ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਉਦਯੋਗ ਜਗਤ ਦੇ ਚੋਟੀ ਦੇ ਨੇਤਾ ਐੱਸਟੀਆਈਪੀ 2020 ਦੀ ਸਿਰਜਣਾ ਲਈ ਪਹਿਲੇ ਉੱਚ ਪੱਧਰੀ ਉਦਯੋਗ ਸਲਾਹ ਮਸ਼ਵਰੇ ਵਿੱਚ ਹਿੱਸਾ ਲੈਣਗੇ

Posted On: 02 JUL 2020 5:30PM by PIB Chandigarh

ਐੱਸਈਟੀਪੀ 2020 ਸਕੱਤਰੇਤ ਦੁਆਰਾ ਵਰਚੁਅਲ ਪਲੈਟਫਾਰਮ ਜ਼ਰੀਏ ਐੱਸਟੀਪੀ 2020 ਦੀ ਸਿਰਜਣਾ ਲਈ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਪਾਲਿਸੀ, 2-3 ਜੁਲਾਈ, 2020 ਦੌਰਾਨ ਭਾਰਤੀ ਉਦਯੋਗ ਸੰਘ (ਸੀਆਈਆਈ) ਅਤੇ ਸਾਇੰਸ ਪਾਲਿਸੀ ਫੋਰਮ ਦੀ ਭਾਈਵਾਲੀ ਨਾਲ ਕਰਵਾਇਆ ਜਾਵੇਗਾ। ਐੱਸਟੀਆਈਪੀ 2020 ਸਕੱਤਰੇਤ ਦੀ ਸਥਾਪਨਾ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ (ਪੀਐੱਸਏ) ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੁਆਰਾ ਕੀਤੀ ਗਈ ਹੈ ਤਾਂ ਜੋ ਐੱਸਟੀਆਈਪੀ 2020 ਦੀ ਪੂਰੀ ਪਾਲਿਸੀ ਨਿਰਮਾਣ ਪ੍ਰਕਿਰਿਆ ਨੂੰ ਸਾਂਝੇ ਤਾਲਮੇਲ ਨਾਲ ਮੁਕੰਮਲ ਕੀਤਾ ਜਾ ਸਕੇ।

 

ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਪ੍ਰੋ. ਕੇ. ਵਿਜੈ ਰਾਘਵਨ  ਅਤੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਈ ਡੂੰਘੀ ਵਿਚਾਰ ਚਰਚਾ ਆਉਣ ਵਾਲੀ ਐੱਸਟੀਪੀ 2020 ਲਈ ਉਦਯੋਗ ਜਗਤ ਦੇ ਸੁਝਾਵਾਂ 'ਤੇ ਧਿਆਨ ਕੇਂਦ੍ਰਿਤ ਕਰੇਗੀ, ਜੋ ਗਿਆਨ-ਅਧਾਰਿਤ ਅਰਥਵਿਵਸਥਾ ਲਈ ਰਾਹ ਪੱਧਰਾ ਕਰੇਗੀ।ਉਦਯੋਗ ਸ਼ਖਸੀਅਤਾਂ ਨੂੰ ਅਪੀਲ ਕੀਤੀ ਜਾਏਗੀ ਕਿ ਉਹ ਨਵੀਂ ਐੱਸਟੀਆਈ ਪਾਲਿਸੀ ਨਾਲ ਸਬੰਧਿਤ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕਰਨ।

 

