ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਮੁਹਿੰਮ ਤਹਿਤ "ਵਿਮਨ ਆਵ੍ ਇੰਡੀਆ - ਸ਼ਿਫਟਿੰਗ ਗੀਅਰਜ਼" ਸਿਰਲੇਖ ਹੇਠ 40ਵਾਂ ਵੈਬੀਨਾਰ ਆਯੋਜਿਤ ਕੀਤਾ
ਮਹਿਲਾ ਮੋਟਰਬਾਈਕ ਉਤਸ਼ਾਹੀਆਂ ਨੇ ਦੇਸ਼ ਭਰ ਵਿੱਚ ਬਾਈਕ ਉੱਤੇ ਸਵਾਰੀ ਦੇ ਅਸਾਧਾਰਣ ਅਨੁਭਵ ਅਤੇ ਰੁਮਾਂਚ ਨੂੰ ਬਿਆਨ ਕੀਤਾ
Posted On:
06 JUL 2020 4:12PM by PIB Chandigarh
ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲਾ ਨੇ ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਤਹਿਤ "ਵਿਮਨ ਆਵ੍ ਇੰਡੀਆ - ਸ਼ਿਫਟਿੰਗ ਗੀਅਰਜ਼" ਸਿਰਲੇਖ ਹੇਠ ਆਯੋਜਿਤ 40ਵੇਂ ਵੈਬੀਨਾਰ ਵਿੱਚ ਮਹਿਲਾ ਬਾਈਕਿੰਗ ਨਾਲ ਪੈਦਾ ਹੋਏ ਉਸ ਰੋਮਾਂਚ ਨੂੰ ਦਰਸਾਇਆ ਜੋ ਕਿ ਟੂਰਿਜ਼ਮ ਨੇ ਉਨ੍ਹਾਂ ਵਿੱਚ ਭਰਿਆ ਹੈ। ਵੈਬੀਨਾਰ ਦੇ ਸੈਸ਼ਨ ਦਾ ਆਯੋਜਨ ਭਾਰਤ ਦੀਆਂ ਦੋ ਮਹਿਲਾ ਬਾਈਕਰਾਂ, ਜੈ ਭਾਰਥੀ, ਜੋ ਕਿ ਇੱਕ ਉਤਸੁਕ ਮੋਟਰਸਾਈਕਲ ਚਲਾਉਣ ਵਾਲੀ ਅਤੇ ਮੋਵੋ (ਮੂਵਿੰਗ ਵਿਮਨ) ਮਹਿਲਾਵਾਂ ਨੂੰ ਮੋਟਰ ਸਾਈਕਲ ਉੱਤੇ ਸਫਰ ਕਰਨ ਲਈ ਉਤਸ਼ਾਹਿਤ ਕਰਨ ਵਾਲੀ ਸਮਾਜਿਕ ਪਹਿਲਕਦਮੀ ਦੀ ਸਹਿ ਬਾਨੀ ਹੈ ਅਤੇ ਕੈਂਡਿਡਾ ਲੂਇਸ, ਇੱਕ ਬਾਈਕਰ, ਬਲਾਗਰ, ਕਹਾਣੀਕਾਰ ਅਤੇ ਮੋਟਰ ਸਾਈਕਲ ਟੂਰ ਗਾਈਡ ਹੈ, ਦੁਆਰਾ ਕੀਤਾ ਗਿਆ।
ਟੂਰਿਜ਼ਮ ਮੰਤਰਾਲਾ ਦੀ ਏਡੀਜੀ ਕੁਮਾਰੀ ਰੁਪਿੰਦਰ ਬਰਾੜ ਦੁਆਰਾ ਤਿਆਰ ਕੀਤੇ ਗਏ ਇਸ ਇੱਕ ਘੰਟੇ ਦੇ ਸੈਸ਼ਨ ਵਿੱਚ ਭਾਰਤ ਦੀਆਂ ਮਹਿਲਾ ਬਾਈਕਰਾਂ ਦੀ ਚੌਗਿਰਦੇ ਦੀ ਸੁਰੱਖਿਆ ਦੇ ਵੱਖ-ਵੱਖ ਪਹਿਲੂਆਂ, ਮੋਟਰ ਸਾਈਕਲ ਉੱਤੇ ਭਾਰਤ ਦੇ ਅਣਗਿਣਤ ਦ੍ਰਿਸ਼ਾਂ ਦੀ ਖੋਜ, ਜ਼ਿੰਮੇਵਾਰ ਯਾਤਰਾ ਅਤੇ ਵਧੇਰੇ ਔਰਤਾਂ ਨੂੰ ਬਿਨਾਂ ਝਿਜਕ ਦੇਸ਼ ਵਿੱਚ ਬਾਈਕ ਉੱਤੇ ਯਾਤਰਾ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਏਕ ਭਾਰਤ ਸ਼੍ਰੇਸ਼ਠ ਭਾਰਤ ਤਹਿਤ ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਭਾਰਤ ਦੀ ਅਮੀਰ ਵਿਭਿੰਨਤਾ ਨੂੰ ਦਰਸਾਉਣ ਦਾ ਅਨੋਖਾ ਯਤਨ ਹੈ ਅਤੇ ਇਹ ਲਗਾਤਾਰ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਵਰਚੁਅਲ ਪਲੈਟਫਾਰਮ ਰਾਹੀਂ ਫੈਲਾਅ ਰਿਹਾ ਹੈ।
ਸੈਸ਼ਨ ਦੀਆਂ ਦੋਵੇਂ ਬੁਲਾਰੀਆਂ ਭਾਰਤ ਵਿੱਚ ਮਹਿਲਾ ਬਾਈਕਿੰਗ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ ਹਨ ਅਤੇ ਉਨ੍ਹਾਂ ਨੇ ਬਹੁਤ ਸਾਰੀਆਂ ਉੱਭਰ ਰਹੀਆਂ ਹੋਰ ਸਾਈਕਲਿਸਟਾਂ ਲਈ, ਜੋ ਕਿ ਉਨ੍ਹਾਂ ਦੀ ਬਾਈਕਿੰਗ ਯਾਤਰਾ ਤੋਂ ਪ੍ਰੇਰਿਤ ਹੋਈਆਂ ਹਨ, ਰਾਹ ਖੋਲ੍ਹਿਆ ਹੈ। ਜਦਕਿ ਜੈ ਭਾਰਤੀ ਤੇਲੰਗਾਨਾ ਰਾਜ ਨਾਲ ਸੰਬੰਧਤ ਹੈ ਅਤੇ ਪੇਸ਼ੇ ਵਜੋਂ ਇੱਕ ਆਰਕੀਟੈਕ ਹੈ ਅਤੇ ਹੁਣ ਇੱਕ ਗ਼ੈਰ ਲਾਭਕਾਰੀ ਸੰਗਠਨ ਮੋਵੋ (ਮੂਵਿੰਗ ਵਿਮਨ) ਨੂੰ ਚਲਾ ਰਹੀ ਹੈ ਜੋ ਕਿ ਔਰਤਾਂ ਦੀ ਇਸ ਗੱਲ ਵਿੱਚ ਮਦਦ ਕਰਦਾ ਹੈ ਕਿ ਦੋ-ਵ੍ਹੀਲਰਾਂ ਦੀ ਸਵਾਰੀ ਕਿਵੇਂ ਕਰਨੀ ਹੈ ਅਤੇ ਨਾਲ ਹੀ ਇੱਕ ਸਰਬ ਮਹਿਲਾ ਬਾਈਕਰ ਕਲੱਬ ਦੀ ਮੁੱਖੀ ਵੀ ਹੈ, ਜਿਸ ਦਾ ਨਾਮ ਹੈਦਰਾਬਾਦ ਚੈਪਟਰ ਦੀ ਬਿਕਾਰਨੀ ਹੈ। ਕੈਂਡਿਡਾ ਲੂਇਸ (Candida Louis) ਇੱਕ ਨੌਜਵਾਨ ਔਰਤ ਮੋਟਰ ਸਾਈਕਲ ਯਾਤਰੀਆਂ ਉੱਤੇ ਪ੍ਰਭਾਵ ਪਾਉਣ ਵਾਲੀ ਹੈ ਅਤੇ ਉਸ ਦੇ ਯੂਟਿਊਬ ਅਤੇ ਇੰਸਟਾਗ੍ਰਾਮ ਉੱਤੇ ਇੱਕ ਮਿਲੀਅਨ ਤੋਂ ਵੱਧ ਫਾਲੋਵਰ ਹਨ। ਉਹ ਕਰਨਾਟਕ ਦੇ ਹੁਬਲੀ ਕਸਬੇ ਦੀ ਵਸਨੀਕ ਹੈ ਅਤੇ ਉਸ ਦਾ ਦਾਅਵਾ ਹੈ ਕਿ ਉਹ ਇੱਕ ਕਹਾਣੀਕਾਰ ਅਤੇ ਉਤਸ਼ਾਹੀ ਮੋਟਰ ਸਾਈਕਲ ਟੂਰ ਗਾਈਡ ਹੈ, ਜੋ ਕਿ ਸੈਲਾਨੀਆਂ ਦੀ ਵਧੇਰੇ ਰੋਮਾਂਚਕ ਅਤੇ ਅਸਾਧਾਰਣ ਯਾਤਰਾ ਤਜਰਬਿਆਂ ਦੀ ਦੇਸ਼ ਅਤੇ ਵਿਦੇਸ਼ ਵਿੱਚ ਮਦਦ ਕਰਦੀ ਹੈ।
