ਗ੍ਰਹਿ ਮੰਤਰਾਲਾ

ਰਾਸ਼ਟਰੀ ਸੁਰੱਖਿਆ ਨੂੰ ਸੁਦ੍ਰਿੜ੍ਹ ਕਰਨ ਦੀ ਪ੍ਰਤੀਬੱਧਤਾ ਅਤੇ ਆਤੰਕਵਾਦ ਦੇ ਖ਼ਿਲਾਫ਼ ਮੋਦੀ ਸਰਕਾਰ ਦੀ ਜ਼ੀਰੋ ਟੌਲਰੈਂਸ ਨੀਤੀ ਤਹਿਤ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਗ੍ਰਹਿ ਮੰਤਰਾਲੇ ਨੇ ਅੱਜ ਨੌਂ ਵਿਅਕਤੀਆਂ ਨੂੰ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਡੈਜ਼ੀਗਨੇਟਡ ਆਤੰਕਵਾਦੀ ਐਲਾਨ ਕੀਤਾ

Posted On: 01 JUL 2020 6:28PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਮਜ਼ਬੂਤ ਅਤੇ ਸੁਦ੍ਰਿੜ੍ਹ ਅਗਵਾਈ ਵਿੱਚ ਕੇਂਦਰ ਸਰਕਾਰ ਨੇ ਕਿਸੇ ਵਿਅਕਤੀ ਨੂੰ ਆਤੰਕਵਾਦੀ ਨਾਮਜ਼ਦ ਕਰਨ ਦੇ ਪ੍ਰਾਵਧਾਨ ਨੂੰ ਸ਼ਾਮਲ ਕਰਨ ਲਈ ਅਗਸਤ 2019 ਵਿੱਚ ਗ਼ੈਰ-ਕਾਨੂਨੀ ਗਤੀਵਿਧੀਆਂ  (ਰੋਕਥਾਮ)  ਐਕਟ 1967 ਵਿੱਚ ਸੰਸ਼ੋਧਨ ਕੀਤਾ ਸੀ।  ਇਸ ਸੰਸ਼ੋਧਨ ਤੋਂ ਪਹਿਲਾਂ ਕੇਵਲ ਸੰਗਠਨਾਂ ਨੂੰ ਹੀ ਆਤੰਕਵਾਦੀ ਸੰਗਠਨ ਨਾਮਜ਼ਦ ਕੀਤਾ ਜਾ ਸਕਦਾ ਸੀ।

 

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪਿਛਲੇ ਸਾਲ ਸੰਸਦ ਵਿੱਚ ਗ਼ੈਰ-ਕਾਨੂਨੀ ਗਤੀਵਿਧੀਆਂ (ਰੋਕਥਾਮ)  ਐਕਟ 1967 ਵਿੱਚ ਸੰਸ਼ੋਧਨ ਉੱਤੇ ਬਹਿਸ ਦੌਰਾਨ ਆਤੰਕਵਾਦ ਦੀ ਬੁਰਾਈ ਖ਼ਿਲਾਫ਼ ਮਜ਼ਬੂਤੀ ਨਾਲ ਲੜਨ ਦੀ ਮੋਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਜ਼ੋਰਦਾਰ ਢੰਗ ਨਾਲ ਵਿਅਕਤ ਕਰਦੇ ਹੋਏ ਇਸ ਨਾਲ ਨਜਿੱਠਣ ਦੇ ਰਾਸ਼ਟਰ ਦੇ ਸੰਕਲਪ ਨੂੰ ਦੁਹਰਾਇਆ ਸੀ।  ਉਕਤ ਸੰਸ਼ੋਧਿਤ ਵਿਵਸਥਾ ਦੇ ਬਾਅਦ, ਕੇਂਦਰ ਸਰਕਾਰ ਨੇ ਸਤੰਬਰ 2019 ਵਿੱਚ ਚਾਰ ਵਿਅਕਤੀਆਂ :  ਮੌਲਾਨਾ ਮਸੂਦ ਅਜ਼ਹਰਹਾਫਿਜ਼ ਸਈਦਜ਼ਾਕਿ-ਉਰ-ਰਹਮਾਨ ਲਖਵੀ ਅਤੇ ਦਾਊਦ ਇਬ੍ਰਾਹਿਮ ਨੂੰ ਆਤੰਕਵਾਦੀ ਨਾਮਜ਼ਦ ਕੀਤਾ ਸੀ।

 

ਰਾਸ਼ਟਰੀ ਸੁਰੱਖਿਆ ਨੂੰ ਸੁਦ੍ਰਿੜ੍ਹ ਕਰਨ ਦੀ ਪ੍ਰਤੀਬੱਧਤਾ ਉੱਤੇ ਬਲ ਦਿੰਦੇ ਹੋਏ ਅਤੇ ਆਤੰਕਵਾਦ ਦੇ ਖ਼ਿਲਾਫ਼ ਜ਼ੀਰੋ ਟੌਲਰੈਂਸ ਨੀਤੀ ਤਹਿਤ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਨਿਮਨਲਿਖਿਤ ਨੌਂ ਵਿਅਕਤੀਆਂ ਨੂੰ ਗ਼ੈਰ-ਕਾਨੂਨੀ ਗਤੀਵਿਧੀਆਂ  (ਰੋਕਥਾਮ)  ਐਕਟ 1967  (2019 ਵਿੱਚ ਸੰਸ਼ੋਧਿਤ ਦੇ ਅਨੁਸਾਰ) ਦੇ ਤਹਿਤ ਆਤੰਕਵਾਦੀ ਐਲਾਨ ਕਰਕੇ ਉਨ੍ਹਾਂ ਦਾ ਨਾਮ ਉਕਤ ਐਕਟ ਦੀ ਚੌਥੀ ਅਨੁਸੂਚੀ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।  ਇਨ੍ਹਾਂ ਵਿਅਕਤੀਆਂ ਦਾ ਬਿਓਰਾ ਇਸ ਪ੍ਰਕਾਰ ਹੈ:

