ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖਰੀਫ ਸੀਜ਼ਨ ਦੇ ਦੌਰਾਨ ਜ਼ਿਆਦਾ ਫਸਲ ਉਤਪਾਦਨ ਦੇ ਲਈ ਖੇਤੀ ਸਬੰਧੀ ਬਿਹਤਰੀਨ ਕਾਰਜ ਪ੍ਰਣਾਲੀ ਅਪਣਾਉਣ

ਕੋਵਿਡ-19 ਲੌਕਡਾਊਨ ਦੇ ਦੌਰਾਨ ਕਿਸਾਨੀ ਭਾਈਚਾਰੇ ਦੇ ਸਮਰਪਣ ਦੀ ਸਰਾਹਨਾ ਕਰਦੇ ਹੋਏ, ਸ਼੍ਰੀ ਤੋਮਰ ਨੇ ਕਿਸਾਨਾਂ ਨੂੰ ਇੱਕ ਪੱਤਰ ਵਿੱਚ ਕਿਹਾ ਕਿ ਖੇਤੀ ਉਤਪਾਦਨ ਦੇਸ਼ ਦੀ ਅਰਥਵਿਵਸਥਾ ਦਾ ਧੁਰਾ ਬਣ ਗਿਆ ਹੈ; ਖੇਤੀ ਅਤੇ ਪਿੰਡ ਆਤਮਨਿਰਭਰ ਭਾਰਤ ਦੇ ਕੇਂਦਰ ਵਿੱਚ ਹਨ

Posted On: 01 JUL 2020 2:19PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤੀਬਾੜੀ ਨੂੰ ਇੱਕ ਲਾਭਕਾਰੀ ਕੰਮ ਬਣਾਉਣ ਦੇ ਲਈ ਖੇਤ ਦੇ ਪ੍ਰਕਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਪ੍ਰਕਾਰ ਦੀਆਂ ਫਸਲਾਂ ਉਗਾਉਣ। ਦੇਸ਼ ਦੇ ਕਿਸਾਨਾਂ ਨੂੰ ਇੱਕ ਪੱਤਰ ਵਿੱਚ ਸ਼੍ਰੀ ਤੋਮਰ ਨੇ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਨਸੂਨ ਦੀ ਸ਼ੁਰੂਆਤ ਦੇ ਨਾਲ, ਕਈ ਜਗ੍ਹਾ 'ਤੇ ਫਸਲ ਦੀ ਬਿਜਾਈ ਪੂਰੀ ਹੋ ਚੁੱਕੀ ਹੈ ਅਤੇ ਹੋਰਨਾਂ ਖੇਤਰਾਂ ਵਿੱਚ ਪ੍ਰਕਿਰਿਆ ਜਾਰੀ ਹੈ। ਸ਼੍ਰੀ ਤੋਮਰ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਕਿਸਾਨਾਂ ਨਾਲ ਸੰਵਾਦ ਕਰ ਰਹੇ ਹਨ ਤਾਕਿ ਉਨ੍ਹਾਂ ਨੂੰ ਉਤਪਾਦਨ ਵਧਾਉਣ ਦੇ ਲਈ ਬਿਹਤਰੀਨ ਖੇਤੀਬਾੜੀ ਪਿਰਤਾਂ ਨੂੰ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ ਜਾ ਸਕੇ।

 

ਇਸ ਗੱਲ ਦੀ ਸ਼ਲਾਘਾ ਕਰਦੇ ਹੋਏ ਕਿ ਇੱਥੋਂ ਤੱਕ ਕਿ ਦੇਸ਼ ਵਿੱਚ ਕਿਸਾਨਾਂ ਨੇ ਉਦਯੋਗਾਂ ਅਤੇ ਕਾਰੋਬਾਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਲੌਕਡਾਊਨ ਦੇ ਕਠਿਨ ਸਮੇਂ ਦੇ ਦੌਰਾਨ ਵੀ ਆਪਣੇ ਖੇਤੀ ਕੰਮਾਂ ਨੂੰ ਜ਼ਿੰਮੇਵਾਰੀ ਅਤੇ ਸਮਰਪਣ ਨਾਲ ਪੂਰਾ ਕੀਤਾ ਹੈ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ,ਦੇਸ਼ ਪਿਛਲ਼ੇ ਤਿੰਨ ਮਹੀਨਿਆਂ ਤੋਂ ਕਰੋਨਾ ਵਾਇਰਸ ਸੰਕਟ ਨਾਲ ਪ੍ਰਭਾਵੀ ਢੰਗ ਨਾਲ ਨਿਪਟ ਰਿਹਾ ਹੈ। ਰਬੀ ਫਸਲਾਂ ਦੀ ਕਟਾਈ ਅਤੇ ਵੇਚਣ ਦੀ ਪ੍ਰਕਿਰਿਆ ਬਿਨਾ ਕਿਸੀ ਰੁਕਾਵਟ ਦੇ ਪੂਰੀ ਹੋ ਚੁੱਕੀ ਹੈ। ਖੇਤੀ ਉਤਪਾਦਨ ਦੇ ਦੇਸ਼ ਦੀ ਅਰਥਵਿਵਸਥਾ ਦਾ ਧੁਰਾ ਬਣ ਗਿਆ ਹੈ।

 

