ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਲੜੀ ਦੇ ਤਹਿਤ ‘ਕੋਵਿਡ ਦੌਰਾਨ ਟ੍ਰੈਵਲ ਅਤੇ ਟੂਰਿਜ਼ਮ ਨੂੰ ਸੁਰੱਖਿਅਤ ਢੰਗ ਨਾਲ ਅਤੇ ਜ਼ਿੰਮੇਵਾਰੀ ਨਾਲ ਸ਼ੁਰੂਕਰਨਾ: ਇੱਕ ਸਿਹਤ ਦੇਖਭਾਲ਼ ਦ੍ਰਿਸ਼ਟੀਕੋਣ’ ਸਿਰਲੇਖ ਅਧੀਨ 39ਵਾਂ ਵੈਬੀਨਾਰ ਪੇਸ਼ ਕੀਤਾ

Posted On: 29 JUN 2020 3:38PM by PIB Chandigarh

ਦੇਖੋ ਅਪਨਾ ਦੇਸ਼, ਵੈਬੀਨਾਰ ਲੜੀ ਦੀ ਨਿਰੰਤਰਤਾ ਵਿੱਚ, ਟੂਰਿਜ਼ਮ ਮੰਤਰਾਲੇ ਨੇ 27 ਜੂਨ 2020 ਨੂੰ ਕੋਵਿਡ ਦੌਰਾਨ ਟ੍ਰੈਵਲ ਅਤੇ ਟੂਰਿਜ਼ਮ ਨੂੰ ਸੁਰੱਖਿਅਤ ਢੰਗ ਨਾਲ ਅਤੇ ਜ਼ਿੰਮੇਵਾਰੀ ਨਾਲ ਸ਼ੁਰੂ ਕਰਨ ਸਬੰਧੀ ਲੜੀ ਵਿੱਚ ਨਵਾਂ ਸੈਸ਼ਨ ਪੇਸ਼ ਕੀਤਾ। ਦੇਖੋ ਅਪਨਾ ਦੇਸ਼ ਲੜੀ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਤਹਿਤ ਭਾਰਤ ਦੀ ਅਮੀਰ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਪ੍ਰਯਤਨ ਹੈ।

 

ਦੇਖੋ ਅਪਣਾ ਦੇਸ਼ ਵੈਬੀਨਾਰ ਲੜੀ ਦਾ 39 ਵਾਂ ਸੈਸ਼ਨ ਸੁਸ਼੍ਰੀ ਰੁਪਿੰਦਰ ਬਰਾੜ, ਏਡੀਜੀ, ਟੂਰਿਜ਼ਮ ਮੰਤਰਾਲੇ ਦੁਆਰਾ ਸੰਚਾਲਿਤ ਕੀਤਾ ਗਿਆ ਅਤੇ ਪਬਲਿਕ ਹੈਲਥ ਫਾਊਂਡੇਸ਼ਨ ਆਵ੍ ਇੰਡੀਆ ਦੇ ਡਾਇਰੈਕਟਰ, ਡਾ. ਸੰਦੀਪ ਭੱਲਾ, ਅੰਮ੍ਰਿਤਾ ਇੰਸਟੀਟਿਊਟ ਆਵ੍ ਮੈਡੀਕਲ ਐਂਡ ਸਾਇੰਸਿਜ਼ ਰਿਸਰਚ ਸੈਂਟਰ, ਕੋਚੀ ਦੇ ਚੀਫ਼ ਮੈਡੀਕਲ ਸੁਪਰਡੈਂਟ , ਡਾ: ਸੰਜੀਵ ਕੁਮਾਰ ਸਿੰਘ ਅਤੇ ਪਬਲਿਕ ਹੈਲਥ ਫਾਊਂਡੇਸ਼ਨ ਆਵ੍ ਇੰਡੀਆ ਦੀ ਪ੍ਰੋਗਰਾਮ ਅਫ਼ਸਰਡਾ. ਪਰਿਧੀ ਮੋਦੀ ਦੁਆਰਾ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਸਹਿਭਾਗੀਆਂ ਨੂੰ ਕੋਵਿਡ ਦੌਰਾਨ ਸੁਰੱਖਿਅਤ ਢੰਗ ਨਾਲ ਅਤੇ ਜ਼ਿੰਮੇਵਾਰੀ ਨਾਲ ਯਾਤਰਾ ਕਰਨ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ।

 

ਕਿਉਂਕਿ ਭਾਰਤ ਸਮੇਤ ਦੁਨੀਆ ਦੇ ਸਾਰੇ ਦੇਸ਼ ਹੁਣ ਹੌਲੀ ਹੌਲੀ ਵਪਾਰ ਅਤੇ  ਟੂਰਿਜ਼ਮ ਸਮੇਤ ਉਦਯੋਗਾਂ ਦੀ ਸ਼ੁਰੂਆਤ ਕਰ ਰਹੇ ਹਨ, ਤਾਂ ਜ਼ਿੰਦਗੀ ਨੂੰ ਆਮ ਸਥਿਤੀ ਵਿੱਚ ਲਿਆਉਣਾ ਇੱਕ ਪ੍ਰਮੁੱਖ ਸਰੋਕਾਰ ਬਣਿਆ ਹੋਇਆ ਹੈ। ਨਵੀਂ ਆਮ ਸਥਿਤੀ ਲਈ ਹਰੇਕ ਉਦਯੋਗ ਨੂੰ ਆਪਣੇ ਕਰਮਚਾਰੀਆਂ ਅਤੇ ਗਾਹਕਾਂ ਨੂੰ ਸੰਕ੍ਰਮਣ ਤੋਂ ਬਚਾਉਣ ਲਈ ਸਾਵਧਾਨੀ ਅਤੇ ਰੋਕਥਾਮ ਦੇ ਉਪਾਅ ਕਰਨ ਦੀ ਲੋੜ ਹੈ। ਵਿਗਿਆਨਕ ਜਾਣਕਾਰੀ ਨੂੰ ਸਰਲ ਤਰੀਕੇ ਨਾਲ ਫੈਲਾਉਣ ਅਤੇ ਮਿਥਾਂ ਤੇ ਗ਼ਲਤ ਜਾਣਕਾਰੀ ਨੂੰ ਰੋਕਣ ਦੀ ਵੀ ਜ਼ਰੂਰਤ ਹੈ। ਇਸ ਸੰਦਰਭ ਵਿੱਚ, ਪਬਲਿਕ ਹੈਲਥ ਫਾਊਂਡੇਸ਼ਨ ਆਵ੍ ਇੰਡੀਆ ਦਫ਼ਤਰਾਂ / ਕਾਰਜ ਸਥਾਨਾਂ ਦੇ ਦੁਬਾਰਾ ਖੁੱਲ੍ਹਣ ਅਤੇ ਕੋਵਿਡ ਦੇ ਸਮੇਂ ਦੌਰਾਨ ਸਟਾਫ, ਉਨ੍ਹਾਂ ਦੇ ਪਰਿਵਾਰ ਅਤੇ ਗ੍ਰਾਹਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਕੀਤੇ ਜਾਣ ਵਾਲੇ ਰੋਕਥਾਮ ਉਪਾਵਾਂ ਦੇ ਸਬੰਧ ਵਿੱਚ ਸਹਿਭਾਗੀਆਂ ਦੇ ਗਿਆਨ ਅਤੇ ਜਾਗਰੂਕਤਾ ਨੂੰ ਵਧਾਉਣ ਦਾ ਉਦੇਸ਼ ਰੱਖਦੀ ਹੈ।

 

ਸੈਸ਼ਨ ਦੀ ਸ਼ੁਰੂਆਤ ਕੋਵਿਡ -19 ਨਾਲ ਹੋਈ ਜਿਸ ਨੇ ਨਾ ਸਿਰਫ ਵਿਸ਼ਵਵਿਆਪੀ ਸਿਹਤ ਸੰਭਾਲ਼ ਵਿੱਚ, ਬਲਕਿ ਦੇਸ਼ ਦੇ ਵਿਕਾਸ ਵਿੱਚ ਵੀ ਬੇਮਿਸਾਲ ਰੁਕਾਵਟ ਪੈਦਾ ਕੀਤੀ ਹੈ। ਦੀਰਘ-ਕਾਲੀ ਅਧਾਰ 'ਤੇ ਬਿਮਾਰੀ ਦੀਵਿਆਪਿਕਤਾ ਇਹ ਦਰਸਾਉਂਦੀ ਹੈ ਕਿ ਇਹ ਜ਼ਿੰਦਗੀ ਦੇ ਸਾਰੇ ਪਹਿਲੂਆਂ ਨੂੰ ਮੁੜ ਆਕਾਰ ਦੇਵੇਗੀ ਅਤੇਨਵੀਂ ਆਮ ਸਥਿਤੀ ਵਿੱਚ ਤਰਜੀਹਾਂ ਵੀ ਵੱਖਰੀ ਤਰ੍ਹਾਂ ਦੀਆਂ ਹੋਣਗੀਆਂ।