ਉਹ ਔਰਤ ਜਿਸ ਨੂੰ ਤੇਲੰਗਾਨਾ ਸਰਕਾਰ ਦੁਆਰਾ "ਵਿਸ਼ਿਸ਼ਟ ਮਹਿਲਾ ਪੁਰਸਕਾਰਮ" ਮਿਲਿਆ ਹੋਵੇ ਅਤੇ ਜੋ ਕਿ ਰਾਜ ਵਿੱਚ ਇੱਕੋ ਇੱਕ ਬਾਈਕ ਯਾਤਰੀ ਹੋਵੇ, ਜੈ ਭਾਰਤੀ ਬੜੇ ਮਾਣ ਨਾਲ ਯਾਤਰਾ ਦੇ ਆਪਣੇ ਅਨੁਭਵ ਸਾਂਝੇ ਕਰਦੀ ਹੈ ਅਤੇ ਦੱਸਦੀ ਹੈ ਕਿ ਉਸ ਨੇ ਦੇਸ਼ ਭਰ ਵਿੱਚ ਮੋਟਰ ਬਾਈਕ ਉੱਤੇ ਯਾਤਰਾ ਕਰਨ ਤੋਂ ਇਲਾਵਾ 7 ਬਾਹਰਲੇ ਦੇਸ਼ਾਂ ਜਿਵੇਂ ਅਮਰੀਕਾ, ਥਾਈਲੈਂਡ, ਲਾਊਸ, ਕੰਬੋਡੀਆ ਆਦਿ ਦੀ ਯਾਤਰਾ ਮੋਟਰ ਸਾਈਕਲ ਉੱਤੇ ਕਰਕੇ ਹਜ਼ਾਰਾਂ ਮੀਲ ਦਾ ਸਫਰ ਤੈਅ ਕੀਤਾ ਹੈ ਅਤੇ ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ ਹੈ। ਯੂਨੈਸਕੋ ਦੇ ਟਿਕਾਣਿਆਂ ਉੱਤੇ ਘੁੰਮਣ ਦੀ ਉਸ ਦੀ ਚਾਹਤ ਕਾਰਣ ਹੀ ਭਾਰਤ ਵਿੱਚ ਉਹ 38 ਯੂਨੈਸਕੋ ਟਿਕਾਣਿਆਂ ਨੂੰ ਦੇਖਣ ਵਿੱਚ ਸਫਲ ਰਹੀ ਹੈ। ਇਸ ਚਾਹਤ ਕਾਰਣ ਉਹ ਕਈ ਅਗਿਆਤ ਟਿਕਾਣਿਆਂ ਤੇ ਵੀ ਹੋ ਆਈ ਹੈ ਅਤੇ ਇਸ ਤਰ੍ਹਾਂ ਉਸ ਨੇ ਭਾਰਤੀ ਸੱਭਿਆਚਾਰ ਦੀ ਵਿਲੱਖਣਤਾ ਦਾ ਆਨੰਦ ਮਾਣਿਆ ਹੈ।
ਦੂਜੇ ਪਾਸੇ ਕੈਂਡਿਡਾ ਨੇ 2015 ਵਿੱਚ ਇਕੋ ਹੀ ਚੱਕਰ ਵਿੱਚ ਵਿੱਚ ਪੂਰੇ ਦੇਸ਼ ਦੀ ਯਾਤਰੀ ਕੀਤੀ ਅਤੇ ਇਸ ਤਰ੍ਹਾਂ 7 ਮਹੀਨੇ ਦੇ ਸਮੇਂ ਵਿੱਚ 22 ਰਾਜਾਂ ਦਾ 32,000 ਕਿਲੋਮੀਟਰ ਇਲਾਕਾ ਘੁੰਮਿਆ ਹੈ। ਉਸ ਦੀ ਸਭ ਤੋਂ ਤਾਜ਼ਾ ਯਾਤਰਾ ਭਾਰਤ ਤੋਂ ਆਸਟ੍ਰੇਲੀਆ ਤੱਕ ਦੀ ਸੀ ਜਿਸ ਵਿੱਚ ਉਸ ਨੇ 8 ਮਹੀਨਿਆਂ ਵਿੱਚ 10 ਦੇਸ਼ਾਂ ਦੀ ਯਾਤਰਾ ਸੜਕ ਰਾਹੀਂ ਕੀਤੀ। ਮੋਟਰ ਸਾਈਕਲ ਯਾਤਰਾ ਪ੍ਰਤੀ ਉਸ ਦੇ ਜਨੂੰਨ ਨੇ ਉਸ ਨੂੰ ਦੇਸ਼ ਦੇ ਅੰਦਰ ਅਤੇ ਬਾਹਰ ਕਈ ਦੌਰਿਆਂ ਦੀ ਅਗਵਾਈ ਕਰਵਾਈ ਜਿਸ ਦੌਰਾਨ ਉਹ 40 ਦੌਰਿਆਂ ਵਿੱਚ 15 ਤੋਂ ਵੱਧ ਦੇਸ਼ਾਂ ਵਿੱਚ ਘੁੰਮੀ। ਆਪਣੀ ਪਹਿਚਾਣ ਦੌਰਾਨ ਕੈਂਡਿਡਾ ਨੇ ਸਥਾਨਕ ਸੱਭਿਆਚਾਰ ਅਤੇ ਖਾਣੇ ਪ੍ਰਤੀ ਆਪਣੇ ਪਿਆਰ ਨੂੰ ਦਰਸਾਇਆ ਅਤੇ ਨਾਲ ਹੀ ਵਲੰਟੀਅਰ ਬਣ ਕੇ ਕੰਮ ਕਰਨ ਅਤੇ ਭਾਈਚਾਰਕ ਸੇਵਾ ਕਰਨ ਪ੍ਰਤੀ ਪਿਆਰ ਨੂੰ ਦਰਸਾਇਆ।
