ਰੱਖਿਆ ਮੰਤਰਾਲਾ
ਡੀਏਸੀ ਨੇ 38,900 ਕਰੋੜ ਰੁਪਏ ਮੁੱਲ ਦੇ ਵੱਖ-ਵੱਖ ਪਲੈਟਫਾਰਮਾਂ ਅਤੇ ਹੋਰ ਉਪਕਰਣਾਂ ਨਾਲ ਸਬੰਧਿਤ ਰੱਖਿਆ ਸਮੱਗਰੀ ਦੇ ਅਧਿਗ੍ਰਹਿਣ ਨੂੰ ਪ੍ਰਵਾਨਗੀ ਦਿੱਤੀ;
ਸਵਦੇਸ਼ੀ ਡਿਜ਼ਾਈਨ ਅਤੇ ਵਿਕਾਸ 'ਤੇ ਖਾਸ ਜ਼ੋਰ; ਭਾਰਤੀ ਉਦਯੋਗ ਤੋਂ 31,130 ਕਰੋੜ ਰੁਪਏ ਮੁੱਲ ਦੀ ਰੱਖਿਆ ਸਮੱਗਰੀ ਅਧਿਗ੍ਰਹਿਣ ਕੀਤੀ ਜਾਵੇਗੀ
प्रविष्टि तिथि:
02 JUL 2020 5:13PM by PIB Chandigarh
ਮੌਜੂਦਾ ਹਾਲਾਤ ਸਾਡੀ ਹੱਦਾਂ ਦੀ ਰੱਖਿਆ ਲਈ ਹਥਿਆਰਬੰਦ ਬਲਾਂ ਨੂੰ ਮਜ਼ਬੂਤ ਕਰਨ ਦੀ ਲੋੜ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਆਤਮਨਿਰਭਰ ਭਾਰਤ' ਦੇ ਸੱਦੇ ਨੂੰ ਧਿਆਨ ਵਿੱਚ ਰੱਖਦਿਆਂ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਿੱਚ ਰੱਖਿਆ ਅਧਿਗ੍ਰਹਿਣ ਕੌਂਸਲ (ਡੀਏਸੀ) ਦੀ ਅੱਜ ਹੋਈ ਮੀਟਿੰਗ ਵਿੱਚ ਭਾਰਤੀ ਹਥਿਆਰਬੰਦ ਬਲਾਂ ਦੁਆਰਾ ਵੱਖ-ਵੱਖ ਪਲੈਟਫਾਰਮਾਂ ਅਤੇ ਉਪਕਰਣਾਂ ਨਾਲ ਸਬੰਧਿਤ ਰੱਖਿਆ ਸਮੱਗਰੀ ਦੇ ਅਧਿਗ੍ਰਹਿਣ ਨੂੰ ਪ੍ਰਵਾਨਗੀ ਦਿੱਤੀ ਗਈ। 38,900 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਦੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ।
ਸਵਦੇਸ਼ੀ ਡਿਜ਼ਾਈਨ ਅਤੇ ਵਿਕਾਸ 'ਤੇ ਕੇਂਦ੍ਰਿਤ ਇਨ੍ਹਾਂ ਪ੍ਰਵਾਨਗੀਆਂ ਵਿੱਚ ਭਾਰਤੀ ਉਦਯੋਗ ਤੋਂ 31,130 ਰੁਪਏ ਦੀ ਰੱਖਿਆ ਸਮੱਗਰੀ ਦੀ ਅਧਿਗ੍ਰਹਿਣ ਸ਼ਾਮਲ ਹੈ। ਉਪਕਰਣ ਭਾਰਤ ਵਿੱਚ ਬਣਾਏ ਜਾਣਗੇ। ਨਿਰਮਾਣ ਵਿੱਚ ਭਾਰਤੀ ਰੱਖਿਆ ਉਦਯੋਗ ਸ਼ਾਮਲ ਹੈ, ਜਿਨ੍ਹਾਂ ਨੂੰ ਕਈ ਐੱਮਐੱਸਐੱਮਈ ਪ੍ਰਮੁੱਖ ਵਿਕ੍ਰੇਤਾਵਾਂ ਦੇ ਰੂਪ ਵਿੱਚ ਸਹਿਯੋਗ ਮੁਹੱਈਆ ਕਰਵਾਉਣਗੇ। ਇਨ੍ਹਾਂ ਵਿੱਚੋਂ ਕੁਝ ਪ੍ਰੋਜੈਕਟਾਂ ਵਿੱਚ ਸਵਦੇਸ਼ੀ ਸਮੱਗਰੀ ਦਾ ਹਿੱਸਾ, ਪ੍ਰੋਜੈਕਟ ਲਾਗਤ ਦੇ 80 ਪ੍ਰਤੀਸ਼ਤ ਤੱਕ ਹੈ। ਇਨ੍ਹਾਂ ਪ੍ਰੋਜੈਕਟਾਂ ਦੀ ਵੱਡੀ ਗਿਣਤੀ, ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੁਆਰਾ ਸਵਦੇਸ਼ੀ ਉਦਯੋਗ ਨੂੰ ਟਰਾਂਸਫਰ ਆਵ੍ ਟੈਕਨੋਲੋਜੀ (ਟੀਓਟੀ) ਦੇ ਕਾਰਨ ਸੰਭਵ ਹੋਈ ਹੈ। ਇਨ੍ਹਾਂ ਵਿੱਚ ਭਾਰਤੀ ਸੈਨਾ ਦੇ ਲਈ ਪਿਨਾਕਾ, ਗੋਲਾ-ਬਾਰੂਦ, ਬੀਐੱਮਪੀ ਆਰਡਨੈਂਸ ਅੱਪਗ੍ਰੇਡੇਸ਼ਨ ਅਤੇ ਸੌਫਟਵੇਅਰ ਡੀਫਾਈਂਡ ਰੇਡੀਓ ਅਤੇ ਭਾਰਤੀ ਜਲ ਸੈਨਾ ਅਤੇ ਭਾਰਤੀ ਵਾਯੂ ਸੈਨਾ (ਆਈਏਐੱਫ) ਦੇ ਲਈ ਲੰਬੀ ਦੂਰੀ ਤੱਕ ਜ਼ਮੀਨ 'ਤੇ ਹਮਲਾ ਕਰਨ ਵਾਲੀ ਕਰੂਜ਼ ਮਿਜ਼ਾਈਲ ਪ੍ਰਣਾਲੀ ਅਤੇ ਐਡੀਸ਼ਨਲ ਮਿਜ਼ਾਈਲ ਸ਼ਾਮਲ ਹਨ। ਇਨ੍ਹਾਂ ਡਿਜ਼ਾਈਨ ਤੇ ਵਿਕਾਸ ਮਤਿਆਂ ਦੀ ਲਾਗਤ 20,400 ਕਰੋੜ ਰੁਪਏ ਹੈ।
ਨਵੀਂ/ਐਡੀਸ਼ਨਲ ਮਿਜ਼ਾਈਲ ਪ੍ਰਣਾਲੀਆਂ ਦੇ ਅਧਿਗ੍ਰਹਿਣ ਨਾਲ ਤਿੰਨੇ ਸੈਨਾਵਾਂ ਦੀ ਮਾਰੂ ਸਮਰੱਥਾ ਵਿੱਚ ਵਾਧਾ ਹੋਵੇਗਾ। ਪਿਨਾਕਾ ਮਿਜ਼ਾਈਲ ਪ੍ਰਣਾਲੀ ਦੇ ਅਧਿਗ੍ਰਹਿਣ ਦੇ ਨਾਲ ਪਹਿਲਾਂ ਤੋਂ ਸ਼ਾਮਲ ਰੱਖਿਆ ਦਲਾਂ ਤੇ ਵਧੀਕ ਰੈਜੀਮੈਂਟ ਨੂੰ ਸਮਰੱਥ ਕੀਤਾ ਜਾ ਸਕੇਗਾ ਅਤੇ ਜਮੀਨ 'ਤੇ 1,000 ਕਿਲੋਮੀਟਰ ਦੀ ਲੰਮੀ ਦੂਰੀ ਤੱਕ ਹਮਲੇ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ, ਜਲ ਸੈਨਾ ਤੇ ਵਾਯੂ ਸੈਨਾ ਦੀ ਹਮਲਾ ਸਮਰੱਥਾਵਾਂ ਨੂੰ ਵਧਾਏਗੀ। ਇਸੇ ਤਰ੍ਹਾਂ ਵਧੀਕ ਮਿਜ਼ਾਈਲਾਂ ਨੂੰ ਸ਼ਾਮਲ ਕਰਨ ਨਾਲ ਜਲ ਸੈਨਾ ਤੇ ਵਾਯੂ ਸੈਨਾ ਦੀ ਹਮਲਾ ਸਮਰੱਥਾਵਾਂ ਵਿੱਚ ਕਈ ਗੁਣਾ ਵਾਧਾ ਹੋਵੇਗਾ, ਕਿਉਂਕਿ ਇਸ ਮਿਜ਼ਾਈਲ ਦੀ ਮਾਰੂ ਸਮਰੱਥਾ ਸਾਡੀ ਵਿਜ਼ੁਅਲ ਰੇਂਜ ਤੋਂ ਵੀ ਵੱਧ ਹੈ।
ਇਸ ਤੋਂ ਇਲਾਵਾ, ਆਪਣੇ ਲੜਾਕੂ ਸਕੁਐਡ੍ਰਨਾਂ ਨੂੰ ਵਧਾਉਣ ਨਾਲ ਸਬੰਧਿਤ ਭਾਰਤੀ ਵਾਯੂ ਸੈਨਾ ਦੀ ਲੋੜ ਨੂੰ ਦੇਖਦੇ ਹੋਏ, ਡੀਏਸੀ ਨੇ ਮੌਜੂਦਾ 59 ਮਿੱਗ-29 ਜਹਾਜ਼ਾਂ ਦੀ ਅੱਪਗ੍ਰੇਡੇਸ਼ਨ ਦੇ ਨਾਲ 21 ਮਿੱਗ-29 ਅਤੇ 12 ਐੱਸਯੂ-30 ਐੱਮਕੇਆਈ ਜਹਾਜ਼ਾਂ ਦੀ ਖਰੀਦ ਦੇ ਮਤੇ ਨੂੰ ਵੀ ਪ੍ਰਵਾਨਗੀ ਦਿੱਤੀ। ਰੂਸ ਤੋਂ ਮਿੱਗ-29 ਦੀ ਖਰੀਦ ਅਤੇ ਅੱਪਗ੍ਰੇਡੇਸ਼ਨ ਦੀ ਮਦ ਵਿੱਚ 7,418 ਕਰੋੜ ਰੁਪਏ ਖਰਚ ਹੋਣ ਦਾ ਅੰਦਾਜਾ ਹੈ, ਜਦੋਂਕਿ ਐੱਸਯੂ-30 ਐਮਕੇਈ ਨੂੰ ਹਿੰਦੁਸਤਾਨ ਐਰੋਨੌਟਿਕਸ ਲਿਮਿਟਿਡ (ਐੱਚਏਐੱਲ) ਤੋਂ ਖਰੀਦਿਆ ਜਾਵੇਗਾ, ਜਿਨ੍ਹਾਂ ਦੀ ਅੰਦਾਜ਼ਨ ਲਾਗਤ 10,730 ਕਰੋੜ ਰੁਪਏ ਹੈ।
****
ਏਬੀਬੀ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ
(रिलीज़ आईडी: 1636046)
आगंतुक पटल : 282