ਵਿੱਤ ਮੰਤਰਾਲਾ
ਵਿੱਤ ਮੰਤਰੀ : ਈਜ਼ ਆਵ੍ ਡੂਇੰਗ ਬਿਜ਼ਨਸ ਲਈ ਜੀਐੱਸਟੀ ਟੈਕਸ ਪ੍ਰਸ਼ਾਸਨ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਕਰੋ
Posted On:
01 JUL 2020 7:34PM by PIB Chandigarh
ਜੀਐੱਸਟੀ ਦਿਵਸ, 2020 ਜਾਂ ਜੀਐੱਸਟੀ ਦੀ ਤੀਜੀ ਵਰ੍ਹੇਗੰਢ 01 ਜੁਲਾਈ, 2020 ਨੂੰਭਾਰਤ ਭਰ ਵਿੱਚ ਸੀਬੀਆਈਸੀ ਅਤੇ ਉਸਦੇ ਖੇਤਰੀ ਦਫ਼ਤਰਾਂ ਵੱਲੋਂ ਮਨਾਈ ਗਈ। ਆਤਮਨਿਰਭਰਭਾਰਤ ਬਣਾਉਣ ਅਤੇ ਵੰਨ ਨੇਸ਼ਨ ਵੰਨ ਟੈਕਸ ਵਨ ਮਾਰਕਿਟ ਦੇ ਆਦਰਸ਼ ਵਾਕ ਨੂੰ ਅੱਗੇ ਵਧਾਉਣ ਲਈਜੀਐੱਸਟੀ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕੋਵਿਡਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਹਿਤਧਾਰਕਾਂ ਨਾਲ ਇਸ ਦਿਨ ਨੂੰ ਮਨਾਉਣ ਲਈਜ਼ਿਆਦਾਤਰ ਗੱਲਬਾਤ ਡਿਜੀਟਲ ਪਲੈਟਫਾਰਮ ’ਤੇ ਵਰਚੁਅਲ ਮੋਡ ਵਿੱਚ ਕੀਤੀ ਗਈ।
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇਜੀਐੱਸਟੀ ਦਿਵਸ, 2020 ’ਤੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਜੀਐੱਸਟੀ ਨੇ ਹਿਤਧਾਰਕਾਂਤੋਂ ਮਿਲੀ ਪ੍ਰਤੀਕਿਰਿਆ ਦੇ ਅਧਾਰ ’ਤੇ ਜੀਐੱਸਟੀ ਟੈਕਸ ਪ੍ਰਸ਼ਾਸਨ ਨੂੰ ਸਰਲ ਬਣਾਉਣਵਿੱਚ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ। ਹਾਲਾਂਕਿ ਟੈਕਸ ਅਨੁਪਾਲਣ ਨੂੰ ਅਸਾਨ ਬਣਾਉਣ ਲਈਜ਼ਿਆਦਾ ਕੋਸ਼ਿਸ਼ਾਂ ਦੀ ਲੋੜ ਹੈ। ਵਿੱਤ ਮੰਤਰੀ ਦੇ ਸੰਦੇਸ਼ ਦੇ ਮੁੱਖ ਬਿੰਦੂ ਹਨ :
· ਆਤਮਨਿਰਭਰ ਭਾਰਤ ਲਈ ਮਾਣਯੋਗ ਪ੍ਰਧਾਨ ਮੰਤਰੀ ਦੇ ਸੱਦੇ ’ਤੇ ਧਿਆਨ ਕੇਂਦਰਿਤ ਕਰੋ।
· ਕਰਦਾਤਿਆਂ ਲਈ ਈਜ਼ ਆਵ੍ ਡੂਇੰਗ ਬਿਜ਼ਨਸ ਲਈ ਟੈਕਸ ਪ੍ਰਸ਼ਾਸਨ ਨੂੰ ਸਰਲਬਣਾਉਣਾ ਯਕੀਨੀ ਕਰੋ।
· ਵਪਾਰਕ ਸਮੁਦਾਏ ਸਾਹਮਣੇ ਆਉਣ ਵਾਲੀਆਂ ਮੁਸ਼ਕਲਾਂ ਨੂੰ ਜਾਣੋ ਅਤੇ ਉਨ੍ਹਾਂਨੂੰ ਸਰਗਰਮੀ ਨਾਲ ਹੱਲ ਕਰੋ।
