ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਹਵਾਈ ਸਪਰੇਅ ਰਾਹੀਂ ਟਿੱਡੀ ਦਲ ਤੇ ਕੰਟਰੋਲ ਕਰਨ ਲਈ ਹੈਲੀਕੌਪਟਰ ਸੇਵਾ ਨੂੰ ਹਰੀ ਝੰਡੀ ਦਿਖਾਈ

ਇਹ ਹੈਲੀਕੌਪਟਰ ਸ਼ੁਰੂ ਵਿੱਚ ਵਾਯੂ ਸੈਨਾ ਦੇ ਉੱਤਰਲਾਈ, ਬਾੜਮੇਰ ਸਟੇਸ਼ਨ ਉੱਤੇ ਠਹਿਰੇਗਾ ਅਤੇ ਇਸ ਨੂੰ ਬਾੜਮੇਰ, ਜੈਸਲਮੇਰ, ਬੀਕਾਨੇਰ, ਜੋਧਪੁਰ ਅਤੇ ਨਾਗੌਰ ਦੇ ਮਾਰੂਥਲੀ ਖੇਤਰਾਂ ਵਿੱਚ ਟਿੱਡੀ ਦਲ ਉੱਤੇ ਕਾਬੂ ਪਾਉਣ ਲਈ ਤੈਨਾਤ ਕੀਤਾ ਜਾਵੇਗਾ


ਸ਼੍ਰੀ ਤੋਮਰ ਨੇ ਕਿਹਾ ਕਿ ਸਰਕਾਰ ਪੂਰੀ ਤਿਆਰੀ ਵਿੱਚ ਹੈ, ਸਪਰੇਅ ਕਰਨ ਵਾਲੀਆਂ ਮਸ਼ੀਨਾਂ ਤੈਨਾਤ ਕੀਤੀਆਂ ਗਈਆਂ ਹਨ, ਵਾਹਨ ਅਤੇ ਮਨੁੱਖੀ ਸ਼ਕਤੀ ਵਧਾਏ ਗਏ ਹਨ ਅਤੇ ਕੇਂਦਰ ਟਿੱਡੀ ਦਲ ਤੇ ਕਾਬੂ ਪਾਉਣ ਲਈ ਰਾਜ ਸਰਕਾਰਾਂ ਨਾਲ ਨਜ਼ਦੀਕੀ ਤਾਲਮੇਲ ਕਰਕੇ ਚਲ ਰਿਹਾ ਹੈ

Posted On: 30 JUN 2020 4:35PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ, ਗ੍ਰੇਟਰ ਨੌਇਡਾ ਦੀ  ਹੈਲੀਪੈਡ ਸੁਵਿਧਾ ਤੋਂ ਬੈੱਲ ਹੈਲੀਕੌਪਟਰ ਅਤੇ ਸਪਰੇਅ ਸਮੱਗਰੀ ਨੂੰ ਹਰੀ ਝੰਡੀ ਦਿਖਾਈ ਇਹ ਹੈਲੀਕੌਪਟਰ ਉੱਤਰਲਾਈ ਏਅਰ ਫੋਰਸ ਸਟੇਸ਼ਨ ਬਾੜਮੇਰ ਲਈ ਉਡਾਨ ਭਰੇਗਾ ਅਤੇ ਸ਼ੁਰੂ ਵਿੱਚ ਉੱਥੇ ਠਹਿਰੇਗਾ ਅਤੇ ਉੱਥੋਂ ਉਹ ਬਾੜਮੇਰ, ਜੈਸਲਮੇਰ, ਬੀਕਾਨੇਰ, ਜੋਧਪੁਰ ਅਤੇ ਨਾਗੌਰ ਦੇ ਮਾਰੂਥਲੀ ਇਲਾਕਿਆਂ ਵਿੱਚ ਟਿੱਡੀ ਦਲ ਉੱਤੇ ਕਾਬੂ ਪਾਉਣ ਲਈ ਤੈਨਾਤ ਰਹੇਗਾ ਬੈੱਲ 206-ਬੀ3 ਹੈਲੀਕੌਪਟਰ ਵਿੱਚ ਇਕੋ ਪਾਇਲਟ ਹੀ ਕਾਰਵਾਈ ਕਰੇਗਾ ਇਸ ਦੇ ਇੱਕ ਟ੍ਰਿਪ ਵਿੱਚ  ਕੀਟਨਾਸ਼ਕ ਲਿਜਾਣ ਦੀ ਸਮਰੱਥਾ 250 ਲੀਟਰ ਹੋਵੇਗੀ ਅਤੇ ਉਹ 25 ਤੋਂ 50 ਹੈਕਟੇਅਰ ਇਲਾਕੇ ਨੂੰ ਇੱਕ ਉਡਾਨ ਵਿੱਚ ਕਵਰ ਕਰੇਗਾ ਇੱਕ ਸ਼ਕਤੀਸ਼ਾਲੀ ਕਮੇਟੀ ਨੇ ਮਾਰੂਥਲੀ ਇਲਾਕਿਆਂ ਵਿੱਚ ਹਵਾਈ ਸਪਰੇਅ ਕਰਨ ਵਾਲੀ ਫਰਮ ਨੂੰ ਅੰਤਿਮ ਰੂਪ ਦਿੱਤਾ ਅਤੇ ਉਸ ਨੇ ਇਸ ਤੋਂ ਪਹਿਲਾਂ ਡੀਜੀਸੀਏ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਪ੍ਰਵਾਨਗੀ ਹਾਸਲ ਕੀਤੀ

