ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ
ਬਾਂਸ ਸੈਕਟਰ ਉੱਤਰ-ਪੂਰਬ ਖੇਤਰ ਵਿੱਚ ‘ਵੋਕਲ ਫਾਰ ਲੋਕਲ’ ਮੰਤਰ ਨੂੰ ਅਪਣਾਉਂਦੇ ਹੋਏ ਆਤਮਨਿਰਭਰ ਭਾਰਤ ਅਭਿਯਾਨ ਨੂੰ ਹੁਲਾਰਾ ਦੇਵੇਗਾ : ਡਾ . ਜਿਤੇਂਦਰ ਸਿੰਘ
ਉੱਤਰ-ਪੂਰਬ ਖੇਤਰ ਵਿਕਾਸ ਮੰਤਰਾਲਾ ਨੇ ਆਪਣੇ ਮਜ਼ਬੂਤ ਈ-ਦਫ਼ਤਰ ਨੈੱਟਵਰਕ ਜ਼ਰੀਏ ਮਹਾਮਾਰੀ ਦੇ ਦੌਰਾਨ 100 ਪ੍ਰਤੀਸ਼ਤ ਕਾਰਜ ਉਤਪਾਦਨ ਅਰਜਿਤ ਕੀਤਾ
ਉੱਤਰ-ਪੂਰਬ ਖੇਤਰ ਵਿਕਾਸ ਮੰਤਰਾਲਾ ਪੂਰੇ ਉੱਤਰ-ਪੂਰਬ ਖੇਤਰ ਵਿੱਚ ਅਬਾਧਿਤ ਹਾਈ-ਸਪੀਡ ਨੈੱਟ ਸੁਵਿਧਾ ਦੇ ਸੰਵਰਧਨ ਲਈ ਦੂਰਸੰਚਾਰ ਵਿਭਾਗ ਦੇ ਨਾਲ ਤਾਲਮੇਲ ਕਰੇਗਾ
ਐੱਨਈਡੀਐੱਫਆਈ ਸਥਾਨਕ ਪ੍ਰਤਿਭਾ ਨੂੰ ਹੁਲਾਰਾ ਦੇਣ ਦੇ ਜ਼ਰੀਏ ਉੱਤਰ-ਪੂਰਬ ਖੇਤਰ ਲਈ ਸਟਾਰਟ ਅਪਸ ਨੂੰ ਪ੍ਰੋਤਸਾਹਿਤ ਕਰੇਗਾ
Posted On:
30 JUN 2020 5:00PM by PIB Chandigarh
ਕੇਂਦਰੀ ਉੱਤਰ-ਪੂਰਬ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਬਾਂਸ ਸੈਕਟਰ ਉੱਤਰ-ਪੂਰਬ ਖੇਤਰ ਵਿੱਚ ਆਤਮਨਿਰਭਰ ਭਾਰਤ ਅਭਿਯਾਨ ਨੂੰ ਹੁਲਾਰਾ ਦੇਵੇਗਾ ਅਤੇ ਇਹ ਨਹੀਂ ਕੇਵਲ ਭਾਰਤ ਲਈ ਬਲਕਿ ਕੁੱਲ ਉਪਮਹਾਦੀਪ ਲਈ ਵਪਾਰ ਦਾ ਇੱਕ ਮਹੱਤਵਪੂਰਨ ਮਾਧਿਅਮ ਬਨਣ ਜਾ ਰਿਹਾ ਹੈ। ਡਾ. ਸਿੰਘ ਨੇ ਵੀਡੀਓ ਕਾਨਫਰੰਸ ਜ਼ਰੀਏ ਇੱਕ ਨਜ਼ਰਸਾਨੀ ਬੈਠਕ ਤੋਂ ਬਾਅਦ ਇਹ ਗੱਲ ਆਖੀ, ਜਿਸ ਵਿੱਚ ਉੱਤਰ-ਪੂਰਬ ਖੇਤਰ ਵਿਕਾਸ ਮੰਤਰਾਲਾ ਅਤੇ ਉੱਤਰ ਪੂਰਬ ਪਰੀਸ਼ਦ (ਐੱਨਈਸੀ), ਸ਼ਿਲੌਂਗ ਦੇ ਸੀਨੀਅਰ ਅਧਿਕਾਰੀਆਂ ਨੇ ਹਿਸਾ ਲਿਆ। ਮੰਤਰੀ ਨੇ ਕਿਹਾ ਕਿ ਬਾਂਸ ਨਾ ਕੇਵਲ ਕੋਵਿਡ ਤੋਂ ਬਾਅਦ ਦੀ ਭਾਰਤ ਦੀ ਮਾਲੀ ਹਾਲਤ ਲਈ ਅਹਿਮ ਹੈ, ਬਲਕਿ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਵੋਕਲ ਫਾਰ ਲੋਕਲ‘ ਐਲਾਨ ਲਈ ਇੱਕ ਨਵੀਂ ਰਫ਼ਤਾਰ ਦੀ ਸ਼ੁਰੂਆਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਜਿਸ ਸੰਵੇਦਨਸ਼ੀਲਤਾ ਦੇ ਨਾਲ ਮੋਦੀ ਸਰਕਾਰ ਬਾਂਸ ਦੇ ਸੰਵਰਧਨ ਦੇ ਮਹੱਤਵ ਨੂੰ ਵੇਖਦੀ ਹੈ, ਇਸ ਤੱਥ ਤੋਂ ਸਪਸ਼ਟ ਹੈ ਕਿ ਲੌਕਡਾਊਨ ਦੀ ਮਿਆਦ ਦੇ ਦੌਰਾਨ ਵੀ ਗ੍ਰਹਿ ਮੰਤਰਾਲੇ ਨੇ 16 ਅਪ੍ਰੈਲ ਨੂੰ ਵੱਖ-ਵੱਖ ਖੇਤਰਾਂ ਵਿੱਚ ਸੀਮਿਤ ਗਤੀਵਿਧੀਆਂ ਨੂੰ ਆਗਿਆ ਦਿੰਦੇ ਸਮੇ ਬਾਂਸ ਸਬੰਧਿਤ ਗਤੀਵਿਧੀਆਂ ਜਿਵੇਂ ਕਿ ਪੌਦਾ ਲਾਉਣਾ, ਪ੍ਰੋਸੈੱਸਿੰਗ ਆਦਿ ਦੇ ਸੰਚਾਲਨ ਦੀ ਆਗਿਆ ਦਿੱਤੀ।

ਡਾ. ਜਿਤੇਂਦਰ ਸਿੰਘ ਨੇ ਇਸ ਸਚਾਈ ਉੱਤੇ ਪੂਰੀ ਤਸੱਲੀ ਜ਼ਾਹਿਰ ਕੀਤੀ ਕਿ ਉੱਤਰ-ਪੂਰਬ ਖੇਤਰ ਵਿਕਾਸ ਮੰਤਰਾਲੇ ਨੇ ਆਪਣੇ ਮਜ਼ਬੂਤ ਈ-ਆਫਿਸ ਨੈੱਟਵਰਕ ਜ਼ਰੀਏ ਕੋਰੋਨਾ ਸੰਕਟ ਦੇ ਦੌਰਾਨ ਵੀ 100 ਪ੍ਰਤੀਸ਼ਤ ਕਾਰਜ ਉਤਪਾਦਨ ਅਰਜਿਤ ਕੀਤਾ ਕਿਉਂਕਿ ਸ਼ਾਇਦ ਇਹ ਪਹਿਲਾ ਮੰਤਰਾਲਾ ਸੀ ਜਿਸ ਨੇ ਮਹਾਮਾਰੀ ਦੇ ਦੇਸ਼ ਵਿੱਚ ਪੈਰ ਪਸਾਰਨ ਤੋਂ ਬਹੁਤ ਪਹਿਲਾਂ ਹੀ ਸ਼ਤ ਪ੍ਰਤੀਸ਼ਤ ਈ-ਆਫਿਸ ਕਾਰਜ ਪ੍ਰਣਾਲੀ ਨੂੰ ਕੰਮ ਨਾਲ ਸਬੰਧਿਤ ਕਰ ਲਿਆ ਸੀ। ਉਨ੍ਹਾਂ ਨੇ ਉੱਤਰ-ਪੂਰਬ ਖੇਤਰ ਵਿਕਾਸ ਮੰਤਰਾਲੇ ਦੀ ਟੀਮ ਨੂੰ 2019-20 ਦੇ ਦੌਰਾਨ 100 ਪ੍ਰਤੀਸ਼ਤ ਖ਼ਰਚ ਅਰਜਿਤ ਕਰਨ ਉੱਤੇ ਵਧਾਈ ਦਿੱਤੀ ਅਤੇ ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਬੁਨਿਆਦੀ ਢਾਂਚਾ ਵਿਕਸਿਤ ਕਰਨ ਵਿੱਚ ਉੱਤਰ-ਪੂਰਬ ਖੇਤਰ ਦੇ ਰਾਜਾਂ ਦੀ ਸਹਾਇਤਾ ਕਰਨ ਅਤੇ ਵੱਖ ਵੱਖ ਮੁੱਦਿਆਂ ਉੱਤੇ ਉੱਤਰ-ਪੂਰਬ ਖੇਤਰ ਦੇ ਰਾਜਾਂ ਅਤੇ ਵੱਖ-ਵੱਖ ਕੇਂਦਰੀ ਮੰਤਰਾਲਿਆਂ/ਵਿਭਾਗ ਦੇ ਵਿੱਚ ਕੋਆਰਡੀਨੇਟਰ ਦੀ ਭੂਮਿਕਾ ਨਿਭਾਉਣ, ਜਿਸ ਦੇ ਲਈ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੁਆਰਾ ਦਖਲ ਦੀ ਲੋੜ ਪੈਂਦੀ, ਲਈ ਮੰਤਰਾਲੇ ਦੀਆਂ ਕੋਸ਼ਸ਼ਾਂ ਦੀ ਪਿੱਠ ਥਾਪੜੀ। ਖੇਤਰ ਦੇ ਸਮੁੱਚੇ ਵਿਕਾਸ ਲਈ ਖਾਸਕਰ ਵਰਤਮਾਨ ਸੰਕਟ ਦੇ ਸਮੇਂ ਜਦੋਂ ਜਿਆਦਤਰ ਗਤੀਵਿਧੀਆਂ ਲਾਈਨ ਮੋਡ ਉੱਤੇ ਸੰਚਾਲਿਤ ਕੀਤੀਆਂ ਜਾ ਰਹੀ ਹਨ ਬੇਰੋਕ ਨੈੱਟ ਸੁਵਿਧਾ ਦੇ ਮਹੱਤਵ ਉੱਤੇ ਜ਼ੋਰ ਦਿੰਦੇ ਹੋਏ ਮੰਤਰੀ ਨੇ ਪੂਰੇ ਪੂਰਬ ਉੱਤਰ ਸੈਕਟਰ ਅਤੇ ਇਸ ਦੇ ਵਿਆਪਕ ਸਮਾਜਿਕ ਆਰਥਿਕ ਵਿਕਾਸ ਲਈ ਬੇਰੋਕ ਹਾਈ-ਸਪੀਡ ਨੈੱਟ ਸੁਵਿਧਾ ਦੇ ਸੰਵਰਧਨ ਲਈ ਅਧਿਕਾਰੀਆਂ ਤੋਂ ਦੂਰਸੰਚਾਰ ਵਿਭਾਗ ਦੇ ਨਾਲ ਤਾਲਮੇਲ ਕਰਨ ਦੀ ਅਪੀਲ ਕੀਤੀ।

