ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਮੇਘਾਲਿਆ ਆਸ਼ਾ ਵਰਕਰ : ਕੋਵਿਡ - 19 ਦੇ ਖ਼ਿਲਾਫ਼ ਸਮੁਦਾਇਕ ਪ੍ਰਯਤਨਾਂ ਦਾ ਅਭਿੰਨ ਅੰਗ

6700 ਆਸ਼ਾ ਵਰਕਰਾਂ ਨੇ ਨਿਗਰਾਨੀ ਅਤੇ ਜਾਗਰੂਕਤਾ ਦੇ ਕੰਮ ਨੂੰ ਸਸ਼ਕਤ ਬਣਾਇਆ

Posted On: 04 JUL 2020 3:39PM by PIB Chandigarh

ਜਿਉਂ ਹੀ ਮੇਘਾਲਿਆ ਵਿੱਚ ਕੋਵਿਡ-19 ਦਾ ਪਹਿਲਾ ਮਾਮਲਾ ਆਇਆ ਆਸ਼ਾ ਵਰਕਰਾਂ ਨੂੰ ਸ਼ਨਾਖਤ ਕੀਤੇ ਕੰਟੇਨਮੈਂਟ ਜ਼ੋਨਾਂ ਵਿੱਚ ਸੰਕ੍ਰਮਣ ਦੇ ਮਾਮਲਿਆਂ ਦਾ ਪਤਾ ਲਗਾਉਣ ਲਈ ਤੈਨਾਤ ਕੀਤੀ ਜਾਣ ਵਾਲੀ ਟੀਮ ਦਾ ਹਿੱਸਾ ਬਣਾਉਣ ਲਈ ਟ੍ਰੇਨਿੰਗ ਦਿੱਤੀ ਗਈ। ਰਾਜ ਦੀ ਰਾਜਧਾਨੀ ਸ਼ਿਲੌਂਗ ਤੋਂ 12 ਕਿਲੋਮੀਟਰ ਦੀ ਦੂਰੀ ਤੇ ਸਥਿਤ 70 ਤੋਂ ਅਧਿਕ ਮਕਾਨਾਂ ਵਾਲੇ ਮਾਵਥਰਿਆ ਪੋਮਲਕਰਈ (MawthariaPomlakarai) ਪਿੰਡ ਤੋਂ ਰਾਜ ਵਿੱਚ ਕੋਵਿਡ-19 ਦੇ ਪਹਿਲੇ ਪੁਸ਼ਟ ਮਾਮਲੇ ਦਾ ਪਤਾ ਲਗਿਆ ਸੀ। ਛੇਤੀ ਹੀ ਪਿੰਡ ਵਿੱਚ ਸਮੁਦਾਇਕ ਕੋਵਿਡ ਪ੍ਰਬੰਧਨ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਇਸ ਵਿੱਚ ਇੱਕ ਆਸ਼ਾ ਵਰਕਰ ਐੱਸ ਕੁਰਕਲਾਂਗ ਦੇਵੀ(S. Kurkalangdevi) ਨੂੰ ਪ੍ਰਮੁੱਖ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ।

 

ਪਿੰਡ ਵਿੱਚ ਕੋਵਿਡ-19  ਦੇ 35 ਪ੍ਰਾਇਮਰੀ ਸੰਪਰਕਾਂ ਦੀ ਪਹਿਚਾਣ ਵਿੱਚ ਕੁਰਕਲਾਂਗ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਜਦੋਂ ਕੋਵਿਡ ਕਮੇਟੀ ਦੁਆਰਾ ਸਥਾਨਕ ਸਮੁਦਾਇ ਦੇ ਕੁਝ ਲੋਕਾਂ ਨੂੰ ਘਰ ਤੇ ਕੁਆਰੰਟੀਨ ਰਹਿਣ ਦੀ ਸਲਾਹ ਦਿੱਤੀ ਗਈ ਤਦ ਉਸ ਨੇ ਉਨ੍ਹਾਂ ਲੋਕਾਂ ਨੂੰ ਕੁਆਰੰਟੀਨ ਵਿੱਚ ਰਹਿਣ ਦੇ ਤੌਰ ਤਰੀਕਿਆਂ ਅਤੇ ਨਿਯਮਾਂ ਬਾਰੇ ਪੂਰੀ ਜਾਣਕਾਰੀ ਦਿੱਤੀ। ਇਸ ਦੇ ਇਲਾਵਾ ਉਸ ਨੇ ਕੁਆਰੰਟੀਨ ਵਿੱਚ ਭੇਜੇ ਗਏ ਲੋਕਾਂ ਦੀ ਸਿਹਤ ਸਬੰਧੀ ਅਤੇ ਹੋਰ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਿਯਮਿਤ ਰੂਪ ਨਾਲ ਉਨ੍ਹਾਂ ਦੇ ਘਰਾਂ ਦਾ ਦੌਰਾ ਵੀ ਕੀਤਾ।

 

