ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਕੌਸ਼ਲ ਵਿਕਾਸ ਆਤਮਨਿਰਭਰ ਭਾਰਤ ਅਤੇ ਗ਼ਰੀਬ ਕਲਿਆਣ ਰੋਜ਼ਗਾਰ ਅਭਿਯਾਨ ਦਾ ਆਧਾਰ ਹੋਵੇਗਾ : ਡਾ. ਮਹੇਂਦਰ ਨਾਥ ਪਾਂਡੇ

ਗੁਆਂਢੀ ਦੇਸ਼ ਨੂੰ ਸਾਫ ਤੌਰ 'ਤੇ ਪਤਾ ਲੱਗ ਜਾਵੇਗਾ ਕਿ ਭਾਰਤ ਵਿੱਚ ਉਸ ਦਾ ਇੱਕ ਮਜ਼ਬੂਤ ਵਿਰੋਧੀ ਹੈ

Posted On: 29 JUN 2020 7:20PM by PIB Chandigarh

ਕੇਂਦਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ ਡਾ. ਮਹੇਂਦਰ ਨਾਥ ਪਾਂਡੇ ਨੇ ਅੱਜ ਇੱਥੇ ਕਿਹਾ ਕਿ ਭਾਰਤ ਦੇ ਕਾਰਜਬਲ ਦੀ ਸਕਿੱਲਿੰਗ, ਅੱਪ-ਸਕਿੱਲਿੰਗ ਅਤੇ ਰੀ-ਸਕਿੱਲਿੰਗ, ਸਰਕਾਰ ਦੇ ਆਤਮਨਿਰਭਰ ਭਾਰਤ ਦੇ ਵਿਜ਼ਨ ਅਤੇ ਹਾਲ ਹੀ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਐਲਾਨੇ ਕਲਿਆਣ ਰੋਜ਼ਗਾਰ ਅਭਿਯਾਨ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।

 

ਸਰਕਾਰ ਨੂੰ ਜਲਦ ਹੀ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ) ਦੇ ਅਗਲੇ ਪੜਾਅ ਲਈ ਪ੍ਰਵਾਨਗੀ ਮਿਲਣ ਵਾਲੀ ਹੈ, ਜਿਸ ਵਿੱਚ ਮੰਗ ਦੇ ਅਨੁਸਾਰ ਕੌਸ਼ਲ ਵਿਕਾਸ, ਡਿਜੀਟਲ ਟੈਕਨੋਲੋਜੀ ਅਤੇ ਉਦਯੋਗ 4.0 ਨਾਲ ਸਬੰਧਿਤ ਕੌਸ਼ਲ ਵਿਕਾਸ 'ਤੇ ਧਿਆਨ ਵਧਾਉਣਾ ਹੋਵੇਗਾ।ਕੇਂਦਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ ਡਾ. ਮਹੇਂਦਰ ਨਾਥ ਪਾਂਡੇ ਨੇ ਅੱਜ ਇੱਕ ਐਸੋਚੈਮ (ASSOCHAM) ਵੈਬੀਨਾਰ ਵਿੱਚ ਦੱਸਿਆ ਕਿ ਮਹੱਤਵਪੂਰਨ ਕੌਸ਼ਲ ਸਿਖਲਾਈ ਯੋਜਨਾ (ਪੀਐੱਮਕੇਵੀਵਾਈ 2016-2020) ਦਾ ਮੌਜੂਦਾ ਹਿੱਸਾ ਹੁਣ ਸਮਾਪਤ ਹੋਣ ਵਾਲਾ ਹੈ ਅਤੇ ਇਸ ਦੇ ਤਹਿਤ ਹੁਣ ਤੱਕ ਦੇਸ਼ ਦੇ ਕਰੀਬ 73 ਲੱਖ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਹੈ।

 

 

ਕੇਂਦਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ, ਡਾ. ਮਹੇਂਦਰ ਨਾਥ ਪਾਂਡੇ ਨੇ ਕੋਵਿਡ-19 ਦੇ ਬਾਅਦ ਕੌਸ਼ਲ ਵਿਕਾਸ 'ਤੇ ਆਯੋਜਿਤ ਵੈਬੀਨਾਰ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਨੂੰ ਵਰਤਮਾਨ ਦ੍ਰਿਸ਼ ਵਿੱਚ ਰੋਜ਼ਗਾਰ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ ਅਤੇ ਇਸ ਲਈ ਅਸੀਂ ਪੀਐੱਮਕੇਵੀਵਾਈ ਦੇ ਅਗਲੇ ਪੜਾਅ ਵਿੱਚ ਮੰਗ-ਅਧਾਰਿਤ ਕੌਸ਼ਲ ਸਿਖਲਾਈ 'ਤੇ ਧਿਆਨ ਕੇਂਦ੍ਰਿਤ ਕਰਾਂਗੇ ਜਿਸ ਵਿੱਚ ਜ਼ਿਲ੍ਹਾ ਕੌਸ਼ਲ ਕਮੇਟੀਆਂ ਨੂੰ ਮਜ਼ਬੂਤ ਕਰਨ ਅਤੇ ਸਥਾਨਕ ਰੋਜ਼ਗਾਰ ਦਫ਼ਤਰਾਂ ਦੇ ਨਾਲ ਜੁੜਨ ਵਰਗੇ ਕੁਝ ਪਹਿਲੂਆ ਨੂੰ ਜੋੜਿਆ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਕਮਿਸ਼ਨਰ ਅਤੇ ਰਾਜ ਕੌਸ਼ਲ ਵਿਕਾਸ ਮਿਸ਼ਨ (ਐੱਸਐੱਸਡੀਐੱਮ) ਦੀ ਵੀ ਮਹੱਤਵਪੂਰਨ ਭੂਮਿਕਾ ਹੋਵੇਗੀ ਅਤੇ ਇਹ ਇੰਡਸਟ੍ਰੀ ਬਾਡੀਜ਼ ਨਾਲ ਜੁੜਿਆ ਹੋਵੇਗਾ ਤਾਕਿ ਅਸੀਂ ਮੰਗ ਸਪਲਾਈ ਦੀਆਂ ਕਮੀਆਂ ਨੂੰ ਦੂਰ ਕਰ ਸਕੀਏ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਜ਼ਰੂਰੀ ਸਿਖਲਾਈ ਪ੍ਰਦਾਨ ਕਰ ਸਕਾਂਗੇ ਜਿਹੜੇ ਆਪਣੇ ਗ੍ਰਹਿ ਰਾਜ ਵਾਪਸ ਆਏ ਹਨ।ਉਨ੍ਹਾਂ ਨੇ ਕਿਹਾ ਕਿ ਜੇਕਰ ਜ਼ਰੂਰੀ ਹੋਇਆ ਤਾਂ ਸਰਕਾਰ ਸਮਾਜਿਕ ਅਤੇ ਸਰੀਰਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੇ ਲਈ ਪੀਐੱਮਕੇਵੀਵਾਈ ਕੇਂਦਰਾਂ ਅਤੇ ਆਈਟੀਆਈ (ਉਦਯੋਗਿਕ ਸਿਖਲਾਈ ਸੰਸਥਾਨਾਂ) ਨੂੰ 2-3 ਸ਼ਿਫਟਾਂ ਵਿੱਚ ਚਲਾਉਣ ਦੀ ਆਗਿਆ ਦੇਵੇਗੀ।

ਡਾ. ਪਾਂਡੇ ਨੇ ਉਦਯੋਗ ਨੂੰ ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਜ਼ਿਲ੍ਹਿਆਂ ਅਤੇ ਪਿੰਡਾਂ ਤੱਕ ਆਪਣੇ ਅਪਰੇਸ਼ਨ ਦਾ ਵਿਸ਼ਤਾਰ ਕਰਨ ਅਤੇ ਗ੍ਰਾਮੀਣ ਭਾਰਤ ਦੇ ਨੌਜਵਾਨਾਂ ਨੂੰ ਅੱਪ-ਸਕਿੱਲਿੰਗ ਅਤੇ ਰੀ-ਸਕਿੱਲਿੰਗ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ।ਉਨ੍ਹਾਂ ਨੇ ਕਿਹਾ ਇਸ ਨਾਲ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਸ਼ੂਰੂ ਕੀਤੀ ਗਈ ਆਤਮਨਿਰਭਰ ਭਾਰਤ ਅਭਿਯਾਨ ਦੀ ਸਫਲਤਾ ਦੀ ਦਿਸ਼ਾ ਵਿੱਚ ਇੱਕ ਵਿਸ਼ਾਲ ਛਾਲ ਲਗਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਨਿਜੀ ਖੇਤਰ ਦੇ ਲੋਕਾਂ ਨੂੰ ਵੀ ਅੱਗੇ ਆਉਣ ਅਤੇ ਸਿਖਲਾਈ ਦੇਣ ਲਈ ਸੱਦਾ ਦਿੰਦੇ ਹਾਂ ਅਤੇ ਨਾਲ ਹੀ ਸਥਾਨਕ ਉਤਪਾਦਾਂ ਅਤੇ ਸੇਵਾਵਾਂ ਦੇ ਲਈ ਅਵਾਜ਼ (ਵੋਕਲ ਫਾਰ ਲੋਕਲ) 'ਤੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ ਜਿਸ ਨਾਲ ਸਥਾਨਕ ਅਰਥਵਿਵਸਥਾ ਨੂੰ ਚਲਾਉਣ ਦੇ ਲਈ ਨੌਜਵਾਨਾਂ ਨੂੰ ਸਸ਼ੱਕਤ ਵੀ ਕਰਨਾ ਹੋਵੇਗਾ।