ਜੈ ਭਾਰਤੀ ਨੇ ਦੱਸਿਆ ਕਿ ਕਿਵੇਂ ਇਤਿਹਾਸਿਕ ਅਤੇ ਸੱਭਿਆਚਾਰਕ ਵਿਰਸੇ, ਲੰਬੀ ਸਮੁੰਦਰ ਕੰਢੇ ਦੀ ਰੇਖਾ, ਵਿਸ਼ਾਲ ਪਰਬਤ ਲੜੀਆਂ ਅਤੇ ਪਹਾੜੀਆਂ ਅਤੇ ਦੇਸ਼ ਦੇ ਅੰਦਰੂਨੀ ਇਲਾਕਿਆਂ, ਖੇਤਾਂ ਅਤੇ ਭਾਰਤ ਦੀਆਂ ਸੜਕਾਂ ਦੇ ਜਾਲ, ਜੋ ਕਿ ਦੁਨੀਆ ਵਿੱਚ ਦੂਸਰਾ ਵੱਡਾ ਜਾਲ ਗਿਣਿਆ ਜਾਂਦਾ ਹੈ, ਦਾ ਤਜਰਬਾ ਮੋਟਰ ਸਾਈਕਲ ਉੱਤੇ ਸਫਲ ਅਤੇ ਸ਼ਾਨਦਾਰ ਰਿਹਾ। ਇਸ ਨਾਲ ਉਸ ਦੇ ਮਨ ਵਿੱਚ ਰੋਮਾਂਚ ਅਤੇ ਸਾਹਸ ਹੀ ਪੈਦਾ ਨਹੀਂ ਹੋਇਆ ਬਲਕਿ ਮਹਿਲਾਵਾਂ ਨੂੰ ਇਹ ਸ਼ਕਤੀ ਅਤੇ ਪ੍ਰੇਰਣਾ ਮਿਲੀ ਕਿ ਆਪਣੇ ਘਰਾਂ ਤੋਂ ਬਾਹਰ ਨਿਕਲਣ ਅਤੇ ਸੱਚੀ ਆਜ਼ਾਦੀ ਦਾ ਆਨੰਦ ਮਾਣਨ।
ਕੈਂਡਿਡਾ ਨੇ ਇਸ ਪੇਸ਼ਕਸ਼ ਦਾ ਵੇਰਵਾ ਦੇਂਦੇ ਹੋਏ ਭਾਰਤ ਦੀ ਕੁਦਰਤੀ ਸੁੰਦਰਤਾ ਬਾਰੇ ਖੇਤਰਵਾਰ ਜਾਣਕਾਰੀ ਦਿੱਤੀ। ਉਸ ਨੇ ਕਿਹਾ, ਉੱਤਰ ਦਾ ਆਪਣਾ ਆਕਰਸ਼ਣ ਹੈ ਅਤੇ ਹਰ ਬਾਈਕਰ ਦਾ ਸੁਪਨਾ ਹੁੰਦਾ ਹੈ ਕਿ ਉਹ ਹਿਮਾਲੀਆ ਦੀਆਂ ਪਥਰੀਲੀਆਂ ਸੜਕਾਂ ਅਤੇ ਚੋਟੀਆਂ ਦੀ ਮੋਟਰ ਸਾਈਕਲ ਰਾਹੀਂ ਯਾਤਰਾ ਦਾ ਆਨੰਦ ਮਾਣੇ। ਲੇਹ, ਲੱਦਾਖ ਅਤੇ ਸਪੀਤੀ ਖੇਤਰ, ਸਭ ਤੋਂ ਉੱਚੀ ਮੋਟਰ ਸਾਈਕਲ ਰਾਹੀਂ ਯਾਤਰਾ ਯੋਗ ਉਮਲਿੰਗ ਲਾਅ ਅਤੇ ਕਰਗਿਲ ਜੰਗ ਦੇ ਯਾਦਗਾਰੀ ਟਿਕਾਣੇ ਕੁਝ ਅਜਿਹੇ ਸੁਪਨਮਈ ਟਿਕਾਣੇ ਹਨ ਜਿਨ੍ਹਾਂ ਉੱਤੇ ਮੋਟਰ ਬਾਈਕਰ ਦੀ ਯਾਤਰਾ ਦਾ ਆਪਣਾ ਹੀ ਆਨੰਦ ਹੁੰਦਾ ਹੈ। ਉੱਤਰੀ ਭਾਰਤ ਕੁਝ ਸ਼ਾਨਦਾਰ ਯਾਦਗਾਰਾਂ ਅਤੇ ਇਤਿਹਾਸਿਕ ਟਿਕਾਣਿਆਂ ਨਾਲ ਭਰਪੂਰ ਹੈ ਜੋ ਕਿ ਇੱਥੋਂ ਦੀ ਬਾਈਕਿੰਗ ਯਾਤਰਾ ਨੂੰ ਵਿਦੇਸ਼ੀਆਂ ਲਈ ਅਤੇ ਭਾਰਤੀ ਸੈਲਾਨੀਆਂ ਲਈ ਦਲੇਰੀ ਭਰਿਆ ਬਣਾਉਂਦੇ ਹਨ।
