ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਮੋਟਰ ਦੁਰਘਾਟਨਾ ਦੇ ਪੀੜਤਾਂ ਦਾ ਨਕਦ ਰਹਿਤ ਇਲਾਜ ਸ਼ੁਰੂ ਕਰਨ ਦੀ ਯੋਜਨਾ


ਕੰਸੈਪਟ ਨੋਟ ‘ਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿਚਾਰ ਮੰਗੇ ਗਏ

ਭੁਗਤਾਨ ਸਮਰੱਥਾ ਚਾਹੇ ਜੋ ਹੋਵੇ, ਸਾਰਿਆਂ ਨੂੰ ਗੁਣਵੱਤਾਪੂਰਨ ਦੇਖਭਾਲ਼ ਸੁਵਿਧਾ ਉਪਲੱਬਧ ਕਰਵਾਉਣ ਲਈ ਯੋਜਨਾ ਦੀ ਰੂਪ ਰੇਖਾ ਬਣਾਈ ਗਈ

Posted On: 01 JUL 2020 2:05PM by PIB Chandigarh

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ ਨੇ ਮੋਟਰ ਦੁਰਘਟਨਾ ਪੀੜਤਾਂ ਦਾ ਨਕਦ ਰਹਿਤ ਇਲਾਜ ਸ਼ੁਰੂ ਕਰਨ ਦੀ ਯੋਜਨਾ ਨੂੰ ਲਾਗੂਕਰਨ ਲਈ ਇੱਕ ਖਾਕਾ ਤਿਆਰ ਕੀਤਾ ਹੈਜਿਹਾ ਕਿ ਮੋਟਰ ਵਾਹਨ ਐਕਟ 2019 ਦੇ ਤਹਿਤ ਸੁਵਿਚਾਰਿਤ ਹੈ। ਇਸ ਵਿੱਚ ਬੇਹੱਦ ਮਹੱਤਵਪੂਰਨ ਸਮੇਂ  (ਗੋਲਡਨ ਆਵਰ)   ਦੇ ਦੌਰਾਨ ਪੀੜਤਾਂ ਦਾ ਇਲਾਜ ਸ਼ਾਮਲ ਹੈ।

 

ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪ੍ਰਿੰਸੀਪਲ ਸਕੱਤਰਾਂ ਅਤੇ ਟ੍ਰਾਂਸਪੋਰਟ  ਦੇ ਇੰਚਾਰਜ ਸਕੱਤਰਾਂ ਨੂੰ ਇਸ ਮਹੀਨੇ ਦੀ 10 ਤਰੀਕ ਤੱਕ ਸਕੀਮ  ਦੇ ਕੰਸੈਪਟ ਨੋਟ ਤੇ ਉਨ੍ਹਾਂ  ਦੇ  ਵਿਚਾਰ ਮੰਗਦੇ ਹੋਏ ਇੱਕ ਪੱਤਰ ਲਿਖਿਆ ਹੈ।  ਇਸ ਸਕੀਮ ਵਿੱਚ ਮੋਟਰ ਵਾਹਨ ਦੁਰਘਟਨਾ ਫੰਡ ਦੀ ਸਿਰਜਣਾ ਵੀ ਸ਼ਾਮਲ ਹੈ।

 

ਪੀਐੱਮ-ਜੇਏਵਾਈ ਦੀ ਨੋਡਲ ਏਜੰਸੀ ਹੋਣ ਅਤੇ 21, 000 ਹਸਪਤਾਲਾਂ  ਦੇ ਨਾਲ ਦੇਸ਼ ਭਰ ਵਿੱਚ ਇਸ ਦੀ ਉਪਸਥਿਤੀ ਹੋਣ  ਦੇ ਕਾਰਨ ਨੈਸ਼ਨਲ ਹੈਲਥ ਅਥਾਰਿਟੀ ਨੂੰ ਇਸ ਸਕੀਮ ਨੂੰ ਲਾਗੂਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ।

 

ਇਸ ਸਕੀਮ ਵਿੱਚ ਦੇਸ਼ ਵਿੱਚ ਸਾਰੇ ਯੂਜ਼ਰਾਂ ਨੂੰ ਲਾਜ਼ਮੀ ਬੀਮਾ ਕਵਰ ਉਪਲੱਬਧ ਕਰਵਾਉਣ ਦੀ ਪਰਿਕਲਪਨਾ ਕੀਤੀ ਗਈ ਹੈ।  ਫੰਡ ਦੀ ਵਰਤੋਂ ਸੜਕ ਦੁਰਘਟਨਾ  ਦੇ ਪੀੜਤਾਂ ਦੇ ਇਲਾਜ ਲਈ ਅਤੇ ਦੁਰਘਟਨਾ ਵਿੱਚ ਜਾਨ ਗੁਆ ਚੁੱਕੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਜਾਂ ਜਖ਼ਮੀਆਂ ਦੇ ਮੁਆਵਜ਼ਾ ਦੇ ਭੁਗਤਾਨ ਲਈ ਕੀਤਾ ਜਾਵੇਗਾ।  ਸਕੀਮ  ਦੇ ਪ੍ਰਸਤਾਵਿਤ ਤੌਰ-ਤਰੀਕਿਆਂ ਦੀ ਰੂਪ ਰੇਖਾ ਇਸ ਪ੍ਰਕਾਰ ਬਣਾਈ ਗਈ ਹੈ ਕਿ ਉਨ੍ਹਾਂ ਦੀ ਭੁਗਤਾਨ ਸਮਰੱਥਾ ਚਾਹੇ ਜੋ ਵੀ ਹੋਵੇਸਾਰੇ ਵਿਅਕਤੀਆਂ ਨੂੰ ਠੀਕ ਸਮੇਂ ਤੇ ਗੁਣਵੱਤਾਪੂਰਨ ਦੇਖਭਾਲ਼ ਸੁਵਿਧਾ ਉਪਲੱਬਧ ਕਰਵਾਈ ਜਾਵੇਗੀ।

 

***

 

ਆਰਸੀਜੇ/ਐੱਮਐੱਸ



(Release ID: 1635805) Visitor Counter : 181