 

 

ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ 26 ਸਾਲ ਦੇ ਲੰਬੇ ਵਕਫੇ ਤੋਂ ਬਾਅਦ ਪਿਛਲੇ ਸਾਲ ਟਿੱਡੀ ਦਲ ਨੇ ਹਮਲਾ ਕੀਤਾ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਨੇ ਤਾਲਮੇਲ ਨਾਲ ਕੰਮ ਕਰਕੇ ਇਸ ਉੱਤੇ ਪ੍ਰਭਾਵੀ ਢੰਗ ਨਾਲ ਕਾਬੂ ਪਾਇਆ ਇਹ ਅਨੁਮਾਨ ਸੀ ਕਿ ਇਸ ਸਾਲ ਟਿੱਡੀ ਦਲ ਦੀ ਵੱਡੀ ਸਮੱਸਿਆ ਖੜ੍ਹੀ ਹੋਵੇਗੀ ਪਰ ਸਰਕਾਰ ਨੇ ਪੂਰੀ ਤਿਆਰੀ ਕੀਤੀ  ਰਾਜ ਸਰਕਾਰਾਂ ਨੂੰ ਚੌਕਸ ਕੀਤਾ ਅਤੇ ਉਹ ਕੇਂਦਰ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ ਮਸ਼ੀਨਾਂ ਦੀ ਤੈਨਾਤੀ, ਮੋਟਰ ਗੱਡੀਆਂ ਅਤੇ ਮਨੁੱਖੀ ਸ਼ਕਤੀ ਵਿੱਚ ਵਾਧਾ ਕੀਤਾ ਗਿਆ ਅਤੇ ਸਬੰਧਿਤ ਰਾਜਾਂ  ਦੁਆਰਾ ਇਸ ਸਮੱਸਿਆ ਨਾਲ ਨਜਿੱਠਣ ਲਈ ਐੱਸਡੀਆਰਐੱਫ ਫੰਡਾਂ ਦੀ ਵਰਤੋਂ ਹੋ ਰਹੀ ਹੈ ਡਰੋਨਾਂ ਦੀ ਪਹਿਲੀ ਵਾਰੀ ਟਿੱਡੀ ਦਲ ਉੱਤੇ ਕਾਬੂ ਪਾਉਣ ਲਈ ਵਰਤੋਂ ਕੀਤੀ ਗਈ ਅਤੇ ਅੱਜ ਕੀਟਨਾਸ਼ਕਾਂ ਦਾ ਹੈਲੀਕੌਪਟਰ ਰਾਹੀਂ ਹਵਾਈ ਸਪਰੇਅ ਕਰਨ ਦੀ ਸ਼ੁਰੂਆਤ ਕੀਤੀ ਗਈ ਉਨ੍ਹਾਂ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦਾ ਧੰਨਵਾਦ ਕੀਤਾ ਕਿ ਉਸ ਨੇ ਡਰੋਨ ਅਤੇ ਹੈਲੀਕੌਪਟਰ ਤੈਨਾਤ ਕੀਤੇ ਹਨ ਸ਼੍ਰੀ ਤੋਮਰ ਨੇ ਜਾਣਕਾਰੀ ਦਿੱਤੀ ਕਿ ਇੰਗਲੈਂਡ ਅਧਾਰਿਤ ਇੱਕ ਕੰਪਨੀ ਨੂੰ 5 ਏਰੀਅਲ ਸਪਰੇਅ ਵਾਲੀਆਂ ਮਸ਼ੀਨਾਂ ਦਾ ਆਰਡਰ ਦਿੱਤਾ ਗਿਆ ਹੈ ਅਤੇ ਇਕ ਵਾਰ ਉਹ ਮਸ਼ੀਨਾਂ ਮਿਲ ਗਈਆਂ ਤਾਂ ਉਨ੍ਹਾਂ ਨੂੰ ਵਾਯੂ ਸੈਨਾ ਦੇ ਹੈਲੀਕੌਪਟਰਾਂ ਵਿੱਚ ਤੈਨਾਤ ਕੀਤਾ ਜਾਵੇਗਾ ਅਤੇ ਟਿੱਡੀ ਦਲ ਉੱਤੇ ਕਾਬੂ ਪਾਉਣ ਲਈ ਕਾਰਵਾਈ ਉੱਤੇ ਲਗਾਇਆ ਜਾਵੇਗਾ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਕੈਲਾਸ਼ ਚੌਧਰੀ, ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਮਹੇਸ਼ ਸ਼ਰਮਾ ਅਤੇ ਖੇਤੀਬਾੜੀ ਸਕੱਤਰ ਸ਼੍ਰੀ ਸੰਜੈ ਅਗਰਵਾਲ ਇਸ ਮੌਕੇ ‘ਤੇ ਮੌਜੂਦ ਸਨ

