ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਝਾਰਖੰਡ ਦੀਆਂ ਸਹੀਆ ਵਰਕਰਾਂ: ਹਰ ਜਗ੍ਹਾ ਕਮਿਊਨਿਟੀ ਹੈਲਥ ਵਰਕਰਾਂ ਲਈ ਇੱਕ ਪ੍ਰੇਰਣਾ

ਕੋਵਿਡ-19 ਦੇ ਉੱਚ ਜੋਖ਼ਮ ਵਾਲੀ ਅਬਾਦੀ ਦੀ ਪਹਿਚਾਣ ਕਰਨ ਲਈ ਵਿਆਪਕ ਜਨ ਸਿਹਤ ਸਰਵੇਖਣ ਵਿੱਚ ਲਗਭਗ 42,000 ਸਹੀਆ ਵਰਕਰਾਂ ਨੇ ਹਿੱਸਾ ਲਿਆ

Posted On: 01 JUL 2020 12:33PM by PIB Chandigarh

ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ਦੇ ਤੇਲੋ ਪਿੰਡ ਦੀ ਕਮਰੂਨਿਸ਼ਾ ਅਤੇ ਉਸਦਾ ਪਤੀ ਨੂਰ ਮੁਹੰਮਦ ਜਮਾਤ ਵਿਚ ਹਿੱਸਾ ਲੈਣ ਤੋਂ ਬਾਅਦ 13 ਮਾਰਚ, 2020 ਨੂੰ  ਵਾਪਸ ਘਰ ਪਰਤੇ। ਉਨ੍ਹਾਂ ਦਾ ਹਵਾਈ ਅੱਡੇ 'ਤੇ ਕੋਵਿਡ -19  ਟੈਸਟ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਿੰਡ ਵਿੱਚ ਘਰ ʼਚ ਹੀ ਕੁਆਰੰਟੀਨ ਦੀ ਸਲਾਹ ਦਿੱਤੀ ਗਈ। ਪਿੰਡ ਦੀ ਅਧਿਕਾਰਿਤ  ਸਮਾਜਿਕ ਸਿਹਤ ਕਾਰਜ-ਕਰਤਾ (ਆਸ਼ਾ), ਜਿਸ ਨੂੰ ਸਹੀਆ, ਰੀਨਾ ਦੇਵੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੇ ਘਰੇਲੂ ਸਰਵੇਖਣ ਦੌਰਾਨ ਇਹ ਜਾਣਕਾਰੀ ਪ੍ਰਾਪਤ ਕੀਤੀ।

ਉਸਨੇ ਤੁਰੰਤ ਬਲਾਕ ਦੇ  ਮੈਡੀਕਲ ਅਫ਼ਸਰ ਇਨ-ਚਾਰਜ ਨੂੰ ਸੂਚਿਤ ਕੀਤਾ, ਅਤੇ ਜੋੜੇ ਨੂੰ ਨਿਯਮਾਂ ਅਨੁਸਾਰ ਘਰ ਹੀ ਕੁਆਰੰਟੀਨ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਅਤੇ ਉਨ੍ਹਾਂ ਦੀ ਸਿਹਤ ਦੀ ਸਥਿਤੀ ਅਤੇ ਸਿਹਤ ਸੰਭਾਲ਼ ਦੀਆਂ ਜ਼ਰੂਰਤਾਂ ਬਾਰੇ ਬਾਕਾਇਦਾ ਧਿਆਨ ਰੱਖਿਆ। ਕਮਰੂਨਿਸ਼ਾ ਦਾ  ਟੈਸਟ ਪਾਜ਼ਿਟਿਵ ਆਇਆ ਅਤੇ ਉਸਨੂੰ ਤੁਰੰਤ ਬੋਕਾਰੋ ਜਨਰਲ ਹਸਪਤਾਲ ਵਿੱਚ ਕੁਆਰੰਟੀਨ ਕਰ ਦਿੱਤਾ ਗਿਆ। ਸਹੀਆ, ਰੀਨਾ ਦੇਵੀ ਨੇ ਅਗਲੇ ਦਿਨ ਉਨ੍ਹਾਂ ਦੇ ਘਰ ਭੇਜਣ ਲਈ ਇੱਕ ਮੈਡੀਕਲ ਟੀਮ ਨਾਲ ਤਾਲਮੇਲ ਕੀਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਘਰ ਵਿੱਚ ਕੁਆਰੰਟੀਨ ਕਰਨ ਵਿੱਚ ਸਹਾਇਤਾ ਕੀਤੀ। ਉਸ ਨੇ ਪੂਰੀ ਸਰਗਰਮੀ ਨਾਲ ਜੋੜੇ ਦੀ ਦੇਖਭਾਲ਼ ਕਰਨੀ ਜਾਰੀ ਰੱਖੀ ਅਤੇ ਕੋਵਿਡ -19 ਦੀ ਰੋਕਥਾਮ ਲਈ ਪਰਿਵਾਰ ਅਤੇ ਕਮਿਊਨਿਟੀ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ  ਮਹੱਤਵਪੂਰਨ ਭੂਮਿਕਾ ਨਿਭਾਈ। ਰੀਨਾ ਦੇਵੀ ਦੁਆਰਾ ਸਮੇਂ ਸਿਰ ਕਾਰਵਾਈ ਅਤੇ ਨਿਰੰਤਰ ਯਤਨ ਕਰਨ ਨਾਲ ਪਰਿਵਾਰ ਅਤੇ ਭਾਈਚਾਰੇ ਦੇ ਦੂਜੇ ਮੈਂਬਰਾਂ ਵਿੱਚ ਸੰਕ੍ਰਮਣ ਦੇ ਫੈਲਾਅ ਨੂੰ ਰੋਕਣ ਵਿੱਚ ਸਹਾਇਤਾ ਮਿਲੀ।