ਫੌਬਰਜ਼ ਮਾਰਸ਼ਲ, ਭਾਰਤ ਫੋਰਜ, ਇਨਫੋਸਿਸ, ਟੀਵੀਐੱਸ, ਰਿਨਿਊ ਪਾਵਰ ਲਿਮਿਟਿਡ, ਅਵਾਡਾ ਸਮੂਹ, ਕੈਡਿਲਾ ਫਾਰਮਾਸਿਊਟੀਕਲਜ਼, ਥਰਮੈਕਸ, ਮੇਦਾਂਤਾ, ਟਾਟਾ ਕੈਮੀਕਲਜ਼, ਐਲੀਕਨ ਲਿਮਿਟਿਡ, ਪਨਾਸੀਆ ਬਾਇਓਟੈਕ ਲਿਮਿਟਿਡ, ਟਾਟਾ ਸਟੀਲ, ਸੇਰਮ ਇੰਸਟੀਟਿਊਟ  ਆਵ੍ ਇੰਡੀਆ, ਮੈਪਮਾਈਜਿਨੋਮ, ਮਲੀਨ ਫਾਉਂਡਰੀ, ਅਰਬਨ ਕਲੈਪ, ਵੱਖ-ਵੱਖ ਉਦਯੋਗ ਜਿਵੇਂ ਜੁਬੀਲੈਂਟ ਭਾਰਟੀਆ ਸਮੂਹ, ਟੈਕ ਮਹਿੰਦਰਾ, ਬਲੂ ਸਟਾਰ ਲਿਮਿਟਿਡ, ਪੀਆਈ ਇੰਡਸਟਰੀਜ਼ ਲਿਮਿਟਿਡ, ਸਾਇੰਟ ਲਿਮਿਟਿਡ, ਹਾਈ-ਟੈਕ ਸਮੂਹ, ਸਨੈਪਡੀਲ, ਤੇਜਸ ਨੈੱਟਵਰਕ ਲਿਮਿਟਿਡ, ਮਹਿੰਦਰਾ, ਮਾਸਟੈਕ ਲਿਮਿਟਿਡ, ਟੀਸੀਐੱਸ, ਰਿਲਾਇੰਸ, ਸਟਰਲਾਈਟ ਟੈਕਨੋਲੋਜੀ ਲਿਮਿਟਿਡ ਅਤੇ ਡੀਸੀਐੱਮ ਸ਼੍ਰੀਰਾਮ ਅਤੇ ਹੋਰ ਦੇ ਚੋਟੀ ਦੇ ਨੇਤਾ ਐੱਸਟੀਆਈਪੀ  2020 'ਤੇ ਆਪਣੀ ਸਮਝ ਅਤੇ ਉਮੀਦਾਂ ਨੂੰ ਸਾਂਝਾ ਕਰਨਗੇ।

ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਪਾਲਿਸੀ ਨੂੰ , ਬੋਟਮ-ਅੱਪ ਅਤੇ ਸੰਮਿਲਿਤ ਡਿਜ਼ਾਈਨ ਪ੍ਰਕਿਰਿਆ, ਸੈਕਟਰ-ਵਾਈਜ ਫੋਕਸ ਅਤੇ ਖੋਜ ਤੇ ਟੈਕਨੋਲੋਜੀ ਦੇ ਵਿਕਾਸ ਦੇ ਤਰੀਕਿਆਂ ਰਾਹੀਂ ਮੈਕਰੋ  ਸਮਾਜਿਕ ਭਲਾਈ ਲਈ ਰਣਨੀਤੀ ਦੁਬਾਰਾ ਬਣਾਉਣ ਦੇ ਉਦੇਸ਼ ਬਣਾਉਣ ਲਈ ਇਹ ਪਹਿਲੀ ਉੱਚ ਪੱਧਰੀ ਉਦਯੋਗ ਸੈਕਟਰ ਸਲਾਹ ਹੈ। 

 

ਕੋਵਿਡ -19 ਸੰਕਟ ਤੋਂ ਬਾਅਦ ਭਾਰਤ ਅਤੇ ਦੁਨੀਆ ਦੁਬਾਰਾ ਵਿਚਾਰ-ਵਟਾਂਦਰੇ ਦੀ ਪ੍ਰਕਿਰਿਆ ਵਿਚ ਲੱਗੇ ਹੋਏ ਹਨ, ਸਾਇੰਸ, ਟੈਕਨੋਲੋਜੀ ਅਤੇ ਇਨੋਵੇਸ਼ਨ ਪਾਲਿਸੀ (ਐੱਸਟੀਆਈਪੀ 2020) ਨੂੰ ਪੀਐੱਸਏ ਦੇ ਦਫ਼ਤਰ ਅਤੇ ਡੀਐੱਸਟੀ ਨੇ ਸਾਂਝੇ ਤੌਰ ਤੇ ਹਰੀ ਝੰਡੀ ਦਿੱਤੀ। ਨਵੀਂ ਪਾਲਿਸੀ ਇਸ ਸਾਲ ਦੇ ਅਖੀਰ ਵਿੱਚ ਜਾਰੀ ਹੋਣ ਦੀ ਉਮੀਦ ਹੈ, ਜੋ 2013 ਵਿੱਚ ਬਣੀ ਮੌਜੂਦਾ ਪਾਲਿਸੀ ਦੀ ਥਾਂ ਲਵੇਗੀ