 

 

ਟਿੱਡੀ ਦਲ ਉੱਤੇ ਕਾਬੂ ਪਾਉਣ ਦੇ ਅਪ੍ਰੇਸ਼ਨ ਵਿੱਚ ਹੈਲੀਕੌਪਟਰਾਂ ਦੀ ਤੈਨਾਤੀ ਹਵਾਈ ਕੰਟਰੋਲ ਸਮਰੱਥਾਵਾਂ ਨੂੰ ਮਜ਼ਬੂਤ ਬਣਾਉਣ ਦੀ ਲੋੜ ਨੂੰ ਦੇਖਦੇ ਹੋਏ ਕੀਤੀ ਗਈ ਇਸ ਤੋਂ ਪਹਿਲਾਂ ਡਰੋਨ, ਹੈਲੀਕੌਪਟਰ ਅਤੇ ਹਵਾਈ ਜਹਾਜ਼ ਵੀ ਇਸ ਕੰਮ ਵਿੱਚ ਲਗਾਏ ਗਏ ਕੈਬਨਿਟ ਸਕੱਤਰ ਨੇ 27 ਮਈ, 2020 ਨੂੰ ਟਿੱਡੀ ਦਲ ਉੱਤੇ ਕਾਬੂ ਪਾਉਣ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਹਿਦਾਇਤ ਕੀਤੀ ਕਿ ਖੇਤੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਨੂੰ ਇਸ ਕੰਮ ਵਿੱਚ ਸਹਿਯੋਗ ਦੇਣ ਅਤੇ ਡਰੋਨਾਂ, ਹਵਾਈ ਜਹਾਜ਼ਾਂ ਅਤੇ ਹੈਲੀਕੌਪਟਰਾਂ ਦੀ ਤੈਨਾਤੀ ਰਾਹੀਂ ਹਵਾਈ ਸਪਰੇਅ ਕਰਵਾਉਣ ਇਸ ਤੋਂ ਬਾਅਦ ਇੱਕ ਅੰਤਰ-ਮੰਤਰਾਲਾ ਸ਼ਕਤੀਸ਼ਾਲੀ ਕਮੇਟੀ ਐਡੀਸ਼ਨਲ ਸਕੱਤਰ, ਖੇਤੀ ਦੀ ਅਗਵਾਈ ਵਿੱਚ ਕਾਇਮ ਕੀਤੀ ਗਈ ਤਾਕਿ ਕੀਟਨਾਸ਼ਕਾਂ ਦੇ ਹਵਾਈ ਸਪਰੇਅ ਲਈ ਡਰੋਨਾਂ, ਹਵਾਈ ਜਹਾਜ਼ਾਂ ਅਤੇ ਹੈਲੀਕੌਪਟਰਾਂ ਦੀ ਵਰਤੋਂ ਕਰਨ ਲਈ ਵਸਤਾਂ ਅਤੇ ਸੇਵਾਵਾਂ ਹਾਸਲ ਕੀਤੀਆਂ ਜਾਣ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀ, ਪਵਨ ਹੰਸ, ਡੀਜੀਸੀਏ, ਏਅਰ ਇੰਡੀਆ ਅਤੇ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਇਸ ਕਮੇਟੀ ਦੇ ਮੈਂਬਰ ਹਨ