ਝਾਰਖੰਡ ਵਿੱਚ ਆਸ਼ਾ ਵਰਕਰ ਜਿਨ੍ਹਾਂ  ਨੂੰ  "ਸਹੀਆ" ਵਜੋਂ ਜਾਣਿਆ ਜਾਂਦਾ ਹੈ, ਆਖ਼ਰੀ ਮੀਲ ਤੱਕ, ਖ਼ਾਸ ਕਰਕੇ ਕਬਾਇਲੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਹਾਇਤਾ ਕਰ ਰਹੀਆਂ ਹਨ। ਰਾਜ ਵਿੱਚ ਲਗਭਗ 42,000 ਸਹੀਆ ਵਰਕਰਾਂ ਹਨ, ਜਿਨ੍ਹਾਂ ਨੂੰ 2260 ਸਹੀਆ ਸਾਥੀਆਂ (ਆਸ਼ਾ ਸਹਾਇਕਾਂ), 582 ਬਲਾਕ ਟ੍ਰੇਨਰ, 24 ਜ਼ਿਲ੍ਹਾ ਕਮਿਊਨਿਟੀ ਨੂੰ ਲਾਮਬੰਦ ਕਰਨ ਵਾਲਿਆਂ ਅਤੇ ਇੱਕ ਰਾਜ ਪੱਧਰੀ ਕਮਿਊਨਿਟੀ ਪ੍ਰਕਿਰਿਆ ਸੰਸਾਧਨ ਕੇਂਦਰ ਦਾ ਸਮਰਥਨ ਪ੍ਰਾਪਤ ਹੈ। ਪ੍ਰੋਗਰਾਮ ਦੇ ਲਾਂਚ ਹੋਣ ਦੇ ਸਮੇਂ ਤੋਂ ਹੀ ਸਹੀਆ ਵਰਕਰਾਂ ਨੂੰ ਸਿਹਤ ਦੇਖਭਾਲ਼, ਇੱਥੋਂ ਤੱਕ ਕਿ ਦੂਰ ਦੁਰਾਡੇ ਦੇ ਆਦਿਵਾਸੀ ਖੇਤਰਾਂ ਤੱਕ ਪਹੁੰਚ ਨੂੰ ਸਮਰੱਥ ਬਣਾਉਣ ਵਿੱਚ ਉਨ੍ਹਾਂ ਦੀਪ੍ਰਤੀਬੱਧਤਾ ਅਤੇ ਏਜੰਸੀ ਕਰਕੇ ਵਿਆਪਕ ਪੱਧਰ ʼਤੇ ਸਵੀਕਾਰਿਆ ਗਿਆ ਹੈ।

