ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ ਜੋਧੇ : ਆਸ਼ਾ ਵਰਕਰ ਉੱਤਰ ਪ੍ਰਦੇਸ਼ ਵਿੱਚ ਕੋਵਿਡ ਯੁੱਧ ਵਿੱਚ ਮੋਹਰੀ ਮੋਰਚੇ ‘ਤੇC

1.6 ਲੱਖ ਆਸ਼ਾ ਵਰਕਰਾਂ ਨੇ ਪਰਤਣ ਵਾਲੇ 30.43 ਲੱਖ ਪ੍ਰਵਾਸੀਆਂ ਦਾ ਪਤਾ ਲਗਾਇਆ

Posted On: 30 JUN 2020 12:52PM by PIB Chandigarh

ਬਹਰਾਇਚ (ਹੁਜੁਰਪੁਰ ਬਲਾਕ, ਨਿਬੁਹੀ ਕਲਾ ਪਿੰਡ) ਦਾ ਰਹਿਣ ਵਾਲਾ 30 ਸਾਲ ਦਾ ਸੁਰੇਸ਼ ਕੁਮਾਰ ਮੁੰਬਈ ਵਿੱਚ ਇੱਕ ਜੂਸ ਦੀ ਦੁਕਾਨ ਤੇ ਕੰਮ ਕਰਦਾ ਸੀ।  ਉਹ ਮਈ2020  ਦੇ ਸ਼ੁਰੂ ਵਿੱਚ ਇੱਕ ਟਰੱਕ ਵਿੱਚ ਹੋਰ ਪ੍ਰਵਾਸੀ ਮਜ਼ਦੂਰਾਂ  ਦੇ ਨਾਲ ਪੰਜ ਦਿਨਾਂ ਦੀ ਯਾਤਰਾ ਕਰਕੇ ਘਰ ਪਰਤਿਆ।  ਜਿਵੇਂ ਹੀ ਸੁਰੇਸ਼ ਘਰ ਪਹੁੰਚਿਆ , ਸਥਾਨਕ ਆਸ਼ਾ ਵਰਕਰ ਚੰਦ੍ਰ ਪ੍ਰਭਾ ਨੇ ਉਸ ਨਾਲ ਮੁਲਾਕਾਤ ਕੀਤੀ ਅਤੇ ਉਸ ਦੇ ਵਿਵਰਣਾਂ ਨੂੰ ਰਿਕਾਰਡ ਕੀਤਾ।  ਉਨ੍ਹਾਂ ਨੇ ਬਹਰਾਇਚ ਜ਼ਿਲ੍ਹੇ ਦੀ ਸਥਾਨਕ ਰੈਪਿਡ ਰਿਸਪਾਂਸ ਟੀਮ ( ਆਰਆਰਟੀ)  ਨੂੰ ਜਾਣਕਾਰੀ ਦਿੱਤੀ ਜਿਨ੍ਹਾਂ ਨੇ ਸੁਰੇਸ਼ ਨੂੰ ਘਰ ਤੇ ਕੁਆਰੰਟੀਨ ਕਰਨ ਦਾ ਸੁਝਾਅ ਦਿੱਤਾ।  ਚੰਦਰ ਪ੍ਰਭਾ ਨੇ ਉਸ ਦੇ ਪਰਿਵਾਰ  ਦੇ ਮੈਬਰਾਂ ਦੀ ਵੀ ਕਾਊਂਸਿਲਿੰਗ ਕੀਤੀ ਅਤੇ ਵਿਸਤਾਰ ਨਾਲ ਸਮਝਾਇਆ ਕਿ ਘਰ ਤੇ ਕੁਆਰੰਟੀਨ ਕਰਨ  ਦੇ ਦੌਰਾਨ ਕੀ ਕਦਮ ਉਠਾਏ ਜਾਣੇ  ਚਾਹੀਦੇ ਹਨ।  ਉਹ ਨਿਯਮਿਤ ਰੂਪ ਤੋਂ ਅਨੁਵਰਤੀ ਕਾਰਵਾਈ ਲਈ ਉਸ ਦੇ ਘਰ ਜਾਂਦੀ ਰਹੀ ਅਤੇ ਉਸ ਦੇ ਪਰਿਵਾਰ  ਦੇ ਸੰਪਰਕ ਵਿੱਚ ਰਹੀ।  ਉਸ ਦੀ ਸਤਰਕਤਾ ਪ੍ਰੇਰਣਾਦਾਈ ਕੌਸ਼ਲਾਂ ਅਤੇ ਸਹਾਇਤਾ ਨੇ ਇਹ ਸੁਨਿਸ਼ਚਿਤ ਕੀਤਾ ਕਿ ਜਿਉਂ ਹੀ ਸੁਰੇਸ਼ ਵਿੱਚ ਇਸ ਦੇ ਲੱਛਣ ਦਿਖਾਈ ਦੇਣ ਲਗੇ ਉਸ ਨੂੰ ਤਤਕਾਲ ਚਿਤੌਰਾ  ਦੇ ਸਮੁਦਾਇ ਸਿਹਤ ਕੇਂਦਰ ਭੇਜ ਦਿੱਤਾ ਗਿਆ ਜੋ ਇੱਕ ਅਧਿਕਾਰਿਤ ਕੋਵਿਡ ਦੇਖਭਾਲ਼ ਸੁਵਿਧਾ ਕੇਂਦਰ ਹੈ।  ਚੰਦ੍ਰ ਪ੍ਰਭਾ ਨੇ ਇਹ ਵੀ ਸੁਨਿਸ਼ਚਿਤ ਕੀਤਾ ਕਿ ਸੁਰੇਸ਼  ਦੇ ਪਰਿਵਾਰ  ਦੇ ਮੈਂਬਰਾਂ ਅਤੇ ਉਸ ਦੇ ਸਾਥੀ ਪ੍ਰਵਾਸੀਆਂ ਨੂੰ ਕੋਵਿਡ ਦੀ ਜਾਂਚ ਲਈ ਰੈਫਰ ਕੀਤਾ ਜਾਵੇ।