 

ਭਾਵੇਂ ਕਿ ਭਾਰਤ ਵਿੱਚ ਕੇਸ ਦਿਨੋ ਦਿਨ ਵਧ ਰਹੇ ਹਨ ਪਰ ਸਕਾਰਾਤਮਕ ਪੱਖ ਵੀ ਦੇਖਿਆ ਜਾ ਸਕਦਾ ਹੈ ਭਾਵਠੀਕ ਹੋਣ ਦੀ ਦਰ ਲਗਭਗ 58.2% ਹੈ। ਰਾਜ ਇਸ ਮਹਾਮਾਰੀ ਲਈ ਵੱਖ-ਵੱਖ ਮਾਡਲ ਲੈ ਕੇ ਆਏ ਹਨ ਜੋ ਸਾਡੇ ਦੇਸ਼ ਲਈ ਇੱਕ ਸਕਾਰਾਤਮਕ ਪਹਿਲੂ ਵੀ ਹੈ। ਇਹ ਮਹਾਮਾਰੀ ਬਾਰੇ ਜਾਣਨ ਜਾਂ ਸਿੱਖਣ ਦਾ ਸਮਾਂ  ਹੈ ਅਤੇ ਡਰ ਤੋਂ ਬਾਹਰ ਆਉਣਾ,ਵਰਤਮਾਨ ਦਾ ਬੁਨਿਆਦੀ ਉਦੇਸ਼ / ਵਿਚਾਰ ਹੋਣਾ ਚਾਹੀਦਾ ਹੈ।

 

ਇਸ ਤੋਂ ਇਲਾਵਾਸੈਸ਼ਨ ਵਿੱਚ ਮਹਾਮਾਰੀ ਬਾਰੇ ਕਈ ਤੱਥਾਂ, ਅੰਕੜਿਆਂ ਅਤੇ ਸੁਰੱਖਿਆ ਉਪਰਾਲਿਆਂ ʼਤੇ ਚਾਨਣਾ ਪਾਇਆ। ਇਹ ਉੱਲੇਖ ਕੀਤਾ ਗਿਆ ਕਿ ਕੋਵਿਡ ਦੇ 80% ਕੇਸ ਸਪਰਸ਼ ਨਾਲ (ਅਸਿੰਪਟੋਮੈਟਿਕ) ਹੁੰਦੇ ਹਨ ਇਸ ਲਈ ਸਭ ਤੋਂ ਵਧੀਆ ਦਵਾਈ  ਰੋਕਥਾਮ  ਹੀ ਹੈ। ਪੇਸ਼ਕਾਰਾਂ ਨੇ ਦੱਸਿਆ ਕਿ ਮਾਸਕ ਦੀ ਵਰਤੋਂ ਪ੍ਰਤੀ ਦਿਨ 3% ਸੰਕ੍ਰਮਣ ਫੈਲਾਅ ਨੂੰ ਘਟਾਉਂਦੀ ਹੈ ਅਤੇ ਸਿਹਤ ਦੇਖਭਾਲ਼ ਕਰਨ ਵਾਲੇ ਕਰਮਚਾਰੀਆਂ ਨੂੰ ਐੱਨ95 ਅਤੇ 3 ਪਲਾਈਸਰਜੀਕਲ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਮ ਜਨਤਾ  ਕਪੜੇ ਦੀ ਦੋਹਰੀ ਪਰਤ ਵਾਲੇ ਮਾਸਕ ਦੀ ਵਰਤੋਂ ਕਰ ਸਕਦੀ ਹੈ ਜਿਸ ਨੂੰ ਚੰਗੀ ਤਰ੍ਹਾਂ ਧੋਇਆ ਅਤੇ ਸੁਕਾਇਆ ਜਾਣਾ ਚਾਹੀਦਾ ਹੈ। ਪੇਸ਼ਕਾਰਾਂ ਨੇ ਇਹ ਵੀ ਦੱਸਿਆ ਕਿ ਬਜ਼ਾਰ ਵਿੱਚ ਵੱਖ-ਵੱਖ ਕਿਸਮਾਂ ਦੇ ਹੈਂਡ ਸੈਨੀਟਾਈਜ਼ਰ ਉਪਲੱਬਧ ਹਨ ਅਤੇ ਉਚਿਤ ਨੂੰ ਚੁਣਨ ਲਈ, ਕੋਈ ਵੀ ਵਿਅਕਤੀ ਸੈਨੀਟਾਈਜ਼ਰ ਵਿੱਚ ਮੌਜੂਦ ਸ਼ਰਾਬ ਦੀ ਮੌਜੂਦਗੀ ਦੀ ਜਾਂਚ ਕਰ ਸਕਦਾ ਹੈ।

