ਗ੍ਰਹਿ ਮੰਤਰਾਲਾ
ਪਦਮ ਪੁਰਸਕਾਰ 2021 ਲਈ ਨਾਮਜ਼ਦਗੀਆਂ ਦੀ ਅੰਤਿਮ ਮਿਤੀ 15 ਸਤੰਬਰ 2020
Posted On:
02 JUL 2020 1:15PM by PIB Chandigarh
ਪਦਮ ਪੁਰਸਕਾਰਾਂ ਦਾ ਐਲਾਨ 2021 ਦੇ ਗਣਤੰਤਰ ਦਿਵਸ ਦੇ ਮੌਕੇ ਉੱਤੇ ਕੀਤਾ ਜਾਵੇਗਾ। ਇਸ ਦੇ ਲਈ ਔਨਲਾਈਨ ਨਾਮਜ਼ਦਗੀਆਂ /ਸਿਫਾਰਸ਼ਾਂ ਭੇਜਣ ਦਾ ਕੰਮ 1 ਮਈ, 2020 ਤੋਂ ਸ਼ੁਰੂ ਹੋ ਚੁੱਕਾ ਹੈ। ਨਾਮਜ਼ਦਗੀਆਂ ਭੇਜਣ ਦੀ ਅੰਤਿਮ ਤਰੀਕ 15 ਸਤੰਬਰ 2020 ਰੱਖੀ ਗਈ ਹੈ। ਪਦਮ ਪੁਰਸਕਾਰਾਂ ਲਈ ਨਾਮਜ਼ਗੀਆਂ /ਸਿਫਾਰਸ਼ਾਂ ਸਿਰਫ ਪਦਮ ਅਵਾਰਡਸ ਪੋਰਟਲ https://padmaawards.gov.in ਉੱਤੇ ਹੀ ਹਾਸਲ ਕੀਤੀਆਂ ਜਾਣਗੀਆਂ।
ਪਦਮ ਪੁਰਸਕਾਰ, ਜਿਵੇਂ ਕਿ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਦੇਸ਼ ਦੇ ਸਰਬਉੱਚ ਸਿਵਲ ਪੁਰਸਕਾਰਾਂ ਵਿੱਚ ਸ਼ਾਮਲ ਹਨ। 1954 ਵਿੱਚ ਸ਼ੁਰੂ ਕੀਤੇ ਗਏ ਇਹ ਪੁਰਸਕਾਰ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ ਉੱਤੇ ਐਲਾਨੇ ਜਾਂਦੇ ਹਨ। ਇਹ ਪੁਰਸਕਾਰ "ਵਿਸ਼ੇਸ਼ ਕਾਰਜ" ਨੂੰ ਮਾਨਤਾ ਦੇਣ ਲਈ ਹੁੰਦੇ ਹਨ ਅਤੇ ਵਿਸ਼ੇਸ਼ ਤੇ ਸ਼ਾਨਦਾਰ ਪ੍ਰਾਪਤੀਆਂ / ਸੇਵਾਵਾਂ, ਕਲਾ, ਸਾਹਿਤ ਅਤੇ ਸਿੱਖਿਆ, ਖੇਡਾਂ, ਦਵਾਈਆਂ, ਸਮਾਜਿਕ ਕਾਰਜ, ਵਿਗਿਆਨ ਅਤੇ ਇੰਜੀਨੀਅਰਿੰਗ, ਜਨਤਕ ਮਾਮਲੇ, ਸਿਵਲ ਸੇਵਾਵਾਂ, ਵਪਾਰ ਅਤੇ ਉਦਯੋਗ ਆਦਿ ਜਿਹੇ ਸਾਰੇ ਖੇਤਰਾਂ ਲਈ ਦਿੱਤੇ ਜਾਂਦੇ ਹਨ। ਸਾਰੇ ਵਿਅਕਤੀ ਜਾਤ, ਕਿੱਤਾ, ਸਥਿਤੀ ਜਾਂ ਲਿੰਗ ਦੀ ਪਹਿਚਾਣ ਤੋਂ ਬਿਨਾ ਇਨ੍ਹਾਂ ਪੁਰਸਕਾਰਾਂ ਲਈ ਯੋਗ ਹੁੰਦੇ ਹਨ। ਸਰਕਾਰੀ ਕਰਮਚਾਰੀ, ਜਿਨ੍ਹਾਂ ਵਿੱਚ ਉਹ ਵੀ ਸ਼ਾਮਲ ਹਨ ਜੋ ਕਿ ਪਬਲਿਕ ਸੈਕਟਰ ਅਦਾਰਿਆਂ (ਪੀਐੱਸਯੂ) ਵਿੱਚ ਕੰਮ ਕਰਦੇ ਹਨ, ਡਾਕਟਰਾਂ ਅਤੇ ਵਿਗਿਆਨੀਆਂ ਤੋਂ ਇਲਾਵਾ ਪਦਮ ਪੁਰਸਕਾਰਾਂ ਲਈ ਪਾਤਰ ਨਹੀਂ ਹਨ।