ਕੈਂਡਿਡਾ ਅਨੁਸਾਰ ਪੂਰਬੀ ਭਾਰਤ ਕਿਸੇ ਬਾਈਕਰ ਲਈ ਸਭ ਤੋਂ ਸ਼ਾਨਦਾਰ ਦ੍ਰਿਸ਼ ਪੇਸ਼ ਕਰਦਾ ਹੈ। ਅਜਿਹਾ ਇਲਾਕੇ ਦੀ ਹਰਿਆਵਲ ਕਰਕੇ ਹੈ। ਉੱਤਰ ਪੂਰਬੀ ਖੇਤਰ ਵਿੱਚ ਜੋ ਸਭ ਤੋਂ ਸ਼ਾਨਦਾਰ ਟਿਕਾਣੇ ਹਨ ਉਹ ਇਲਾਕੇ ਦੀਆਂ "ਸੈਵਨ ਸਿਸਟਰਸ" ਦੀ ਕੁਦਰਤੀ ਸੁੰਦਰਤਾ ਨੂੰ ਦਰਸਾਉਂਦੇ ਹਨ। ਇਸ ਇਲਾਕੇ ਵਿੱਚ ਬਹੁਤ ਹੈਰਾਨਕੁੰਨ ਦ੍ਰਿਸ਼ ਮੌਜੂਦ ਹਨ ਜਿਨ੍ਹਾਂ ਵਿੱਚ ਝਰਨੇ ਅਤੇ ਸੰਘਣੇ ਜੰਗਲ, ਸਾਫ ਸੁਥਰੇ ਪਿੰਡ, ਉੱਚੇ ਪਹਾੜੀ ਦੱਰੇ ਆਦਿ ਸ਼ਾਮਿਲ ਹਨ ਅਤੇ ਇਨ੍ਹਾਂ ਦੂਰ-ਦੁਰਾਡੇ ਇਲਾਕਿਆਂ ਦੀ ਯਾਤਰਾ ਕਰਨ ਦਾ ਆਨੰਦ ਮੋਟਰ ਸਾਈਕਲ ਉੱਤੇ ਹੀ ਆਉਂਦਾ ਹੈ।
ਕੈਂਡਿਡਾ ਨੇ ਦੱਸਿਆ ਕਿ ਦੱਖਣੀ ਭਾਰਤ ਵਿੱਚ ਉਸ ਦਾ ਖੇਤਰ ਨਾਲ ਵਿਸ਼ੇਸ਼ ਲਗਾਅ ਹੈ ਕਿਉਂਕਿ ਉਹ ਦੱਖਣ ਤੋਂ ਹੈ ਅਤੇ ਉਸ ਨੇ ਇਥੇ ਵੱਡੀ ਹੋਣ ਤੱਕ ਇਲਾਕੇ ਨਾਲ ਵਿਸ਼ੇਸ਼ ਪਿਆਰ ਪਾਲਿਆ ਹੈ। ਦੱਖਣੀ ਭਾਰਤ ਨੂੰ ਲੰਬੀਆਂ ਦਰਿਆ ਕੰਢੇ ਦੀਆਂ ਸੜਕਾਂ ਅਤੇ ਪ੍ਰਾਚੀਨ ਸਮੁੰਦਰੀ ਤੱਟਾਂ ਦਾ ਮਾਣ ਹਾਸਿਲ ਹੈ ਅਤੇ ਇਹ ਬਾਈਕ ਸਵਾਰਾਂ ਅਤੇ ਮੋਟਰ ਬਾਈਕ ਯਾਤਰਾਵਾਂ ਲਈ ਇੱਕ ਸੰਪੂਰਨ ਟਿਕਾਣਾ ਹਨ। ਉਸ ਨੇ ਦੱਸਿਆ ਕਿ ਇਸ ਖੇਤਰ ਦੇ ਲੋਕਾਂ ਦੇ ਮਿਲਾਪੜੇ ਸੁਭਾਅ ਨੇ ਉਸ ਨੂੰ ਇਸ ਖੇਤਰ ਦੀ ਬਾਰ-ਬਾਰ ਯਾਤਰਾ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਉਸ ਲਈ ਕਈ ਨਵੇਂ ਦਿਸਹਿੱਦੇ ਖੁਲ੍ਹੇ।
ਪੱਛਮੀ ਖੇਤਰ ਦਾ ਜ਼ਿਕਰ ਕਰਦੇ ਹੋਏ ਕੈਂਡਿਡਾ ਨੇ ਦੱਸਿਆ ਕਿ ਪੱਛਮੀ ਭਾਰਤ ਦਾ ਉਸ ਦਾ ਇਕੱਲੀ ਦਾ ਦੌਰਾ ਇੱਕ ਵਿਸ਼ੇਸ਼ ਦੌਰਾ ਸੀ ਜਿੱਥੇ ਉਹ ਪੁਸ਼ਕਰ, ਉਦੈਪੁਰ, ਜੈਸਲਮੇਰ ਅਤੇ ਹੋਰ ਬਹੁਤ ਸਾਰੀਆਂ ਅਣਵੇਖੀਆਂ ਥਾਵਾਂ ਉੱਤੇ ਗਈ ਜਿਸ ਨਾਲ ਇੱਕ ਨਵੀ ਰੰਗਦਾਰ ਦੁਨੀਆ ਉਸ ਦੇ ਸਾਹਮਣੇ ਖੁਲ੍ਹੀ ਅਤੇ ਉਸ ਨੇ ਚੂਹਿਆਂ ਦਾ ਮੰਦਰ, ਬੁਲੇਟ ਬਾਬੇ ਦਾ ਮੰਦਰ, ਬਾਈਕਰ ਟੈਂਪਲ ਆਦਿ ਵੇਖੇ ਅਤੇ ਜਿਨ੍ਹਾਂ ਬਾਰੇ ਉਸ ਨੇ ਕਦੀ ਸੁਣਿਆ ਹੀ ਨਹੀਂ ਸੀ। ਉਸ ਅਨੁਸਾਰ ਪੱਛਮੀ ਭਾਰਤ ਵਿੱਚ ਸਭ ਤੋਂ ਸ਼ਾਨਦਾਰ ਦ੍ਰਿਸ਼ ਦੇਖਣ ਨੂੰ ਮਿਲੇ ਅਤੇ ਪਹਿਲਾਂ ਇਥੇ ਹੋ ਕੇ ਗਏ ਬਾਈਕਰਾਂ ਬਾਰੇ ਵੀ ਤਸਵੀਰਾਂ ਸਮੇਤ ਕਾਫੀ ਜਾਣਕਾਰੀ ਮਿਲੀ।
ਉਸ ਨੇ ਸਭ ਤੋਂ ਅਖੀਰ ਵਿੱਚ ਜਿਸ ਖੇਤਰ ਦਾ ਜ਼ਿਕਰ ਕੀਤਾ ਉਹ ਕੇਂਦਰੀ ਭਾਰਤ ਦਾ ਸੀ ਜਿਸ ਨੂੰ ਕਿ ਉਸ ਨੇ ਬਹੁਤ ਹੀ ਨਰਮ ਅਤੇ ਰਹੱਸਮਈ ਧਰਤੀ ਕਰਾਰ ਦਿੱਤਾ ਜਿਸ ਵਿੱਚ ਪੁਰਾਤਨ ਮੰਦਰ, ਸ਼ਾਹੀ ਕਿਲੇ, ਜੰਗਲ, ਜੰਗਲੀ ਜੀਵ ਅਤੇ ਭਾਰਤ ਦੇ ਕੁਝ ਬਹੁਤ ਹੀ ਜੀਵੰਤ ਸ਼ਹਿਰ ਮੌਜੂਦ ਹਨ। ਕੈਂਡਿਡਾ ਨੇ ਦੱਸਿਆ ਕਿ ਇਸ ਖੇਤਰ ਦੀ ਆਪਣੀ ਯਾਤਰਾ ਦੌਰਾਨ ਉਸ ਨੂੰ ਸੜਕ ਉੱਤੇ ਚਲਦਿਆਂ ਕਿਸੇ ਤਰ੍ਹਾਂ ਦਾ ਖਤਰਾ ਮਹਿਸੂਸ ਨਹੀਂ ਹੋਇਆ ਅਤੇ ਉਸ ਦੀ ਯਾਤਰਾ ਪੂਰੀ ਤਸੱਲੀ ਨਾਲ ਅਤੇ ਬਿਨਾਂ ਕਿਸੇ ਝਿਜਕ ਦੇ ਪੂਰੀ ਹੋਈ। ਇਸ ਤਰ੍ਹਾਂ ਉਸ ਨੇ ਦਰਸ਼ਕਾਂ ਨੂੰ ਸਲਾਹ ਦਿੱਤੀ ਕਿ ਉਹ ਦੇਸ਼ ਦੇ ਕਿਸੇ ਵੀ ਸਥਾਨ ਦੀ ਯਾਤਰਾ ਉੱਤੇ ਪੂਰੇ ਭਰੋਸੇ ਅਤੇ ਘੱਟ ਤੋਂ ਘੱਟ ਡਰ ਨਾਲ ਪੂਰੇ ਅਹਿਤਿਆਤ ਨਾਲ ਤਿਆਰੀ ਨਾਲ ਨਿਕਲਣ।
ਉਸ ਨੇ ਇਹ ਕਹਿੰਦੇ ਹੋਏ ਖਤਮ ਕੀਤਾ ਕਿ ਉਸ ਦੇ ਲਈ ਭਾਰਤ ਇੱਕ ਮਹਾਦੀਪ ਵਾਂਗ ਹੈ ਜਿਸ ਵਿੱਚ ਬਹੁਤ ਸਾਰੇ ਆਕਰਸ਼ਣ ਵਿਸ਼ਾਲ ਖੇਤਰ ਵਿੱਚ ਫੈਲੇ ਹੋਏ ਹਨ ਅਤੇ ਚਮਕਦਾਰ ਸੱਭਿਆਚਾਰ ਅਤੇ ਰਵਾਇਤਾਂ ਮੌਜੂਦ ਹਨ ਅਤੇ ਇਹ ਹਰ ਸ਼ਹਿਰੀ ਨੂੰ, ਖਾਸ ਤੌਰ ਤੇ ਔਰਤਾਂ ਨੂੰ ਸੱਦਾ ਦੇਂਦਾ ਹੈ ਕਿ ਉਹ ਇਸ ਬਾਰੇ ਖੋਜ ਕਰਨ।
ਜੈ ਭਾਰਤੀ ਨੇ ਦੱਸਿਆ ਕਿ ਕਿਵੇਂ ਲੋਕ, ਜੋ ਕਿ ਭਾਰਤ ਦਾ ਦੌਰਾ ਕਰਦੇ ਹਨ ਉਹ ਇੱਥੋਂ ਦੇ ਅਨੋਖੇ ਸੱਭਿਆਚਾਰ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਇੱਥੋਂ ਦੀ ਹਰੇਕ ਰਵਾਇਤ ਦਾ ਆਪਣਾ ਵੱਖਰਾ ਮਤਲਬ ਹੁੰਦਾ ਹੈ। ਇਸ ਦੇ ਨਾਲ ਉਸ ਨੇ ਆਪਣੀ ਇੱਕ ਮੋਟਰ ਯਾਤਰਾ ਬਾਰੇ ਦੱਸਿਆ ਜਿਸ ਵਿੱਚ ਉਸ ਨੇ ਤੇਲੰਗਾਨਾ ਦੇ ਤਿਉਹਾਰਾਂ ਵਿੱਚੋਂ ਇੱਕ ਨਵਰਾਤਰੇ, ਜਿਸ ਨੂੰ ਉੱਥੇ ਬਾਥੂਕਾਮਾ ਕਿਹਾ ਜਾਂਦਾ ਹੈ, ਦਾ ਸ਼ਾਨਦਾਰ ਢੰਗ ਨਾਲ ਆਨੰਦ ਮਾਣਨ ਬਾਰੇ ਦੱਸਿਆ। ਇਹ ਤਿਉਹਾਰ 9 ਦਿਨਾਂ ਤੱਕ ਮਹਿਲਾਵਾਂ ਦੁਆਰਾ ਮਨਾਇਆ ਜਾਂਦਾ ਹੈ ਜਿੱਥੇ ਕਿ ਔਰਤਾਂ ਵੱਖ-ਵੱਖ ਤਰ੍ਹਾਂ ਦੇ ਫੁੱਲ ਇਕੱਠੇ ਕਰਦੀਆਂ ਹਨ ਅਤੇ ਉਨ੍ਹਾਂ ਨਾਲ ਆਪਣੇ ਘਰਾਂ ਦੇ ਬਾਹਰ ਇੱਕ ਟੋਆ ਪੁੱਟ ਕੇ ਉਸ ਦੀ ਸਜਾਵਟ ਕਰਦੀਆਂ ਹਨ। 2018 ਵਿੱਚ ਬਾਥੂਕਾਮਾ ਤਿਉਹਾਰ ਦੇ ਪ੍ਰਚਾਰ ਲਈ ਜੈ ਅਤੇ 9 ਔਰਤਾਂ ਦੇ ਇੱਕ ਗਰੁੱਪ ਨੇ ਤੇਲੰਗਾਨਾ ਦੇ 9 ਜ਼ਿਲ੍ਹਿਆਂ ਦੀ ਯਾਤਰਾ ਕਰਕੇ 1200 ਕਿਲੋਮੀਟਰ ਦਾ ਸਫਰ ਆਪਣੇ ਬੁਲੇਟ ਮੋਟਰ ਸਾਈਕਲਾਂ ਉੱਤੇ ਕੀਤਾ। ਇਸ ਦੌਰਾਨ ਉਹ ਉੱਥੋਂ ਦੀਆਂ ਪੋਸ਼ਾਕਾਂ ਵਿੱਚ ਸੱਜੀਆਂ ਹੋਈਆਂ ਸਨ ਅਤੇ ਰਵਾਇਤੀ ਹੱਥ-ਖੱਡੀ ਅਤੇ ਸੱਭਿਆਚਾਰ ਦਾ ਆਨੰਦ ਮਾਣ ਰਹੀਆਂ ਸਨ। ਭਾਰਥੀ ਨੇ ਕਿਹਾ ਕਿ ਸਾਡੇ ਲਈ ਇਹ ਜ਼ਰੂਰੀ ਹੈ ਕਿ ਇਨ੍ਹਾਂ ਸੱਭਿਆਚਾਰਾਂ ਨੂੰ ਜਿਨਾਂ ਵੀ ਸੰਭਵ ਹੋਵੇ ਉਤਸ਼ਾਹਿਤ ਕਰੀਏ ਅਤੇ ਅਜਿਹਾ ਵੱਖ-ਵੱਖ ਪਲੈਟਫਾਰਮਾਂ ਅਤੇ ਸੋਮਿਆਂ ਦੀ ਮਦਦ ਨਾਲ ਕੀਤਾ ਜਾਂਦਾ ਹੈ।
ਜੈ ਨੇ ਇੱਕ ਬਾਈਕ ਯਾਤਰਾ ਦੇ ਰਵਾਨਾ ਹੋਣ ਤੋਂ ਪਹਿਲਾਂ ਉਸ ਬਾਰੇ ਵਿਸਤਾਰ ਨਾਲ ਯੋਜਨਾਬੰਦੀ ਕੀਤੀ। ਉਸ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਪੇਸ਼ਗੀ ਯੋਜਨਾਬੰਦੀ ਕੀਤੀ ਜਾਵੇ ਜਿਸ ਵਿੱਚ ਦੌਰੇ ਦੀਆਂ ਸਾਰੀਆਂ ਜ਼ਰੂਰੀ ਚੀਜ਼ਾਂ ਬਾਰੇ ਚਰਚਾ ਹੋਵੇ। ਸੜਕ ਸੁਰੱਖਿਆ ਇੱਕ ਹੋਰ ਅਜਿਹਾ ਪਹਿਲੂ ਹੋ ਜਿਸ ਬਾਰੇ ਯਾਤਰਾ ਤੇ ਜਾਣ ਤੋਂ ਪਹਿਲਾਂ ਡੂੰਘਾਈ ਨਾਲ ਵਿਚਾਰ ਹੋਣੀ ਚਾਹੀਦੀ ਹੈ। ਅਜਿਹੀ ਯਾਤਰਾ ਦੌਰਾਨ ਗੀਅਰਜ਼ ਨਾਲ ਸੁਰੱਖਿਅਤ ਹੋ ਕੇ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ, ਰਾਹ ਵਿੱਚ ਕਿਤੇ ਕਿਤੇ ਰੁਕ ਕੇ ਅਤੇ ਫਿਰ ਬਾਈਕਾਂ ਦੀ ਰੈਗੂਲਰ ਚੈਕਿੰਗ ਕਰਕੇ ਜਾਣਾ ਹੀ ਹਰ ਰਾਈਡਰ ਲਈ ਜ਼ਰੂਰੀ ਹੈ।