 

ਸੈਸ਼ਨ ਦੌਰਾਨ ਕੋਵਿਡ  ਅਧਾਰਿਤ ਕੁਝ ਮਿਥਾਂ ਨੂੰ ਵੀ ਉਜਾਗਰ ਕੀਤਾ ਗਿਆ ਅਰਥਾਤ ਅਲਕੋਹਲ ਕੋਰੋਨਾ ਨੂੰ ਖ਼ਤਮ ਕਰਦੀ ਹੈ, ਥਰਮਲ ਸਕੈਨਿੰਗ ਚੰਗੀ ਨਹੀਂ ਹੈ, ਸਪਰੇਅ ਬਲੀਚ ਸੁਰੱਖਿਅਤ ਕਰੇਗੀ,10 ਸਕਿੰਟਾਂ ਲਈ ਸਾਹ ਰੋਕੀ ਰੱਖਣਾ, ਕੋਵਿਡ ਉਨ੍ਹਾਂ ਖੇਤਰਾਂ ਵਿੱਚ ਮੌਜੂਦ ਨਹੀਂ  ਜਿਨ੍ਹਾਂ ਦਾ ਤਾਪਮਾਨ ਉੱਚਾ ਹੁੰਦਾ ਹੈ ਆਦਿ।

 

ਸੈਸ਼ਨ ਵਿੱਚ ਹਵਾਈ ਅੱਡੇ 'ਤੇ ਯਾਤਰਾ ਦੇ ਦ੍ਰਿਸ਼ਟੀਕੋਣ ਤੋਂ, ਬੱਸ ਅਤੇ ਟ੍ਰਾਂਸਪੋਰਟ ਅਥਾਰਟੀ ਲਈ, ਪ੍ਰਾਹੁਣਚਾਰੀ ਦੇ ਕੰਮਾਂ ਲਈ, ਖਾਣੇ ਦੀ ਪੈਕਿੰਗ, ਨਿਜੀ ਸਫਾਈ, ਸਫਾਈ ਪ੍ਰੋਟੋਕਾਲ, ਡਾਈਨਿੰਗ ਪ੍ਰੋਟੋਕਾਲ ਲਈ ਡੂʼਜ਼ ਅਤੇ ਡੋਂʼਟਸ ਬਾਰੇ ਵੀ ਦੱਸਿਆ ਗਿਆ। ਮਾਨਸਿਕ ਸਿਹਤ ਲਈ ਸਲਾਹ ਦਿੱਤੀ ਜਾਂਦੀ ਹੈ ਕਿ  ਲੋਕਾਂ ਨਾਲ ਜੁੜੇ ਰਹੋ, ਯੋਗ ਅਭਿਆਸ ਕਰੋ, “ਮੀ ਟਾਈਮ ਐਂਡ ਵੀ ਟਾਈਮਬਿਤਾਉ , ਦਾਨ ਕਰੋ ਅਤੇ ਵਟਸਐਪ ਤੇ ਫਰਜ਼ੀ ਖ਼ਬਰਾਂ ਤੋਂ ਪਰਹੇਜ਼ ਕਰੋ। ਇਸ ਤੋਂ ਇਲਾਵਾ, ਸੈਸ਼ਨ ਨੇ ਦਰਸਾਇਆ ਕਿ ਟੂਰਿਜ਼ਮ ਦੇਸ਼ ਦੀ ਅਰਥਵਿਵਸਥਾ ਵਿੱਚ ਰੋਜ਼ਗਾਰ ਦੇ ਨਾਲ ਨਾਲ ਰਾਸ਼ਟਰ ਦੀ ਪ੍ਰਗਤੀ ਲਈ ਵੱਡੀ ਭੂਮਿਕਾ ਅਦਾ ਕਰਦਾ ਹੈ।

