ਉਪ ਰਾਸ਼ਟਰਪਤੀ ਸਕੱਤਰੇਤ

ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਆਓ ਮਿਲ ਕੇ ਲੋਕਾਂ ਦੇ ਜੀਵਨ ਅਤੇ ਆਜੀਵਿਕਾ ਦੀ ਰੱਖਿਆ ਕਰੀਏ – ਉਪ ਰਾਸ਼ਟਰਪਤੀ

ਲੋਕਾਂ ਨੂੰ ‘ਪੈਨਿਕ’ ਬਟਨ ਨਾ ਦਬਾਉਣ ਦੀ ਸਲਾਹ ਲੇਕਿਨ ‘ਰੋਕਥਾਮ’ ਅਤੇ ‘ਸੁਰੱਖਿਆ’ ਬਟਨਾਂ ਨੂੰ ਜ਼ਰੂਰ ਦਬਾਓ


ਆਪਣੇ ਸਰੀਰ ਦਾ ਬਹੁਤ ਜ਼ਿਆਦਾ ਧਿਆਨ ਰੱਖੋ ਤਦੇ ਤੁਹਾਡਾ ਸਰੀਰ ਬਿਮਾਰੀਆਂ ਨਾਲ ਲੜਨ ਵਿੱਚ ਤੁਹਾਡਾ ਸਾਥ ਦੇਵੇਗਾ – ਉਪ ਰਾਸ਼ਟਰਪਤੀ

ਲੋਕਾਂ ਨੂੰ ਚਿੰਤਾ ਨਾ ਕਰਨ, ਯੋਗ ਦਾ ਅਭਿਆਸ ਕਰਨ ਅਤੇ ਪ੍ਰਤੀਰੱਖਿਆ ਨੂੰ ਮਜ਼ਬੂਤ ਕਰਨ ਲਈ ਪਰੰਪਰਾਗਤ ਇਲਾਜਾਂ ਨੂੰ ਅਪਣਾਉਣ ਦੀ ਸਲਾਹ ਦਿੱਤੀ


ਪਰਿਵਾਰ ਅਤੇ ਦੋਸਤਾਂ ਦੇ ਨਾਲ ਜੁੜੇ ਰਹਿਣ ਲਈ ਟੈਕਨੋਲੋਜੀ ਦਾ ਇਸਤੇਮਾਲ ਕਰੋ- ਉਪ ਰਾਸ਼ਟਰਪਤੀ


ਲੋਕਾਂ ਨੂੰ ਸਨਸਨੀਖੇਜ਼ ਸਮਾਚਾਰਾਂ ਜਾਂ ਦਹਿਸ਼ਤ ਫੈਲਾਉਣ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਦੂਰ ਰਹਿਣ ਨੂੰ ਕਿਹਾ


ਸਾਡੇ ਦੇਸ਼ ਦੀ ਸ਼ਕਤੀ ਅਧਿਆਤਮ ਵਿੱਚ ਸਾਡੀ ਆਸਥਾ ਅਤੇ ਵਿਗਿਆਨ ਵਿੱਚ ਵਿਸ਼ਵਾਸ ‘ਚ ਹੈ - ਉਪਰਾਸ਼ਟਰਪਤੀ

ਲੋਕਾਂ ਨੂੰ ਭਗਵਾਨ ਕ੍ਰਿਸ਼ਨ ਦੀ ਅਰਜੁਨ ਨੂੰ ਦਿੱਤੀ ਸਲਾਹ ਯਾਦ ਦਿਵਾਈ – ‘ਤੁਹਾਨੂੰ ਜੋ ਕਰਨਾ ਹੈ ਉਸ ਨੂੰ ਲਗਾਤਾਰ ਕਰਦੇ ਰਹੋ ਅਤੇ ਉਸ ਨੂੰ ਚੰਗੀ ਤਰ੍ਹਾਂ ਕਰੋ’

Posted On: 28 JUN 2020 10:01AM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਸਾਰੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਇਕਜੁੱਟ ਹੋ ਕੇ ਲੋਕਾਂ ਦੇ ਜੀਵਨ ਅਤੇ ਆਜੀਵਿਕਾ ਦੀ ਰੱਖਿਆ ਕਰਨ।

 

ਅੱਜ ਇੱਕ ਫੇਸਬੁਕ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਜ਼ਿਆਦਾਤਰ ਦੇਸ਼ਾਂ ਨੇ ਲੌਕਡਾਊਨ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਅਰਥਵਿਵਸਥਾ ਤੇ ਧਿਆਨ ਕੇਂਦ੍ਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ।  ਉਨ੍ਹਾਂ ਨੇ ਕਿਹਾ ਕਿ ਸਰਕਾਰ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਉਪਾਅ ਕਰ ਰਹੀ ਹੈ।  ਉਨ੍ਹਾਂ ਨੇ ਸਾਰਿਆਂ ਨੂੰ ਜ਼ਰੂਰੀ ਸਾਵਧਾਨੀ ਵਰਤਣ ਅਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਕਰਕੇ ਸਰਕਾਰ ਦਾ ਸਹਿਯੋਗ ਕਰਨ ਨੂੰ ਕਿਹਾ।

 

ਇਸ ਬੇਮਿਸਾਲ ਸਿਹਤ ਸੰਕਟ ਦੇ ਖ਼ਿਲਾਫ਼ ਲੋਕਾਂ ਨੂੰ ਸਮੂਹਿਕ ਰੂਪ ਨਾਲ ਲੜਨ ਦਾ ਸੱਦਾ ਦਿੰਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ ਸਾਡੇ ਦੇਸ਼ ਦੀ ਤਾਕਤ ਅਧਿਆਤਮਿਕਤਾ ਵਿੱਚ ਸਾਡਾ ਭਰੋਸਾ ਅਤੇ ਵਿਗਿਆਨ ਵਿੱਚ ਵਿਸ਼ਵਾਸ ਹੈ।

 

ਉਨ੍ਹਾਂ ਨੇ ਲੋਕਾਂ ਨੂੰ ਪੈਨਿਕਬਟਨ ਨਾ ਦਬਾਉਣ ਦੀ ਸਲਾਹ ਦਿੱਤੀ ਲੇਕਿਨ ਰੋਕਥਾਮਅਤੇ ਸੁਰੱਖਿਆਦੇ ਬਟਨਾਂ ਨੂੰ ਦਬਾਉਣ ਲਈ ਕਿਹਾ।

 

ਕੋਵਿਡ-19 ਦਾ ਸਮਾਧਾਨ ਸਾਵਧਾਨੀ ਵਰਤਣ ਵਿੱਚ ਹੈ, ਦੀ ਗੱਲ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕੁਝ ਸਰਲ ਉਪਾਅ ਸੁਝਾਏ ਜਿਵੇਂ - ਫੇਸ ਮਾਸਕ ਦਾ ਇਸਤੇਮਾਲ, ਸਮਾਜਿਕ ਦੂਰੀ ਦਾ ਪਾਲਣ ਅਤੇ ਲਗਾਤਾਰ ਹੱਥਾਂ ਨੂੰ ਧੋਂਦੇ ਰਹਿਣਾ ਕਿਉਂਕਿ ਸੁਰੱਖਿਅਤ ਰਹਿਣ ਦੇ ਇਹੀ ਗਿਆਤ ਉਪਾਅ ਹਨ।

 

ਇਨ੍ਹਾਂ ਕਦਮਾਂ ਦੇ ਨਾਲ-ਨਾਲ ਉਨ੍ਹਾਂ ਨੇ ਪਰੰਪਰਾਗਤ ਖੁਰਾਕੀ ਪਦਾਰਥ ਖਾਣ, ਹਰਬਲ ਅਤੇ ਔਸ਼ਧੀ ਪੌਦਿਆਂ ਦੀ ਤਿਆਰੀ ਦਾ ਸੁਝਾਅ ਦਿੱਤਾ, ਜੋ ਵਿਆਪਕ ਪ੍ਰਤੀਰੱਖਿਆ ਵਧਾਉਣ ਵਾਲੇ ਸਾਬਤ ਹੋਏ ਹਨ।

 

ਯੋਗ ਅਤੇ ਧਿਆਨ ਦੇ ਮਹੱਤਵ ਤੇ ਪ੍ਰਕਾਸ਼ ਪਾਉਂਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ, ‘ਯੋਗ, ਪ੍ਰਾਣਾਯਾਮ ਅਤੇ ਨਿਯਮਿਤ ਸਰੀਰਕ ਕਸਰਤ, ਜੋ ਘਰੇ ਹੀ ਕੀਤੇ ਜਾ ਸਕਦੇ ਹਨ, ਵਾਇਰਸ ਤੋਂ ਬਚਾਈ ਰੱਖਣ ਵਿੱਚ ਸਾਡੇ ਸਰੀਰ ਨੂੰ ਕਾਫ਼ੀ ਮਜ਼ਬੂਤ ਬਣਾ ਸਕਦੇ ਹਨ।

 

