ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਰਾਜਸਥਾਨ ਵਿੱਚ ਆਸ਼ਾ ਵਰਕਰ : ਕੋਵਿਡ-19 ਦੇ ਖ਼ਿਲਾਫ਼ ਲੰਬੀ ਲੜਾਈ ਵਿੱਚ ਲੋਕਾਂ ਦੇ ਪ੍ਰਤੀ ਨਿਰਸੁਆਰਥ ਪ੍ਰਤੀਬੱਧਤਾ

Posted On: 05 JUL 2020 2:38PM by PIB Chandigarh

ਰਾਜਸਥਾਨ ਵਿੱਚਕੋਵਿਡ-19 ਮਹਾਮਾਰੀ ਫਸਲ ਦੀ ਕਟਾਈ  ਦੇ ਮੌਸਮ  ਨਾਲ ਹੀ ਹੋਈ ਹੈ।  ਆਸ਼ਾ  ਦੇ ਜ਼ਿਆਦਾਤਰ ਵਰਕਰਾਂ ਦੇ ਪਰਿਵਾਰਾਂ ਦੀ ਵੀ ਇਹੀ ਉਮੀਦ ਹੈ ਕਿ ਉਹ ਫਸਲ ਕਟਾਈ ਨਾਲ ਸਬੰਧਿਤ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਸਹਾਇਤਾ ਕਰਨ।  ਹਾਲਾਂਕਿਇਸ ਸਾਲ ਆਸ਼ਾ ਵਰਕਰਾਂ ਦੀ ਤੀਬਰ ਭਾਗੀਦਾਰੀ ਮਹਾਮਾਰੀ ਨੂੰ ਰੋਕਣ ਵਿੱਚ ਰਹੀ ਹੈ ਜਿਸ ਕਰਕੇ ਉਹ ਅਜਿਹਾ ਨਹੀਂ ਕਰ ਸਕੀਆਂ ਹਨਇਸ ਦੀ ਵਜ੍ਹਾ ਨਾਲ ਉਨ੍ਹਾਂ  ਦੇ  ਪਰਿਵਾਰ ਵਾਲਿਆਂ ਵਿੱਚ ਕਾਫ਼ੀ ਗੁੱਸਾ ਅਤੇ ਪ੍ਰਤੀਰੋਧ ਦਿਖ ਰਿਹਾ ਹੈ।  ਗੋਗੀ ਦੇਵੀ  ਲਈ ਵੀ ਮਾਮਲਾ ਇਸ ਤੋਂ ਅਲੱਗ ਨਹੀਂ ਸੀ ਲੇਕਿਨ ਉਸ ਨੇ ਇੱਕ ਆਸ਼ਾ ਵਰਕਰ ਦੇ ਰੂਪ ਵਿੱਚ ਸੇਵਾ ਕਰਨ ਅਤੇ ਸਮਾਜਿਕ ਰੂਪ ਤੋਂ ਜਾਗਰੂਕ ਕਰਨਸਮੁਦਾਇ ਪੱਧਰੀ ਦੇਖਭਾਲ਼ ਉਪਲੱਬਧ ਕਰਵਾਉਣ ਅਤੇ ਸਿਹਤ ਸੁਵਿਧਾ ਲਈ ਸੰਪਰਕ ਵਰਕਰ ਦੇ ਰੂਪ ਵਿੱਚ ਆਪਣੀ ਭੂਮਿਕਾ ਪੂਰੀ ਕਰਨ ਦੀ ਦ੍ਰਿੜ੍ਹਤਾ ਜਾਰੀ ਰੱਖੀ।

 