ਸ਼੍ਰੀ ਤੋਮਰ ਨੇ ਆਪਣੇ ਪੱਤਰ ਵਿੱਚ, ਅਨੇਕ ਚੰਗੇ ਖੇਤੀ ਅਭਿਆਸਾਂ ਦੇ ਬਾਰੇ ਵਿੱਚ ਲਿਖਿਆ ਹੈ ਜਿਸ ਤਰ੍ਹਾ ਕਿ ਧਾਨ ਉਗਾਉਣ ਦੇ ਬਿਹਤਰੀਨ ਤਰੀਕੇ, ਜਿਹੜੀ  ਖਰੀਫ ਸੀਜ਼ਨ ਦੀ ਮੁੱਖ ਫਸਲ ਹੈ, ਨਦੀਨਾਂ ਦਾ ਕੰਟਰੋਲ, ਜੈਵ ਕੀਟਨਾਸ਼ਕਾਂ ਦਾ ਉਪਯੋਗ,ਜੈਵਿਕ ਖਾਦ ਅਤੇ ਵਰਮੀਕੰਪੋਸਟ, ਮੇੜ ਅਤੇ ਨਾਲਿਆਂ ਵਿੱਚ ਫਸਲ ਬੀਜਣ ਦੀ ਵਿਧੀ, ਰਾਇਜ਼ੋਬਿਯਮ ਬੈਕਟੀਰੀਆ ਦੇ ਨਾਲ ਦਾਲ਼ਾਂ ਦੇ ਬੀਜ ਦਾ ਉਪਚਾਰ, ਮਿੱਟੀ ਸਿਹਤ ਕਾਰਡ ਦੇ ਅਨੁਸਾਰ ਪੋਟਾਸ਼ ਅਤੇ ਫਾਸਫੋਰਸ ਦੇ ਨਾਲ ਨਾਈਟਰੋਜਨ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਬਿਹਤਰੀਨ ਸਿੰਚਾਈ ਵਿਧੀਆਂ ਦੀ ਵਰਤੋਂ ਕਰਨਾ। ਮੰਤਰੀ ਨੇ ਆਪਣੇ ਪੱਤਰ ਵਿੱਚ ਦੇਸ਼ ਦੇ ਵੱਖ-ਵੱਖ ਖੇਤਰਾਂ ਦੀਆਂ ਲੋੜਾਂ ਦੇ ਬਾਰੇ ਵਿੱਚ ਵਿਸਤਾਰ ਨਾਲ ਦੱਸਿਆ ਹੈ।

 

ਅੰਤ ਵਿੱਚ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਬੇਹਤਰ ਫਸਲ ਪ੍ਰਬੰਧਨ ਕਾਰਜ ਪ੍ਰਣਾਲੀ ਨੂੰ ਅਪਣਾ ਕੇ ਖੇਤੀ ਉਤਪਾਦਨ ਨੂੰ ਕਈ ਗੁਣਾ ਵਧਾਇਆ ਜਾ ਸਕਦਾ ਹੈ। ਪਹਿਲਾ ਤੋਂ ਯੋਜਨਾ ਬਣਾਉਣਾ, ਸਹੀ ਫੈਸਲਾ ਲੈਣਾ ਅਤੇ ਉਸ ਨੂੰ ਖੇਤ ਵਿੱਚ ਲਾਗੂ ਕਰਨਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਦਿੱਤੇ ਗਏ ਨਾਅਰੇ-"ਜੈ ਜਵਾਨ,ਜੈ ਕਿਸਾਨ,ਜੈ ਵਿਗਿਆਨ, ਜੈ ਅਨੁਸੰਧਾਨ" ਦਾ ਹਵਾਲਾ ਦਿੰਦੇ ਹੋਏ ਸ਼੍ਰੀ ਤੋਮਰ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਖੇਤੀ ਅਤੇ ਪਿੰਡਾਂ ਨੂੰ ਕੇਂਦਰ ਵਿੱਚ ਰੱਖਦੇ ਹੋਏ ਆਤਮਨਿਰਭਰ ਭਾਰਤ ਦੀ ਕਲਪਨਾ ਕੀਤੀ ਹੈ। ਸਾਨੂੰ ਖਰੀਫ ਦੀ ਭਰਪੂਰ ਫਸਲ ਸੁਨਿਸ਼ਿਚਿਤ ਕਰਨੀ ਚਾਹੀਦੀ ਹੈ। ਵਰਤਮਾਨ ਸਥਿਤੀ ਵਿੱਚ, ਕਿਸਾਨ ਨਾ ਕੇਵਲ ਆਪਣੀ ਭਲਾਈ ਦੇ ਲਈ ਬਲਕਿ ਪੂਰੇ ਦੇਸ਼ ਦੀ ਭਲਾਈ ਦੇ ਲਈ ਖੇਤੀ ਉਤਪਾਦਨ ਨੂੰ ਵਧਾਉਣ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ।

 

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਦੇ ਕਿਸਾਨਾਂ ਨੂੰ ਲਿਖੇ ਗਏ ਪੱਤਰ ਦਾ ਲਿੰਕ:

(Link of the letter to farmers from Union Agriculture & Farmers’ Welfare Minister)

 

                                                                        ***

 

ਏਪੀਐੱਸ/ਐੱਸਜੀ



(Release ID: 1635812) Visitor Counter : 183