 

ਡਾ. ਪਾਂਡੇ ਨੇ ਉਦਯੋਗਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਪ੍ਰਤੀ ਜ਼ਿਆਦਾ ਦਿਆਲੂ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਉਦਯੋਗਾਂ ਨੂੰ ਚਾਹੀਦਾ ਹੈ ਕਿ ਉਹ ਮਜ਼ਦੂਰਾਂ ਦੀ ਕਾਊਂਸਲਿੰਗ ਕਰਨ, ਉਨ੍ਹਾਂ ਦੇ ਨਾਲ ਸਨਮਾਨਜਨਕ ਵਿਵਹਾਰ ਕਰਨ ਅਤੇ ਜਿਹੜੇ ਲੋਕ ਕੰਮ 'ਤੇ ਵਾਪਸ ਜਾਣ ਦਾ ਇਰਾਦਾ ਰੱਖਦੇ ਹਨ ਉਨ੍ਹਾਂ ਨੂੰ ਲੋੜੀਂਦੀ ਸੁਵਿਧਾ ਵੀ ਪ੍ਰਦਾਨ ਕਰਨ।

 

ਡਾ. ਪਾਂਡੇ ਨੇ ਕਿਹਾ ਕਿ ਸਾਡਾ ਗੁਆਂਢੀ ਦੇਸ਼ ਆਪਣੇ ਧੱਬੇ ਨੂੰ ਮਿਟਾਉਣ ਦੀ ਕੋਸ਼ਿਸਸ਼ ਕਰ ਰਿਹਾ ਹੈ ਅਤੇ ਵਿਸਤਾਰਵਾਦੀ ਨੀਤੀ 'ਤੇ ਕੰਮ ਕਰ ਰਿਹਾ ਹੈ। ਲੇਕਿਨ ਉਸ ਹੁਣ ਇਹ ਵੀ ਸਮਝ ਆ ਰਿਹਾ ਹੈ ਕਿ ਅੱਜ ਦੇ ਦੌਰ ਉਸ ਦਾ ਇੱਕ ਮਜ਼ਬੂਤ ਵਿਰੋਧੀ ਹੈ ਅਤੇ ਇਸ ਗੱਲ ਨੂੰ ਹੋਰ ਜ਼ਿਆਦਾ ਸਪਸ਼ਟ ਰੂਪ ਨਾਲ ਜਾਣਨਾ ਹੋਵੇਗਾ ਕਿ ਸਾਡਾ ਪੂਰਾ ਦੇਸ਼ ਇਕਜੁੱਟ ਹੈ।

 

ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਗੱਲ ਕਰਦੇ ਹੋਏ, ਡਾ. ਮਹੇਂਦਰ ਨਾਥ ਪਾਂਡੇ ਨੇ ਕਿਹਾ ਕਿ ਸਰਕਾਰ ਕੌਸ਼ਲ ਪ੍ਰਬੰਧਨ ਸੂਚਨਾ ਪ੍ਰਣਾਲੀ 'ਤੇ ਵੀ ਕੰਮ ਕਰ ਰਹੀ ਹੈ, ਜੋ ਸੰਪੂਰਨ ਕੌਸ਼ਲ ਈਕੋ ਸਿਸਟਮ ਨੂੰ ਇੱਕ ਵੈੱਬ ਪੋਰਟਲ 'ਤੇ ਲਿਆਏਗਾ ਅਤੇ ਕੌਸ਼ਲ ਕਾਰਜਬਲ ਦੀ ਮੰਗ ਅਤੇ ਸਪਲਾਈ ਦੇ ਲਈ ਇੱਕ ਐਗਰੀਗੇਟਰ ਦੇ ਰੂਪ ਵਿੱਚ ਕੰਮ ਕਰੇਗਾ।