ਮੰਤਰੀ ਨੂੰ ਸਥਾਨਕ ਪ੍ਰਤਿਭਾ ਨੂੰ ਹੁਲਾਰਾ ਦੇਣ ਦੇ ਜ਼ਰੀਏ ਬਹੁਤ ਨਵੀਨਤਾਕਾਰੀ ਤਰੀਕੇ ਤੋਂ ਪੂਰਬ ਉੱਤਰ ਖੇਤਰ ਲਈ ਸਟਾਰਟ ਅਪਸ ਨੂੰ ਉਤਸ਼ਾਹਿਤ ਕਰਨ ਵਿੱਚ ਨੌਰਥ ਈਸਟਰਨ ਡਿਵੈਲਪਮੈਂਟ ਫਾਇਨਾਂਸ ਕਾਰਪੋਰੇਸ਼ਨ ਲਿਮਿਟਿਡ (ਐੱਨਈਡੀਐੱਫਆਈ) ਦੁਆਰਾ ਨਿਭਾਈ ਜਾ ਰਹੀ ਭੂਮਿਕਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਨੇ ਸੰਭਾਵੀ ਉੱਦਮੀਆਂ, ਵਿਸ਼ੇਸ਼ ਰੂਪ ਤੋਂ ਐੱਮਐੱਸਐੱਮਈ ਖੇਤਰਾਂ ਨੂੰ ਵੈਂਚਰ ਫੰਡ ਉਪਲੱਬਧ ਕਰਵਾਉਣ ਅਤੇ ਖੇਤਰ ਵਿੱਚ ਮਿੱਤਰ ਦੇਸ਼ਾਂ ਦੁਆਰਾ ਘਰੇਲੂ ਅਤੇ ਵਿਦੇਸ਼ੀ ਨਿਵੇਸ਼ ਨੂੰ ਸੁਗਮ ਬਣਾਉਣ ਦੇ ਜਰਿਏ ਸਥਾਨਕ ਉੱਦਮਸ਼ੀਲਤਾ ਨੂੰ ਵੀ ਉਤਸ਼ਾਹਿਤ ਕੀਤਾ। ਡਾ. ਜਿਤੇਂਦਰ ਸਿੰਘ ਨੇ ਸੀਮਾ ਸੜਕ ਸੰਗਠਨ ਦੇ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਹਰਪਾਲ ਸਿੰਘ ਅਤੇ ਸੀਮਾ ਸੜਕ ਸੰਗਠਨ, ਬੀਆਰਓ ਦੇ ਹੋਰ ਅਧਿਕਾਰੀਆਂ ਦੇ ਨਾਲ ਵੀ ਆਪਸ ਵਿੱਚ ਗੱਲਬਾਤ ਕੀਤੀ ਅਤੇ ਪੂਰਬ ਉੱਤਰ ਖੇਤਰ ਨਾਲ ਸਬੰਧਿਤ ਉਨ੍ਹਾਂ ਦੀ ਚਿੰਤਾਵਾਂ ਹੱਲ ਕੀਤੀਆਂ।

ਉੱਤਰ-ਪੂਰਬ ਖੇਤਰ ਵਿਕਾਸ ਮੰਤਰਾਲੇ ਦੇ ਸਕੱਤਰ, ਡਾ . ਇੰਦਰਜੀਤ ਸਿੰਘ, ਵਿਸ਼ੇਸ਼ ਸਕੱਤਰ ਸ਼੍ਰੀ ਇੰਦੀਵਰ ਪਾਂਡੇ, ਐੱਨਈਸੀ ਦੇ ਸਕੱਤਰ ਸ਼੍ਰੀ ਮੋਸੇਜ ਕੇ. ਚਲਾਈ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਵੀਡੀਓ ਕਾਨਫਰੰਸ ਜ਼ਰੀਏ ਬੈਠਕ ਵਿੱਚ ਹਿੱਸਾ ਲਿਆ।
<><><><><>
ਐੱਸਐੱਨਸੀ/ਐੱਸਐੱਸ
(Release ID: 1635527)