ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਪ੍ਰਾਇਮਰੀ ਪੜਾਅ ਲਈ 8 ਹਫ਼ਤਿਆਂ ਦਾ ਵਿਕਲਪਿਕ ਅਕਾਦਮਿਕ ਕੈਲੰਡਰ ਜਾਰੀ ਕੀਤਾ

Posted On: 02 JUL 2020 6:08PM by PIB Chandigarh

ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਨਸੀਈਆਰਟੀ ਦੁਆਰਾ ਕੋਵਿਡ -19 ਦੇ ਕਾਰਨ ਘਰ ਵਿੱਚ ਰਹਿ ਰਹੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਦੀ ਸਹਾਇਤਾ ਨਾਲ ਘਰ ਵਿੱਚ ਵਿਦਿਅਕ ਗਤੀਵਿਧੀਆਂ ਦੁਆਰਾ ਅਰਥਪੂਰਨ ਤੌਰ ਤੇ ਸ਼ਾਮਲ ਕਰਨ ਲਈ, ਪ੍ਰਾਇਮਰੀ ਅਤੇ ਉੱਚ ਪ੍ਰਾਇਮਰੀ ਪੜਾਅ ਤੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਲਈ ਵਿਕਲਪਿਕ ਅਕਾਦਮਿਕ ਕੈਲੰਡਰ ਵਿਕਸਿਤ ਕੀਤੇ ਗਏ ਹਨ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਨੇ ਅੱਜ ਨਵੀਂ ਦਿੱਲੀ ਵਿਖੇ ਪ੍ਰਾਇਮਰੀ ਪੜਾਅ ਲਈ ਵਿਕਲਪਿਕ ਅਕਾਦਮਿਕ ਕੈਲੰਡਰ ਨੂੰ 8 ਹਫ਼ਤਿਆਂ ਲਈ ਜਾਰੀ ਕੀਤਾ। ਇਸ ਤੋਂ ਪਹਿਲਾਂ ਸ਼੍ਰੀ ਪੋਖਰੀਅਲ ਦੁਆਰਾ ਅਪ੍ਰੈਲ, 2020 ਵਿੱਚ ਪ੍ਰਾਇਮਰੀ ਕਲਾਸਾਂ ਲਈ ਚਾਰ ਹਫ਼ਤਿਆਂ ਦਾ ਵਿਕਲਪਿਕ ਅਕਾਦਮਿਕ ਕੈਲੰਡਰ ਜਾਰੀ ਕੀਤਾ ਗਿਆ ਸੀ

 

https://twitter.com/DrRPNishank/status/1278662209329979392

 

ਇਸ ਮੌਕੇ ਸੰਬੋਧਨ ਕਰਦਿਆਂ, ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਕੈਲੰਡਰ ਅਧਿਆਪਕਾਂ ਨੂੰ ਮਨੋਰੰਜਨ ਨਾਲ ਭਰੇ, ਦਿਲਚਸਪ ਢੰਗਾਂ ਨਾਲ ਸਿੱਖਿਆ ਪ੍ਰਦਾਨ ਕਰਨ ਲਈ ਉਪਲਬਧ ਵੱਖ-ਵੱਖ ਤਕਨੀਕੀ ਸਾਧਨਾਂ ਅਤੇ ਸੋਸ਼ਲ ਮੀਡੀਆ ਉਪਕਰਣਾਂ ਦੀ ਵਰਤੋਂ ਬਾਰੇ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਦਾ ਹੈ, ਜਿਸ ਨੂੰ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੁਆਰਾ ਘਰ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸ ਵਿੱਚ ਉਪਕਰਨਾਂ ਦੇ ਅਲੱਗ-ਅਲੱਗ ਪੱਧਰਾਂ - ਮੋਬਾਈਲ, ਰੇਡੀਓ, ਟੈਲੀਵਿਜ਼ਨ, ਐੱਸਐੱਮਐੱਸ ਅਤੇ ਵੱਖ-ਵੱਖ ਸੋਸ਼ਲ ਮੀਡੀਆ ਦੀ ਪਹੁੰਚ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ

 

ਇਹ ਤੱਥ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਮੋਬਾਈਲ ਵਿੱਚ ਇੰਟਰਨੈੱਟ ਦੀ ਸੁਵਿਧਾ ਨਾ ਹੋਵੇ ਅਤੇ ਅਸੀਂ ਸੋਸ਼ਲ ਮੀਡੀਆ ਉਪਕਰਣ ਜਿਵੇਂ ਕਿ - ਵਟਸਐਪ, ਫੇਸਬੁੱਕ, ਟਵਿੱਟਰ, ਗੂਗਲ, ਆਦਿ ਦੀ ਵਰਤੋਂ ਨਾ ਕਰ ਸਕੀਏ ਇਸ ਲਈ ਇਹ ਕੈਲੰਡਰ ਇਸ ਗੱਲ ਦੇ ਦਿਸ਼ਾ-ਨਿਰਦੇਸ਼ ਦਿੰਦਾ ਹੈ ਕਿ ਅਧਿਆਪਕ, ਵਿਦਿਆਰਥੀਆਂ ਦਾ ਮਾਰਗਦਰਸ਼ਨ ਮੋਬਾਇਲ ਤੇ ਐੱਸਐੱਮਐੱਸ ਰਾਹੀਂ ਜਾਂ ਫ਼ੋਨ ਕਾਲ ਰਾਹੀਂ ਕਰ ਸਕਦੇ ਹਨ ਇਸ ਕੈਲੰਡਰ ਨੂੰ ਲਾਗੂ ਕਰਨ ਲਈ ਮੁੱਖ ਪੱਧਰ ਤੇ ਮਾਪਿਆਂ ਤੋਂ ਵਿਦਿਆਰਥੀਆਂ ਦੀ ਸਹਾਇਤਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ

 

ਸ਼੍ਰੀ ਨਿਸ਼ੰਕ ਨੇ ਅੱਗੇ ਕਿਹਾ ਕਿ ਇਹ ਕੈਲੰਡਰ ਦਿਵਯਾਂਗ ਬੱਚਿਆਂ (ਉਹ ਬੱਚੇ ਜਿਨ੍ਹਾਂ ਵੱਲ ਖ਼ਾਸ ਧਿਆਨ ਦੀ ਲੋੜ ਹੁੰਦੀ ਹੈ) ਸਮੇਤ ਸਾਰੇ ਬੱਚਿਆਂ ਦੀ ਜ਼ਰੂਰਤ ਨੂੰ ਪੂਰਾ ਕਰਦਾ ਹੈ ਇਸ ਵਿੱਚ ਆਡੀਓ ਕਿਤਾਬਾਂ, ਰੇਡੀਓ ਪ੍ਰੋਗਰਾਮਾਂ ਅਤੇ ਵੀਡੀਓ ਪ੍ਰੋਗਰਾਮਾਂ ਲਈ ਲਿੰਕ ਸ਼ਾਮਲ ਹਨ

 

