ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਨਵੇਂ ਵਰਗ ਦੇ ਪੁਰਸਕਾਰ ‘ਪ੍ਰੇਰਕ ਦੌਰ ਸਨਮਾਨ’ ਦੀ ਸ਼ੁਰੂਆਤ ਕੀਤੀ ਗਈ
ਵੇਸਟ ਦਾ ਗਿੱਲੇ, ਸੁੱਕੇ ਅਤੇ ਖਤਰਨਾਕ ਵਰਗਾਂ ਵਿੱਚ ਪ੍ਰਥਕਰਨ, ਸੀਐਂਡਡੀ ਵੇਸਟ ਪ੍ਰੋਸੈੱਸਿੰਗ, ਸ਼ਹਿਰਾਂ ਦੀ ਸਵੱਛਤਾ ਸਥਿਤੀ ਆਦਿ ਪ੍ਰਦਰਸ਼ਨ ਮਿਆਰੀ ਹੋਣਗੇ
ਸਵੱਛ ਸਰਵੇਖਣ 2021 ਟੂਲਕਿੱਟ ਲਾਂਚ ਕੀਤੀ ਗਈ -ਸ਼ਹਿਰੀ ਭਾਰਤ ਦੇ ਸਲਾਨਾ ਸਵੱਛਤਾ ਸਰਵੇ ਦਾ ਛੇਵਾਂ ਸੰਸਕਰਨ
ਏਕੀਕ੍ਰਿਤ ਐੱਸਅੀਐੱਮ -ਅਰਬਨ ਐੱਮਆਈਐੱਸ ਪੋਰਟਲ ਲਾਂਚ ਕੀਤਾ ਗਿਆ
ਨਵੀ ਮੁੰਬਈ, ਸੂਰਤ, ਖਰਗੋਨ ਅਤੇ ਕਰਾਡ ਦੇ ਲਾਈਟਹਾਊਸ ਸ਼ਹਿਰਾਂ ਨੇ ਸੋਰਸ ਸੇਗ੍ਰੇਸ਼ਨ ਮੌਡਲ ਪ੍ਰਦਰਸ਼ਿਤ ਕੀਤੇ
Posted On:
03 JUL 2020 4:01PM by PIB Chandigarh
ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ ਨੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੁਆਰਾ ਸੰਚਾਲਿਤ ਸ਼ਹਿਰੀ ਭਾਰਤ ਦੇ ਸਲਾਨਾ ਸਵੱਛਤਾ ਸਰਵੇ ਦੇ ਛੇਵੇਂ ਸੰਸਕਰਨ-ਸਵੱਛ ਸਰਵੇਖਣ 2021 ਲਈ ਟੂਲਕਿੱਟ ਲਾਂਚ ਕਰਦੇ ਹੋਏ ਕਿਹਾ ਕਿ, ‘ਹਰੇਕ ਸਾਲ ਸਵੱਛ ਸਰਵੇਖਣ ਇਨੋਵੇਟਿਵ ਤਰੀਕੇ ਨਾਲ ਫਿਰ ਤੋਂ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਜਿਸ ਦੇ ਨਾਲ ਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਵਿਵਹਾਰਗਤ ਬਦਲਾਅ ‘ਤੇ ਫੋਕਸ ਬਣਾਈ ਰੱਖਦੇ ਹੋਏ ਪ੍ਰਕਿਰਿਆ ਨੂੰ ਹੋਰ ਅਧਿਕ ਮਜ਼ਬੂਤ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਵੈਲਿਊ ਚੇਨ ਦੀ ਸਥਿਰਤਾ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਮੰਤਰਾਲੇ ਦੇ ਪਿਛਲੇ ਸਾਲ ਦੇ ਯਤਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਐੱਸਐੱਸ 2021 ਦੇ ਸੰਕੇਤਕਾਂ ਦਾ ਫੋਕਸ ਵੇਸਟ ਜਲ ਉਪਚਾਰ ਅਤੇ ਮਲ ਚਿੱਕੜ ਦੀ ਪੁਰਨ ਵਰਤੋਂ ਨਾਲ ਸਬੰਧਿਤ ਮਿਆਰਾਂ ਉੱਤੇ ਰਹੇਗਾ। ਇਸ ਅਵਸਰ ਉੱਤੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਵੀ ਹਾਜ਼ਰ ਸਨ ਜਿਨ੍ਹਾਂ ਨੇ ਸਵੱਛ ਸਰਵੇਖਣ 2021 ਦੀ ਪੱਧਤੀ ਅਤੇ ਕਈ ਮਾਪਦੰਡਾਂ ‘ਤੇ ਵਿਸਤ੍ਰਿਤ ਪੇਸ਼ਕਾਰੀ ਦਿੱਤੀ।
ਸ਼੍ਰੀ ਪੁਰੀ ਨੇ ਸਵੱਛ ਸਰਵੇਖਣ 2021 ਦੇ ਇੱਕ ਹਿੱਸੇ ਦੇ ਰੂਪ ਵਿੱਚ ‘ਪ੍ਰੇਰਕ ਦੌਰ ਸਨਮਾਨ‘ ਨਾਮਕ ਪੁਰਸਕਾਰਾਂ ਦੇ ਇੱਕ ਨਵੇਂ ਵਰਗ ਦਾ ਐਲਾਨ ਕੀਤਾ। ਪ੍ਰੇਰਕ ਦੌਰ ਸਨਮਾਨ ਦੇ ਕੁੱਲ ਪੰਜ ਅਤਿਰਿਕਤ ਉਪ ਵਰਗ- ਦਿਵਯ (ਪਲੇਟਿਨਮ), ਅਨੁਪਮ (ਗੋਲਡ), ਉੱਜਵਲ (ਸਿਲਵਰ), ਉਦਿਤ (ਕਾਂਸੀ), ਆਰੋਹੀ (ਆਕਾਂਖੀ) ਹਨ ਜਿਨ੍ਹਾਂ ਵਿੱਚੋਂ ਹਰੇਕ ਵਿੱਚ ਟੌਪ ਤਿੰਨ ਸ਼ਹਿਰਾਂ ਨੂੰ ਚੁਣਿਆ ਜਾਵੇਗਾ। ‘ਆਬਾਦੀ ਵਰਗ‘ ਉੱਤੇ ਸ਼ਹਿਰਾਂ ਦਾ ਮੁੱਲਾਂਕਣ ਕਰਨ ਦੇ ਵਰਤਮਾਨ ਮਾਪਦੰਡ ਨਾਲ ਅਲੱਗ, ਇਹ ਨਵਾਂ ਵਰਗ ਸ਼ਹਿਰਾਂ ਨੂੰ ਪੰਜ ਚੁਣੇ ਹੋਏ ਸੰਕੇਤਕ ਵਾਰ ਪ੍ਰਦਰਸ਼ਨ ਮਾਪਦੰਡ ਦੇ ਅਧਾਰ ਉੱਤੇ ਵਰਗੀਕ੍ਰਿਤ ਕਰੇਗਾ ਜੋ ਨਿਮਨਲਿਖਿਤ ਹਨ :
• ਵੇਸਟ ਦਾ ਗਿੱਲੇ, ਸੁੱਕੇ ਅਤੇ ਖਤਰਨਾਕ ਵਰਗਾਂ ਵਿੱਚ ਪ੍ਰਥਕਰਨ