 

ਵੈਬੀਨਾਰ ਨੇ ਇਹ ਸਿੱਟਾ ਕੱਢਿਆ ਕਿ ਇੱਕ ਦੇਸ਼ ਵਜੋਂ ਭਾਰਤ ਕੋਵਿਡ -19 ਨਾਲ ਚੰਗੀ ਤਰ੍ਹਾਂ ਲੜ ਰਿਹਾ ਹੈ।ਇੱਕ ਵੱਡੀ ਆਬਾਦੀ ਹੋਣ ਕਰਕੇ ਜਿਸਦੀ  ਕਿ ਦੇਖਭਾਲ਼ ਸਰਕਾਰ ਨੂੰ ਕਰਨੀ ਚਾਹੀਦੀ ਹੈ, ਹਰੇਕ ਨਾਗਰਿਕ ਨੂੰ ਵੀ ਬਹੁਤ ਜ਼ਿੰਮੇਵਾਰ ਬਣਨ ਦੀ ਅਤੇ ਦਿਸ਼ਾ ਨਿਰਦੇਸ਼ਾਂ, ਸੁਰੱਖਿਆ ਅਤੇ ਸਾਵਧਾਨੀ ਦੇ ਉਪਾਵਾਂ ਦੀ ਪਾਲਣਾ ਕਰਦਿਆਂ ਸਰਕਾਰ ਦੇ ਯਤਨਾਂ ਵਿੱਚ ਸ਼ਾਮਲ ਹੋਣ, ਘਬਰਾਹਟ ਤੋਂ ਬਚਣ ਅਤੇ ਆਪਣੇ ਆਸ ਪਾਸ ਦੇ ਲੋਕਾਂ ਨਾਲ ਜੁੜੇ ਰਹਿਣ ਦੀ ਜ਼ਰੂਰਤ ਹੈ।

 

ਵੈਬੀਨਾਰਸ ਦੇ ਸੈਸ਼ਨ ਹੁਣ ਦਿੱਤੇ ਗਏ ਲਿੰਕਾਂ 'ਤੇ ਉਪਲੱਬਧ ਹਨ:

https://www.youtube.com/channel/UCbzIbBmMvtvH7d6Zo_ZEHDA/featured

http://tourism.gov.in/dekho-apna-desh-webinar-ministry-tourism

https://www.incredibleindia.org/content/incredible-india-v2/en/events/dekho-apna-desh.html

 

ਵੈਬੀਨਾਰਾਂ ਦੇ ਸੈਸ਼ਨ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਜ਼ 'ਤੇ ਵੀ ਉਪਲੱਬਧ ਹਨ।

 

ਵੈਬੀਨਾਰ ਦੇ 04 ਜੁਲਾਈ 2020, ਸ਼ਨੀਵਾਰ, ਸਵੇਰੇ 11:00 ਵਜੇ ਪੇਸ਼ ਕੀਤੇ ਜਾਣ ਵਾਲੇ ਅਗਲੇ ਐਪੀਸੋਡ ਨੂੰ ਇੱਕ ਮਹਿਲਾ ਮੋਟਰਸਾਈਕਲ ਡਰਾਈਵਰਦਾ ਸਿਰਲੇਖ ਦਿੱਤਾ ਗਿਆ ਹੈ।

 

                                                      *******

 

ਐੱਨਬੀ / ਏਕੇਜੇ / ਓਏ



(Release ID: 1635242) Visitor Counter : 173