 

https://static.pib.gov.in/WriteReadData/userfiles/image/image001TFFC.jpghttps://static.pib.gov.in/WriteReadData/userfiles/image/image002HYKR.jpg

ਉੱਤਰ ਪ੍ਰਦੇਸ਼  ਦੇ ਪਿੰਡਾਂ ਦੀਆਂ ਝਲਕੀਆਂ :  ਆਸ਼ਾ ਵਰਕਰ ਉੱਤਰ ਪ੍ਰਦੇਸ਼ ਵਿੱਚ ਕੋਵਿਡ ਯੁੱਧ ਵਿੱਚ ਮੋਹਰੀ ਮੋਰਚੇ ਤੇ

https://static.pib.gov.in/WriteReadData/userfiles/image/image0033DAH.jpghttps://static.pib.gov.in/WriteReadData/userfiles/image/image004UIJM.jpghttps://static.pib.gov.in/WriteReadData/userfiles/image/image005H0FK.jpg

 

ਦੇਸ਼ ਵਿੱਚ ਕੋਵਿਡ -19  ਦੇ ਮਾਮਲਿਆਂ ਵਿੱਚ ਤੇਜ਼ ਵਾਧੇ ਅਤੇ ਹੌਟ ਸਪੌਟ ਖੇਤਰਾਂ ਤੋਂ ਪ੍ਰਵਾਸੀ ਆਬਾਦੀ  ਦੇ ਪ੍ਰਵੇਸ਼  ਦੇ ਨਾਲ ਉੱਤਰ ਪ੍ਰਦੇਸ਼  ਦੀ ਵੱਡੀ ਚੁਣੌਤੀਆਂ ਵਿੱਚ ਇੱਕ ਪਰਤਣ ਵਾਲਿਆਂ ਦੀਆਂ ਸਿਹਤ ਜ਼ਰੂਰਤਾਂ ਦੀ ਪੂਰਤੀ ਕਰਨਾ ਅਤੇ ਇਸ ਦੀ ਗ੍ਰਾਮੀਣ ਆਬਾਦੀ ਵਿੱਚ ਇਸ ਰੋਗ  ਦੇ ਪ੍ਰਸਾਰ ਨੂੰ ਰੋਕਣਾ ਸੀ। ਆਸ਼ਾ ਵਰਕਰਾਂ ਨੇ ਇਸ ਸੰਕਟ  ਦੇ ਦੌਰਾਨ ਕੋਵਿਡ - 19 ਪ੍ਰਬੰਧਨ ਦੀ ਸਹਾਇਤਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