ਪਿੰਡ ਦੇ ਸਵੈ-ਸੇਵਕਾਂ ਦੇ ਨਾਲ ਮਿਲ ਕੇ ਕੁਰਕਲਾਂਗ ਨੇ ਪਿੰਡ ਦੇ ਮੈਬਰਾਂ ਨੂੰ ਰਾਸ਼ਨ ਅਤੇ ਪੀਣ ਦਾ ਪਾਣੀ ਜਿਹੀਆਂ ਜ਼ਰੂਰੀ ਵਸਤਾਂ ਉਪਲੱਬਧ ਕਰਵਾਉਣ ਵਿੱਚ ਮਦਦ ਕੀਤੀ। ਨਵਜੰਮੇ ਬੱਚਿਆਂ, ਗਰਭਵਤੀ ਮਹਿਲਾਵਾਂ, ਬਜ਼ੁਰਗਾਂ ਅਤੇ ਤਪੇਦਿਕ, ਉੱਚ ਰਕਤਚਾਪ ਅਤੇ ਮਧੂਮੇਹ ਦੇ ਗਿਆਤ ਰੋਗੀਆਂ ਨੂੰ ਵੀ ਨਿਯਮਿਤ ਰੂਪ ਨਾਲ ਸਿਹਤ ਸੇਵਾਵਾਂ ਦੇਣਾ ਜਾਰੀ ਰੱਖਿਆ। ਉਸ ਨੇ ਸੰਸਥਾਗਤ ਪ੍ਰਸਵ ਦੀ ਸੁਵਿਧਾ ਦਿਲਵਾਉਣ ਵਿੱਚ ਮਦਦ ਕਰਨ ਦੇ ਨਾਲ ਹੀ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਦੇ ਸਮੇਂ ਤੇ ਟੀਕਾਕਰਣ ਲਈ ਗ੍ਰਾਮੀਣਾਂ ਨੂੰ ਜਾਗਰੂਕ ਬਣਾਇਆ। ਉਸ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕੋਵਿਡ ਨਾਲ ਸਬੰਧਿਤ ਹੋਰ ਕਾਰਜਾਂ ਦੇ ਇਲਾਵਾ ਆਪਣੇ ਸਾਰੇ ਨਿਯਮਿਤ ਕਾਰਜਾਂ ਨੂੰ ਕਰਨਾ ਜਾਰੀ ਰੱਖਿਆ।  ਇਸ ਨਾਲ ਗ਼ੈਰ ਕੋਵਿਡ ਨਾਲ ਸਬੰਧਿਤ ਜ਼ਰੂਰੀ ਸਿਹਤ ਸੁਵਿਧਾਵਾਂ ਵਿੱਚ ਰੁਕਾਵਟ ਨਹੀਂ ਪਈ।

 

ਆਸ਼ਾ ਵਰਕਰਾਂ ਅਤੇ ਸਮੁਦਾਇਕ ਪੱਧਰ ਤੇ ਕੀਤੇ ਗਏ ਸੰਯੁਕਤ ਪ੍ਰਯਤਨਾਂ ਦੀ ਵਜ੍ਹਾ ਨਾਲ ਅੱਜ ਪੋਮਲਕਰਈ (Pomlakarai) ਪਿੰਡ ਕੋਵਿਡ ਤੋਂ ਮੁਕਤ ਹੋ ਗਿਆ ਹੈ।

 

Description: C:\Users\APM\Desktop\Capture.JPG

 

 

ਮੇਘਾਲਿਆ ਵਿੱਚ ਕੋਵਿਡ ਦੇ ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਵਿੱਚ ਆਸ਼ਾ ਵਰਕਰਾਂ ਜਿਹੇ ਸਿਹਤ ਖੇਤਰ ਦੇ ਫਰੰਟ ਲਾਈਨ ਵਰਕਰਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਕੋਵਿਡ - 19 ਦੇ ਖ਼ਿਲਾਫ਼ ਰਾਜ ਸਰਕਾਰ ਦੀ ਲੜਾਈ ਵਿੱਚ ਆਸ਼ਾ ਵਰਕਰਾਂ ਦੀ ਸਸ਼ਕਤ ਭੂਮਿਕਾ ਰਹੀ ਹੈ। ਲਗਭਗ 6700 ਆਸ਼ਾ ਵਰਕਰਾਂ ਨੂੰ ਕੋਵਿਡ ਵਿਲੇਜ ਹੈਲਥ ਅਵੇਅਰਨੈੱਸ ਐਂਡ ਐਕਟਿਵ ਕੇਸ ਸਰਚ ਟੀਮਾਂ ਦਾ ਹਿੱਸਾ ਬਣਾਇਆ ਗਿਆ। ਇਨ੍ਹਾਂ ਟੀਮਾਂ ਨੇ ਕੋਵਿਡ-19 ਦੇ ਖ਼ਿਲਾਫ਼ ਜ਼ਰੂਰੀ ਉਪਾਵਾਂ ਜਿਵੇਂ ਹੱਥ ਧੋਣਾ, ਮਾਸਕ ਪਹਿਨਣਾ / ਚਿਹਰੇ ਨੂੰ ਢਕਣਾ , ਸਮਾਜਿਕ ਦੂਰੀ ਬਣਾਈ ਰੱਖਣਾ ਆਦਿ ਬਾਰੇ ਸਮੁਦਾਇਕ ਪੱਧਰ ਤੇ ਜਾਗਰੂਕਤਾ ਵਧਾਈ ਅਤੇ ਨਾਲ ਹੀ ਸਰਗਰਮੀ ਨਾਲ ਸੰਕ੍ਰਮਣ ਦੇ ਮਾਮਲਿਆਂ ਦਾ ਪਤਾ ਲਗਾ ਕੇ ਲੋਕਾਂ ਨੂੰ ਟੈਸਟਿੰਦ ਅਤੇ ਇਲਾਜ ਲਈ ਸਮੇਂ ਤੇ ਪਹੁੰਚ ਦੀ ਸੁਵਿਧਾ ਵੀ ਪ੍ਰਦਾਨ ਕੀਤੀ।

Description: H:\New folder\WhatsApp Images\IMG-20200530-WA0048.jpg

Description: E:\Covid 19 related files\pictures\EGH\IMG-20200330-WA0029.jpgDescription: H:\New folder\WhatsApp Images\IMG-20200428-WA0008.jpg

 

******

ਐੱਮਵੀ/ਐੱਸਜੀ(Release ID: 1636564) Visitor Counter : 165