 

ਟਿੱਡੀ ਦਲ ਉੱਤੇ ਕਾਬੂ ਪਾਉਣ ਲਈ ਕਾਇਮ ਕੀਤੀ ਗਈ ਸ਼ਕਤੀਸ਼ਾਲੀ ਕਮੇਟੀ ਦੀ ਸਿਫਾਰਸ਼ ਉੱਤੇ ਸਾਰੇ ਉੱਚੇ ਦਰਖਤਾਂ ਅਤੇ ਅਪਹੁੰਚ ਇਲਾਕਿਆਂ ਵਿੱਚ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਨੇ 5 ਕੰਪਨੀਆਂ ਦੀ ਮਦਦ ਲਈ ਤਾਕਿ ਡਰੋਨਜ਼ ਦੀਆਂ ਸੇਵਾਵਾਂ  ਟਿੱਡੀ ਦਲ ਉੱਤੇ ਕਾਬੂ ਪਾਉਣ ਲਈ ਹਾਸਲ ਕੀਤੀਆਂ ਜਾਣ ਅਤੇ 5 ਕੰਪਨੀਆਂ ਨੂੰ 5 ਡਰੋਨਜ਼ ਪ੍ਰਤੀ ਕੰਪਨੀ ਦੇ ਹਿਸਾਬ ਨਾਲ ਤੈਨਾਤ ਕਰਨ ਲਈ ਕਿਹਾ ਗਿਆ ਹੁਣ ਤੱਕ 12 ਡਰੋਨ ਜੈਸਲਮੇਰ, ਬਾੜਮੇਰ, ਜੋਧਪੁਰ, ਬੀਕਾਨੇਰ ਅਤੇ ਨਾਗੌਰ ਵਿੱਚ ਟਿੱਡੀ ਦਲ ਉੱਤੇ ਕਾਬੂ ਪਾਉਣ ਲਈ ਤੈਨਾਤ ਕੀਤੇ ਗਏ ਹਨ ਭਾਰਤ ਦੁਨੀਆ ਵਿੱਚ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ ਜਿਸ ਨੇ ਟਿੱਡੀ ਦਲ ਉੱਤੇ ਕਾਬੂ ਪਾਉਣ ਲਈ ਡਰੋਨਜ਼ ਦੀ ਵਰਤੋਂ ਪ੍ਰੋਟੋਕੋਲ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਕੀਤੀ ਹੈ ਡਰੋਨਾਂ ਦੀ ਵਰਤੋਂ ਨੇ ਇਕ ਵਾਧੂ ਆਯਾਮ ਇਸ ਵਿੱਚ ਜੋੜ ਦਿੱਤਾ ਹੈ ਕਿਉਂਕਿ ਇਹ ਉੱਚੇ ਦਰਖਤਾਂ ਅਤੇ ਅਪਹੁੰਚ ਇਲਾਕਿਆਂ ਵਿੱਚ ਵੀ ਪ੍ਰਭਾਵੀ ਢੰਗ ਨਾਲ ਕੰਮ ਕਰ ਸਕਦਾ ਹੈ ਇਕ ਡਰੋਨ ਇਕ ਘੰਟੇ ਵਿੱਚ 16-17 ਹੈਕਟੇਅਰ ਇਲਾਕੇ ਨੂੰ ਕਵਰ ਕਰਦਾ ਹੈ ਅਤੇ 4 ਘੰਟਿਆਂ ਵਿੱਚ ਇਹ 70 ਹੈਕਟੇਅਰ ਇਲਾਕੇ ਨੂੰ ਕਵਰ ਕਰ ਸਕਦਾ ਹੈ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਟਿੱਡੀ ਦਲ ਉੱਤੇ ਕਾਬੂ ਪਾਉਣ ਦੇ ਅਪ੍ਰੇਸ਼ਨ ਲਈ ਡਰੋਨ ਨੂੰ ਤੈਨਾਤ ਕਰਨ ਲਈ ਜੋ ਸ਼ਰਤਾਂ ਰੱਖੀਆਂ ਸਨ ਉਨ੍ਹਾਂ ਵਿੱਚ ਹੋਰ ਛੋਟ ਦੇ ਦਿੱਤੀ ਹੈ ਅਤੇ ਇੰਜਣ ਦੀ ਸ਼ਕਤੀ ਵਾਲੇ ਡਰੋਨ 50 ਕਿਲੋਗ੍ਰਾਮ ਤੱਕ ਦੇ ਭਾਰ ਵਾਲੇ ਇਸ ਵਿੱਚ ਰਾਤ ਵੇਲੇ ਵੀ ਟਿੱਡੀ ਦਲ ਉੱਤੇ ਕਾਬੂ ਪਾਉਣ ਦੇ ਅਪ੍ਰੇਸ਼ਨ ਵਿੱਚ ਵਰਤੇ ਜਾ ਸਕਦੇ ਹਨ

