ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਓਡੀਸ਼ਾ ਦੀ ਆਸ਼ਾ ਵਰਕਰ ( ਏਐੱਸਐੱਚਏ) : ਕੋਵਿਡ ਨਾਲ ਸਬੰਧਿਤ ਕਲੰਕ ਅਤੇ ਭੇਦਭਾਵ ਉੱਤੇ ਕਾਬੂ ਪਾਉਣਾ
ਕੋਵਿਡ- 19 ਨਾਲ ਨਜਿੱਠਣ ਲਈ 46,000 ਤੋਂ ਅਧਿਕ ਆਸ਼ਾ ਵਰਕਰ ਸਥਾਨਕ ਭਾਈਚਾਰੇ ਦੇ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ
Posted On:
02 JUL 2020 12:18PM by PIB Chandigarh
ਓਡੀਸ਼ਾ ਵਿੱਚ ਖੁਰਦਾ ਜ਼ਿਲ੍ਹੇ ਦੇ ਪਿੰਡ ਕਾਂਡਾਲੇਈ ਦੀ ਇੱਕ ਆਸ਼ਾ ਵਰਕਰ ਮੰਜੂ ਜੀਨਾ ਕੋਵਿਡ-19 ਨਾਲ ਸਬੰਧਿਤ ਗਤੀਵਿਧੀਆਂ ਵਿੱਚ ਮਦਦ ਕਰਨ ਲਈ ਅਣਥੱਕ ਕੋਸ਼ਿਸ਼ ਕਰ ਰਹੀ ਹਨ ਅਤੇ ਉਹ ਇਹ ਸੁਨਿਸ਼ਚਿਤ ਕਰਨ ਵਿੱਚ ਲੱਗੀ ਰਹਿੰਦੀ ਹੈ ਕਿ ਉਨ੍ਹਾਂ ਦੇ ਸਮੁਦਾਇ ਨੂੰ ਜ਼ਰੂਰੀ ਅਤੇ ਹੋਰ ਸਿਹਤ ਸੇਵਾਵਾਂ ਅਸਾਨੀ ਨਾਲ ਮਿਲਦੀਆਂ ਰਹਿਣ। ਸਾਲਾਂ ਤੋ ਪੂਰੀ ਪ੍ਰਤੀਬਧੱਤਾ ਦੇ ਨਾਲ ਕੀਤੀ ਗਈ ਆਪਣੀ ਸਮੁਦਾਇਕ ਸੇਵਾ ਦੇ ਦੌਰਾਨ ਮੰਜੂ ਨੇ ਅਜਿਹੀ ਸਮਾਜਿਕ ਪ੍ਰਤੀਸ਼ਠਤਾ (ਪੂੰਜੀ) ਹਾਸਲ ਕਰ ਲਈ ਹੈ ਜਿਸ ਨੇ ਉਨ੍ਹਾਂ ਨੂੰ ਕੋਵਿਡ-19 ਨਾਲ ਸਬੰਧਿਤ ਕਲੰਕ ਅਤੇ ਉਸ ਤੋਂ ਉਤਪੰਨ ਭੇਦਭਾਵ ਨੂੰ ਮਿਟਾਉਣ ਵਿੱਚ ਪ੍ਰਭਾਵੀ ਢੰਗ ਨਾਲ ਗੱਲਬਾਤ ਕਰਨ ਦੇ ਸਮਰੱਥ ਬਣਾ ਦਿੱਤਾ ਹੈ। ਸ਼ਹਿਰ ਵਿੱਚ ਕੋਵਿਡ ਮਹਾਮਾਰੀ ਤੋਂ ਪਰੇਸ਼ਾਨ ਜਦੋਂ ਇੱਕ ਯੁਵਾ ਪ੍ਰਵਾਸੀ ਪਿੰਡ ਪਰਤਿਆ ਤਾਂ ਉਸ ਨੂੰ ਪਿੰਡ ਅਤੇ ਉਸ ਦੇ ਘਰ ਵਿੱਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ ਗਿਆ। ਇਸ ‘ਤੇ ਮੰਜੂ ਆਸ਼ਾ ਉਸ ਦੇ ਨਾਲ ਸਮਾਜ ਦੇ ਕਲੰਕਪੂਰਨ ਵਿਵਹਾਰ ਨੂੰ ਰੋਕਣ ਲਈ ਮਜ਼ਬੂਤੀ ਨਾਲ ਸਾਹਮਣੇ ਆਈ। ਉਨ੍ਹਾਂ ਨੇ ਕੋਵਿਡ-19 ‘ਤੇ ਸਮਾਜ ਨੂੰ ਜਾਗਰੂਕ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਿੰਡ ਪਰਤਿਆ ਪ੍ਰਵਾਸੀ ਆਪਣੇ ਘਰ ਵਿੱਚ ਕੁਆਰੰਟੀਨ ਵਿੱਚ ਰਹਿ ਸਕਦਾ ਹੈ। ਉਨ੍ਹਾਂ ਨੇ ਕੁਆਰੰਟੀਨ ਮਿਆਦ ਦੇ ਦੌਰਾਨ ਉਸ ਯੁਵਾ ਦੀ ਸਿਹਤ ਦੀ ਸਥਿਤੀ ‘ਤੇ ਨਜ਼ਰ ਰੱਖਣ ਅਤੇ ਉਸ ਦੇ ਲਈ ਸਿਹਤ ਦੇਖਭਾਲ਼ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਖਤੀ ਨਾਲ ਕੰਮ ਲਿਆ।
