ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸਰਕਾਰ ਨੇ ਦਵਾਈ ਦੀ ਖੋਜ ਪ੍ਰਕਿਰਿਆ ਵਿੱਚ ਮਦਦ ਲਈ ਆਪਣੇ ਤਰ੍ਹਾਂ ਦੀ ਪਹਿਲੀ ਰਾਸ਼ਟਰੀ ਪਹਿਲ ਡਰੱਗ ਡਿਸਕਵਰੀ ਹੈਕਾਥੌਨ 2020 (ਡੀਡੀਐੱਚ2020) ਦੀ ਸ਼ੁਰੂਆਤ ਕੀਤੀ

ਡਾ. ਹਰਸ਼ ਵਰਧਨ : “ਮਸ਼ੀਨ ਲਰਨਿੰਗ, ਏਆਈ (ਆਰਟੀਫੀਸ਼ਲ ਇੰਟੈਲੀਜੈਂਸ) ਅਤੇ ਬਿੱਗ ਡੇਟਾ ਜਿਹੀਆਂ ਕੰਪਿਊਟੇਸ਼ਨਲ ਵਿਧੀਆਂ ਦੇ ਇਸਤੇਮਾਲ ਵਾਲੀ ਇਨ - ਸਿਲਿਕੋ ਡਰੱਗ ਡਿਸਕਵਰੀ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਵਿੱਚ ਮਦਦ ਕਰੇਗੀ”

“ਇਹ ਹੈਕਾਥੌਨ ਭਾਰਤ ਨੂੰ ਦਵਾਈ ਦੀ ਖੋਜ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਨਵੇਂ ਮਾਡਲ ਸਥਾਪਿਤ ਕਰਨ ਵਿੱਚ ਮਦਦ ਕਰੇਗਾ” : ਪ੍ਰੋ. ਕੇ. ਵਿਜੈ ਰਾਘਵਨ

Posted On: 02 JUL 2020 5:29PM by PIB Chandigarh

ਕੇਂਦਰ ਸਰਕਾਰ ਨੇ ਅੱਜ ਇੱਥੇ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ  ਡਾ. ਹਰਸ਼ ਵਰਧਨ ਅਤੇ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਦੀ ਹਾਜ਼ਰੀ ਵਿੱਚ ਡਰੱਗ ਡਿਸਕਵਰੀ ਹੈਕਾਥੌਨ ਦੀ ਸ਼ੁਰੂਆਤ ਕੀਤੀ। ਇਹ ਡਰੱਗ ਡਿਸਕਵਰੀ ਹੈਕਾਥੌਨ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਇਨੋਵੇਸ਼ਨ ਸੈੱਲ (ਐੱਮਆਈਸੀ), ਅਖਿਲ ਭਾਰਤੀ ਤਕਨੀਕੀ ਸਿੱਖਿਆ ਪਰਿਸ਼ਦ  (ਏਆਈਸੀਟੀਈ) ਅਤੇ ਵਿਗਿਆਨਿਕ ਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ) ਦੀ ਇੱਕ ਸੰਯੁਕਤ ਪਹਿਲ ਹੈ ਅਤੇ ਇਸ ਵਿੱਚ ਸੈਂਟਰ ਫਾਰ ਡਿਵੈਲਪਮੈਂਟ ਆਵ੍ ਅਡਵਾਂਸਡ ਕੰਪਿਊਟਿੰਗ (ਸੀਡੀਏਸੀ) ਅਤੇ ਮਾਈਗੌਵ ਦੇ ਨਾਲ ਹੀ ਨਿਜੀ ਕੰਪਨੀਆਂ ਨੇ ਵੀ ਮਦਦ ਕੀਤੀ ਹੈ।

 

ਡਰੱਗ ਡਿਸਕਵਰੀ ਹੈਕਾਥੌਨ ਦੇ ਔਨਲਾਈਨ ਲਾਂਚ ਪ੍ਰੋਗਰਾਮ ਦੇ ਦੌਰਾਨ ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ ਸ਼੍ਰੀ ਸੰਜੈ ਧੋਤਰੇ, ਪ੍ਰਧਾਨ ਵਿਗਿਆਨਿਕ ਸਲਾਹਕਾਰ ਪ੍ਰੋ. ਵਿਜੈ ਰਾਘਵਨ, ਸੀਐੱਸਆਈਆਰ  ਦੇ ਡਾਇਰੈਕਟਰ ਜਨਰਲ ਡਾ. ਸ਼ੇਖਰ ਮਾਂਡੇ, ਏਆਈਸੀਟੀਈ ਦੇ ਚੇਅਰਮੈਨ ਪ੍ਰੋ. ਅਨਿਲ ਸਹਸਰਬੁੱਧੇਭਾਰਤੀ ਔਸ਼ਧੀ ਪਰਿਸ਼ਦ (ਪੀਸੀਆਈ) ਦੇ ਪ੍ਰੋ. ਬੀ. ਸੁਰੇਸ਼ ਅਤੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ   ਦੇ ਮੁੱਖ ਇਨੋਵੇਸ਼ਨ ਅਧਿਕਾਰੀ ਡਾ. ਅਭੈ ਜੇਰੇ ਵੀ ਮੌਜੂਦ ਸਨ।

 

ਇਹ ਹੈਕਾਥੌਨ ਦਵਾ ਦੀ ਖੋਜ ਪ੍ਰਕਿਰਿਆ ਵਿੱਚ ਮਦਦ ਕਰਨ ਲਈ ਆਪਣੇ ਤਰ੍ਹਾਂ ਦੀ ਪਹਿਲੀ ਰਾਸ਼ਟਰੀ ਪਹਿਲ ਹੈ ਜਿਸ ਵਿੱਚ ਕੰਪਿਊਟਰ ਵਿਗਿਆਨ, ਰਸਾਇਣ ਵਿਗਿਆਨ, ਫਾਰਮੇਸੀ, ਚਿਕਿਤਸਾ ਵਿਗਿਆਨ, ਬੁਨਿਆਦੀ ਵਿਗਿਆਨ ਅਤੇ ਜੈਵ ਟੈਕਨੋਲੋਜੀ ਜਿਹੇ ਵਿਭਿੰਨ ਖੇਤਰਾਂ ਦੇ ਪੇਸ਼ੇਵਰਾਂ, ਅਧਿਆਪਕਾਂ, ਖੋਜਕਾਰਾਂ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਹੋਵੇਗੀ।

ਵਿਗਿਆਨ ਅਤੇ ਟੈਕਨੋਲੋਜੀ ਮੰਤਰੀ  ਡਾ. ਹਰਸ਼ ਵਰਧਨ ਨੇ ਕਿਹਾ ਕਿ ਸਾਨੂੰ ਆਪਣੇ ਦੇਸ਼ ਵਿੱਚ ਕੰਪਿਊਟੇਸ਼ਨਲ ਡਰੱਗ ਡਿਸਕਵਰੀ ਦਾ ਸੱਭਿਆਚਾਰ ਸਥਾਪਿਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਵਿੱਚ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਅਤੇ ਏਆਈਸੀਟੀਈ ਹੈਕਾਥੌਨ ਜ਼ਰੀਏ ਸੰਭਾਵਿਤ ਦਵਾਈ ਅਣੂਆਂ ਦੀ ਪਹਿਚਾਣ ਕਰਨ ਤੇ ਧਿਆਨ ਕੇਂਦ੍ਰਿਤ ਕਰਨਗੇ, ਜਦ ਕਿ ਸੀਐੱਸਆਈਆਰ ਇਨ੍ਹਾਂ ਪਹਿਚਾਣੇ ਗਏ ਅਣੂਆਂ ਦੀ ਪ੍ਰਭਾਵਸ਼ੀਲਤਾ, ਜ਼ਹਿਰੀਲੇਪਨ, ਸੰਵੇਦਨਸ਼ੀਲਤਾ ਅਤੇ ਵਿਸ਼ੇਸ਼ਤਾ ਦੇ ਸੰਸ਼ਲੇਸ਼ਣ ਅਤੇ ਪ੍ਰਯੋਗਸ਼ਾਲਾ ਪਰੀਖਣ ਲਈ ਅੱਗੇ ਲੈ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਡਰੱਗ ਦੀ ਖੋਜ ਇੱਕ ਜਟਿਲ, ਮਹਿੰਗੀ, ਕਠਿਨ ਅਤੇ ਸਮਾਂ ਲੈਣ ਵਾਲੀ ਪ੍ਰਕਿਰਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਕੋਵਿਡ-19 ਲਈ ਕੁਝ ਪੁਨਰਨਿਰਮਿਤ ਦਵਾਈਆਂ ਲਈ ਡਾਇਗਨੌਸਟਿਕ ਟੈਸਟ ਕਰਵਾਉਂਦੇ ਹਾਂ ਤਾਂ ਇਹ ਵੀ ਧਿਆਨ ਦੇਣ ਯੋਗ ਗੱਲ ਹੈ ਕਿ ਅਸੀਂ ਹੋਰ ਉਚਿਤ ਪੁਨਰਨਿਰਮਿਤ ਦਵਾਈਆਂ ਦੀ ਤਲਾਸ਼ ਕਰੀਏ ਜਦੋਂ ਕਿ ਉਸੇ ਸਮੇਂ ਕੋਵਿਡ-19 ਦੇ ਖ਼ਿਲਾਫ਼ ਵਿਸ਼ੇਸ਼ ਦਵਾਈਆਂ ਨੂੰ ਵਿਕਸਿਤ ਕਰਨ ਲਈ ਨਵੀਂ ਦਵਾਈ ਦੀ ਖੋਜ ਤੇ ਕੰਮ ਵੀ ਜਾਰੀ ਰੱਖੀਏ। ਉਨ੍ਹਾਂ ਨੇ ਕਿਹਾ ਕਿ ਮਸ਼ੀਨ ਲਰਨਿੰਗ, ਏਆਈ (ਆਰਟੀਫੀਸ਼ਲ ਇੰਟੈਲੀਜੈਂਸ) ਅਤੇ ਬਿੱਗ ਡੇਟਾ ਜਿਹੀਆਂ ਕੰਪਿਊਟੇਸ਼ਨਲ ਵਿਧੀਆਂ ਦੇ ਇਸਤੇਮਾਲ ਵਾਲੀਆਂ ਇਨ-ਸਿਲਿਕੋ ਡਰੱਗ ਡਿਸਕਵਰੀ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਵਿੱਚ ਮਦਦ ਕਰੇਗੀ।

ਮਾਨਵ ਸੰਸਾਧਨ ਵਿਕਾਸ ਮੰਤਰੀ  ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਨੇ ਕਿਹਾ ਕਿ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਅਤੇ ਏਆਈਸੀਟੀਈ ਨੂੰ ਹੈਕਾਥੌਨ ਦੇ ਆਯੋਜਨ ਵਿੱਚ ਬਹੁਤ ਅਨੁਭਵ ਹੈਲੇਕਿਨ ਪਹਿਲੀ ਵਾਰ ਅਸੀਂ ਵੱਡੀ ਵਿਗਿਆਨਿਕ ਚੁਣੌਤੀ ਨਾਲ ਨਿਪਟਣ ਲਈ ਹੈਕਾਥੌਨ ਮਾਡਲ ਦੀ ਵਰਤੋਂ ਕਰ ਰਹੇ ਹਾਂ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਪਹਿਲ ਦੁਨੀਆ ਭਰ ਦੇ ਖੋਜਕਾਰਾਂ /ਫੈਕਲਟੀ ਲਈ ਖੁੱਲ੍ਹੀ ਹੈ ਕਿਉਂਕਿ ਅਸੀਂ ਆਪਣੇ ਪ੍ਰਯਤਨਾਂ ਵਿੱਚ ਸ਼ਾਮਲ ਹੋਣ ਅਤੇ ਉਸ ਵਿੱਚ ਮਦਦ ਪ੍ਰਾਪਤ ਕਰਨ ਲਈ ਅੰਤਰਰਾਸ਼ਟਰੀ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰਨ ਲਈ ਉਤਸੁਕ ਹਾਂ।