 

ਇਸ ਵੇਲੇ ਟਿੱਡੀ ਦਲ ਉੱਤੇ ਕਾਬੂ ਪਾਉਣ ਦੀ ਪ੍ਰਮੁੱਖ ਰਣਨੀਤੀ 60 ਕੰਟਰੋਲ ਟੀਮਾਂ ਤੋਂ ਕੰਮ ਲੈਣ ਦੀ ਹੈ ਜਿਸ ਲਈ 200 ਤੋਂ ਵੱਧ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੋਂ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਕੰਮ ਲਿਆ ਜਾ ਰਿਹਾ ਹੈ ਟਿੱਡੀ ਦਲ ਚੇਤਾਵਨੀ ਸੰਗਠਨ (ਐੱਲਡਬਲਿਊਓ) ਅਤੇ ਭਾਰਤ ਸਰਕਾਰ ਦੇ 10 ਟਿੱਡੀ ਦਲ ਸਰਕਲ ਦਫਤਰ (ਐੱਲਸੀਓਜ਼) ਰਾਜਸਥਾਨ (ਜੈਸਲਮੇਰ, ਬੀਕਾਨੇਰ, ਫਾਲੌਦੀ, ਬਾੜਮੇਰ, ਜਲੌਰ, ਚੁਰੂ, ਨਾਗੌਰ, ਸੂਰਤਗੜ੍ਹ) ਅਤੇ ਗੁਜਰਾਤ (ਪਾਲਨਪੁਰ ਅਤੇ ਭੁਜ) ਵਿੱਚ ਸਥਿਤ ਹਨ ਜੋ ਕਿ ਮੁਢਲੇ ਤੌਰ ‘ਤੇ ਰਾਜਸਥਾਨ ਦੇ 2 ਲੱਖ ਵਰਗ ਕਿਲੋਮੀਟਰ ਸ਼ਡਿਊਲਡ ਮਾਰੂਥਲੀ ਇਲਾਕੇ ਅਤੇ ਗੁਜਰਾਤ ਵਿੱਚ ਮੁਢਲੇ ਤੌਰ ‘ਤੇ ਨਿਗਰਾਨੀ, ਸਰਵੇ ਅਤੇ ਕੰਟਰੋਲ ਦਾ ਕੰਮ ਕਰਨਗੇ ਸ਼ਡਿਊਲਡ ਮਾਰੂਥਲੀ ਇਲਾਕੇ ਦੇ ਬਾਹਰ  ਟਿੱਡੀ ਦਲ ਉੱਤੇ ਪ੍ਰਭਾਵੀ ਢੰਗ ਨਾਲ ਕਾਬੂ ਪਾਉਣ ਲਈ ਐੱਲਸੀਓਜ਼ ਦੁਆਰਾ ਆਰਜ਼ੀ ਕੰਟਰੋਲ ਕੈਂਪ ਰਾਜਸਥਾਨ ਵਿੱਚ ਜੈਪੁਰ ਅਤੇ ਅਜਮੇਰ ਵਿੱਚ, ਮੱਧ ਪ੍ਰਦੇਸ਼ ਦੇ ਸ਼ਿਵਪੁਰ, ਪੰਜਾਬ ਦੇ ਫਾਜ਼ਿਲਕਾ ਅਤੇ ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ਸਥਾਪਿਤ ਕੀਤੇ ਗਏ ਹਨ

 

ਰਾਜ ਸਰਕਾਰਾਂ ਨੇ ਕੰਟਰੋਲ ਅਪ੍ਰੇਸ਼ਨ ਨੂੰ ਆਪਣੇ ਹੱਥ ਵਿੱਚ ਲਿਆ ਹੈ ਅਤੇ ਟਰੈਕਟਰ ਅਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਉੱਤੇ ਸਪਰੇਅਰ ਰੱਖ ਕੇ ਅਪ੍ਰੇਸ਼ਨ ਕੀਤਾ ਜਾ ਰਿਹਾ ਹੈ 11 ਅਪ੍ਰੈਲ, 2020 ਤੋਂ ਸ਼ੁਰੂ ਹੋ ਕੇ 28 ਜੂਨ, 2020 ਤੱਕ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ ਅਤੇ ਬਿਹਾਰ ਵਿੱਚ 2,33,488 ਹੈਕਟੇਅਰ ਇਲਾਕੇ ਵਿੱਚ ਟਿੱਡੀ ਦਲ ਉੱਤੇ ਕਾਬੂ ਪਾਉਣ ਦੇ ਅਪ੍ਰੇਸ਼ਨ ਕੀਤੇ ਗਏ ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ ਅਤੇ ਹਰਿਆਣਾ ਵਿੱਚ ਫਸਲਾਂ ਦਾ ਕੋਈ ਵੱਡਾ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਪਰ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਵਿੱਚ ਫਸਲਾਂ ਦਾ ਮਾਮੂਲੀ ਨੁਕਸਾਨ ਹੋਣ ਦੀ ਰਿਪੋਰਟ ਹੈ

 

ਖੁਰਾਕ ਅਤੇ ਖੇਤੀ ਸੰਗਠਨ ਦੇ ਟਿੱਡੀ ਦਲ ਦੇ 27 ਜੂਨ, 2020 ਦੇ ਸਟੇਟਸ ਅੱਪਡੇਟ ਅਨੁਸਾਰ ਉੱਤਰੀ ਸੋਮਾਲੀਆ ਵਿੱਚ ਜੋ ਕੀੜਿਆਂ ਦਾ ਇਕੱਠ ਹੋ ਗਿਆ ਸੀ, ਉਸ ਦੇ ਹਿੰਦ ਮਹਾਸਾਗਰ ਰਾਹੀਂ ਗਰਮੀਆਂ ਵਿੱਚ ਇਧਰ ਆ ਜਾਣ ਦੀ ਸੰਭਾਵਨਾ ਹੈ ਅਤੇ ਉਹ ਭਾਰਤ-ਪਾਕ ਸਰਹੱਦ ਉੱਤੇ ਪਹੁੰਚ ਸਕਦੇ ਹਨ ਪਾਕਿਸਤਾਨ ਵਿੱਚ ਇਨ੍ਹਾਂ ਕੀੜਿਆਂ ਨੇ ਸਿੰਧ ਵਿੱਚ ਅੰਡੇ ਦੇਣੇ ਸ਼ੁਰੂ ਕਰ ਦਿੱਤੇ ਹਨ ਅਤੇ ਇਸ ਵੇਲੇ ਇਹ ਦਲ ਸਿੰਧੂ ਘਾਟੀ ਵਿੱਚ ਮੌਜੂਦ ਹਨ ਦੱਖਣ-ਪੱਛਮੀ ਏਸ਼ੀਆਈ ਦੇਸ਼ਾਂ (ਅਫ਼ਗ਼ਾਨਿਸਤਾਨ, ਭਾਰਤ, ਈਰਾਨ ਅਤੇ ਪਾਕਿਸਤਾਨ) ਦੇ ਤਕਨੀਕੀ ਅਧਿਕਾਰੀਆਂ ਦੀਆਂ ਵਰਚੁਅਲ ਮੀਟਿੰਗਾਂ ਸਪਤਾਹਕ ਆਧਾਰ ਉੱਤੇ ਹੋਈਆਂ ਹਨ ਹੁਣ ਤੱਕ 15 ਸਵੈਕ-ਟਾਕ ਮੀਟਿੰਗਾਂ ਇਸ ਸਾਲ ਹੋ ਚੁੱਕੀਆਂ ਹਨ ਇਸ ਖੇਤਰ ਵਿੱਚ ਟਿੱਡੀ ਦਲ ਉੱਤੇ ਕਾਬੂ ਪਾਉਣ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ

 

ਤੈਨਾਤ ਕੀਤੇ ਗਏ ਸੋਮੇ

 

•       ਭਾਰਤ ਵਿੱਚ ਟਿੱਡੀ ਦਲ ਉੱਤੇ ਕਾਬੂ ਪਾਉਣ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ 10 ਗਰਾਊਂਡ ਸਪਰੇਅ ਮਸ਼ੀਨਾਂ ਮਾਈਕ੍ਰੋਨ, ਯੂਕੇ ਤੋਂ ਜਨਵਰੀ, 2020 ਦਰਮਿਆਨ ਮੰਗਵਾਈਆਂ ਗਈਆਂ ਹਨ ਅਤੇ 15 ਮਸ਼ੀਨਾਂ ਜੂਨ, 2020 ਵਿੱਚ ਮੰਗਵਾਈਆਂ ਗਈਆਂ ਹਨ ਵਾਧੂ 45 ਗਰਾਊਂਡ ਸਪਰੇਅ ਯੰਤਰ ਜੁਲਾਈ, 2020 ਵਿੱਚ ਭਾਰਤ ਪਹੁੰਚ ਜਾਣਗੇ ਅਤੇ ਟਿੱਡੀ ਦਲ ਸਰਕਲ ਦਫਤਰਾਂ ਨੂੰ 100 ਤੋਂ ਵੱਧ ਗਰਾਊਂਡ ਕੰਟਰੋਲ ਯੰਤਰ ਜੁਲਾਈ ਤੱਕ ਮਿਲ ਜਾਣਗੇ

 

•       ਇਸ ਵੇਲੇ 60 ਕੰਟਰੋਲ ਟੀਮਾਂ, ਜਿਨ੍ਹਾਂ ਕੋਲ ਮੋਟਰ ਗੱਡੀਆਂ ਉੱਤੇ ਤੈਨਾਤ ਸਪਰੇਅ ਯੰਤਰ ਮੌਜੂਦ ਹਨ ਅਤੇ 200 ਤੋਂ ਵੱਧ ਕੇਂਦਰ ਸਰਕਾਰ ਦੇ ਮੁਲਾਜ਼ਮ ਟਿੱਡੀ ਦਲ ਉੱਤੇ ਕਾਬੂ ਪਾਉਣ ਦੇ ਅਪ੍ਰੇਸ਼ਨ ਲਈ ਲਗਾਏ ਗਏ ਹਨ

 

•       55 ਵਾਧੂ ਗੱਡੀਆਂ ਖਰੀਦੀਆਂ ਗਈਆਂ ਹਨ ਤਾਕਿ ਕੰਟਰੋਲ ਕਰਨ ਦੀ ਸਮਰੱਥਾ ਨੂੰ ਮਜ਼ਬੂਤ ਕੀਤਾ ਜਾ ਸਕੇ

 

•       3,00,000 ਲੀਟਰ ਮੈਲੀਥੀਅਨ 96 ਫੀਸਦੀ ਯੂਐੱਲਵੀ ਖਰੀਦਣ ਲਈ ਪ੍ਰਵਾਨਗੀ ਦਿੱਤੀ ਗਈ ਹੈ ਕੀਟਨਾਸ਼ਕਾਂ ਦਾ ਕਾਫੀ ਸਟਾਕ ਰੱਖਿਆ ਜਾ ਰਿਹਾ ਹੈ

 