 

ਇਸ ਵਿਸ਼ਾਲ ਪ੍ਰਕਿਰਿਆ ਵਿੱਚ ਉੱਤਰ ਪ੍ਰਦੇਸ਼ ਦੀਆਂ 1.6 ਲੱਖ ਆਸ਼ਾ ਵਰਕਰਾਂ ਨੇ ਦੋ ਪੜਾਵਾਂ ਵਿੱਚ - ਪਹਿਲੇ ਪੜਾਅ ਵਿੱਚ 11.24 ਲੱਖ ਅਤੇ ਦੂਜੇ ਪੜਾਅ ਵਿੱਚ 19.19 ਲੱਖ-ਪਰਤਣ ਵਾਲੇ ਲਗਭਗ 30.43 ਲੱਖ ਪ੍ਰਵਾਸੀਆਂ ਦਾ ਪਤਾ ਲਗਾਇਆ।  ਉਨ੍ਹਾਂ ਨੇ ਸੰਪਰਕ ਟ੍ਰੇਸਿੰਗ ਅਤੇ ਸਮੁਦਾਇ ਪੱਧਰੀ ਨਿਗਰਾਨੀ ਵਿੱਚ ਸਹਾਇਤਾ ਕੀਤੀ। ਆਸ਼ਾ ਵਰਕਰਾਂ ਨੇ ਨਾ ਕੇਵਲ ਲੱਛਣਾਂ ਵਾਲੇ 7965 ਵਿਅਕਤੀਆਂ ਦਾ ਪਤਾ ਲਗਾਇਆ ਬਲਕਿ ਨਿਯਮਿਤ ਰੂਪ ਨਾਲ ਉਨ੍ਹਾਂ  ਦੀ  ਸਿਹਤ ਦੀ ਸਥਿਤੀ ਤੇ ਨਜ਼ਰ  ਰੱਖੀ।  ਉਨ੍ਹਾਂ ਨੇ ਪਰਤਣ ਵਾਲੇ 2232 ਵਿਅਕਤੀਆਂ ਤੋਂ ਸੈਂਪਲ ਕਲੈਕਸ਼ਨ ਵਿੱਚ ਸਹਾਇਤਾ ਕੀਤੀ ਜਿਸ ਵਿੱਚੋਂ 203 ਪਾਜ਼ਿਟਿਵ ਪਾਏ ਗਏ ਅਤੇ ਕੋਵਿਡ ਸਿਹਤ ਦੇਖਭਾਲ਼ ਸੇਵਾਵਾਂ ਲਈ ਰੈਫਰ ਕੀਤੇ ਗਏ।  ਗ੍ਰਾਮ ਪ੍ਰਧਾਨ  ਦੇ ਤਹਿਤ ਸਾਰੇ ਪਿੰਡਾਂ ਵਿੱਚ ਨਿਗਰਾਨੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।  ਕਮੇਟੀ  ਦੇ ਮੈਂਬਰ / ਵਲੰਟੀਅਰ ਵਰਕਰ ਆਸ਼ਾ ਵਰਕਰਾਂ  ਦੇ ਸੰਪਰਕ ਵਿੱਚ ਰਹਿ ਕੇ ਪਹਿਰੇਦਾਰੀ ਕਰਦੇ ਹਨ ਅਤੇ ਉਨ੍ਹਾਂ ਨੂੰ ਪਿੰਡ ਵਿੱਚ ਪ੍ਰਵਾਸੀਆਂ ਬਾਰੇ ਜਾਣਕਾਰੀ ਉਪਲੱਬਧ ਕਰਵਾਉਂਦੇ ਹਨ ਜੋ ਇਸ ਦੇ ਬਾਅਦ ਪ੍ਰਵਾਸੀਆਂ ਨਾਲ ਜੁੜੀਆਂ ਅਨੁਵਰਤੀ ਕਾਰਵਾਈਆਂ ਵਿੱਚ ਉਨ੍ਹਾਂ ਦੀ ਸਹਾਇਤਾ ਕਰਦੀਆਂ ਹਨ।  ਆਸ਼ਾ ਵਰਕਰਾਂ ਨੇ ਬਚਾਅ ਸਬੰਧੀ ਉਪਾਵਾਂ ਜਿਵੇ ਕਿ ਸਾਬਣ ਅਤੇ ਪਾਣੀ  ਦੇ ਨਾਲ ਨਿਯਮਿਤ ਰੂਪ ਨਾਲ ਹੱਥ ਧੋਣੇਜਨਤਕ ਸਥਾਨ ਤੇ ਜਾਣ ਤੋਂ ਪਹਿਲਾਂ ਮਾਸਕ ਲਗਾਉਣ  ਦੇ ਮਹੱਤਵ ਅਤੇ ਸਮੁਚਿਤ ਸਰੀਰਕ ਦੂਰੀ ਬਣਾਈ ਰੱਖਣ ਆਦਿ ਬਾਰੇ ਸਮੁਦਾਇਆਂ ਨੂੰ ਸੰਵੇਦਨਸ਼ੀਲ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈਆਂ ਹਨ।  ਉਨ੍ਹਾਂ ਦੀਆਂ ਕੋਸ਼ਿਸ਼ਾਂ  ਦੇ ਸਦਕਾਲਾਜ਼ਮੀ ਅਤੇ ਗ਼ੈਰ ਲਾਜ਼ਮੀ ਸਿਹਤ ਸੇਵਾਵਾਂ ਅਤੇ ਇਨ੍ਹਾਂ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ ,   ਦੇ ਬਾਰੇ ਵਿੱਚ ਕਾਫ਼ੀ ਜਾਗਰੂਕਤਾ ਆ ਗਈ ਹੈ।  ਜਦੋਂ ਉਹ ਆਪਣੀ ਡਿਊਟੀ ਤੇ ਜਾਂਦੀਆਂ ਹਨ ਤਾਂ ਆਸ਼ਾ ਵਰਕਰਾਂ ਨੂੰ ਮਾਸਕ ਅਤੇ ਸਾਬਣ / ਸੈਨੀਟਾਈਜ਼ਰ ਜਿਹੀਆਂ ਮੁਢਲੀਆਂ ਪ੍ਰੋਟੈਕਟਿਵ ਗਿਅਰ ਉਪਲੱਬਧ ਕਰਵਾਏ ਜਾਂਦੇ ਹਨ।

