ਰੱਖਿਆ ਮੰਤਰਾਲਾ

ਭਾਰਤੀ ਵਾਯੂ ਸੈਨਾ ਦੀ 'ਐੱਸਏਐੱਸਓ' ਕਾਨਫਰੰਸ

Posted On: 02 JUL 2020 7:51PM by PIB Chandigarh

ਭਾਰਤੀ ਵਾਯੂ ਸੈਨਾ ਦੇ ਸੀਨੀਅਰ ਵਾਯੂ ਸੈਨਾ ਅਫਸਰ (ਐੱਸਏਐੱਸਓ) ਕਾਨਫਰੰਸ ਦਾ ਉਦਘਾਟਨ 02 ਜੁਲਾਈ, 2020 ਨੂੰ ਵਾਯੂ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਪੀਵੀਐੱਸਐੱਮ ਏਵੀਐੱਸਐੱਮ ਵੀਐੱਮ ਏਡਸੀ ਨੇ ਕੀਤਾ। ਮੌਜੂਦਾ ਸੁਰੱਖਿਆ ਮਾਹੌਲ ਅਤੇ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਕਾਨਫਰੰਸ ਦਾ ਆਯੋਜਨ ਪਹਿਲੀ ਵਾਰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਗਿਆ।

 

ਵਾਯੂ ਸੈਨਾ ਮੁਖੀ ਨੇ ਆਈਏਐੱਫ ਕਮਾਂਡ ਅਤੇ ਸਬਾਰਡੀਨੇਟ ਸੰਗਠਨਾਂ ਦੇ ਪਰਿਚਾਲਨ ਦੀ ਤਿਆਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਰਤਮਾਨ ਅਤੇ ਭਵਿੱਖ ਦੀਆਂ ਪਰਿਚਾਲਨ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਸਾਰੇ ਹਵਾਈ ਜੋਧਿਆਂ ਦੀ ਇਕਾਗਰ ਸਿਖਲਾਈ ਦੀ ਦਿਸ਼ਾ ਵੱਲ ਕੀਤੇ ਗਏ ਉਪਰਾਲਿਆਂ ਦੀ ਸਲਾਘਾ ਕੀਤੀ। ਐੱਸਏਐੱਸਓ ਨੂੰ ਸੰਬੋਧਨ ਕਰਦਿਆਂ ਵਾਯੂ ਸੈਨਾ ਮੁਖੀ ਨੇ ਮਿਸ਼ਨ ਦੀਆਂ ਅਹਿਮ ਪ੍ਰਣਾਲੀਆਂ ਦੀ ਸੇਵਾ ਸਮਰੱਥਾ ਵਿੱਚ ਸੁਧਾਰ ਦੇ ਨਾਲ-ਨਾਲ ਸਾਡੀਆਂ ਪਰਿਚਾਲਨ ਸਮਰੱਥਾਵਾਂ ਨੂੰ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਰਤੀ ਵਾਯੂ ਸੈਨਾ ਨੂੰ ਕਿਸੇ ਜੰਗ ਦੇ ਹਾਲਾਤ ਵਿੱਚ ਤਾਕਤਵਰ ਬਲ ਬਣਾਉਣ ਲਈ ਮੌਜੂਦਾ ਬੇੜੇ ਸਮੇਤ ਇਸ ਵਿੱਚ ਸ਼ਾਮਲ ਨਵੀਆਂ ਤਾਕਤਾਂ ਨੂੰ ਵੱਧ ਤੋਂ ਵੱਧ ਪਰਿਚਾਲਨ ਯੋਗ ਬਣਾਉਣ ਦੀ ਤਿਆਰੀ 'ਤੇ ਜ਼ੋਰ ਦਿੱਤਾ।

 

ਸਾਲ ਵਿੱਚ ਦੋ ਵਾਰ ਆਯੋਜਿਤ ਹੋਣ ਵਾਲੀ ਵਾਯੂ ਸੈਨਾ ਦੀ ਇਹ ਐੱਸਏਐੱਸਓ ਕਾਨਫਰੰਸ ਅੱਜ 02 ਜੁਲਾਈ ਨੂੰ ਸ਼ੁਰੂ ਹੋ ਕੇ ਕੱਲ੍ਹ 03 ਜੁਲਾਈ 2020 ਤੱਕ ਚਲੇਗੀਜਿਸ ਵਿੱਚ ਵਾਯੂ ਸੈਨਾ ਦੀ ਪਰਿਚਾਲਨ ਸਮਰੱਥਾ ਵਧਾਉਣ ਅਤੇ ਇਸ ਦੇ ਮੌਜੂਦਾ ਅਸਾਸਿਆਂ ਅਤੇ ਸਵੈਚਾਲਨ ਉਪਰਾਲਿਆਂ ਦੇ ਨਾਲ ਸਮਕਾਲੀ ਚੁਣੌਤੀਆਂ ਨਾਲ ਨਿਪਟਣ ਲਈ ਕੇਂਦ੍ਰਿਤ ਸਿਖਲਾਈ 'ਤੇ ਖਾਸ ਚਰਚਾ ਹੋਵੇਗੀ

***

ਆਈਐੱਨ/ਬੀਐੱਸਕੇ 



(Release ID: 1636047) Visitor Counter : 147