ਵਿੱਤ ਮੰਤਰੀ ਨੇ ਕੋਵਿਡ 19 ਦੇ ਇਸ ਸੰਕਟਮਈ ਸਮੇਂ ਦੌਰਾਨ ਉਨ੍ਹਾਂ ਵੱਲੋਂ ਕੀਤੇ ਗਏਸ਼ਲਾਘਾਯੋਗ ਕਾਰਜਾਂ ਲਈ ਸੀਬੀਆਈ ਦੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਅਤੇ ਕਰਦਾਤਿਆਂ ਦੀਮਦਦ ਲਈ ਉਹ ਅੱਗੇ ਆਏ। ਉਨ੍ਹਾਂ ਨੇ ਇਸ ਅਰਸੇ ਦੌਰਾਨ ਟੈਕਸ ਭੁਗਤਾਨ ਕਰਨ ਵਾਲਿਆਂ ਦੇਨਕਦ ਪ੍ਰਵਾਹ ਨੂੰ ਅਸਾਨ ਕਰਨ ਲਈ ਵੰਡੇ ਗਏ ਰਿਫੰਡ ਦੀ ਰਿਕਾਰਡ ਮਾਤਰਾ ਦੀ ਸ਼ਲਾਘਾ
ਕੀਤੀ।
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇਆਪਣੇ ਸੰਦੇਸ਼ ਵਿੱਚ ਕਿਹਾ ਕਿ ਰਿਟਰਨ ਫਾਈਲਿੰਗ ਪ੍ਰਕਿਰਿਆ ਨੂੰ ਸੌਖਾ ਬਣਾਉਣ ਦੀ ਜ਼ਰੂਰਤਹੈ ਅਤੇ ਰਿਟਰਨ ਦੀ ਪ੍ਰਕਿਰਿਆ ਅਤੇ ਇਨਪੁੱਟ ਟੈਕਸ ਕ੍ਰੈਡਿਟ ਨੂੰ ਹੋਰ ਤੇਜ਼ ਕਰਨ ਦੀਜ਼ਰੂਰਤ ਹੈ। ਸ਼੍ਰੀ ਠਾਕੁਰ ਨੇ ਲੌਕਡਾਊਨ ਦੌਰਾਨ ਸੀਬੀਆਈਸੀ ਅਧਿਕਾਰੀਆਂ ਦੀ ਸਖ਼ਤ ਮਿਹਨਤਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਈਟੀ ਪਲੈਟਫਾਰਮਾਂ ਦੇ ਕੁਸ਼ਲ ਉਪਯੋਗ ਨੇ ਰਿਮੋਟਅਕਸੈੱਸ ਰਾਹੀਂ ਜੀਐੱਸਟੀ ਰਿਫੰਡ ਦੀ ਪ੍ਰਕਿਰਿਆ ਕੀਤੀ ਜਿਸ ਨਾਲ ਕਰਦਾਤਿਆਂ ਨੂੰ ਬਹੁਤਤਰਲਤਾ ਪ੍ਰਦਾਨ ਕੀਤੀ ਗਈ। ਕੋਵਿਡ 19 ਦੌਰਾਨ ਸੰਕਟ ਵਿੱਚ ਮਦਦ ਕਰਨ ਵਾਲੇ ਸੀਬੀਆਈਸੀਦੇ ਖੇਤਰੀ ਅਧਿਕਾਰੀਆਂ ਵੱਲੋਂ ਕੀਤੀਆਂ ਗਈਆਂ ਸਮਾਜਿਕ ਗਤੀਵਿਧੀਆਂ ਦੀ ਵੀ ਸ਼ਲਾਘਾ ਕੀਤੀਗਈ।
ਸੀਬੀਆਈਸੀ ਦੇ ਚੇਅਰਮੈਨ ਸ਼੍ਰੀ ਐੱਮ. ਅਜੀਤ ਕੁਮਾਰ ਨੇ ਵਰਚੁਅਲ ਵਿਭਾਗੀ ਜੀਐੱਸਟੀ ਦਿਵਸਪ੍ਰੋਗਰਾਮ ਵਿੱਚ ਕਰਦਾਤਿਆਂ ਦੀ ਸਹਾਇਤਾ ਕਰਨ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਹੱਲਕਰਨ ਲਈ ਉਨ੍ਹਾਂ ਤੱਕ ਪਹੁੰਚਣ ’ਤੇ ਜ਼ੋਰ ਦਿੱਤਾ। ਸੰਖੇਪ ਵਿੱਚ ਉਨ੍ਹਾਂ ਨੇ ਵਿੱਤਮੰਤਰੀ ਦੇ ਕਾਰੋਬਾਰ ਕਰਨਾ ਅਸਾਨ ਕਰਨ ਦੇ ਸੰਦੇਸ਼ ਦਾ ਸਹੀ ਅਰਥਾਂ ਵਿੱਚ ਸਨਮਾਨ ਕਰਨ ਦਾ
ਸੱਦਾ ਦਿੱਤਾ।
*****
ਆਰਐੱਮ/ਕੇਐੱਮਐੱਨ
(Release ID: 1635799)
Visitor Counter : 188