ਰਸਾਇਣ ਤੇ ਖਾਦ ਮੰਤਰਾਲਾ

ਐੱਨਪੀਪੀਏ ਕੋਵਿਡ-19 ਪਲਸ ਆਕਸੀਮੀਟਰ ਅਤੇ ਆਕਸੀਜਨ ਕੰਸੈਂਟ੍ਰੇਟਰ ਲਈ ਜ਼ਰੂਰੀ ਚਿਕਿਤਸਾ ਉਪਕਰਣਾਂ ਦੇ ਮੁੱਲ ਵਾਧੇ ਦੀ ਨਿਗਰਾਨੀ ਅਤੇ ਦੇਸ਼ ਵਿੱਚ ਇਨ੍ਹਾਂ ਦੀ ਉਚਿਤ ਉਪਲੱਬਧਤਾ ਸੁਨਿਸ਼ਚਿਤ ਕਰ ਰਿਹਾ ਹੈ

Posted On: 02 JUL 2020 4:31PM by PIB Chandigarh

ਸਰਕਾਰ ਕੋਵਿਡ-19ਮਹਾਮਾਰੀ ਦੇ ਮੱਦੇਨਜ਼ਰ ਦੇਸ਼ ਵਿੱਚ ਕੋਵਿਡ-19 ਦੇ ਨੈਦਾਨਿਕ ਪ੍ਰਬੰਧਨ ਲਈ ਜ਼ਰੂਰੀ ਚਿਕਿਤਸਾ ਉਪਕਰਣਾਂ ਦੀ ਉਚਿਤ ਉਪਲੱਬਧਤਾ ਸੁਨਿਸ਼ਚਿਤ ਕਰਨ ਦਾ ਪ੍ਰਯਤਨ ਕਰ ਰਹੀ ਹੈ।  ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਇਸ ਦੇ ਲਈ ਜ਼ਰੂਰੀ ਚਿਕਿਤਸਾ ਉਪਕਰਣਾਂ ਦੀ ਸੂਚੀ ਬਣਾਈ ਹੈ ਅਤੇ ਦੇਸ਼ ਵਿੱਚ ਇਨ੍ਹਾਂ ਦੀ ਉਪਲੱਬਧਤਾ ਸੁਨਿਸ਼ਚਿਤ ਕਰਨ ਲਈ ਨੈਸ਼ਨਲ ਡਰੱਗ ਪ੍ਰਾਈਸਿੰਗ ਅਥਾਰਿਟੀ(ਐੱਨਪੀਪੀਏ) ਨੂੰ ਬੇਨਤੀ ਕੀਤੀ ਹੈ।

 

ਸਰਕਾਰ ਖਪਤਕਾਰਾਂ ਨੂੰ ਸਸਤੀਆਂ ਕੀਮਤਾਂ ਤੇ ਜੀਵਨ ਰੱਖਿਅਕ ਦਵਾਈਆਂ/ਉਪਕਰਣਾਂ ਦੀ ਉਪਲੱਬਧਤਾ ਲਈ ਪ੍ਰਤੀਬੱਧ ਹੈ। ਸਾਰੇ ਚਿਕਿਤਸਾ ਉਪਕਰਣਾਂ ਨੂੰ ਦਵਾਈ ਦੇ ਰੂਪ ਵਿੱਚ ਅਧਿਸੂਚਿਤ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ 1 ਅਪ੍ਰੈਲ, 2020 ਤੋਂ ਡਰੱਗਸ ਐਂਡ ਕਾਸਮੈਟਿਕਸ ਐਕਟ, 1940 ਅਤੇ ਦਵਾਈ (ਮੁੱਲ ਨਿਯੰਤਰਣ ਆਦੇਸ਼)  ਦੀ ਰੈਗੂਲੇਟਰੀ ਵਿਵਸਥਾ ਦੇ ਤਹਿਤ ਰੱਖਿਆ ਗਿਆ ਹੈ। ਐੱਨਪੀਪੀਏ ਨੇ ਜ਼ਰੂਰੀ ਚਿਕਿਤਸਾ ਉਪਕਰਣਾਂ ਦੇ ਮੁੱਲ ਵਾਧੇ ਤੇ ਨਜ਼ਰ ਰੱਖਣ ਲਈ ਡੀਪੀਸੀਓ,  2013 ਦੇ ਤਹਿਤ ਮਿਲੀਆਂ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ  (i) ਪਲਸ ਆਕਸੀਮੀਟਰ ਅਤੇ (ii) ਆਕਸੀਜਨ ਕੰਸੈਂਟ੍ਰੇਟਰ ਦੇ ਨਿਰਮਾਤਾਵਾਂ / ਆਯਾਤਕਾਂ ਤੋਂ ਮੁੱਲ ਸਬੰਧੀ ਅੰਕੜੇ ਮੰਗਵਾਏ ਹਨ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ 1 ਅਪ੍ਰੈਲ, 2020 ਦੀ ਮੌਜੂਦਾ ਕੀਮਤ ਵਿੱਚ ਇੱਕ ਸਾਲ ਵਿੱਚ 10% ਤੋਂ ਅਧਿਕ ਦਾ ਵਾਧਾ ਨਾ ਹੋ ਸਕੇ।

