PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 27 JUN 2020 6:28PM by PIB Chandigarh

 

https://static.pib.gov.in/WriteReadData/userfiles/image/image002J4FV.pnghttps://static.pib.gov.in/WriteReadData/userfiles/image/image001F3KK.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਠੀਕ ਹੋਣ ਵਾਲੇ ਮਾਮਲੇ ਸਰਗਰਮ ਮਾਮਲਿਆਂ ਦੀ ਤੁਲਨਾ ਵਿੱਚ 98,493 ਅਧਿਕ ਹੋਏ ਸਰਗਰਮ ਮਾਮਲਿਆਂ ਦੀ ਸੰਖਿਆ 1,97,387 ਹੈ, ਇਲਾਜ ਦੇ ਬਾਅਦ ਠੀਕ ਹੋਣ ਵਾਲਿਆਂ ਦੀ ਸੰਖਿਆ 2,95,880 ਹੈ।

 

  • ਕੋਵਿਡ-19 ਰੋਗੀਆਂ ਦੇ ਠੀਕ ਹੋਣ ਦੀ ਦਰ 58.13% ਹੋ ਗਈ ਹੈ।

 

  • ਅੱਠ ਰਾਜ (ਮਹਾਰਾਸ਼ਟਰ, ਤਮਿਲ ਨਾਡੂ, ਦਿੱਲੀ, ਤੇਲੰਗਾਨਾ, ਗੁਜਰਾਤ, ਉੱਤਰ ਪ੍ਰਦੇਸ਼, ਆਂਧਰ ਪ੍ਰਦੇਸ਼ ਅਤੇ ਪੱਛਮ ਬੰਗਾਲ) ਦਾ ਭਾਰਤ ਦੇ ਕੁੱਲ ਸਰਗਰਮ ਮਾਮਲਿਆਂ ਵਿੱਚ 85.5 ਪ੍ਰਤੀਸ਼ਤ ਅਤੇ ਕੁੱਲ ਮੌਤਾਂ ਦਾ 87 ਪ੍ਰਤੀਸ਼ਤ ਅੰਸ਼ਦਾਨ ਹੈ।

 

  • ਮੰਤਰੀਆਂ ਦੇ ਗਰੁੱਪ (ਜੀਓਐੱਮ) ਨੇ ਕੋਵਿਡ-19 ਦੀ ਵਰਤਮਾਨ ਸਥਿਤੀ ਅਤੇ ਰੋਕਥਾਮ ਉਪਾਵਾਂ ਦੀ ਸਮੀਖਿਆ ਕੀਤੀ।

 

  • ਕੇਂਦਰ ਸਰਕਾਰ ਨੇ ਕੋਵਿਡ-19 ਦੀ ਰੋਕਥਾਮ ਅਤੇ ਪ੍ਰਬੰਧਨ ਲਈ ਰਾਸ਼ਟਰੀ ਰਾਜਧਾਨੀ ਪ੍ਰਦੇਸ਼ ਦਿੱਲੀ ਨੂੰ ਸਹਿਯੋਗ ਵਧਾਇਆ ਹੈ; ਦਿੱਲੀ ਵਿੱਚ 1000 ਬੈੱਡਾਂ ਵਾਲਾ ਨਵਾਂ ਹਸਪਤਾਲ ਜਲਦੀ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗਾ।

 

  • ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ-19 ਮਾਮਲਿਆਂ ਦੇ ਪ੍ਰਬੰਧਨ ਲਈ ਅੱਪਡੇਟਡ ਕਲੀਨਿਕਲ ਮੈਨੇਜਮੈਂਟ ਪ੍ਰੋਟੋਕੋਲ ਜਾਰੀ ਕੀਤਾ।

 

  • ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਜੋਧਿਆਂ ਦੇ ਦਮ 'ਤੇ ਭਾਰਤ ਕੋਵਿਡ-19 ਦੇ ਖ਼ਿਲਾਫ਼ ਮਜ਼ਬੂਤੀ ਨਾਲ ਲੜਾਈ ਲੜ ਰਿਹਾ ਹੈ।