 

ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ  ਸ਼੍ਰੀ ਸੰਜੈ ਧੋਤਰੇ ਨੇ ਵੀ ਇਸ ਧਾਰਨਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਡੀ ਸਰਕਾਰ ਨੇ ਇਸ ਦੇਸ਼ ਵਿੱਚ ਹੈਕਾਥੌਨ ਸੱਭਿਆਚਾਰ ਨੂੰ ਸ਼ੁਰੂ ਕਰ ਦਿੱਤਾ ਹੈ, ਜੋ ਸਾਡੇ ਰਾਸ਼ਟਰ ਦੇ ਸਾਹਮਣੇ ਮੌਜੂਦ ਕੁਝ ਕਠਿਨ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਾਡੇ ਨੌਜਵਾਨਾਂ ਨੂੰ ਚੁਣੌਤੀ ਦੇਣ ਲਈ ਬਹੁਤ ਮਹੱਤਵਪੂਰਨ ਹੈ।

 

ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਪ੍ਰੋ. ਵਿਜੈ ਰਾਘਵਨ ਨੇ ਕਿਹਾ ਕਿ ਮੈਂ ਮਾਨਵ ਸੰਸਾਧਨ ਵਿਕਾਸ ਮੰਤਰਾਲੇ, ਏਆਈਸੀਟੀਈ ਅਤੇ ਸੀਐੱਸਆਈਆਰ ਦੇ ਨਾਲ ਹੀ ਇਸ ਹੈਕਾਥੌਨ ਵਿੱਚ ਸ਼ਾਮਲ ਸਾਰੇ ਸਾਥੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਭਾਰਤ ਨੂੰ ਦਵਾਈ ਦੀ ਖੋਜ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਨਵੇਂ ਮਾਡਲ ਸਥਾਪਿਤ ਕਰਨ ਵਿੱਚ ਮਦਦ ਕਰੇਗਾ। ਹੈਕਾਥੌਨ ਵਿੱਚ ਕਈ ਚੁਣੌਤੀਆਂ ਸ਼ਾਮਲ ਹਨ ਜੋ ਵਿਸ਼ੇਸ਼ ਦਵਾਈ ਖੋਜ ਵਿਸ਼ਿਆਂ ਤੇ ਅਧਾਰਿਤ ਹੁੰਦੀਆਂ ਹਨ। ਇਨ੍ਹਾਂ ਨੂੰ ਸਮੱਸਿਆ ਕਥਨ ਦੇ ਰੂਪ ਵਿੱਚ ਪੋਸਟ ਕੀਤਾ ਜਾਂਦਾ ਹੈ ਅਤੇ ਪ੍ਰਤੀਭਾਗੀਆਂ ਨੂੰ ਇਨ੍ਹਾਂ ਨੂੰ ਹੱਲ ਕਰਨਾ ਹੁੰਦਾ ਹੈ। ਇਸ ਵਿੱਚ ਤਿੰਨ-ਤਿੰਨ ਮਹੀਨੇ ਦੇ ਤਿੰਨ ਪੜਾਅ ਹੋਣਗੇ ਅਤੇ ਅਪ੍ਰੈਲ-ਮਈ 2021 ਤੱਕ ਪੂਰੀ ਕਵਾਇਦ ਨੂੰ ਸੰਪੰਨ ਕਰਨਾ ਹੋਵੇਗਾ। ਹਰੇਕ ਪੜਾਅ ਦੇ ਅੰਤ ਵਿੱਚ ਸਫ਼ਲ ਟੀਮਾਂ ਨੂੰ ਇਨਾਮ ਦਿੱਤਾ ਜਾਵੇਗਾ। ਤੀਜੇ ਪੜਾਅ ਦੇ ਅੰਤ ਵਿੱਚ ਪਹਿਚਾਣੇ ਗਏ ਮੁੱਖ ਕੰਪਾਊਂਡ ਨੂੰ ਸੀਐੱਸਆਈਆਰ ਅਤੇ ਹੋਰ ਇੱਛੁਕ ਸੰਗਠਨਾਂ ਵਿੱਚ ਪ੍ਰਾਯੋਗਿਕ ਪੱਧਰ ਲਈ ਭੇਜਿਆ ਜਾਵੇਗਾ।