 

1. ਵਧਾਵਾ ਸਿੰਘ ਬੱਬਰ:  ਪਾਕਿਸਤਾਨ ਅਧਾਰਿਤ ਆਤੰਕਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲਦਾ ਪ੍ਰਮੁੱਖ।

2. ਲਖਬੀਰ ਸਿੰਘ:  ਪਾਕਿਸਤਾਨ ਅਧਾਰਿਤ ਆਤੰਕਵਾਦੀ ਸੰਗਠਨ ਇੰਟਰਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨਦਾ ਪ੍ਰਮੁੱਖ।

3. ਰਣਜੀਤ ਸਿੰਘ:  ਪਾਕਿਸਤਾਨ ਅਧਾਰਿਤ ਆਤੰਕਵਾਦੀ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸਦਾ ਪ੍ਰਮੁੱਖ।

4. ਪਰਮਜੀਤ ਸਿੰਘ:  ਪਾਕਿਸਤਾਨ ਅਧਾਰਿਤ ਆਤੰਕਵਾਦੀ ਸੰਗਠਨ ਖਾਲਿਸਤਾਨ ਕਮਾਂਡੋ ਫੋਰਸਦਾ ਪ੍ਰਮੁੱਖ।

 

5. ਭੂਪਿੰਦਰ ਸਿੰਘ ਭਿੰਦਾ:  ਜਰਮਨੀ ਵਿੱਚ ਰਹਿਣ ਵਾਲਾ ਆਤੰਕਵਾਦੀ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸਦਾ ਪ੍ਰਮੁੱਖ ਮੈਂਬਰ।

6. ਗੁਰਮੀਤ ਸਿੰਘ ਬੱਗਾ:  ਜਰਮਨੀ ਵਿੱਚ ਰਹਿਣ ਵਾਲਾ ਆਤੰਕਵਾਦੀ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸਦਾ ਪ੍ਰਮੁੱਖ ਮੈਂਬਰ।

7. ਗੁਰਪਤਵੰਤ ਸਿੰਘ ਪੰਨੂ:  ਅਮਰੀਕਾ ਵਿੱਚ ਰਹਿਣ ਵਾਲਾ ਗ਼ੈਰਕਾਨੂਨੀ ਸੰਸਥਾ ਸਿੱਖ ਫਾਰ ਜਸਟਿਸਦਾ ਪ੍ਰਮੁੱਖ ਮੈਂਬਰ।

8. ਹਰਦੀਪ ਸਿੰਘ ਨਿੱਜਰ:  ਕੈਨੇਡਾ ਵਿੱਚ ਰਹਿਣ ਵਾਲਾ ਖਾਲਿਸਤਾਨ ਟਾਈਗਰ ਫੋਰਸਦਾ ਪ੍ਰਮੁੱਖ।

9. ਪਰਮਜੀਤ ਸਿੰਘ:  ਯੂਨਾਈਟਿਡ ਕਿੰਗਡਮ ਵਿੱਚ ਰਹਿਣ ਵਾਲਾ ਆਤੰਕਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲਦਾ ਪ੍ਰਮੁੱਖ।

 

ਇਹ ਸਾਰੇ ਵਿਅਕਤੀ ਸੀਮਾ ਪਾਰ ਅਤੇ ਵਿਦੇਸ਼ੀ ਧਰਤੀ ਤੋਂ ਆਤੰਕਵਾਦ ਦੀਆਂ ਕਈ ਘਟਨਾਵਾਂ ਵਿੱਚ ਸ਼ਾਮਲ ਹਨ।  ਇਹ ਆਪਣੀਆਂ ਰਾਸ਼ਟਰ ਵਿਰੋਧੀ ਗਤੀਵਿਧੀਆਂ ਅਤੇ ਖਾਲਿਸਤਾਨ ਮੂਵਮੈਂਟ ਵਿੱਚ ਸ਼ਾਮਲ ਹੋਣ ਅਤੇ ਉਸ ਦੇ ਸਮਰਥਨ  ਦੇ ਜ਼ਰੀਏ ਪੰਜਾਬ ਵਿੱਚ ਆਤੰਕਵਾਦ ਨੂੰ ਪੁਨਰਜੀਵਿਤ ਕਰਨ ਦੀ ਕੋਸ਼ਿਸ਼ ਕਰਕੇ ਆਪਣੇ ਨਾਪਾਕ ਯਤਨਾਂ ਨਾਲ ਲਗਾਤਾਰ ਦੇਸ਼ ਨੂੰ ਅਸਥਿਰ ਕਰਨ ਦਾ ਯਤਨ ਕਰ ਚੁੱਕੇ ਹਨ।

 

 

*****

 

ਐੱਨਡਬਲਿਊ/ਏਡੀ



(Release ID: 1635808) Visitor Counter : 286