ਸ਼੍ਰੀ ਨਿਸ਼ਾਂਕ ਨੇ ਦੱਸਿਆ ਕਿ ਇਸ ਕੈਲੰਡਰ ਵਿੱਚ ਹਫਤਾਵਾਰ ਯੋਜਨਾ ਦਿੱਤੀ ਗਈ ਹੈ ਅਤੇ ਇਸ ਵਿੱਚ ਪਾਠਕ੍ਰਮ ਅਤੇ ਪਾਠ-ਪੁਸਤਕ ਦੇ ਅਧਿਆਇ ਜਾਂ ਵਿਸ਼ੇ ਨਾਲ ਸਬੰਧਿਤ ਦਿਲਚਸਪ ਅਤੇ ਚੁਣੌਤੀ ਭਰੀਆਂ ਗਤੀਵਿਧੀਆਂ ਸ਼ਾਮਲ ਹਨ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇਨ੍ਹਾਂ ਗਤੀਵਿਧੀਆਂ ਦੀ ਮੈਪਿੰਗ ਸਿੱਖਣ ਦੇ ਨਤੀਜਿਆਂ ਨਾਲ ਕੀਤੀ ਗਈ ਹੈ ਸਿੱਖਣ ਦੇ ਨਤੀਜਿਆਂ ਦੀ ਸਹਾਇਤਾ ਨਾਲ ਨਾ ਸਿਰਫ਼ ਅਧਿਆਪਕ ਅਤੇ ਮਾਪੇ ਬੱਚਿਆਂ ਦੇ ਸਿੱਖਣ ਦੀ ਹੋਈ ਪ੍ਰਗਤੀ ਨੂੰ ਦੇਖ ਸਕਣਗੇ ਬਲਕਿ ਉਹ ਪਾਠ ਪੁਸਤਕਾਂ ਤੋਂ ਪਰ੍ਹੇ ਜਾ ਕੇ ਬੱਚਿਆਂ ਨੂੰ ਸਿੱਖਣ ਦੇ ਲਈ ਪ੍ਰੇਰਿਤ ਕਰ ਸਕਣਗੇ ਕੈਲੰਡਰ ਵਿੱਚ ਦਿੱਤੀਆਂ ਗਈਆਂ ਗਤੀਵਿਧੀਆਂ ਸਿੱਖਣ ਦੇ ਨਤੀਜਿਆਂ ਤੇ ਕੇਂਦ੍ਰਿਤ ਹੁੰਦੀਆਂ ਹਨ ਅਤੇ ਇਸ ਤਰ੍ਹਾਂ ਕਿਸੇ ਵੀ ਸਰੋਤ ਦੁਆਰਾ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਇਸ ਲਈ ਬੱਚੇ ਆਪਣੇ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਪਾਠ-ਪੁਸਤਕਾਂ ਦੀ ਵਰਤੋਂ ਵੀ ਕਰ ਸਕਦੇ ਹਨ

 

ਇਸ ਵਿੱਚ ਸਿਖਲਾਈ ਦੀਆਂ ਅਨੁਭਵ ਅਧਾਰਿਤ ਗਤੀਵਿਧੀਆਂ ਜਿਵੇਂ ਕਿ ਆਰਟਸ ਐਜੂਕੇਸ਼ਨ, ਸਰੀਰਕ ਅਭਿਆਸ, ਯੋਗ, ਪੂਰਵ-ਪੇਸ਼ੇਵਰ ਹੁਨਰ, ਆਦਿ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਇਸ ਕੈਲੰਡਰ ਵਿੱਚ ਕਲਾਸਵਾਰ ਅਤੇ ਵਿਸ਼ੇ ਖੇਤਰ ਦੀਆਂ ਗਤੀਵਿਧੀਆਂ ਸਾਰਣੀ ਦੇ ਰੂਪ ਵਿੱਚ ਸ਼ਾਮਲ ਹਨ ਵਿਸ਼ੇ ਖੇਤਰ ਦੇ ਲਈ ਇਸ ਕੈਲੰਡਰ ਵਿੱਚ 4 ਭਾਸ਼ਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਹਿੰਦੀ, ਅੰਗਰੇਜ਼ੀ, ਉਰਦੂ ਅਤੇ ਸੰਸਕ੍ਰਿਤ ਇਹ ਕੈਲੰਡਰ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਤਣਾਅ ਅਤੇ ਚਿੰਤਾ ਨੂੰ ਦੂਰ ਕਰਨ ਦੇ ਤਰੀਕੇ ਵੀ ਸੁਝਾਉਂਦਾ ਹੈ ਇਸ ਕੈਲੰਡਰ ਵਿੱਚ ਭਾਰਤ ਸਰਕਾਰ ਦੇ ਈ-ਪਾਠਸ਼ਾਲਾ, ਐੱਨਆਰਓਈਆਰ ਅਤੇ ਦਿਕਸ਼ਾ ਪੋਰਟਲ ਉੱਤੇ ਅਧਿਆਇ ਅਨੁਸਾਰ ਦਿੱਤੀ ਗਈ ਈ-ਸਮੱਗਰੀ ਦੇ ਲਿੰਕ ਵੀ ਸ਼ਾਮਲ ਕੀਤੇ ਗਏ ਹਨ