•       ਭਾਰਤ ਸਰਕਾਰ 5 ਏਰੀਅਲ ਸਪਰੇਅ ਕਿੱਟਾਂ ਮੈਸਰਜ਼ ਮਾਈਕ੍ਰੋਨ, ਯੂਕੇ ਤੋਂ ਮਾਰਚ, 2020 ਵਿੱਚ ਖਰੀਦਣ ਦਾ ਆਰਡਰ ਦੇ ਚੁੱਕੀ ਹੈ ਪਹਿਲੀਆਂ 2 ਕਿੱਟਾਂ ਸਤੰਬਰ, 2020 ਵਿੱਚ ਮਿਲਣੀਆਂ ਹਨ ਅਤੇ ਬਾਕੀ 3 ਪਹਿਲੀ ਕਿੱਟ ਸਫਲਤਾ ਨਾਲ ਸਥਾਪਿਤ ਹੋਣ ਤੋਂ ਇਕ ਮਹੀਨੇ ਦੇ ਅੰਦਰ ਮਿਲਣਗੀਆਂ ਇਹ ਕਿੱਟਾਂ ਇੰਡੀਅਨ ਏਅਰ ਫੋਰਸ ਦੇ ਹੈਲੀਕੌਪਟਰਾਂ ਵਿੱਚ ਉਸ ਦੀ ਪ੍ਰਵਾਨਗੀ ਅਨੁਸਾਰ ਫਿੱਟ ਕੀਤੀਆਂ ਜਾਣਗੀਆਂ

 

•       ਰਾਜਸਥਾਨ ਸਰਕਾਰ ਲਈ 800 ਟ੍ਰੈਕਟਰ ਉੱਤੇ ਫਿੱਟ ਸਪਰੇਅ ਯੰਤਰ ਖਰੀਦਣ ਲਈ ਖੇਤੀ ਮਸ਼ੀਨੀ ਸਹਾਇਤਾ ਅਧੀਨ ਪ੍ਰਵਾਨਗੀ ਦਿੱਤੀ ਗਈ ਹੈ (2.86 ਕਰੋੜ)

 

•       ਰਾਜਸਥਾਨ ਰਾਜ ਨੂੰ ਆਰਕੇਵੀਵਾਈ ਅਧੀਨ ਗੱਡੀਆਂ, ਟ੍ਰੈਕਟਰ ਕਿਰਾਏ ਤੇ ਲੈਣ ਅਤੇ ਕੀਟਨਾਸ਼ਕ ਖਰੀਦਣ ਲਈ 14 ਕਰੋੜ ਰੁਪਏ ਦੀ ਵਿੱਤੀ ਮਦਦ ਪ੍ਰਵਾਨ ਕੀਤੀ ਗਈ

 

•       ਗੁਜਰਾਤ ਰਾਜ ਲਈ 1.80 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਗੱਡੀਆਂ, ਸਪਰੇਅ ਯੰਤਰ, ਸੁਰੱਖਿਆ ਯੂਨੀਫਾਰਮ, ਐਂਡਰਾਇਡ ਐਪਲੀਕੇਸ਼ਨ, ਟਿੱਡੀ ਦਲ ਉੱਤੇ ਕਾਬੂ ਪਾਉਣ ਦੀ ਟ੍ਰੇਨਿੰਗ ਆਦਿ ਲਈ ਪ੍ਰਵਾਨ ਕੀਤੀ ਗਈ

 

28 ਜੂਨ, 2020 ਤੱਕ ਰਾਜਾਂ ਦੇ ਜਿਸ ਇਲਾਕੇ ਵਿੱਚ ਕਾਬੂ ਪਾਇਆ ਗਿਆ

 

 

ਸੀਰੀਅਲ ਨੰਬਰ

ਰਾਜ ਦਾ ਨਾਮ

ਜ਼ਿਲ੍ਹਿਆਂ ਦੀ ਗਿਣਤੀ

ਉਪਚਾਰਤ ਇਲਾਕਾ (ਹੈਕਟੇਅਰ)

1. 

ਰਾਜਸਥਾਨ

31

2,13,173

2. 

ਪੰਜਾਬ

01

640

3. 

ਗੁਜਰਾਤ

05

1070

4. 

ਮੱਧ ਪ੍ਰਦੇਸ਼

40

15533

5. 

ਮਹਾਰਾਸ਼ਟਰ

04

1435

6. 

ਉੱਤਰ ਪ੍ਰਦੇਸ਼

13

1398

7. 

ਛੱਤੀਸਗੜ੍ਹ

01

82

8. 

ਬਿਹਾਰ

04

41

9. 

ਹਰਿਆਣਾ

02

115

 

ਕੁੱਲ

101

2,33,487

 

 

 

 

 

*****

 

 

ਏਪੀਐੱਸ/ਐੱਸਜੀ/ਐੱਸਬੀ



(Release ID: 1635522) Visitor Counter : 146