ਉਸ ਨੇ ਆਪਣੀ ਗੱਲਬਾਤ ਇਹ ਕਹਿ ਕੇ ਖਤਮ ਕੀਤੀ ਕਿ ਕਿਵੇਂ ਇੱਕ ਗੱਲਬਾਤ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਅਤੇ ਵਧੇਰੇ ਔਰਤਾਂ ਨੂੰ ਯਾਤਰਾ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ, ਉਨ੍ਹਾਂ ਵਿੱਚ ਡਰ ਬਿਲਕੁਲ ਨਹੀਂ ਹੋਣਾ ਚਾਹੀਦਾ, ਆਪਣੀਆਂ ਚਿੰਤਾਵਾਂ ਨੂੰ ਘਰ ਛੱਡ ਕੇ ਜਾਣਾ ਚਾਹੀਦਾ ਹੈ ਅਤੇ ਆਪਣੇ ਦੇਸ਼ ਦੀ ਸੁੰਦਰਤਾ ਨੂੰ ਕੈਮਰੇ ਵਿੱਚ ਕੈਦ ਕਰਨਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਸ਼ਕਤੀਸ਼ਾਲੀ ਬਣਾਉਣਾ ਚਾਹੀਦਾ ਹੈ।
ਵੈਬੀਨਾਰਜ਼ ਦੇ ਸੈਸ਼ਨ ਹੁਣ ਹੇਠ ਲਿਖੇ ਲਿੰਕਸ ਉੱਤੇ ਮੁਹੱਈਆ ਹਨ –
https://www.youtube.com/channel/UCbzIbBmMvtvH7d6Zo_ZEHDA/featured
http://tourism.gov.in/dekho-apna-desh-webinar-ministry-tourism
https://www.incredibleindia.org/content/incredible-india-v2/en/events/dekho-apna-desh.html
ਵੈਬੀਨਾਰਾਂ ਦੇ ਸੈਸ਼ਨ ਹੁਣ ਟੂਰਿਜ਼ਮ ਮੰਤਰਾਲਾ, ਭਾਰਤ ਸਰਕਾਰ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਾਂ ਉੱਤੇ ਵੀ ਮੁਹੱਈਆ ਹਨ।
ਅਗਲਾ ਵੈਬੀਨਾਰ 11 ਜੁਲਾਈ, 2020 ਨੂੰ ਆਯੋਜਿਤ ਕੀਤਾ ਜਾਵੇਗਾ ਜੋ ਕਿ ਉੱਤਰਾਖੰਡ ਇੱਕ ਯੋਗ ਟਿਕਾਣੇ ਵਿਸ਼ੇ ਉੱਤੇ ਕੇਂਦ੍ਰਿਤ ਹੋਵੇਗਾ।
*****
ਐੱਨਬੀ /ਏਕੇਜੇ /ਓਏ
(Release ID: 1636900)
Visitor Counter : 236