 

ਚਿਕਿਤਸਾ ਉਪਕਰਣ ਉਦਯੋਗ ਸੰਘਾਂ ਅਤੇ ਸਿਵਲ ਸੁਸਾਇਟੀ ਸਮੂਹ ਨਾਲ ਐੱਨਪੀਪੀਏ ਵਿੱਚ 1 ਜੁਲਾਈ 2020 ਨੂੰ ਹਿਤਧਾਰਕਾਂ ਨਾਲ ਸਲਾਹ-ਮਸ਼ਵਰਾ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਜ਼ਰੂਰੀ ਚਿਕਿਤਸਾ ਉਪਕਰਣਾਂ ਦੇ ਸਾਰੇ ਨਿਰਮਾਤਾ / ਆਯਾਤਕ ਦੇਸ਼ ਵਿੱਚ ਇਨ੍ਹਾਂ ਦੀ ਉਪਲੱਬਧਤਾ ਸੁਨਿਸ਼ਚਿਤ ਕਰਨਗੇ। ਇਹ ਵਾਰ-ਵਾਰ ਕਿਹਾ ਗਿਆ ਹੈ ਕਿ 1 ਅਪ੍ਰੈਲ 2020 ਤੋਂ ਸਾਰੇ ਚਿਕਿਤਸਾ ਉਪਕਰਣ ਡੀਜੀਸੀਓ, 2013 ਦੇ ਤਹਿਤ ਪ੍ਰਾਈਸ ਰੈਗੂਲੇਸ਼ਨ ਦੇ ਤਹਿਤ ਆ ਚੁੱਕੇ ਹਨ। ਇਸ ਲਈ ਚਿਕਿਤਸਾ ਉਪਕਰਣਾਂ ਦੀ ਕੀਮਤ ਵਿੱਚ ਵਾਧੇ ਤੇ ਇਸ ਦੇ ਪੈਰਾ 20 ਦੇ ਤਹਿਤ ਨਜ਼ਰ ਰੱਖੀ ਜਾਵੇਗੀ।  ਐੱਨਪੀਪੀਏ ਦੇ ਚੇਅਰਮੈਨ ਨੇ ਉਦਯੋਗ ਨੂੰ ਇਹ ਵੀ ਤਾਕੀਦ ਕੀਤੀ ਕਿ ਇਹ ਸਧਾਰਣ ਰੂਪ ਨਾਲ ਚਲਣ ਵਾਲਾ ਪੇਸ਼ਾਨਹੀਂ ਹੈ ਅਤੇ ਜਨਤਕ ਸਿਹਤ ਐਮਰਜੈਂਸੀ ਵਿੱਚ ਮੁਨਾਫਾਖੋਰੀ ਕਰਨ ਦਾ ਵੀ ਸਮਾਂ ਨਹੀਂ ਹੈ। ਇਸ ਸਲਾਹ-ਮਸ਼ਵਰਾ ਬੈਠਕ ਵਿੱਚ ਚਿਕਿਤਸਾ ਉਪਕਰਣ ਉਦਯੋਗ ਸੰਘਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਮੌਜੂਦਾ ਸਥਿਤੀ ਵਿੱਚ ਜਨਹਿਤ ਵਿੱਚ ਜ਼ਰੂਰੀ ਚਿਕਿਤਸਾ ਉਪਕਰਣਾਂ ਦੇ ਖੁਦਰਾ ਮੁੱਲ ਨੂੰ ਘੱਟ ਕਰਨ ਜਿਵੇਂ ਕਿੂ ਐੱਨ-95 ਮਾਸਕ ਦੇ ਨਿਰਮਾਤਾਵਾਂ/ਆਯਾਤਕਾਂ ਨੇ ਕੀਤਾ ਹੈ।

 

ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ,

ਫਾਰਮਾਸਿਊਟੀਕਲ ਵਿਭਾਗ, ਰਸਾਇਣ ਅਤੇ ਖਾਦ ਮੰਤਰਾਲਾ,

ਭਾਰਤ ਸਰਕਾਰ

ਨਵੀਂ ਦਿੱਲੀ : 2 ਜੁਲਾਈ, 2020

 

******

 

ਆਰਸੀਜੇ/ਆਰਕੇਐੱਮ


(Release ID: 1636045) Visitor Counter : 215