ਕਈ ਲੋਕਾਂ ਲਈ ਜੀਵਨ ਵਿੱਚ ਮਹਾਮਾਰੀ ਤੋਂ ਪੈਦਾ ਹੋਈ ਅਨਿਸ਼ਚਿਤਤਾ ਅਤੇ ਚਿੰਤਾ ਬਾਰੇ ਗੱਲ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਚਿੰਤਾ ਨਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਸੁਝਾਅ ਦਿੱਤਾ,  ‘ਬਹੁਤ ਕੁਝ ਸਾਡੇ ਮਨ ਤੇ ਨਿਰਭਰ ਕਰਦਾ ਹੈ.... ਸਾਨੂੰ ਆਪਣੀ ਚਿੰਤਾ ਨੂੰ ਘੱਟ ਕਰਨ ਦੇ ਪ੍ਰਯਤਨ ਜਾਰੀ ਰੱਖਣੇ ਚਾਹੀਦੇ ਹਨ ਅਤੇ ਇਸ ਨੂੰ ਖ਼ੁਦ ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ।

 

ਲੋਕਾਂ ਨੂੰ ਪਰਿਵਾਰ ਅਤੇ ਦੋਸਤਾਂ ਨਾਲ ਜੁੜੇ ਰਹਿਣ ਬਾਰੇ ਕਹਿੰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਵਰਚੁਅਲ ਤਰੀਕੇ ਨਾਲ ਹੀ ਸਹੀ, ਟੈਕਨੋਲੋਜੀ ਉਨ੍ਹਾਂ ਨੂੰ ਇਕੱਠੇ ਹੋਣ ਅਤੇ ਜੁੜਾਅ ਦੀ ਭਾਵਨਾ ਦਾ ਆਨੰਦ ਲੈਣ ਵਿੱਚ ਮਦਦ ਕਰ ਸਕਦੀ ਹੈ।

 

ਉਨ੍ਹਾਂ ਨੇ ਲੋਕਾਂ ਨੂੰ ਖਾਲੀ ਸਮੇਂ ਦਾ ਇਸਤੇਮਾਲ ਉਨ੍ਹਾਂ ਗਤੀਵਿਧੀਆਂ ਜਿਵੇਂ -  ਸੰਗੀਤ, ਲਲਿਤ ਕਲਾਸਾਹਿਤ, ਖਾਣਾ ਬਣਾਉਣ, ਨਵੀਂ ਭਾਸ਼ਾ ਸਿੱਖਣ ਆਦਿ ਵਿੱਚ ਕਰਨ ਨੂੰ ਕਿਹਾ ਜੋ ਉਨ੍ਹਾਂ ਨੂੰ ਵਿਅਸਤ ਰੱਖ ਸਕੇ। ਸ਼੍ਰੀ ਨਾਇਡੂ ਨੇ ਕਿਹਾ ਕਿ ਸਾਡੇ ਵਿੱਚੋਂ ਹਰੇਕ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਨੂੰ ਕਿਸ ਨਾਲ ਖੁਸ਼ੀ ਮਿਲੇਗੀ ਅਤੇ ਉਸ ਨੂੰ ਕਰੀਏ।

 

ਸਨਸਨੀਖੇਜ਼ ਖ਼ਬਰਾਂ ਜਾਂ ਘਬਰਾਹਟ ਪੈਦਾ ਕਰਨ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਸਚਾਈ ਨੂੰ ਸਵੀਕਾਰ ਕਰਨ ਅਤੇ ਆਪਣੀ ਤੇ ਪਰਿਵਾਰ ਦੀ ਸੁਰੱਖਿਆ ਲਈ ਸਖ਼ਤ ਮਿਹਨਤ ਕਰਨ ਦਾ ਇੱਕ ਨਜ਼ਰੀਆ ਵਿਕਸਿਤ ਕਰਨ ਨੂੰ ਕਿਹਾ।  ਉਨ੍ਹਾਂ ਨੇ ਲੋਕਾਂ ਤੋਂ ਨਿਰਾਧਾਰ, ਅਪੁਸ਼ਟ ਅਤੇ ਘਬਰਾਹਟ ਪੈਦਾ ਕਰਨ ਵਾਲੇ ਸੰਦੇਸ਼ਾਂ ਨੂੰ ਫਾਰਵਰਡ ਕਰਨ ਤੋਂ ਬਚਣ ਦੀ ਸਲਾਹ ਦਿੱਤੀ।

 