 

ਉਨ੍ਹਾਂ ਨੇ ਅੱਗੇ ਦੱਸਿਆ ਕਿ ਸਾਡੀ ਯੋਜਨਾ ਅਪਰੈਂਟਿਸਸ਼ਿਪ ਨੂੰ ਹੋਰ ਸਰਲ ਬਣਾਉਣ ਦੀ ਹੈ ਜੋ ਕੌਸ਼ਲ ਸਿਖਲਾਈ ਦਾ ਔਨ-ਦਾ-ਜੌਬ ਮਾਡਲ  ਹੈ ਤਾਕਿ ਉਦਯੋਗ ਸਿਖਿਆਰਥੀਆਂ ਨੂੰ ਨੌਕਰੀ 'ਤੇ ਰੱਖਣ ਵਿੱਚ ਥੋੜਾ ਜਿਹਾ ਵੀ ਸੰਕੋਚ ਨਾਲ ਕਰੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ 'ਤੇ ਉਦਯੋਗ ਤੋਂ ਸੁਝਾਅ ਮੰਗੇਗੀ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਪਹਿਲਾ ਜੋ ਵੀ ਵਿਚਾਰ-ਵਟਾਂਦਰਾ ਹੋਇਆ ਹੈ ਅਸੀਂ ਉਸ ਪ੍ਰਸਤਾਵ ਦੇ ਨਾਲ ਅੱਗੇ ਵੱਧ ਰਹੇ ਹਾਂ।

 

ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਦੇਸ਼ ਭਰ ਵਿੱਚ ਕੁਸ਼ਲ ਵਿਅਕਤੀਆ ਦੇ ਡੇਟਾ ਨੂੰ ਸੰਕਲਿਤ ਕਰਨ ਹੋਰਨਾਂ ਦੂਜੇ ਕੇਂਦਰੀ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਇਸ ਸਬੰਧ ਵਿੱਚ ਜਾਣਕਾਰੀ ਇੱਕ ਕਲਿੱਕ 'ਤੇ ਉਪਲੱਬਧ ਕਰਵਾਈ ਜਾਏਗੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਕੁਸ਼ਲ ਨੌਜਵਾਨਾਂ ਦਾ ਡੇਟਾਬੇਸ ਉਨ੍ਹਾਂ ਲੋਕਾਂ ਦਾ ਵੀ ਰਜਿਸਟਰਡ ਡੇਟਾ ਹੋਵੇਗਾ ਜਿਹੜੇ ਰਿਵਰਸ ਮਾਈਗਰੇਸ਼ਨ ਦੇ ਇੱਕ ਭਾਗ ਦੇ ਰੂਪ ਵਿੱਚ ਵਿਦੇਸ਼ ਤੋਂ ਆਏ ਹਨ। ਐੱਮਐੱਸਡੀਈ ਦੀ ਲਾਗੂ ਕਰਨ ਵਾਲੀ ਸ਼ਾਖਾ ਐੱਨਐੱਸਡੀਸੀ 'ਸਵਦੇਸ਼' ਨਾਮਕ ਇੱਕ ਪ੍ਰਭਾਵੀ ਐਪਲੀਕੇਸ਼ਨ ਦੇ ਨਾਲ ਅੱਗੇ ਆਈ ਹੈ, ਇਸ ਵਿੱਚ ਵਿਦੇਸ਼ ਮੰਤਰਾਲਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੋਵੇਂ ਇਸ ਜਾਣਕਾਰੀ ਨੂੰ ਇਕੱਠਾ ਕਰਨ ਲਈ ਆਪਸ ਵਿੱਚ ਸਹਿਯੋਗ ਕਰ ਰਹੇ ਹਨ ਅਤੇ ਕਾਰਜਬਲ ਨੂੰ ਉਸ ਦੇ ਕੌਸ਼ਲ ਦੇ ਅਧਾਰ 'ਤੇ ਵਰਗੀਕ੍ਰਿਤ ਕੀਤਾ ਜਾ ਰਿਹਾ ਹੈ ਤਾਕਿ ਕਿ ਬਾਅਦ ਵਿੱਚ ਉਨ੍ਹਾਂ ਨੂੰ ਦੇਸ਼ ਦੇ ਅੰਦਰ ਰੋਜ਼ਗਾਰ ਦੇ ਅਵਸਰਾਂ ਦੇ ਨਾਲ ਜੋੜਿਆ ਜਾ ਸਕੇ ਅਤੇ ਇਸ ਤਰ੍ਹਾਂ ਉਨ੍ਹਾਂ ਦੇ ਵਿਅਕਤੀਗਤ ਅਤੇ ਰਾਸ਼ਟਰ ਦੇ ਸਮੁੱਚੇ ਵਿਕਾਸ ਵਿੱਚ ਉਨ੍ਹਾਂ ਦਾ ਯੋਗਦਾਨ ਸੁਨਿਸ਼ਚਿਤ ਕੀਤਾ ਜਾ ਸਕੇ।