 

ਇਹ ਸਾਰੀਆਂ ਗਤੀਵਿਧੀਆਂ ਸੁਝਾਅ ਵਾਲੀਆਂ ਹਨ, ਨਾ ਕਿ ਉਦੇਸ਼ ਵਾਲੀਆਂ ਅਤੇ ਅਤੇ ਨਾ ਹੀ ਇਹ ਕ੍ਰਮ ਲਾਜ਼ਮੀ ਹੈ ਅਧਿਆਪਕ ਅਤੇ ਮਾਪੇ ਕ੍ਰਮ ਦਾ ਧਿਆਨ ਰੱਖੇ ਬਿਨ੍ਹਾਂ ਵਿਦਿਆਰਥੀ ਦੀ ਦਿਲਚਸਪੀ ਵਾਲੀਆਂ ਗਤੀਵਿਧੀਆਂ ਨੂੰ ਚੁਣ ਸਕਦੇ ਹਨ

 

ਐੱਨਸੀਈਆਰਟੀ ਨੇ ਟੀਵੀ ਚੈਨਲ ਸਵੈਮ ਪ੍ਰਭਾ (ਕਿਸ਼ੋਰ ਮੰਚ) (ਜੋ ਕਿ ਡੀਟੀਐੱਚ ਚੈਨਲ #128, ਡਿਸ਼ ਟੀਵੀ ਚੈਨਲ #950, ਸਨਡਾਇਰੈਕਟ #793, ਜੀਓ ਟੀਵੀ, ਟਾਟਾ ਸਕਾਈ #756, ਏਅਰਟੈਲ ਚੈਨਲ #440, ਵੀਡੀਓਕਾਨ ਚੈਨਲ #477 ਉੱਤੇ ਮੁਫ਼ਤ ਹੈ), ਕਿਸ਼ੋਰ ਮੰਚ ਐਪ (ਜਿਸ ਨੂੰ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ) ਅਤੇ ਯੂਟਿਊਬ ਲਾਈਵ (ਐੱਨਸੀਈਆਰਟੀ ਅਧਿਕਾਰਤ ਚੈਨਲ) ਦੇ ਮਾਧਿਅਮ ਦੁਆਰਾ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੇ ਨਾਲ ਲਾਇਵ ਇੰਟ੍ਰੇਕਟਿਵ ਸੈਸ਼ਨਾਂ ਦੀ ਸ਼ੁਰੂਆਤ ਕੀਤੀ ਹੈ ਸੋਮਵਾਰ ਤੋਂ ਸ਼ਨੀਵਾਰ ਨੂੰ ਇਨ੍ਹਾਂ ਸ਼ੈਸ਼ਨਾਂ ਦਾ ਪ੍ਰਸਾਰਣ ਸਵੇਰੇ 9:00 ਵਜੇ ਤੋਂ 10:30 ਵਜੇ ਤੱਕ ਸੈਕੰਡਰੀ ਕਲਾਸਾਂ ਲਈ, ਪ੍ਰਾਇਮਰੀ ਕਲਾਸਾਂ ਲਈ 10:30 ਵਜੇ ਤੋਂ 12:00 ਵਜੇ ਤੱਕ, ਉੱਚ ਪ੍ਰਾਇਮਰੀ ਕਲਾਸਾਂ ਲਈ 12:00 ਵਜੇ ਤੋਂ 1:30 ਵਜੇ ਤੱਕ ਅਤੇ ਉੱਚ ਸੈਕੰਡਰੀ ਕਲਾਸਾਂ ਲਈ ਸ਼ਾਮੀ 2:30 ਵਜੇ ਤੋਂ 4:00 ਵਜੇ ਤੱਕ ਕੀਤਾ ਜਾਵੇਗਾ ਦਰਸ਼ਕਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ, ਇਨ੍ਹਾਂ ਲਾਈਵ ਸੈਸ਼ਨਾਂ ਵਿੱਚ ਵਿਸ਼ਿਆਂ ਨੂੰ ਸਿਖਾਉਣ ਦੇ ਨਾਲ-ਨਾਲ ਵਿਵਹਾਰਿਕ ਗਤੀਵਿਧੀਆਂ ਵੀ ਦਿਖਾਈਆਂ ਜਾ ਰਹੀਆਂ ਹਨ