ਉਸ ਦੇ ਯਤਨਾਂ ਨੂੰ ਉਸ ਵਕਤ ਪੁਰਸਕਾਰ ਮਿਲਿਆ ਜਦੋਂ ਗ੍ਰਾਮ ਪੰਚਾਇਤ  ਦੇ ਪ੍ਰਧਾਨ ਨੇ ਜਨਤਕ ਤੌਰ ਤੇ ਕੋਵਿਡ ਨਾਲ ਸਬੰਧਿਤ ਨਿਯੰਤਰਣ ਅਤੇ ਬਚਾਅ ਉਪਾਵਾਂ ਵਿੱਚ ਉਸ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਨਾਲ ਉਸ ਦੇ ਕਾਰਜ  ਪ੍ਰਤੀ ਉਸ ਦੇ ਪਰਿਵਾਰ ਦਾ ਦ੍ਰਿਸ਼ਟੀਕੋਣ ਬਦਲ ਗਿਆ ਜਿਨ੍ਹਾਂ ਨੇ ਉਸ ਦੇ ਕਾਰਜ  ਪ੍ਰਤੀ ਉਸ ਦੀ ਪ੍ਰਤੀਬਧੱਤਾ ਦੀ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਿੱਤੀ।  ਗੋਗੀ ਦੇਵੀ  ਲਈ ਉਸ ਦੇ ਕਾਰਜ ਪ੍ਰਤੀ ਉਸ ਦੇ ਸਮੁਦਾਇ ਦੀ ਪ੍ਰਸ਼ੰਸਾ ਅਤੇ ਮਾਨਤਾ ਉਸ ਨੂੰ ਆਪਣਾ ਕਾਰਜ ਅਣਥੱਕ ਤਰੀਕੇ ਨਾਲ ਕਰਦੇ ਰਹਿਣ ਲਈ ਮਜ਼ਬੂਤ ਪ੍ਰੇਰਣਾ ਹੈ।

 

ਕੋਵਿਡ -19  ਦੇ ਰਿਸਪਾਂਸ  ਦੇ ਇੱਕ ਅਟੁੱਟ ਥੰਮ੍ਹ ਦੇ ਰੂਪ ਵਿੱਚ ਆਸ਼ਾ ਵਰਕਰਾਂ ਦਾ ਕਾਰਜ ਇਸ ਸਾਲ ਮਾਰਚ  ਦੇ ਸ਼ੁਰੂ ਵਿੱਚ ਜੈਪੁਰ ਵਿੱਚ ਕੋਵਿਡ  ਦੇ ਪਹਿਲੇ ਮਾਮਲੇ ਦਾ ਪਤਾ ਲਗਣ  ਦੇ ਤਤਕਾਲ ਬਾਅਦ ਸ਼ੁਰੂ ਹੋ ਗਿਆ ਸੀ।  8 ਮਾਰਚ ਨੂੰਰਾਜਸਥਾਨ  ਦੀਆਂ ਸਾਰੀਆਂ 9876 ਗ੍ਰਾਮ ਪੰਚਾਇਤਾਂ ਨੇ ਇੱਕ ਵਿਸ਼ੇਸ਼ ਗ੍ਰਾਮ ਸਭਾ ਦਾ ਆਯੋਜਨ ਕੀਤਾ ਜਿਸ ਵਿੱਚ ਆਸ਼ਾ ਵਰਕਰਾਂ ਨੇ ਕੋਵਿਡ-19  ਦੇ ਪ੍ਰਸਾਰ  ਦੇ ਤਰੀਕਿਆਂਸਾਵਧਾਨੀਆਂ ਅਤੇ ਨਿਯੰਤਰਣ  ਦੇ ਉਪਾਵਾਂ ਨੂੰ ਸਮਝਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ ਕਿਉਂਕਿ ਉਨ੍ਹਾਂ ਸਾਰਿਆਂ ਨੂੰ ਇਸ ਜਨਤਕ ਗਤੀਵਿਧੀ ਦੀ ਤਿਆਰੀ ਲਈ ਸਿਖਲਾਈ ਦਿੱਤੀ ਗਈ ਸੀ।  ਇਹ ਰਣਨੀਤਕ ਸ਼ੁਰੂਆਤੀ ਯਤਨ ਉਨ੍ਹਾਂ ਦੇ ਅਧਿਕਾਰ ਖੇਤਰਾਂ ਵਿੱਚ ਰੋਕਥਾਮ ਅਤੇ ਨਿਯੰਤਰਣ ਉਪਾਵਾਂ ਨੂੰ ਸੁਨਿਸ਼ਚਿਤ ਕਰਨ ਵਿੱਚ ਗ੍ਰਾਮ ਪੰਚਾਇਤਾਂ ਦਾ ਸਮਰਥਨ ਹਾਸਲ ਕਰਨ ਵਿੱਚ ਅਤੇ ਆਪਣੇ ਕਾਰਜਾਂ ਨੂੰ ਬਿਨਾ ਕਿਸੇ ਰੁਕਾਵਟ ਦੇ ਸ਼ੁਰੂ ਕਰਨ ਵਿੱਚ ਆਸ਼ਾ ਵਰਕਰਾਂ ਅਤੇ ਹੋਰ ਫਰੰਟ ਲਾਈਨ ਵਰਕਰਾਂ ਦੀ ਸਹਾਇਤਾ ਕਰਨ ਵਿੱਚ ਪ੍ਰਮੁੱਖ ਕੇਂਦਰ ਬਿੰਦੂ ਸੀ।