 

ਡਾ. ਪਾਂਡੇ ਨੇ ਕਿਹਾ ਕਿ ਲਗਭਗ 20,800 ਲੋਕ ਪਹਿਲਾਂ ਤੋਂ ਹੀ ਸਵਦੇਸ਼ ਐੱਪ ਦੇ ਮਾਧਿਅਮ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਅਸੀਂ ਵੱਡੇ ਪੈਮਾਨੇ 'ਤੇ ਉਨਾਂ ਦੇ ਕੌਸ਼ਲ ਦਾ ਉਪਯੋਗ ਕਰਨ ਦੀ ਯੋਜਨਾ ਬਣਾਂਵਾਗੇ ਅਤੇ ਆਪਣੇ ਕੌਸ਼ਲ ਦਾ ਉਪਯੋਗ ਕਰਨ ਵਿੱਚ ਇੰਡਸਟਰੀ ਬਾਡੀਜ਼ ਦੀ ਮਦਦ ਵੀ ਲਵਾਂਗੇ।

 

ਡਾ. ਪਾਂਡੇ ਨੇ ਕਿਹਾ ਕਿ ਕੌਸ਼ਲ ਵਿਕਾਸ ਦੇ ਮਾਮਲੇ ਵਿੱਚ ਉਦਯੋਗ ਦੀ ਭੂਮਿਕਾ ਅਤੇ ਜ਼ਿੰਮੇਵਾਰੀ ਵਰਤਮਾਨ ਦ੍ਰਿਸ਼ ਦੇ ਦੌਰਾਨ ਵਧੀ ਹੈ ਕਿਉਂਕਿ ਸਰਕਾਰ ਵਿਚਾਰਾਂ ਨੂੰ ਸਾਂਝਾ ਕਰ ਰਹੀ ਹੈ ਅਤੇ ਨਿਜੀ ਖੇਤਰ ਦੇ ਨਾਲ ਮਿਲਕੇ ਕੰਮ ਕਰ ਰਹੀ ਹੈ ਅਤੇ ਇਹ ਸਮਾਂ ਨਾਗਰਿਕਾਂ ਦੇ ਲਈ ਏਕੀਕ੍ਰਿਤ ਹੱਲ ਲੱਭਣ ਦੀ ਮੰਗ ਕਰਦਾ ਹੈ ਤਾਕਿ ਸਾਰਿਆ ਦੇ ਲਈ ਜ਼ਿਆਦਾ ਸੁਰੱਖਿਅਤ ਅਤੇ ਬੇਹਤਰ ਰੋਜ਼ੀ-ਰੋਟੀ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ।

 

ਮੰਤਰੀ ਨੇ ਕਿਹਾ ਕਿ ਕੋਵਿਡ-19 ਗਲੋਬਲ ਮਹਾਮਾਰੀ ਦੇ ਮੱਦੇਨਜ਼ਰ ਸਾਨੂੰ ਵਿਸ਼ੇਸ਼ ਰੂਪ ਨਾਲ ਉਦਯੋਗਿਕ ਖੇਤਰ ਵਿੱਚ ਨਵੇਂ ਤਰੀਕਿਆਂ ਦੇ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ। ਹੁਣ ਸਮੁੱਚੀ ਮਾਨਸਿਕਤਾ ਦੇ ਸੰਦਰਭ ਵਿੱਚ ਇੱਕ ਵੱਡੇ ਬਦਲਾਓ ਦੀ ਜ਼ਰੂਰਤ ਹੈ ਅਤੇ ਵਾਪਾਰ ਕਰਨ ਦੀ ਦਿਸ਼ਾ ਵਿੱਚ ਸਾਨੂੰ ਡਿਜੀਟਲ ਟੈਕਨੋਲੋਜੀ ਦੇ ਉਪਯੋਗ ਦੇ ਮਹੱਤਵ ਨੂੰ ਲੈ ਕੇ ਹੋਰ ਜ਼ਿਆਦਾ ਜਾਣਕਾਰੀ ਦੇਣ ਦੀ ਜ਼ਰੂਰਤ ਹੈ।