 

https://static.pib.gov.in/WriteReadData/userfiles/image/image005GZMC.jpghttps://static.pib.gov.in/WriteReadData/userfiles/image/image006U0BZ.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਠੀਕ ਹੋਣ ਦੀ ਦਰ ਨੇ ਸਰਗਰਮ ਕੋਵਿਡ-19 ਮਾਮਲਿਆਂ ਨੂੰ ਪਿੱਛੇ ਛੱਡਿਆ; ਠੀਕ ਹੋਣ ਵਾਲੇ ਲੋਕਾਂ ਅਤੇ ਸਰਗਰਮ ਮਾਮਲਿਆਂ ਵਿੱਚ ਅੰਤਰ ਕਰੀਬ 1 ਲੱਖ

ਕੋਵਿਡ-19  ਤੋਂ ਠੀਕ ਹੋਣ ਵਾਲੇ ਮਾਮਲਿਆਂ ਦੀ ਸੰਖਿਆ ਨੇ ਸਰਗਰਮ ਕੋਵਿਡ-19 ਮਾਮਲਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਠੀਕ ਹੋਣ ਵਾਲੇ ਲੋਕਾਂ ਅਤੇ ਸਰਗਰਮ ਮਾਮਲਿਆਂ ਵਿੱਚ ਕਰੀਬ 1 ਲੱਖ ਦਾ ਅੰਤਰ ਹੋ ਗਿਆ ਹੈ।  ਅੱਜ ਠੀਕ ਹੋਣ ਵਾਲੇ ਮਾਮਲੇ ਸਰਗਰਮ ਮਾਮਲਿਆਂ ਦੀ ਤੁਲਨਾ ਵਿੱਚ 98,493 ਅਧਿਕ ਹਨ।  ਹਾਲਾਂਕਿ ਸਰਗਰਮ ਮਾਮਲਿਆਂ ਦੀ ਸੰਖਿਆ 1,97,387 ਹੈ, ਇਲਾਜ ਦੇ ਬਾਅਦ ਠੀਕ ਹੋਣ ਵਾਲਿਆਂ ਦੀ ਸੰਖਿਆ 2,95,880 ਹੈ।  ਇਸ ਉਤ‍ਸ਼ਾਹਵਰਧਕ ਸਥਿਤੀ ਨਾਲਕੋਵਿਡ ਰੋਗੀਆਂ ਦੇ ਠੀਕ ਹੋਣ ਦੀ ਦਰ 58.13% ਹੋ ਗਈ ਹੈ।

 

15 ਸਿਖਰਲੇ ਰਾਜ ਜਿੱਥੇ ਠੀਕ ਹੋਣ ਦੀ ਦਰ ਇਸ ਪ੍ਰਕਾਰ ਹੈ  :

ਸੀਰੀਅਲ ਨੰ.

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਠੀਕ ਹੋਣ ਦੀ ਦਰ

1

ਮੇਘਾਲਿਆ

89.1%

2

ਰਾਜਸਥਾਨ

78.8%

3

ਤ੍ਰਿਪੁਰਾ

78.6%

4

ਚੰਡੀਗੜ੍ਹ

77.8%

5

ਮੱਧ ਪ੍ਰਦੇਸ਼

76.4%

6

ਬਿਹਾਰ

75.6%

7

ਅੰਡਮਾਨ ਅਤੇ ਨਿਕੋਬਾਰ ਟਾਪੂ

72.9%

8

ਗੁਜਰਾਤ

72.8%

9

ਝਾਰਖੰਡ

70.9%

10

ਛੱਤੀਸਗੜ੍ਹ      

70.5%

11

ਓਡੀਸ਼ਾ

69.5%

12

ਉੱਤਰਾਖੰਡ

65.9%

13

ਪੰਜਾਬ

65.7%

14

ਉੱਤਰ ਪ੍ਰਦੇਸ਼

65.0%

15

ਪੱਛਮ ਬੰਗਾਲ

65.0%

https://pib.gov.in/PressReleasePage.aspx?PRID=1634786

 

 

ਡਾ ਹਰਸ਼ ਵਰਧਨ ਨੇ ਕੋਵਿਡ-19 ਬਾਰੇ ਮੰਤਰੀਆਂ ਦੇ ਗਰੁੱਪ (ਜੀਓਐੱਮ) ਦੀ 17ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ

ਕੋਵਿਡ-19 ਬਾਰੇ ਉੱਚ ਪੱਧਰੀ ਮੰਤਰੀਆਂ ਦੇ ਗਰੁੱਪ (ਜੀਓਐੱਮ) ਦੀ 17ਵੀਂ ਮੀਟਿੰਗ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਦੀ ਅਗਵਾਈ ਹੇਠ ਹੋਈ ਮੰਤਰੀਆਂ ਦੇ ਗਰੁੱਪ ਨੇ ਇਹ ਦੱਸਿਆ ਗਿਆ ਕਿ ਇਸ ਵੇਲੇ 8 ਰਾਜਾਂ ਦਾ (ਮਹਾਰਾਸ਼ਟਰ, ਤਮਿਲ ਨਾਡੂ, ਦਿੱਲੀ, ਤੇਲੰਗਾਨਾ, ਗੁਜਰਾਤ, ਉੱਤਰ ਪ੍ਰਦੇਸ਼, ਆਂਧਰ ਪ੍ਰਦੇਸ਼ ਅਤੇ ਪੱਛਮ ਬੰਗਾਲ) ਸਰਗਰਮ ਕੇਸਾਂ ਵਿੱਚ 85.5% ਅਤੇ ਕੁੱਲ ਮੌਤਾਂ ਵਿੱਚ 87% ਹਿੱਸਾ ਹੈ ਡਾ. ਭਾਰਗਵ, ਡੀਜੀ (ਆਈਸੀਐੱਮਆਰ) ਨੇ ਵਿਸਤਾਰ ਨਾਲ ਪ੍ਰਤੀ ਦਿਨ ਟੈਸਟਿੰਗ ਦੀ ਵੱਧ ਰਹੀ ਸਮਰੱਥਾ ਬਾਰੇ ਵੀ ਦੱਸਿਆ ਪਿਛਲੇ 24 ਘੰਟਿਆਂ ਵਿੱਚ ਸੈਂਪਲ ਟੈਸਟਿੰਗ 2,20,479 ਤੱਕ ਪਹੁੰਚ ਗਈ ਹੈ ਜਿਸ ਨਾਲ ਕੁੱਲ ਟੈਸਟ ਕੀਤੇ ਗਏ ਸੈਂਪਲਾਂ ਦੀ ਗਿਣਤੀ 79,96,707 ਹੋ ਗਈ ਹੈ ਭਾਰਤ ਕੋਲ ਹੁਣ 1026 ਡਾਇਗਨੌਸਟਿਕ ਲੈਬਾਂ ਹਨ ਜੋ ਕਿ ਕੋਵਿਡ-19 ਦੇ ਕੰਮ ਲਈ ਸਮਰਪਿਤ ਹਨ ਮੰਤਰੀਆਂ ਦੇ ਗਰੁੱਪ ਨੂੰ ਦੱਸਿਆ ਗਿਆ ਕਿ 27 ਜੂਨ, 2020 ਤੱਕ 1039 ਕੋਵਿਡ-ਸਮਰਪਿਤ ਹਸਪਤਾਲ ਹਨ ਜਿਨ੍ਹਾਂ ਵਿੱਚ 1,76,275 ਆਈਸੋਲੇਸ਼ਨ ਬੈੱਡ, 22,940 ਆਈਸੀਯੂ ਬੈੱਡ ਅਤੇ 77,268 ਆਕਸੀਜਨ ਨਾਲ ਲੈਸ ਬੈੱਡ, 2,398 ਕੋਵਿਡ ਸਮਰਪਿਤ ਸਿਹਤ ਕੇਂਦਰ ਹਨ ਜਿਨ੍ਹਾਂ ਵਿੱਚ 1,39,483 ਆਈਸੋਲੇਸ਼ ਬੈੱਡ, 11,539 ਆਈਸੀਯੂ ਬੈੱਡ ਅਤੇ 51,321 ਆਕਸੀਜਨ ਨਾਲ ਲੈਸ ਬੈੱਡ ਇਸ ਵੇਲੇ ਕੰਮ ਕਰ ਰਹੇ ਹਨ ਇਸ ਤੋਂ ਇਲਾਵਾ 8,958 ਕੋਵਿਡ-ਕੇਅਰ ਸੈਂਟਰ ਹਨ ਜਿਨ੍ਹਾਂ ਵਿੱਚ 8.10.621 ਬੈੱਡ ਕੋਵਿਡ-19 ਦੇ ਮੁਕਾਬਲੇ ਲਈ ਤੈਨਾਤ ਕੀਤੇ ਗਏ ਹਨ

https://pib.gov.in/PressReleasePage.aspx?PRID=1634736

 