• ਗਿੱਲੇ ਵੇਸਟ ਦੇ ਖ਼ਿਲਾਫ਼ ਪ੍ਰੋਸੈੱਸਿੰਗ ਸਮਰੱਥਾ ਸ੍ਰਜਿਤ ਕੀਤੀ ਗਈ
• ਗਿੱਲੇ ਅਤੇ ਸੁੱਕੇ ਵੇਸਟ ਦਾ ਪ੍ਰੋਸੈੱਸਿੰਗ ਅਤੇ ਰਿਸਾਈਕਲਿੰਗ
• ਨਿਰਮਾਣ ਅਤੇ ਨਾਸ਼ (ਸੀਐਂਡਡੀ) ਵੇਸਟ ਪ੍ਰੋਸੈੱਸਿੰਗ
• ਲੈਂਡਫਿਲ ਵਿੱਚ ਜਾਣ ਵਾਲੇ ਵੇਸਟ ਦਾ ਪ੍ਰਤੀਸ਼ਤ
• ਨਗਰਾਂ ਦੀ ਸਵੱਛਤਾ ਸਥਿਤੀ
ਇੱਕ ਵੈਬੀਨਾਰ ਦੇ ਜ਼ਰੀਏ ਪ੍ਰਤੀਯੋਗੀਆਂ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਨੇ ਇਸ ਦਾ ਉਲੇਖ ਕੀਤਾ ਕਿ ਕਿਸ ਪ੍ਰਕਾਰ ਸਵੱਛ ਸਰਵੇਖਣ ਇੱਕ ਸੱਚੇ ‘ਜਨ ਅੰਦੋਲਨ‘ ਦੀ ਭਾਵਨਾ ਨਾਲ ਨਾਗਰਿਕਾਂ ਨਾਲ ਜੁੜਣ ਦਾ ਇੱਕ ਮਾਧਿਅਮ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ‘ਇਸ ਸਾਲ ਨਾਗਰਿਕ ਪ੍ਰਤੀਯੋਗਿਤਾ ‘ਤੇ ਫੋਕਸ ਅਜਿਹੇ ਸੰਕੇਤਕਾਂ ਨੂੰ ਲਾਗੂ ਕਰਨ ਦੇ ਜ਼ਰੀਏ ਇੱਕ ਕਦਮ ਹੋਰ ਅੱਗੇ ਵਧ ਗਿਆ ਹੈ ਜੋ ਹੋਰ ਗੱਲਾਂ ਦੇ ਅਤਿਰਿਕਤ, ਨਾਗਰਿਕਾਂ ਦੀ ਅਗਵਾਈ ਵਾਲੇ ਇਨੋਵੇਟਿਵ, ਸਟਾਰਟਅੱਪਸ, ਉੱਦਮੀਆਂ ਅਤੇ ਸਵੱਛਤਾ ਚੈਂਪੀਅਨਾਂ ਨੂੰ ਪ੍ਰੋਤਸਾਹਿਤ ਕਰਦੇ ਹਨ। ‘ ਇਸ ਸਮਾਰੋਹ ਦੀ ਇੱਕ ਹੋਰ ਮੁੱਖ ਵਿਸ਼ੇਸ਼ਤਾ ਏਕੀਕ੍ਰਿਤ ਐੱਸਅੀਐੱਮ -ਅਰਬਨ ਐੱਮਆਈਐੱਸ ਪੋਰਟਲ ਨੂੰ ਲਾਂਚ ਕੀਤਾ ਜਾਣਾ ਸੀ। ਪਿਛਲੇ ਕਈ ਸਾਲਾਂ ਤੋਂ ਡਿਜੀਟਲ ਇਨੋਵੇਸ਼ਨ ਹਮੇਸ਼ਾ ਮਿਸ਼ਨ ਦਾ ਮੋਹਰੀ ਹਿੱਸਾ ਰਿਹਾ ਹੈ ਜੋ ਵਧੀ ਹੋਈ ਨਾਗਰਿਕ ਭਾਗੀਦਾਰੀ ਨਾਲ ਇਸ ਵਿੱਚ ਵਾਧਾ ਕਰਨ ਅਤੇ ਨਤੀਜਿਆਂ ਦੀ ਬਿਹਤਰ ਨਿਗਰਾਨੀ ਦੇ ਸਮਰੱਥ ਬਣਾਉਂਦਾ ਹੈ। ਏਕੀਕ੍ਰਿਤ ਐੱਮਆਈਐੱਸ ਪੋਰਟਲ ਨੂੰ ਲਾਂਚ ਕੀਤਾ ਜਾਣਾ ਮੰਤਰਾਲੇ ਦੁਆਰਾ ਇੱਕ ਸਿੰਗਲ ਪਲੈਟਫਾਰਮ ਉੱਤੇ ਅਣਗਿਣਤ ਡਿਜੀਟਲ ਪਹਿਲਾਂ ਨੂੰ ਲਿਆਉਣ ਅਤੇ ਇਹ ਸੁਨਿਸ਼ਚਿਤ ਕਰਨ ਕਿ ਰਾਜਾਂ ਅਤੇ ਸ਼ਹਿਰਾਂ ਲਈ ਇੱਕ ਸੰਘਟਿਤ ਅਤੇ ਬਿਨਾ ਰੁਕਾਵਟ ਅਨੁਭਵ ਪ੍ਰਾਪਤ ਹੋ ਸਕੇ ਅਤੇ ਨਾ ਕੇਵਲ ਸਵੱਛ ਬਲਕਿ ਵਾਸਤਵ ਵਿੱਚ ਇੱਕ ਡਿਜੀਟਲ ਭਾਰਤ ਦਾ ਸਿਰਜਣ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਿਆ ਜਾ ਸਕੇ, ਦੀਆਂ ਕੋਸ਼ਿਸ਼ਾਂ ਹਨ। ਇਸ ਵਰਚੁਅਲ ਸਮਾਰੋਹ ਦੌਰਾਨ ਹਾਊਸਿੰਗ ਅਤੇ ਯੂਐੱਸਏਆਈਡੀ ਵਿੱਚ ਸ਼ਮੂਲੀਅਤ ਅਤੇ ਤਾਲਮੇਲ ਪ੍ਰਬੰਧ (ਈਸੀਏ) ਉੱਤੇ ਹਸਤਾਖਰ ਹੋਏ ਜੋ ਕਿ ਡਬਲਿਊਏਐੱਸਐੱਚ (WASH) ਦੇ ਖੇਤਰ ਵਿੱਚ, ਜਿਸ ਉੱਤੇ 2015 ਵਿੱਚ ਭਾਰਤ ਸਰਕਾਰ ਅਤੇ ਯੂਐੱਸਏਆਈਡੀ ਵਿੱਚ ਹਸਤਾਖਰ ਹੋਏ ਸੀ, ਸਹਿਯੋਗ ‘ਤੇ ਸਹਿਮਤੀ ਪੱਤਰ ਦੀ ਨਿਰੰਤਰਤਾ ਹੈ।
ਇਨ੍ਹਾਂ ਲਾਂਚਾਂ ਦੇ ਬਾਅਦ 'ਸੇਗ੍ਰਗੈਸ਼ਨ ਐਟ ਸੋਰਸ : ਕੀ ਟੂ ਸਾਲਿਡ ਵੇਸਟ ਮੈਨੇਜਮੇਂਟ' ਉੱਤੇ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 1,000 ਤੋਂ ਜ਼ਿਆਦਾ ਰਾਜ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ) ਦੇ ਅਧਿਕਾਰੀਆਂ ਅਤੇ ਹੋਰ ਹਿਤਧਾਰਕਾਂ ਨੇ ਹਿੱਸਾ ਲਿਆ। ਇਸ ਵਰਕਸ਼ਾਪ ਵਿੱਚ ਨਵੀਂ ਮੁੰਬਈ, ਸੂਰਤ, ਖਰਗੋਨ ਅਤੇ ਕਰਾਡ ਜਿਹੇ ਲਾਈਟਹਾਊਸ ਸ਼ਹਿਰਾਂ ਨੇ ਸੈਂਟਰ ਫਾਰ ਸਾਇੰਸ ਐਂਡ ਅਨਵਾਈਰਮੈਂਟ (ਸੀਐੱਸਈ) ਦੁਆਰਾ 'ਸੇਗ੍ਰਗੈਟ, ਸੇਗ੍ਰਗੈਟ, ਸੇਗ੍ਰਗੈਟ' ਰਿਪੋਰਟ ਜਾਰੀ ਕਰਨ ਦੇ ਨਾਲ-ਨਾਲ ਆਪਣੇ ਸੋਰਸ ਸੇਗ੍ਰੇਸ਼ਨ ਮਾਡਲਾਂ ਦਾ ਵੀ ਪ੍ਰਦਰਸ਼ਨ ਕੀਤਾ। ਇਸ ਅਵਸਰ ਉੱਤੇ ਸੇਗ੍ਰਗਰੈਸ਼ਨ ਐਟ ਸੋਰਸ : ਕੀ ਟੂ ਸਾਲਿਡ ਵੇਸਟ ਮੈਨੇਜਮੇਂਟ ਵਿਸ਼ਾ ਉੱਤੇ ਇੱਕ ਵਰਕਸ਼ਾਪ ਦਾ ਵੀ ਆਯੋਜਨ ਕੀਤਾ ਗਿਆ ਅਤੇ ਇਸ ਵਿੱਚ 1000 ਤੋਂ ਜ਼ਿਆਦਾ ਰਾਜ ਅਤੇ ਸ਼ਹਿਰੀ ਸਥਾਨਿਕ ਸੰਸਥਾਵਾਂ (ਯੂਐੱਲਬੀ) ਦੇ ਅਧਿਕਾਰੀਆਂ ਅਤੇ ਹੋਰ ਹਿਤਧਾਰਕਾਂ ਨੇ ਹਿੱਸਾ ਲਿਆ। ਇਸ ਪ੍ਰਕਾਰ, ਸਰਵੇਖਣ ਦੇ ਇਸ ਸੰਸਕਰਨ ਵਿੱਚ, ਪੁਰਾਣੇ ਵੇਸਟ ਪ੍ਰਬੰਧਨ ਅਤੇ ਲੈਂਡਫਿਲ ਦੇ ਸਮਾਧਾਨ ਵਰਗੇ ਮਹੱਤਵਪੂਰਨ ਮੁੱਦਿਆਂ ਨੂੰ ਵੀ ਸਾਹਮਣੇ ਲਿਆਂਦਾ ਗਿਆ ਹੈ।
ਸ਼ਹਿਰੀ ਸਵੱਛਤਾ ਵਿੱਚ ਸੁਧਾਰ ਲਿਆਉਣ ਲਈ ਸ਼ਹਿਰਾਂ ਨੂੰ ਪ੍ਰੋਤਸਾਹਿਤ ਕਰਨ ਲਈ, ਇੱਕ ਪ੍ਰਸਤਾਵ ਦੇ ਰੂਪ ਵਿੱਚ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਜਨਵਰੀ 2016 ਵਿੱਚ 73 ਸ਼ਹਿਰਾਂ ਦੀ ਰੇਟਿੰਗ ਲਈ ਸਵੱਛ ਸਰਵੇਖਣ 2016 ਦਾ ਆਯੋਜਨ ਕੀਤਾ, ਇਸ ਦੇ ਬਾਅਦ ਜਨਵਰੀ-ਫਰਵਰੀ 2017 ਵਿੱਚ 434 ਸ਼ਹਿਰਾਂ ਵਿੱਚ ਸਵੱਛ ਸਰਵੇਖਣ 2017 ਦਾ ਆਯੋਜਨ ਕੀਤਾ ਗਿਆ। ਸਵੱਛ ਸਰਵੇਖਣ 2018, ਦੁਨੀਆ ਦਾ ਸਭ ਤੋਂ ਵੱਡਾ ਸਵੱਛਤਾ ਸਰਵੇਖਣ ਬਣ ਗਿਆ, ਜਿਸ ਵਿੱਚ 4203 ਸ਼ਹਿਰਾਂ ਨੂੰ ਰੈਂਕਿੰਗ ਦਿੱਤੀ ਗਈ, ਇਸ ਦੇ ਬਾਅਦ ਸਵੱਛ ਭਾਰਤ ਸਰਵੇਖਣ 2019 ਵਿੱਚ ਨਾ ਕੇਵਲ 4237 ਸ਼ਹਿਰਾਂ ਨੂੰ ਕਵਰ ਕੀਤਾ ਗਿਆ, ਬਲਕਿ 28 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਇਸ ਨੂੰ ਪੂਰਾ ਵੀ ਕਰ ਲਿਆ ਗਿਆ, ਜੋ ਕਿ ਆਪਣੀ ਤਰ੍ਹਾਂ ਦਾ ਪਹਿਲਾ ਡਿਜੀਟਲ ਸਰਵੇਖਣ ਵੀ ਸੀ। ਸਰਵੇਖਣ 