ਸਰਕਾਰ ਪਦਮ ਪੁਰਸਕਾਰਾਂ ਨੂੰ "ਲੋਕਾਂ ਦੇ ਪਦਮ" ਵਿੱਚ ਤਬਦੀਲ ਕਰਨ ਲਈ ਪ੍ਰਤੀਬੱਧ ਹੈ। ਇਸ ਲਈ ਸਾਰੇ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਵੈ-ਨਾਮਜ਼ਦਗੀ ਸਮੇਤ ਨਾਮਜ਼ਗੀਆਂ / ਸਿਫਾਰਸ਼ਾਂ ਭੇਜਣ।
ਨਾਮਜ਼ਗੀਆਂ/ਸਿਫਾਰਸ਼ਾਂ ਵਿੱਚ ਪਦਮ ਪੋਰਟਲ ਵੈੱਬਸਾਈਟ ਉੱਤੇ ਉਪਲੱਬਧ ਫਾਰਮੈਟ ਵਿੱਚ ਸਾਰੇ ਸਬੰਧਿਤ ਵਿਵਰਣ ਸ਼ਾਮਲ ਹੋਣੇ ਚਾਹੀਦੇ ਹਨ, ਜਿਸ ਵਿੱਚ ਸਪਸ਼ਟ ਰੂਪ ਵਿੱਚ ਪ੍ਰਤਿਸ਼ਠਿਤ ਵਿਅਕਤੀ ਦੀਆਂ ਬੇਮਿਸਾਲ ਪ੍ਰਾਪਤੀਆਂ/ਸੇਵਾ/ਸਬੰਧਿਤ ਖੇਤਰ/ਅਨੁਸ਼ਾਸਨ ਅਤੇ ਉਸ ਦੀ/ਉਸ ਦੇ ਲਈ ਸਿਫਾਰਸ਼ ਕੀਤੇ (ਵੱਧ ਤੋਂ ਵੱਧ 800 ਸ਼ਬਦਾਂ ਵਿੱਚ) ਸ਼ਾਮਲ ਹੋਣ।
ਗ੍ਰਹਿ ਮੰਤਰਾਲਾ ਨੇ ਸਾਰੇ ਕੇਂਦਰੀ ਮੰਤਰਾਲਿਆਂ /ਵਿਭਾਗਾਂ, ਰਾਜਾਂ /ਕੇਂਦਰ ਸ਼ਾਸਿਤ ਸਰਕਾਰਾਂ, ਭਾਰਤ ਰਤਨ ਅਤੇ ਪਦਮ ਵਿਭੂਸ਼ਣ ਪੁਰਸਕਾਰ ਜੇਤੂਆਂ, ਇੰਸਟੀਟਿਊਟਸ ਆਵ੍ ਐਕਸੀਲੈਂਸ ਨੂੰ ਬੇਨਤੀ ਕੀਤੀ ਹੈ ਕਿ ਪਾਤਰ ਵਿਅਕਤੀਆਂ ਦੀ, ਜਿਨ੍ਹਾਂ ਦੀ ਮੁਹਾਰਤ ਅਤੇ ਪ੍ਰਾਪਤੀਆਂ ਨੂੰ ਮਾਨਤਾ ਮਿਲਣੀ ਚਾਹੀਦੀ ਹੈ, ਮਹਿਲਾਵਾਂ, ਸਮਾਜ ਦੇ ਕਮਜ਼ੋਰ ਵਰਗਾਂ, ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨਜਾਤਾਂ, ਦਿੱਵਯਾਂਗ ਵਿਅਕਤੀਆਂ ਅਤੇ ਸਮਾਜ ਵਿੱਚ ਨਿਸ਼ਕਾਮ ਸੇਵਾ ਕਰ ਰਹੇ ਹੋਣ, ਦੀ ਪਹਿਚਾਣ ਲਈ ਜ਼ੋਰਦਾਰ ਯਤਨ ਕੀਤੇ ਜਾਣ।
ਇਸ ਸਬੰਧ ਵਿੱਚ ਹੋਰ ਵੇਰਵੇ ਗ੍ਰਹਿ ਮੰਤਰਾਲਾ ਦੀ ਵੈੱਬਸਾਈਟ (www.mha.gov.in) ਉੱਤੇ ਸਿਰਲੇਖ "ਅਵਾਰਡਸ ਐਂਡ ਮੈਡਲਸ" ਹੇਠ ਮੁਹੱਈਆ ਹਨ। ਇਨ੍ਹਾਂ ਅਵਾਰਡਾਂ ਸਬੰਧੀ ਨਿਯਮ ਅਤੇ ਸ਼ਰਤਾਂ ਵੈੱਬਸਾਈਟ ਦੇ ਲਿੰਕ https://padmaawards.gov.in/AboutAwards.aspx
ਉੱਤੇ ਉਪਲੱਬਧ ਹਨ।
****
ਐੱਨਡਬਲਿਊ /ਆਰਕੇ /ਡੀਡੀਡੀ /ਏਡੀ
(Release ID: 1636035)
Visitor Counter : 181
Read this release in:
Odia
,
Malayalam
,
Bengali
,
English
,
Urdu
,
Marathi
,
Hindi
,
Manipuri
,
Assamese
,
Tamil
,
Telugu