 

ਐੱਸਟੀਆਈਪੀ 2020 ਨਿਰਮਾਣ ਪ੍ਰਕਿਰਿਆ ਨੂੰ ਆਪਸ ਵਿੱਚ ਜੁੜੇ 4 ਉੱਚ ਟਰੈਕਾਂ ਵਿੱਚ ਸੰਗਠਿਤ ਕੀਤਾ ਗਿਆ ਹੈ ਜੋ ਪਾਲਿਸੀ ਤਿਆਰ ਕਰਨ ਵਿੱਚ ਸਲਾਹ ਮਸ਼ਵਰੇ ਲਈ ਲਗਭਗ 15,000 ਹਿਤਧਾਰਕਾਂ ਤੱਕ ਪਹੁੰਚਣਗੇ।  ਟ੍ਰੈਕ 1 ਵਿੱਚ ਸਾਇੰਸ ਪਾਲਿਸੀ ਫੋਰਮ ਦੁਆਰਾ ਇੱਕ ਵਿਆਪਕ ਜਨਤਕ ਅਤੇ ਮਾਹਿਰ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਸ਼ਾਮਲ ਹੈ, ਜੋ ਪਾਲਿਸੀ ਨਿਰਮਾਣ ਪ੍ਰਕਿਰਿਆ ਦੇ ਦੌਰਾਨ ਅਤੇ ਬਾਅਦ ਵਿੱਚ ਵਿਆਪਕ ਅਤੇ ਮਾਹਿਰ ਪੂਲ ਤੋਂ ਇਨਪੁਟ ਨੂੰ ਸੱਦਾ ਦੇਣ ਲਈ ਇੱਕ ਸਮਰਪਿਤ ਪਲੈਟਫਾਰਮ ਹੈ।

 

ਟ੍ਰੈਕ 2 ਵਿੱਚ ਪਾਲਿਸੀ ਨਿਰਮਾਣ ਪ੍ਰਕਿਰਿਆ ਵਿੱਚ ਪ੍ਰਮਾਣ-ਸੂਚਿਤ ਸਿਫਾਰਸ਼ਾਂ ਨੂੰ ਫੀਡ ਕਰਨ ਲਈ ਮਾਹਿਰ-ਕੇਂਦ੍ਰਿਤ ਵਿਸ਼ੇਸਕ ਵਿਚਾਰ ਵਟਾਂਦਰੇ ਸ਼ਾਮਲ ਹਨ। ਇਸ ਉਦੇਸ਼ ਲਈ, 21 ਕੇਂਦ੍ਰਿਤ ਥੀਮੈਟਿਕ ਸਮੂਹ ਬਣਾਏ ਗਏ ਹਨ।  ਟ੍ਰੈਕ 3 ਵਿੱਚ ਮੰਤਰਾਲਿਆਂ ਅਤੇ ਰਾਜਾਂ ਨਾਲ ਵਿਚਾਰ ਵਟਾਂਦਰੇ ਸ਼ਾਮਲ ਹਨ ਜਦੋਂ ਕਿ ਟਰੈਕ 4 ਵਿੱਚ ਉੱਚ ਪੱਧਰੀ ਮਲਟੀ-ਸਟੇਕਹੋਲਡਰ ਸਲਾਹ-ਮਸ਼ਵਰੇ ਸ਼ਾਮਲ ਹਨ।

 

                                                                   *****

 

ਐੱਨਬੀ/ਕੇਜੀਐੱਸ/(ਡੀਐੱਸਟੀ)



(Release ID: 1636051) Visitor Counter : 139