2020 ਵਿੱਚ ਵੀ ਇਸ ਗਤੀ ਨੂੰ ਜਾਰੀ ਰੱਖਿਆ ਗਿਆ ਅਤੇ ਇਸ ਵਿੱਚ 1.87 ਕਰੋੜ ਨਾਗਰਿਕਾਂ ਦੀ ਬੇਮਿਸਾਲ ਭਾਗੀਦਾਰੀ ਰਹੀ। ਇੱਕ ਕਦਮ ਅੱਗੇ ਵਧਦੇ ਹੋਏ, ਸ਼ਹਿਰਾਂ ਦੁਆਰਾ ਜ਼ਮੀਨੀ ਪੱਧਰ ਉੱਤੇ ਪ੍ਰਦਰਸ਼ਨ ਦੀ ਨਿਰੰਤਰਤਾ ਨੂੰ ਸੁਨਿਸ਼ਚਿਤ ਕਰਨ ਲਈ, ਮੰਤਰਾਲੇ ਨੇ ਪਿਛਲੇ ਸਾਲ ਸਵੱਛ ਸਰਵੇਖਣ ਲੀਗ ਦੀ ਵੀ ਸ਼ੁਰੂਆਤ ਕੀਤੀ, ਜਿਸ ਵਿੱਚ ਸ਼ਹਿਰਾਂ ਅਤੇ ਕਸਬਿਆਂ ਦੀ ਤ੍ਰੈਮਾਸਿਕ ਸਵੱਛਤਾ ਦਾ ਮੁੱਲਾਂਕਣ, ਤਿੰਨ ਤਿਮਾਹੀਆਂ ਵਿੱਚ ਕੀਤਾ ਗਿਆ ਅਤੇ ਅੰਤਮ ਸਵੱਛ ਸਰਵੇਖਣ ਦੇ ਨਤੀਜਿਆਂ ਦੇ ਅਧਾਰ ਉੱਤੇ 25%ਵੇਟੇਜ ਦਿੱਤਾ ਗਿਆ।
ਸਵੱਛ ਭਾਰਤ ਮਿਸ਼ਨ-ਸ਼ਹਿਰੀ (ਐੱਸਬੀਐੱਮ-ਯੂ) ਨੇ 2014 ਵਿੱਚ ਆਪਣੀ ਸ਼ੁਰੂਆਤ ਦੇ ਬਾਅਦ ਤੋਂ, ਸਵੱਛਤਾ ਅਤੇ ਠੋਸ ਕਚਰਾ ਪ੍ਰਬੰਧਨ ਦੋਹਾਂ ਖੇਤਰਾਂ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ। 4324 ਸ਼ਹਿਰੀ ਯੂਐੱਲਬੀ ਨੂੰ ਖੁੱਲ੍ਹੇ ਵਿੱਚ ਸ਼ੌਚ ਮੁਕਤ (4204 ਪ੍ਰਮਾਣੀਕ੍ਰਿਤ ਖੁੱਲ੍ਹੇ ਵਿੱਚ ਸ਼ੌਚ ਮੁਕਤੀ), 1306 ਸ਼ਹਿਰਾਂ ਨੂੰ ਖੁੱਲ੍ਹੇ ਵਿੱਚ ਸ਼ੌਚ ਮੁਕਤਲ + ਅਤੇ 489 ਸ਼ਹਿਰਾਂ ਨੂੰ ਖੁੱਲ੍ਹੇ ਵਿੱਚ ਸ਼ੌਚ ਮੁਕਤਰ ++ ਪ੍ਰਮਾਣਿਤ ਐਲਾਨ ਕੀਤਾ ਗਿਆ ਹੈ। ਇਸ ਦੇ ਇਲਾਵਾ, 66 ਲੱਖ ਵਿਅਕਤੀਗਤ ਘਰੇਲੂ ਸ਼ੌਚਾਲਯ ਅਤੇ 6 ਲੱਖ ਤੋਂ ਅਧਿਕ ਸਮੁਦਾਇਕ/ਜਨਤਕ ਸ਼ੌਚਾਲਿਆਂ ਦਾ ਨਿਰਮਾਣ ਕੀਤਾ ਜਾ ਚੁੱਕਿਆ ਹੈ/ਨਿਰਮਾਣ ਅਧੀਨ ਹੈ। ਇਸ ਦੇ ਅਤਿਰਿਕਤ, 2900 + ਸ਼ਹਿਰਾਂ ਵਿੱਚ 59,900 ਤੋਂ ਅਧਿਕ ਸ਼ੌਚਾਲਿਆਂ ਨੂੰ ਗੂਗਲ ਮੈਪ ਉੱਤੇ ਦਿਖਾਇਆ ਗਿਆ ਹੈ। ਠੋਸ ਕਚਰਾ ਪ੍ਰਬੰਧਨ ਦੇ ਖੇਤਰ ਵਿੱਚ 96%ਵਾਰਡਾਂ ਵਿੱਚ ਘਰ-ਘਰ ਤੋਂ 100% ਕਚਰਾ ਇਕੱਠੇ ਕੀਤਾ ਜਾ ਰਿਹਾ ਹੈ, ਜਦੋਂ ਕਿ ਕੁੱਲ ਉਤਪੰਨ 66% ਕਚਰੇ ਨੂੰ ਸੰਸਾਧਿਤ ਕੀਤਾ ਜਾ ਰਿਹਾ ਹੈ। ਕਚਰਾ ਮੁਕਤ ਸ਼ਹਿਰਾਂ ਦੇ ਸਟਾਰ ਰੇਟਿੰਗ ਪ੍ਰੋਟੋਕਾਲ ਤਹਿਤ ਕੁੱਲ ਛੇ ਸ਼ਹਿਰਾਂ ਨੂੰ 5 ਸਟਾਰ, 86 ਨੂੰ 3 ਸਟਾਰ ਅਤੇ 64 ਨੂੰ 1 ਸਟਾਰ ਦੇ ਰੂਪ ਵਿੱਚ ਪ੍ਰਮਾਣਿਤ ਕੀਤਾ ਗਿਆ ਹੈ।
ਸਵੱਛ ਸਰਵੇਖਣ ਨੇ ਨਾਗਰਿਕਾਂ ਅਤੇ ਹਿਤਧਾਰਕਾਂ ਦੇ ਮਨ ਵਿੱਚ ਸਮਾਨ ਰੂਪ ਨਾਲ ਜਗ੍ਹਾ ਬਣਾ ਲਈ ਹੈ ਅਤੇ ਹਰ ਗੁਜ਼ਰਦੇ ਸਾਲ ਨਾਲ ਉਨ੍ਹਾਂ ਦੀ ਵਧਦੀ ਭਾਗੀਦਾਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਨਾਗਰਿਕਾਂ ਨੇ ਆਪਣੇ ਸ਼ਹਿਰਾਂ ਦੀ ਸਵੱਛਤਾ ਦਾ ਪੂਰਾ ਸਵਾਮਿਤਵ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਇਸ ਪ੍ਰਕਾਰ ਇਸ ਸਰਵੇਖਣ ਨੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਵਸਥ ਮੁਕਾਬਲੇ ਦੀ ਭਾਵਨਾ ਨੂੰ ਹੁਲਾਰਾ ਦੇਣ ਵਿੱਚ ਸਫਲਤਾ ਪ੍ਰਾਪਤ ਹੋਈ ਹੈ, ਤਾਕਿ ਸਵੱਛ ਅਤੇ ਜ਼ਿਆਦਾ ਰਹਿਣ ਯੋਗ ਸ਼ਹਿਰਾਂ ਦਾ ਨਿਰਮਾਣ ਕਰਨ ਦੀ ਦਿਸ਼ਾ ਵਿੱਚ ਨਾਗਰਿਕਾਂ ਪ੍ਰਤੀ ਇਹ ਸੇਵਾ ਸਪਲਾਈ ਬਿਹਤਰ ਕੀਤੀ ਜਾ ਸਕੇ। ਸਵੱਛ ਸਰਵੇਖਣ ਨੇ ਅੱਜ ਸਵੱਛਤਾ’ ਨੂੰ ਪ੍ਰੇਰਨਾ ਅਤੇ ਗਰਵ ਦੀ ਚੀਜ਼ ਬਣਾ ਦਿੱਤਾ ਹੈ, ਇੱਕ ਅਜਿਹੀ ਚੀਜ਼ ਜਿਸ ਦੀ ਆਕਾਂਖਿਆ ਕੀਤੀ ਜਾ ਸਕੇ। ਜਿੱਥੇ ਮੈਸੂਰੂ ਨੇ ਇਸ ਸਰਵੇਖਣ ਦੇ ਪਹਿਲੇ ਸੰਸਕਰਨ ਵਿੱਚ ਭਾਰਤ ਦੇ ਸਭ ਤੋਂ ਸਵੱਛ ਸ਼ਹਿਰ ਦਾ ਪੁਰਸਕਾਰ ਜਿੱਤਿਆ ਸੀ, ਉੱਥੇ ਹੀ ਇੰਦੌਰ ਨੇ ਲਗਾਤਾਰ ਤਿੰਨ ਸਾਲਾਂ (2017, 2018, 2019) ਵਿੱਚ ਇਸ ਵਿੱਚ ਆਪਣਾ ਟੌਪ ਸਥਾਨ ਬਰਕਰਾਰ ਰੱਖਿਆ ਹੈ। ਸਵੱਛ ਸਰਵੇਖਣ 2020 ਦੇ ਨਤੀਜਿਆਂ ਦਾ ਐਲਾਨ ਜਲਦੀ ਹੀ ਮੰਤਰਾਲੇ ਦੁਆਰਾ ਕੀਤਾ ਜਾਵੇਗਾ।
ਗਿਆਨ ਪ੍ਰਬੰਧਨ ਅਤੇ ਸਮਰੱਥਾ ਨਿਰਮਾਣ ਇਸ ਮੰਤਰਾਲੇ ਦੇ ਧਿਆਨ ਦਾ ਪ੍ਰਮੁੱਖ ਕੇਂਦਰ ਬਣੇ ਹੋਏ ਹਨ। ਇਸ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਤਰਾਲੇ ਨੇ ਕੇਂਦਰੀ ਜਨਤਕ ਸਿਹਤ ਅਤੇ ਵਾਤਾਵਰਣ ਇੰਜੀਨੀਅਰਿੰਗ ਸੰਗਠਨ (ਸੀਪੀਐੱਚਈਈਓ) ਦੁਆਰਾ ਤਿਆਰ ਕੀਤੇ ਗਏ ਦੋ ਦਸਤਾਵੇਜ਼ਾਂ ਦੀ ਸ਼ੁਰੂਆਤ ਕੀਤੀ - ਔਨ-ਸਾਈਟ ਅਤੇ ਔਫ-ਸਾਈਟ ਸੀਵੇਜ ਪ੍ਰਬੰਧਨ ਪ੍ਰਥਾਵਾਂ ਉੱਤੇ ਐਡਵਾਈਜਰੀ ਅਤੇ ‘ਮਿਊਂਸਪਲ ਸਾਲਿਡ ਵੇਸਟ ਦਾ ਵੱਖਰਾ ਸੰਗ੍ਰਹਿ ਅਤੇ ਟ੍ਰਾਂਸਪੋਰਟੇਸ਼ਨ’ ਉੱਤੇ ਇੱਕ ਮਾਰਗਦਰਸ਼ਨ ਬੁੱਕਲਿਟ। ਜਿੱਥੇ ਪਹਿਲਾ ਦਸਤਾਵੇਜ਼ ਰਾਜਾਂ ਅਤੇ ਸ਼ਹਿਰਾਂ ਵਿੱਚ ਏਕੀਕ੍ਰਿਤ ਔਨ-ਸਾਈਟ ਅਤੇ ਔਫ-ਸਾਈਟ ਸੀਵੇਜ ਟ੍ਰੀਟਮੈਂਟ ਤਕਨੀਕਾਂ ਨੂੰ ਅਪਣਾਉਣ ਵਿੱਚ ਬਹੁਤ ਅਧਿਕ ਲਾਭਦਾਇਕ ਸਾਬਤ ਹੋਵੇਗਾ, ਉੱਥੇ ਹੀ ਦੂਜਾ ਦਸਤਾਵੇਜ਼ ਅਲੱਗ-ਅਲੱਗ ਯੂਐੱਲਬੀ ਤੋਂ ਕੇਸ ਸਟਡੀ ਅਤੇ ਸਰਬ ਸ਼੍ਰੇਸ਼ਟ ਪ੍ਰਥਾਵਾਂ ਦੇ ਨਾਲ-ਨਾਲ ਨਿਵੇਕਲਾ ਕਚਰਾ ਏਕਤ੍ਰੀਕਰਨ ਅਤੇ ਟ੍ਰਾਂਸਪੋਰਟ ਪ੍ਰਣਾਲੀਆਂ ਦੇ ਕਈ ਪਹਿਲੂਆਂ ਬਾਰੇ ਵਿਸਤਾਰ ਨਾਲ ਦੱਸਦਾ ਹੈ।
***********
ਆਰਜੀ
(Release ID: 1636333)
Visitor Counter : 222