 

ਇਸ ਕੈਲੰਡਰ ਦਾ ਪ੍ਰਸਾਰ ਐੱਸਸੀਈਆਰਟੀ/ ਐੱਸਆਈਈ, ਰਾਜਾਂ ਦੇ ਸਿੱਖਿਆ ਡਾਇਰੈਕਟੋਰੇਟ, ਕੇਂਦਰੀ ਵਿਦਿਆਲਿਆ ਸੰਗਠਨ, ਨਵੋਦਿਆ ਵਿਦਿਆਲਿਆ ਸੰਮਤੀ ਅਤੇ ਸੀਬੀਐੱਸਈ, ਰਾਜ ਸਕੂਲ ਸਿੱਖਿਆ ਬੋਰਡ, ਆਦਿ ਦੇ ਨਾਲ ਵੀਡਿਓ ਕਾਨਫ਼ਰੰਸ ਕਰਨ ਦੁਆਰਾ ਵੀ ਕੀਤਾ ਜਾਵੇਗਾ ਅਕਾਦਮਿਕ ਕੈਲੰਡਰ ਨੂੰ ਲਾਗੂ ਕਰਨ ਸਮੇਂ ਐੱਸਸੀਈਆਰਟੀਜ਼ ਨਾਲ ਇੱਕ ਵੀਡੀਓ ਕਾਨਫ਼ਰੰਸਿੰਗ ਵੀ ਕੀਤੀ ਗਈ ਹੈ।

 

ਇਹ ਸਾਡੇ ਵਿਦਿਆਰਥੀਆਂ, ਅਧਿਆਪਕਾਂ, ਸਕੂਲ ਪ੍ਰਿੰਸੀਪਲਾਂ ਅਤੇ ਮਾਪਿਆਂ ਨੂੰ ਕੋਵਿਡ -19 ਨਾਲ ਨਜਿੱਠਣ ਲਈ ਆਨ-ਲਾਈਨ ਅਧਿਆਪਨ - ਸਿੱਖਣ ਦੇ ਸਰੋਤਾਂ ਅਤੇ ਸਿੱਖਣ ਦੇ ਨਤੀਜਿਆਂ ਦੀ ਪ੍ਰਾਪਤੀ ਲਈ ਸਕਾਰਾਤਮਕ ਤਰੀਕਿਆਂ ਦਾ ਪਤਾ ਲਗਾਉਣ ਲਈ ਤਾਕਤ ਦੇਵੇਗਾ

 

ਪ੍ਰਾਇਮਰੀ ਪੜਾਅ - ਇੰਗਲਿਸ਼ ਲਈ ਅੱਠ ਹਫ਼ਤੇ ਦੇ ਵਿਕਲਪਿਕ ਅਕਾਦਮਿਕ ਕੈਲੰਡਰ ਲਈ ਇੱਥੇ ਕਲਿੱਕ ਕਰੋ: Click here for Eight Week Alternative Academic Calendar for the Primary Stage -English

 

ਪ੍ਰਾਇਮਰੀ ਪੜਾਅ - ਹਿੰਦੀ ਲਈ ਅੱਠ ਹਫ਼ਤੇ ਦੇ ਵਿਕਲਪਿਕ ਅਕਾਦਮਿਕ ਕੈਲੰਡਰ ਲਈ ਇੱਥੇ ਕਲਿੱਕ ਕਰੋ: Click here for Eight Week Alternative Academic Calendar for the Primary Stage -Hindi

 

*****

 

ਐੱਨਬੀ / ਏਕੇਜੇ / ਏਕੇ



(Release ID: 1636057) Visitor Counter : 129