 

ਰਾਜ ਦੀਆਂ ਸਹਾਇਕ ਨਰਸ ਮਿਡਵਾਈਵਜ਼ (ਏਐੱਨਐੱਮ)  ਦੀ ਸਹਾਇਤਾ  ਦੇ ਨਾਲ ਆਸ਼ਾ ਵਰਕਰਾਂ ਦੇ ਯੋਗਦਾਨ ਨੇ ਐਕਟਿਵ ਨਿਗਰਾਨੀ ਅਤੇ ਸੂਚਨਾ ਪ੍ਰਸਾਰ ਲਈ ਅੱਠ ਕਰੋੜ ਪਰਿਵਾਰਾਂ ਦੇ ਲਗਭਗ 39 ਕਰੋੜ ਲੋਕਾਂ ਤੱਕ ਰਸਾਈ ਕਰਵਾਈ। ਇਨ੍ਹਾਂ ਸਾਰਿਆਂ ਦਰਮਿਆਨ ਬਿਨਾ ਲੱਛਣ ਵਾਲੇ ਲੋਕਾਂ  ਪ੍ਰਤੀ ਸੁਚੇਤ ਰਹਿੰਦੇ ਹੋਏਆਸ਼ਾ ਵਰਕਰਾਂ ਨੇ ਗਰਭਵਤੀ ਮਹਿਲਾਵਾਂਨਵਜਾਤ ਅਤੇ ਬੱਚਿਆਂ ਦੀ ਦੇਖਭਾਲ਼ ਕਰਨ ਦਾ ਕਾਰਜ ਵੀ ਜਾਰੀ ਰੱਖਿਆ। ਜਿੱਥੇ ਐਂਬੂਲੈਂਸਾਂ ਦੀ ਉਪਲਬੱਧਤਾ ਨਹੀਂ ਸੀਉੱਥੇ ਉਨ੍ਹਾਂ ਨੇ ਸਿਹਤ ਸੁਵਿਧਾਵਾਂ ਲਈ ਟ੍ਰਾਂਸਪੋਰਟ ਦੀ ਵਿਵਸਥਾ ਵੀ ਕੀਤੀ।

 

ਗੋਗੀ ਦੇਵੀ  ਜਿਹੀਆਂ ਵਿਭਿੰਨ ਆਸ਼ਾ ਵਰਕਰਾਂ ਨੇ ਕੋਵਿਡ-19  ਦੇ ਖ਼ਿਲਾਫ਼ ਲੱਛਣਾਂ ਅਤੇ ਸਾਵਧਾਨੀਆਂ  ਬਾਰੇ ਜਾਗਰੂਕਤਾ ਫੈਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।  ਇਸ ਨੇ ਰੋਗ ਦੀ ਰੋਕਥਾਮ ਕਰਨ ਵਿੱਚ ਕਾਫੀ ਸਹਾਇਤਾ ਕੀਤੀ ਹੈ।  ਉਨ੍ਹਾਂ ਨੇ ਕੋਵਿਡ-19 ਦੀ ਰੋਕਥਾਮ ਅਤੇ ਉਸ ਦੇ ਪ੍ਰਬੰਧਨ ਦੀਆਂ ਸਰਕਾਰੀ ਕੋਸ਼ਿਸ਼ਾਂ ਵਿੱਚ ਸਹਾਇਤਾ ਕਰਨ ਲਈ ਲੋਕਾਂ  ਦਰਮਿਆਨ ਵਿਸ਼ਵਾਸ ਦਾ ਸੰਚਾਰ ਕਰਨ ਲਈ ਸਮੁਦਾਇ  ਦੇ ਭਰੋਸੇ ਅਤੇ ਸਥਾਨਕ ਸਮਾਜਿਕ ਕਾਰਕਾਂ  ਦੇ ਗਿਆਨ ਦੀ ਵਰਤੋਂ ਕੀਤੀ।

 

ਰਾਜਸਥਾਨ ਦੀਆਂ ਝਲਕੀਆਂ :  ਕੋਵਿਡ-19  ਦੇ ਖ਼ਿਲਾਫ਼ ਕੰਮ ਕਰਦੀਆਂ ਆਸ਼ਾ ਵਰਕਰਾਂ

 

https://static.pib.gov.in/WriteReadData/userfiles/image/image001S5P3.jpg

 

 

******

ਐੱਮਵੀ/ਐੱਸਜੀ
 



(Release ID: 1636746) Visitor Counter : 181