ਲੌਕਡਾਊਨ ਦੇ ਦੌਰਾਨ ਮੰਜੂ ਆਸ਼ਾ ਨੇ ਹੋਰ ਜ਼ਰੂਰੀ ਸਿਹਤ ਸੇਵਾਵਾਂ ਤੱਕ ਲੋਕਾਂ ਦੀ ਅਸਾਨ ਪਹੁੰਚ ਸੁਨਿਸ਼ਚਿਤ ਕੀਤੀ। ਉਨ੍ਹਾਂ ਨੇ ਕਈ ਗਰਭਵਤੀ ਮਹਿਲਾਵਾਂ ਨੂੰ ਸੰਸਥਾਗਤ ਡਿਲਿਵਰੀ ਲਈ ਪ੍ਰੋਤਸਾਹਿਤ ਕੀਤਾ ਅਤੇ ਇਸ ਕੰਮ ਵਿੱਚ ਉਨ੍ਹਾਂ ਦਾ ਸਿੱਧਾ ਸਹਿਯੋਗ ਵੀ ਕੀਤਾ। ਇਹੀ ਨਹੀਂ, ਆਸ਼ਾ ਦੀ ਭੂਮਿਕਾ ਵਿੱਚ ਆਪਣੇ ਕੰਮ ਦੇ ਨਿਰਵਹਨ ਦੇ ਬਾਅਦ ਮੰਜੂ ਨੇ ਆਪਣੇ ਘਰ ਵਿੱਚ ਹੀ ਮਾਸਕ ਤਿਆਰ ਕਰਕੇ ਉਨ੍ਹਾਂ ਨੂੰ ਪਿੰਡ ਦੇ ਗ਼ਰੀਬਾਂ ਵਿੱਚ ਵੰਡਣ ਦਾ ਵੀ ਕੰਮ ਕੀਤਾ।
ਓਡੀਸ਼ਾ ਵਿੱਚ ਲਗਭਗ 46,627 ਆਸ਼ਾ ਵਰਕਰ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਸਥਾਨਕ ਸਿਹਤ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਚੈਂਪੀਅਨ ਬਣਕੇ ਉਭਰੀਆਂ ਹਨ। ਉਨ੍ਹਾਂ ਨੂੰ ਗ੍ਰਾਮੀਣ ਖੇਤਰਾਂ ਵਿੱਚ ਗਾਓਂ ਕਲਿਆਣ ਸਮਿਤੀਆਂ ਅਤੇ ਸ਼ਹਿਰੀ ਖੇਤਰਾਂ ਵਿੱਚ ਮਹਿਲਾ ਆਰੋਗਯ ਸਮਿਤੀਆਂ ਦੇ ਨਾਲ ਮਿਲ ਕੇ ਕੰਮ ਕਰਦੇ ਦੇਖਿਆ ਜਾਂਦਾ ਹੈ, ਇਨ੍ਹਾਂ ਸਮੁਦਾਇਕ ਸਾਮੂਹਿਕਤਾ ਦੇ ਤਹਿਤ ਆਸ਼ਾ ਵਰਕਰ ਕੰਮ ਕਰਦੀਆਂ ਹਨ। ਉਨ੍ਹਾਂ ਨੇ ਇਨ੍ਹਾਂ ਮੰਚਾਂ ਦੀ ਵਰਤੋਂ ਜਨਤਕ ਸਥਾਨਾਂ ‘ਤੇ ਬਾਹਰ ਨਿਕਲਣ ਦੇ ਦੌਰਾਨ ਮਾਸਕ/ਫੇਸ ਕਵਰ ਲਗਾਉਣ, ਲਗਾਤਾਰ ਹੱਥ ਧੋਣੇ ਦੇ ਪ੍ਰਤੀ ਚੌਕਸ ਰਹਿਣ, ਸਾਮਾਜਿਕ ਦੂਰੀ (ਇੱਕ ਦੂਜੇ ਨਾਲ ਦੂਰੀ ਬਣਾਈ ਰੱਖਣਾ) ਦੇ ਨਿਯਮਾਂ ਦਾ ਪਾਲਣ ਕਰਨ , ਕੋਵਿਡ ਦੇ ਲੱਛਣਾਂ ਬਾਰੇ ਜਾਗਰੂਕਤਾ ਵਧਾਉਣ ਜਿਹੇ ਕੋਵਿਡ ਨਿਵਾਰਕ ਕਾਰਜਾਂ ਨੂੰ ਹੁਲਾਰਾ ਦੇਣ ਵਿੱਚ ਕੀਤਾ।
ਓਡੀਸ਼ਾ ਦੀ ਆਸ਼ਾ ਵਰਕਰਾਂ ਨੇ ਸਿਹਤ ਕੰਥਾ (ਗ੍ਰਾਮੀਣ ਪੱਧਰ ‘ਤੇ ਦੀਵਾਰ) ‘ਤੇ ਪੁਸਤਕ ਅਤੇ ਪੋਸਟਰ ਦੇ ਵੰਡ ਜਿਹੀਆਂ ਆਈਈਸੀ ਗਤੀਵਿਧੀਆਂ ਜ਼ਰੀਏ ਲੋਕਾਂ ਵਿੱਚ ਇਸ ਬਾਰੇ ਵਿਆਪਕ ਜਾਗਰੂਕਤਾ ਪੈਦਾ ਕੀਤੀ ਹੈ।
******
ਐੱਮਵਾਈ/ਐੱਸਜੀ
(Release ID: 1636027)
Visitor Counter : 200