ ਮਦਰਾਸ (ਦੱਖਣੀ ਰੇਲਵੇ) ਵਿੱਚ ਸੁਪਰਡੈਂਟ ਬਣੇ ਰਹੇ ਅਤੇ ਫਿਰ ਦੱਖਣੀ ਰੇਲਵੇ ਦੇ ਪ੍ਰਿੰਸੀਪਲ ਚੀਫ਼ ਮੈਡੀਕਲ ਡਾਇਰੈਕਟਰ ਦੇ ਅਹੁਦੇ ਤੱਕ ਪਹੁੰਚੇ। ਦੱਖਣੀ ਰੇਲਵੇ ਵਿੱਚ ਛੇ ਡਿਵੀਜ਼ਨਲ ਹਸਪਤਾਲ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਸੱਭ ਤੋਂ ਵੱਧ ਵੱਕਾਰੀ ਅਯਾਨਵਰਮ (Ayanavaram) ਵਿੱਚ ਸਥਿਤ ਪੇਰੰਬੂਰ (Perambur) ਰੇਲਵੇ ਹਸਪਤਾਲ ਹੈ।
ਦੱਖਣੀ ਰੇਲਵੇ ਦੇ ਮੁੱਖ ਚੀਫ ਮੈਡੀਕਲ ਡਾਇਰੈਕਟਰ ਦੇ ਰੂਪ ਵਿੱਚ ਡਾ. ਨੰਦਾ ਇਸ ਖੇਤਰ ਲਈ ਦਵਾਈਆਂ ਅਤੇ ਸਰਜੀਕਲਸ ਸਬੰਧੀ ਉਪਕਰਣਾਂ ਦੀ ਈ-ਸਰਕਾਰੀ ਖਰੀਦ (ਈ-ਪ੍ਰੋਕਿਓਰਮੈਂਟ) ਨੂੰ ਲਾਗੂ ਕਰਨ ਵਿੱਚ ਸਹਾਇਕ ਸਨ। ਉਨ੍ਹਾਂ ਦੀ ਯੋਗ ਅਗਵਾਈ ਵਿੱਚ ਮੈਡੀਕਲ ਵਿਭਾਗ ਨੇ ਈ- ਪ੍ਰੋਕਿਓਰਮੈਂਟ ਨੂੰ ਪੂਰਾ ਕੀਤਾ ਅਤੇ ਸਾਰੇ ਜ਼ੋਨਾਂ ਨੂੰ ਬਰਾਬਰ ਵੰਡ ਕੇ ਸੁਨਿਸ਼ਿਚਤ ਕੀਤਾ। ਮੈਡੀਕਲ ਖੇਤਰ ਵਿੱਚ ਨਵੀਨਤਮ ਵਿਕਾਸ ਨਾਲ ਆਈਆਰਐੱਚਐੱਸ ਕਾਡਰ ਨੂੰ ਅੱਪਡੇਟ ਕਰਨ ਲਈ ਅਕਾਦਮਿਕ ਗਤੀਵਿਧੀਆਂ ਨੂੰ ਰਫ਼ਤਾਰ ਮਿਲੀ ਹੈ। ਡਾ. ਬੀ. ਪੀ. ਨੰਦਾ ਦੇ ਕਾਰਜਕਾਲ ਦੌਰਾਨ ਜ਼ੋਨਲ ਪੱਧਰ 'ਤੇ ਦੋ ਸੀਐੱਮਈ ਪ੍ਰੋਗਰਾਮ ਅਤੇ ਇੱਕ ਆਲ ਇੰਡੀਆ ਸੀਐੱਮਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ।
*****
ਡੀਜੇਐੱਨ/ਐੱਸਜੀ/ਐੱਮਕੇਵੀ
(Release ID: 1636922)
Visitor Counter : 163