 

ਆਪਣੇ ਸੁਆਗਤੀ ਸੰਬੋਧਨ ਵਿੱਚ ਐਸੋਚੈਮ ਦੇ ਪ੍ਰਧਾਨ ਡਾ. ਨਿਰੰਜਨ ਹੀਰਾਨੰਦਾਨੀ ਨੇ ਕਿਹਾ ਕਿ ਉਦਯੋਗ ਸਵੈਇੱਛਾ ਨਾਲ ਇਸ ਲੜਾਈ ਨੂੰ ਸੰਯੁਕਤ ਰੂਪ ਨਾਲ ਲੜਨ ਦੇ ਲਈ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨਗੇ ਅਤੇ ਮਾਣਯੋਗ ਪ੍ਰਧਾਨ ਮੰਤਰੀ ਦੇ ਨਵੇਂ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵਿੱਚ ਸਹਿਯੋਗ ਕਰਨਗੇ।

 

ਕੌਸ਼ਲ ਵਿਕਾਸ 'ਤੇ ਐਸੋਚੈਮ ਰਾਸ਼ਟਰੀ ਪਰਿਸ਼ਦ ਦੇ ਕੋ-ਚੇਅਮਰਮੈਨ ਸ਼੍ਰੀ ਮਨਿੰਦਰ ਨਈਅਰ ਨੇ ਕਿਹਾ ਕਿ ਕੋਵਿਡ-19 ਦੇ ਬਾਅਦ ਨਵੈਂ ਸੈਕਟਰ ਅਤੇ ਕੰਮ ਦੇ ਲਈ ਨਵੇਂ ਮੌਕਿਆਂ ਦੇ ਉਭਰਨ ਦੀ ਸੰਭਾਵਨਾ ਹੈ ਜਿਸ ਦੇ ਲਈ ਨਵੇਂ ਕੌਸ਼ਲ ਦੀ ਜ਼ਰੂਰਤ ਹੋਵੇਗੀ। ਇਹ ਸਰਕਾਰ ਅਤੇ ਉਦਯੋਗ ਦੋਵਾਂ ਲਈ ਜ਼ਰੂਰੀ ਹੈ ਕਿ ਉਹ ਭਵਿੱਖ ਦੀਆ ਸੰਭਾਵਨਾਵਾਂ ਦਾ ਅੰਦਾਜ਼ਾ ਲਗਾਉਣ ਅਤੇ ਅੱਜ ਤੋਂ ਹੀ ਉਨ੍ਹਾਂ ਦੇ ਲਈ ਤਿਆਰੀ ਕਰਨ।

 

ਵੈਬੀਨਾਰ ਨੂੰ ਸੰਬੋਧਨ ਕਰਨ ਵਾਲੇ ਹੋਰਨਾਂ ਲੋਕਾਂ ਵਿੱਚ ਕੌਸ਼ਲ ਵਿਕਾਸ 'ਤੇ ਐਸੋਚੈਮ ਰਾਸ਼ਟਰੀ ਪਰਿਸ਼ਦ ਦੀ ਕੋ-ਚੇਅਰਮੈਨ ਸੁਸ਼੍ਰੀ ਦਿੱਵਿਆ ਜੈਨ, ਐਪਰਲ ਟ੍ਰੇਨਿੰਗ ਐਂਡ ਡਿਜ਼ਾਇਨ ਸੈਂਟਰ ਦੇ ਡਾਇਰੈਕਟਰ ਜਨਰਲ ਡਾ. ਡਾਰਲੀ ਕੋਸ਼ੀ, ਇਲੈਕਟ੍ਰੌਨਿਕ ਸੈਕਟਰ ਸਕਿੱਲ ਕਾਊਸਿਲ ਦੇ ਸੀਈਓ ਸ਼੍ਰੀ ਐੱਨ.ਕੇ. ਮਹਾਪਾਤ੍ਰ ਅਤੇ ਸਮਾਰਟ ਸਕਿੱਲਸ ਬਿੱਟਸ ਐਂਡ ਬਾਇਟਸ (ਪੀ) ਲਿਮਿਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਸ਼੍ਰੀ ਪਵਨ ਅਗਰਵਾਲ ਸ਼ਾਮਲ ਸਨ।

                                                       *****

ਵਾਈਬੀ


(Release ID: 1635265) Visitor Counter : 273