ਸ਼੍ਰੀ ਕ੍ਰਿਸ਼ਨ ਦੀ ਅਰਜੁਨ ਨੂੰ ਦਿੱਤੀ ਗਈ ਸਲਾਹ ਯਾਦ ਦਿਵਾਉਂਦੇ ਹੋਏ ਉਨ੍ਹਾਂ ਨੇ ਕਿਹਾ, ‘ਕਿਰਪਾ ਕਰਕੇ ਉਹ ਕੰਮ ਕਰਦੇ ਰਹੋ, ਜੋ ਤੁਹਾਨੂੰ ਕਰਨ ਦੀ ਜ਼ਰੂਰਤ ਹੈ ਅਤੇ ਉਸ ਨੂੰ ਚੰਗੀ ਤਰ੍ਹਾਂ ਕਰੋ।ਸ਼੍ਰੀ ਨਾਇਡੂ ਨੇ ਲੋਕਾਂ ਤੋਂ ਸ਼ਾਂਤ ਚਿੱਤ ਰਹਿਣ ਦੀ ਅਪੀਲ ਕੀਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਕੋਈ ਵੀ ਤੁਫ਼ਾਨ ਹਮੇਸ਼ਾ ਲਈ ਜਾਰੀ ਨਹੀਂ ਰਹਿ ਸਕਦਾ ਹੈ।

 

ਅਧਿਆਤਮਿਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਦੀਆਂ ਗੱਲਾਂ ਦਾ ਜ਼ਿਕਰ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਡਾ ਸੱਚਾ ਜੀਵਨ ਸਾਥੀ ਸਾਡਾ ਸਰੀਰ ਹੈ ਇਸ ਲਈ ਸਾਨੂੰ ਆਪਣੇ ਸਰੀਰ ਦਾ ਠੀਕ ਤਰ੍ਹਾਂ ਨਾਲ ਖਾਨ-ਪਾਨ ਅਤੇ ਤੰਦਰੁਸਤ ਰਹਿਣ ਲਈ ਸਰੀਰਕ ਕਸਰਤ ਕਰਕੇ ਇਸ ਦੀ ਦੇਖਭਾਲ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਤਦ ਹੀ ਸਾਡਾ ਸਰੀਰ ਬਿਮਾਰੀਆਂ ਨਾਲ ਲੜਨ ਵਿੱਚ ਸਾਡਾ ਸਾਥ ਦੇਵੇਗਾ।

 

ਉਪ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਸਵਾਲਾਂ ਦਾ ਕੋਈ ਅਸਾਨ ਜਾਂ ਨਿਸ਼ਚਿਤ ਜਵਾਬ ਨਹੀਂ ਹੋ ਸਕਦਾ ਹੈ ਕਿ – ‘ਇਹ ਪ੍ਰਤੀਬੰਧਿਤ ਅਤੇ ਸੀਮਿਤ ਜੀਵਨ ਸ਼ੈਲੀ ਕਦੋਂ ਤੱਕ ਚਲੇਗੀ ਅਤੇ ਅਸੀਂ ਆਪਣੀ ਆਮ ਜੀਵਨ ਸ਼ੈਲੀ ਵਿੱਚ ਕਦੋਂ ਪਰਤਾਂਗੇ? ਉਨ੍ਹਾਂ ਨੇ ਅੱਗੇ ਕਿਹਾ ਕਿ ਸਾਨੂੰ ਸ਼ਾਇਦ ਮਹਾਮਾਰੀ ਦੀ ਮਿਆਦ ਨੂੰ ਲੈ ਕੇ ਅਨਿਸ਼ਚਿਤਤਾ ਅਤੇ ਉਸ ਤੋਂ ਪੈਦਾ ਹੋਏ ਤਣਾਅ ਦੇ ਨਾਲ ਜੀਊਣਾ ਹੋਵੇਗਾ।

 

ਵੱਡੇ ਸ਼ਹਿਰਾਂ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਦਾ ਜ਼ਿਕਰ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਇਸ ਗੱਲ ਨੂੰ ਬੇਹੱਦ ਸਕਾਰਾਤਮਕ ਤਰੀਕੇ ਨਾਲ ਲਿਆ ਕਿ ਵੱਡੀ ਸੰਖਿਆ ਵਿੱਚ ਵਾਇਰਸ ਤੋਂ ਸੰਕ੍ਰਮਿਤ ਲੋਕ ਠੀਕ ਹੋ ਰਹੇ ਹਨ ਅਤੇ ਪ੍ਰਭਾਵਿਤ ਆਬਾਦੀ ਦੇ ਇੱਕ ਛੋਟੇ ਹਿੱਸੇ ਨੂੰ ਹੀ ਹਸਪਤਾਲ ਦੀ ਜ਼ਰੂਰਤ ਪਈ ਹੈ।

 

******

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ



(Release ID: 1635063) Visitor Counter : 147