 

ਆਸ਼ਾ ਵਰਕਰਾਂ ਨੇ ਸਮੁਦਾਇ ਕੁਆਰੰਟੀਨ ਕੇਂਦਰਾਂ  ਦੇ ਵਿਕਾਸ ਆਂਗਨਵਾੜੀ ਕੇਂਦਰਾਂ ਅਤੇ ਪ੍ਰਾਇਮਰੀ ਸਕੂਲਾਂ  ਦੇ ਨਿਰਮਾਣ ਵਿੱਚ ਪੰਚਾਇਤੀ ਰਾਜ ਵਿਭਾਗ ਦੀ ਸਹਾਇਤਾ ਕੀਤੀ ਹੈ।  ਉਨ੍ਹਾਂ ਨੇ ਇਸ ਬਾਰੇ ਜਾਗਰੂਕਤਾ ਫੈਲਾਉਣ ਅਤੇ ਇਸ ਦੇ ਸੰਸਥਾਪਨ ਵਿੱਚ ਮਦਦ ਕਰਨ ਦੇ ਜ਼ਰੀਏ ਸਮੁਦਾਇ ਪੱਧਰ ਤੇ ਆਰੋਗਿਆ ਸੇਤੂ ਐਪ ਦਾ ਅਨੁਪਾਲਨ ਕੀਤਾ ਜਾਣਾ ਸੁਨਿਸ਼ਚਿਤ ਕੀਤਾ ਹੈ।

 