ਮਾਰਚ 2020 ਤੋਂ ਹੀ ਸਹੀਆ ਵਰਕਰਾਂ ਕੋਵਿਡ -19 ਨਾਲ ਸਬੰਧਿਤ ਵੱਖ-ਵੱਖ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਵਿੱਚ ਕੋਵਿਡ -19 ਦੇ ਰੋਕਥਾਮ ਉਪਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਜਿਵੇਂ ਕਿ ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਹੱਥ ਧੋਣਾ, ਜਨਤਕ ਥਾਵਾਂ ʼਤੇ ਜਾਂਦੇ ਸਮੇਂ ਮਾਸਕ / ਫੇਸ ਕਵਰ ਦੀ ਵਰਤੋਂ , ਖੰਘ ਅਤੇ ਨਿੱਛ ਮਾਰਦੇ ਸਮੇਂ, ਉਚਿਤ ਸ਼ਿਸ਼ਟਾਚਾਰ ਦਾ ਪਾਲਣ ਕਰਨਾ ਆਦਿ ਸ਼ਾਮਲ ਹੈ। ਉਹ ਸੰਪਰਕ ਟਰੇਸਿੰਗ, ਲਾਈਨ ਲਿਸਟਿੰਗ ਅਤੇ ਕੋਵਿਡ -19 ਕੇਸਾਂ ʼਤੇ ਨਿਗਰਾਨੀ ਰੱਖਣ ਦਾ ਵੀ ਕੰਮ ਕਰਦੀਆਂ ਹਨ।

ਝਾਰਖੰਡ ਨੇ ਕੋਵਿਡ -19 ਲਈ  ਉੱਚ ਜੋਖਮ ਵਾਲੀ ਅਬਾਦੀ ਦੀ ਪਹਿਚਾਣ ਕਰਨ ਵਾਸਤੇ 18 ਤੋਂ 25 ਜੂਨ ਤੱਕ  ਜਨਤਕ ਸਿਹਤ ਸਰਵੇਖਣ (ਆਈਪੀਐੱਚਐੱਸ) ਲਾਂਚ ਕੀਤਾ। ਆਈਪੀਐੱਚਐੱਸ ਹਫ਼ਤੇ ਦੇ ਪਹਿਲੇ ਦਿਨ, ਖੇਤਰੀ ਪੱਧਰ ਦੀਆਂ ਗਤੀਵਿਧੀਆਂ ਦੀ ਯੋਜਨਾਬੰਦੀ ਲਈ ਗ੍ਰਾਮ ਪੱਧਰ ਅਤੇ ਸ਼ਹਿਰਾਂ ਵਿੱਚ ਕਮਿਊਨਿਟੀ ਮੀਟਿੰਗਾਂ ਹੋਈਆਂ। ਇਸ ਤੋਂ ਬਾਅਦ ਲਗਾਤਾਰ ਤਿੰਨ ਦਿਨਾਂ ਤੱਕ, ਹਾਊਸ-ਟੂ-ਹਾਊਸ ਸਰਵੇਖਣ ਕੀਤਾ ਗਿਆ। ਇਸ ਸਰਵੇਖਣ ਵਿੱਚ ਲਗਭਗ 42,000 ਸਹੀਆਂ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਸਥਾਨਕ ਉੱਚ ਜੋਖਮ ਵਾਲੀ ਅਬਾਦੀ ਦੀ ਪਹਿਚਾਣ ਕਰਨ ਲਈ ਹਜ਼ਾਰਾਂ ਘਰਾਂ ਦਾ ਸਰਵੇਖਣ ਕੀਤਾ। ਇਸ ਦੌਰਾਨ ਲੋਕਾਂ ਵਿੱਚ ਇਨਫਲੂਐਨਜ਼ਾ ਵਰਗੇ ਸੰਕ੍ਰਮਣ(ਆਈਐੱਲਆਈ) / ਗੰਭੀਰ ਤੀਬਰ ਸਾਹ ਦੀ ਬੀਮਾਰੀ (ਐੱਸਆਰਆਈ) ਦੇ ਲੱਛਣਾਂ, 40 ਸਾਲਾਂ ਤੋਂ ਵੱਧ ਉਮਰ ਵਾਲਿਆਂ ਵਿੱਚ ਸਹਿ-ਰੋਗ ਸਥਿਤੀਆਂ, ਨਿਯਮਤ ਟੀਕਾਕਰਨ ਤੋਂ ਖੁੰਝ ਜਾਣ ਵਾਲੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ  ਗਰਭ ਅਵਸਥਾ ਦੌਰਾਨ ਚੈੱਕ ਅੱਪ ਤੋਂ ਖੁੰਝ ਗਈਆਂ  ਗਰਭਵਤੀ ਮਹਿਲਾਵਾਂ ਦਾ ਪਤਾ ਲਗਾਇਆ ਗਿਆ। ਆਈਐੱਲਆਈ / ਐੱਸਏਆਰਆਈ ਦੇ ਲੱਛਣਾਂ ਵਾਲੇ ਵਿਅਕਤੀਆਂ ਦੀ  ਤੁਰੰਤ ਜਾਂਚ ਨੂੰ ਸੁਨਿਸ਼ਚਿਤ ਕੀਤਾ ਗਿਆ ਸੀ। ਉੱਚ ਜੋਖ਼ਮ ਵਾਲੇ ਵਿਅਕਤੀਆਂ ਦੇ ਵੇਰਵੇ ਸਰਗਰਮ ਫੌਲੋ-ਅਪ ਲਈ ਲਿੰਕਡ ਸਬ ਸੈਂਟਰ ਅਤੇ ਬਲਾਕ / ਜ਼ਿਲ੍ਹਾ ਸਿਹਤ ਟੀਮਾਂ ਨਾਲ ਸਾਂਝੇ ਕੀਤੇ ਜਾਂਦੇ ਹਨ