ਡਰੱਗ ਡਿਸਕਵਰੀ ਹੈਕਾਥੌਨ ਦੇ ਔਨਲਾਈਨ ਲਾਂਚ ਪ੍ਰੋਗਰਾਮ ਦੇ ਦੌਰਾਨ ਮੁੱਖ ਇਨੋਵੇਸ਼ਨ ਅਧਿਕਾਰੀ ਡਾ. ਅਭੈ ਜੇਰੇ ਨੇ ਡਰੱਗ ਡਿਸਕਵਰੀ ਹੈਕਾਥੌਨ ਦੀ ਧਾਰਨਾ ਨੂੰ ਸਮਝਾਇਆ। ਉੱਥੇ ਹੀ ਪ੍ਰੋ. ਅਨਿਲ ਸਹਸਰਬੁੱਧੇ ਨੇ ਏਆਈਸੀਟੀਈ ਦੀ ਤਰਫੋਂ ਹੋਰ ਮਦਦ ਦੇਣ ਦਾ ਵਾਅਦਾ ਕੀਤਾ ਅਤੇ ਸਾਰੇ ਤਕਨੀਕੀ ਸੰਸਥਾਨਾਂ ਨੂੰ ਵੱਡੀ ਸੰਖਿਆ ਵਿੱਚ ਇਸ ਪਹਿਲ ਵਿੱਚ ਹਿੱਸਾ ਲੈਣ ਦੀ ਅਪੀਲ ਵੀ ਕੀਤੀ। ਡਾ. ਸ਼ੇਖਰ ਮਾਂਡੇ ਨੇ ਇਸ ਪਹਿਲ ਲਈ ਸੀਐੱਸਆਈਆਰ ਦੀ ਤਰਫੋਂ ਸਾਰੀ ਜ਼ਰੂਰੀ ਮਦਦ ਦੇਣ ਦੀ ਪ੍ਰਤੀਬੱਧਤਾ ਪ੍ਰਗਟਾਈ। ਉਨ੍ਹਾਂ ਨੇ ਅੱਜ ਜਾਰੀ ਕੀਤੇ ਗਏ ਸਮੱਸਿਆ ਕਥਨਾਂ ਦੀ ਗੁਣਵੱਤਾ ਅਤੇ ਵਿਵਿਧਤਾ ਤੇ ਵੀ ਤਸੱਲੀ ਪ੍ਰਗਟਾਈ।

 

ਹੈਕਾਥੌਨ ਦੇ ਪਿਛੋਕੜ ਦੀ ਜਾਣਕਾਰੀ ਅਤੇ ਕਾਰਜਪ੍ਰਣਾਲੀ

 

•        ਹੈਕਾਥੌਨ ਵਿੱਚ ਕਈ ਚੁਣੌਤੀਆਂ ਸ਼ਾਮਲ ਹਨ ਜੋ ਸਪੈਸਿਫਿਕ ਦਵਾ ਖੋਜ ਵਿਸ਼ਿਆਂ ਤੇ ਅਧਾਰਿਤ ਹਨ। ਇਨ੍ਹਾਂ ਨੂੰ ਸਮੱਸਿਆ ਕਥਨ ਵਜੋਂ ਪੋਸਟ ਕੀਤਾ ਜਾਂਦਾ ਹੈ ਅਤੇ ਪ੍ਰਤੀਭਾਗੀਆਂ ਨੂੰ ਇਨ੍ਹਾਂ ਨੂੰ ਹੱਲ ਕਰਨਾ ਹੁੰਦਾ ਹੈ। ਹੁਣ ਤੱਕ ਕੁੱਲ 90 ਸਮੱਸਿਆ ਕਥਨ (ਪੀਐੱਸ) ਦੀ ਪਹਿਚਾਣ ਕੀਤੀ ਗਈ ਹੈ। 

•        ਮਾਈਗੌਵ ਪੋਰਟਲ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਕੋਈ ਵੀ ਭਾਰਤ ਵਿਦਿਆਰਥੀ ਇਸ ਵਿੱਚ ਹਿੱਸਾ ਲੈ ਸਕਦਾ ਹੈ।

•        ਇਸ ਵਿੱਚ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਪੇਸ਼ੇਵਰ ਅਤੇ ਖੋਜਕਰਤਾ ਹਿੱਸਾ ਲੈ ਸਕਦੇ ਹਨ।

•        ਇਸ ਹੈਕਾਥੌਨ ਵਿੱਚ ਤਿੰਨ ਟ੍ਰੈਕ ਹੋਣਗੇ। ਟ੍ਰੈਕ 1 ਵਿੱਚ ਮੁੱਖ ਰੂਪ ਨਾਲ ਕੋਵਿਡ-19 ਰੋਧੀ ਪੀੜ੍ਹੀ ਲਈ ਡਰੱਗ ਡਿਜ਼ਾਈਨ ਤੇ ਕੰਮ ਹੋਵੇਗਾ: ਇਸ ਵਿੱਚ ਆਣਵਿਕ ਮਾਡਲਿੰਗ, ਫਾਰਮਾਕੋਫੋਰ ਆਪਟੀਮਾਇਜੇਸ਼ਨ, ਆਣਵਿਕ ਡੌਕਿੰਗ, ਹਿੱਟ ਲੀਡ ਆਪਟੀਮਾਇਜੇਸ਼ਨ ਜਿਹੇ ਟੂਲਾਂ ਦੀ ਵਰਤੋਂ ਕੀਤੀ ਜਾਂਦੀ ਹੈ।

•        ਟ੍ਰੈਕ 2 ਨਵੇਂ ਉਪਕਰਣਾਂ ਅਤੇ ਐਲਗੋਰਿਦਮ ਨੂੰ ਡਿਜ਼ਾਈਨ / ਅਨੁਕੂਲਿਤ ਕਰਨ ਤੇ ਕੰਮ ਕਰੇਗਾ ਜੋ ਇਨ-ਸਿਲਿਕੋ ਡਰੱਗ ਡਿਸਕਵਰੀ ਦੀ ਖੋਜ ਪ੍ਰਕਿਰਿਆ ਨੂੰ ਤੇਜ਼ ਕਰਨ ਤੇ ਕਾਫ਼ੀ ਪ੍ਰਭਾਵ ਪਵੇਗਾ।

•        ਇਸ ਵਿੱਚ ਇੱਕ ਤੀਜਾ ਟ੍ਰੈਕ ਵੀ ਹੈ ਜਿਸ ਨੂੰ ਮੂਨ ਸ਼ੌਟਕਿਹਾ ਜਾਂਦਾ ਹੈ। ਇਹ ਉਨ੍ਹਾਂ ਸਮੱਸਿਆਵਾਂ ਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ ਜੋ ਆਊਟ ਆਫ ਦ ਬੌਕਸਦੀ ਪ੍ਰਵਿਰਤੀ ਦੇ ਹੁੰਦੇ ਹਨ।

 

ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ

Click here to see the vedio

 

 

 

****************

ਐੱਨਬੀ/ਕੇਜੀਐੱਸ



(Release ID: 1636048) Visitor Counter : 161