ਗ਼ੈਰ-ਕੋਵਿਡ ਲਾਜ਼ਮੀ ਸੇਵਾਵਾਂ ਵਿੱਚ ਆਸ਼ਾ ਵਰਕਰਾਂ ਦਾ ਯੋਗਦਾਨ ਅਸਾਧਾਰਣ ਰਿਹਾ ਹੈ।  ਆਯੁਸ਼ਮਾਨ ਭਾਰਤ - ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚਆਸ਼ਾ ਵਰਕਰ ਸਾਰੇ ਵਿਅਕਤੀਆ ਦੀ ਲਾਈਨ ਲਿਸਟਿੰਗਜੋਖਿਮ ਆਕਲਨ ਅਤੇ ਹਾਈਪਰਟੈਂਸ਼ਨਸ਼ੂਗਰਤਿੰਨ ਪ੍ਰਕਾਰ  ਦੇ ਕੈਂਸਰਾਂ  (ਓਰਲਬ੍ਰੇਸਟ ਅਤੇ ਸਰਵਾਇਕਲ ਕੈਂਸਰਾਂ)ਤਪੇਦਿਕ ਅਤੇ ਕੋੜ੍ਹ ਜਿਹੀਆਂ ਪੁਰਾਣੀਆ ਬਿਮਾਰੀਆਂ ਦੀ ਸਕ੍ਰੀਨਿੰਗ ਲਈ ਪ੍ਰੇਰਿਤ ਕਰਨ ਵਿੱਚ ਯੋਗਦਾਨ  ਦੇ ਰਹੀਆਂ ਹਨ।  ਉਹ ਪ੍ਰਜਨਨ ਮਾਤ੍ਰ ਨਵਜਾਤ ਅਤੇ ਸ਼ਿਸ਼ੂ ਸਿਹਤ (ਆਰਐੱਮਐੱਨਸੀਐੱਚ) ਸੇਵਾਵਾਂ ਉਪਲੱਬਧ ਕਰਵਾਉਣ ਵਿੱਚ, ਜੋ ਲੌਕਡਾਊਨ ਕਦਮਾਂ ਅਤੇ ਸਰੀਰਿਕ ਦੂਰੀ ਬਣਾਈ ਰੱਖਣ ਦੀ ਜ਼ਰੂਰਤ ਦੇ ਕਾਰਨ ਪ੍ਰਤੱਖ ਰੂਪ ਨਾਲ ਪ੍ਰਭਾਵਿਤ ਹੋਈਆਂ ਸਨਵੀ ਮਹੱਤਵਪੂਰਨ ਭੂਮਿਕਾ ਨਿਭਾਦੀਆਂ ਰਹੀਆਂ ਹਨ।  ਉਨ੍ਹਾਂ ਨੇ ਇਸ ਸੇਵਾਵਾਂ ਦੀ ਉਪਲੱਬਧਤਾ ਬਾਰੇ ਜਾਗਰੂਕਤਾ ਦਾ ਪ੍ਰਸਾਰ ਕੀਤਾ ਹੈ ਅਤੇ ਲੋਕਾਂ ਤੱਕ ਇਸ ਦੀ ਸੁਵਿਧਾ ਪਹੁੰਚਾਉਣ ਵਿੱਚ ਸਹਾਇਤਾ ਕੀਤੀ ਹੈ।

 

ਰਾਸ਼ਟਰੀ ਸਿਹਤ ਮਿਸ਼ਨ ਦੇਸ਼  ਦੇ ਸਾਰੇ ਹਿੱਸਿਆਂ  ਦੇ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਲਗਭਗ 10 ਲੱਖ ਆਸ਼ਾ ਵਰਕਰਾਂ ਦੀ ਸਹਾਇਤਾ ਕਰਦਾ ਹੈ।  ਇਸ ਦਾ ਲਗਭਗ ਛੇਵਾਂ ਹਿੱਸਾ  (1.67 ਲੱਖ)  ਉੱਤਰ ਪ੍ਰਦੇਸ਼ ਨਾਲ ਸਬੰਧਿਤ ਹੈ।

****

 

ਐੱਮਵੀ/ਐੱਸਜੀ(Release ID: 1635474) Visitor Counter : 198