ਸਰਵੇਖਣ ਦੌਰਾਨ, ਸਹੀਆ ਵਰਕਰਾਂ ਨੇ ਕਈ ਕੰਮ ਕੀਤੇ (ਜਿਵੇਂ ਕਿ ਏਐੱਨਸੀ / ਪੀਐੱਨਸੀ ਦੇ ਲਈ ਕਾਊਂਸਲਿੰਗ, ਘਰ ਵਿੱਚ ਨਵੇਂ ਜਨਮੇ ਬੱਚੇ ਦੀ ਦੇਖਭਾਲ਼, ਛੋਟੇ ਬੱਚੇ ਦੀ ਘਰ-ਅਧਾਰਤ ਦੇਖਭਾਲ਼, ਗੰਭੀਰ ਬਿਮਾਰੀਆਂ ਦੇ ਇਲਾਜ ਦੀ ਲਗਾਤਾਰ ਨਿਗਰਾਨੀ)ਅਤੇ ਸਹੀਆ ਵਰਕਰਾਂ ਦੇ ਸਹਿਯੋਗ ਦੇ ਕਾਰਨ ਵੱਖੋ ਵੱਖਰੀਆਂ ਗਤੀਵਿਧੀਆਂ ਲਈ ਇੱਕ ਹੀ ਘਰ ਵਿੱਚ ਕਈ ਵਾਰੀ ਜਾਣ ਦੀ ਜ਼ਰੂਰਤ ਘੱਟ ਹੋਈ।

ਝਾਰਖੰਡ ਦੀਆਂ ਆਸ਼ਾ  ਜਾਂ ਸਹੀਆ ਵਰਕਰਾਂ, ਜਿਨ੍ਹਾਂ ਨੇ ਜੱਚਾ, ਨਵਜੰਮੇ ਸ਼ਿਸ਼ੂ ਅਤੇ ਬੱਚਿਆਂ ਦੀ ਸਿਹਤ ਸੰਭਾਲ਼  ਵਿੱਚ ਆਪਣੀ ਪ੍ਰਤੀਬੱਧਤਾ ਦਾ ਪ੍ਰਦਰਸ਼ਨ ਕੀਤਾ ਹੈ, ਇਸ ਮੌਕੇ ਕੋਵਿਡ 19 ਨਾਲ ਸਬੰਧਿਤ ਗਤੀਵਿਧੀਆਂ  ਵਿੱਚ ਵੀ ਸਹਾਇਤਾ ਕਰਨ ਲਈ ਡਟ ਗਈਆਂ ਹਨ।

ਝਾਰਖੰਡ ਤੋਂ ਝਲਕੀਆਂ: ਸਹੀਆ ਕਮਿਊਨਿਟੀ ਸਿਹਤ ਸੇਵਾਵਾਂ ਵਿੱਚ ਰੁਝੀਆਂ ਹੋਈਆਂ ਸਹੀਆ ਵਰਕਰਾਂ

                                                               

****

 

ਐੱਮਵੀ/ਐੱਸਜੀ



(Release ID: 1635779) Visitor Counter : 203