ਕੇਂਦਰ ਨੇ ਦਿੱਲੀ ਵਿੱਚ ਕੋਵਿਡ ਦੇ ਪ੍ਰਬੰਧਨ  ਦੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ

ਕੇਂਦਰ ਸਰਕਾਰ ਨੇ ਕੋਵਿਡ-19  ਦੇ ਪ੍ਰਸਾਰ ਨੂੰ ਰੋਕਣ ਅਤੇ ਇਸ ਬਿਮਾਰੀ  ਨਾਲ ਨਜਿੱਠਣ ਲਈ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਨੂੰ ਜ਼ਰੂਰੀ ਮਦਦ ਦਿੱਤੀ ਹੈ।  ਆਈਸੀਐੱਮਆਰ ਨੇ 4.7 ਲੱਖ ਆਰਟੀ - ਪੀਸੀਆਰ ਟੈਸਟ ਕਰਨ ਲਈ ਨੈਦਾਨਿਕ ਸਮੱਗਰੀ ਦੀ ਸਪਲਾਈ ਕੀਤੀ ਹੈ। ਇਸ ਨੇ ਟੈਸਟ ਕਰਨ ਲਈ ਜ਼ਰੂਰੀ 1.57 ਲੱਖ ਆਰਐੱਨਏ ਐਕਸਟ੍ਰੈਕਸ਼ਨ ਕਿੱਟਾਂ ਅਤੇ 2.84 ਲੱਖ ਵੀਟੀਐੱਮ  (ਵਾਇਰਲ ਟ੍ਰਾਂਸਪੋਰਟ ਮੀਡੀਅਮ)  ਅਤੇ ਕੋਵਿਡ  - 19 ਸੈਂਪਲਾਂ ਦਾ ਸੰਗ੍ਰਿਹ ਕਰਨ ਲਈ ਸਵੈਬ ਵੀ ਪ੍ਰਦਾਨ ਕੀਤੇ ਹਨ।

ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿੱਚ ਬਿਮਾਰੀ  ਦੀ ਰੋਕਥਾਮ  ਦੇ ਉਪਾਵਾਂ ਨੂੰ ਅੱਗੇ ਵਧਾਉਣ  ਦੇ ਯਤਨ ਤਹਿਤ ਦਿੱਲੀ ਦੇ ਛਤਰਪੁਰ ਵਿੱਚ ਰਾਧਾ ਸੁਆਮੀ ਸਤਿਸੰਗ ਬਿਆਸ ਵਿੱਚ 10,000 ਬਿਸਤਰਿਆਂ ਵਾਲਾ ਸਰਦਾਰ ਪਟੇਲ  ਕੋਵਿਡ ਕੇਅਰ ਸੈਂਟਰਵਿਕਸਿਤ ਕੀਤਾ ਜਾ ਰਿਹਾ ਹੈ।  ਇਸ ਕੇਂਦਰ ਦਾ ਪੂਰਾ ਸੰਚਾਲਨ ਜਿਸ ਵਿੱਚ ਮੈਡੀਕਲ ਕਰਮੀਆਂ ਦੀ ਸੰਖਿਆ ਦੀ ਉਪਲਬਧਤਾ ਸੁਨਿਸ਼ਚਿਤ ਕਰਨਾ ਸ਼ਾਮਲ ਹੈ ਕੇਂਦਰੀ ਹਥਿਆਰਬੰਦ ਪੁਲਿਸ ਬਲ  (ਸੀਐੱਪੀਐੱਫ ) ਨੂੰ ਸੌਂਪਿਆ ਗਿਆ ਹੈ ਜਿਸ ਵਿੱਚ ਭਾਰਤ-ਤਿੱਬਤ ਸੀਮਾ ਪੁਲਿਸ  ( ਆਈਟੀਬੀਪੀ )  ਸਭ ਤੋਂ ਅੱਗੇ ਹੈ।  ਲਗਭਗ 2,000 ਬਿਸਤਰਿਆਂ ਨੂੰ ਤੁਰੰਤ ਕੰਮ ਲਾਇਕ ਤਿਆਰ ਕੀਤਾ ਜਾ ਰਿਹਾ ਹੈ। ਧੌਲਾ ਕੂਆਂ ਕੋਲ ਡੀਆਰਡੀਓ ਦੁਆਰਾ ਨਿਰਮਿਤ ਅਤੇ ਸੈਨਾ ਦੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਨਾਲ ਲੈਸ 1000 ਬਿਸਤਰਿਆਂ ਵਾਲਾ ਨਵਾਂ ਗ੍ਰੀਨ ਫੀਲਡ ਹਸਪਤਾਲ ਅਗਲੇ ਹਫ਼ਤੇ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ।   ਭਾਰਤ ਸਰਕਾਰ ਨੇ 11.11 ਲੱਖ ਐੱਨ95 ਮਾਸਕ , 6.81 ਲੱਖ ਪੀਪੀਈ ਕਿੱਟਾਂ, 44.80 ਲੱਖ ਐੱਚਸੀਕਿਊ ਟੈਬਲੇਟਾਂ ਖਰੀਦ ਕੇ ਦਿੱਲੀ ਵਿੱਚ ਇਨ੍ਹਾਂ ਦੀ ਵੰਡ ਕੀਤੀ ਹੈ।  ਦਿੱਲੀ ਨੂੰ 425 ਵੈਂਟੀਲੇਟਰ ਵੰਡੇ ਗਏ ਅਤੇ ਉਨ੍ਹਾਂ ਨੂੰ ਦਿੱਲੀ ਸਰਕਾਰ  ਦੇ ਕਈ ਹਸਪਤਾਲਾਂ ਵਿੱਚ ਲਗਾਇਆ ਗਿਆ ਹੈ।  ਦਿੱਲੀ ਵਿੱਚ 34 ਸਮਰਪਿਤ ਕੋਵਿਡ ਹਸਪਤਾਲ  (ਡੀਸੀਐੱਚ), 4 ਸਮਰਪਿਤ ਕੋਵਿਡ ਸਿਹਤ ਕੇਂਦਰ  (ਡੀਸੀਐੱਚਸੀ), 24 ਸਮਰਪਿਤ ਕੋਵਿਡ ਸਿਹਤ ਕੇਂਦਰ  (ਡੀਸੀਸੀਸੀ) ਹਨ, ਜੋ ਕੋਵਿਡ-19  ਦੇ ਰੋਗੀਆਂ ਦਾ ਇਲਾਜ ਉਨ੍ਹਾਂ ਦੀ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਰਦੇ ਹਨ। 

https://www.pib.gov.in/PressReleseDetail.aspx?PRID=1634704

 

ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ-19 ਮਾਮਲਿਆਂ ਦੇ ਪ੍ਰਬੰਧਨ ਲਈ ਅੱਪਡੇਟਡ ਕਲੀਨਿਕਲ ਮੈਨੇਜਮੈਂਟ ਪ੍ਰੋਟੋਕੋਲ ਜਾਰੀ ਕੀਤਾ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੋਵਿਡ-19 ਬਾਰੇ ਮਿਲ ਰਹੀ ਜਾਣਕਾਰੀ, ਖਾਸ ਕਰਕੇ ਪ੍ਰਭਾਵੀ ਦਵਾਈਆਂ ਦੇ ਸੰਦਰਭ ਵਿੱਚ, ਨਾਲ ਤਾਲਮੇਲ ਬਣਾਈ ਰੱਖਦੇ ਹੋਏ ਅੱਜ ਕੋਵਿਡ-19 ਦੇ ਪ੍ਰਬੰਧਨ ਲਈ ਅੱਪਡੇਟਡ ਕਲੀਨਿਕਲ ਮੈਨੇਜਮੈਂਟ ਪ੍ਰੋਟੋਕੋਲ ਜਾਰੀ ਕੀਤਾ ਹੈ। ਨਵੇਂ ਪ੍ਰੋਟੋਕੋਲ ਵਿੱਚ ਦਰਮਿਆਨੇ ਤੋਂ ਗੰਭੀਰ ਮਾਮਲਿਆਂ ਦੇ ਇਲਾਜ ਲਈ ਮਿਥਾਈਲਪ੍ਰੇਡਨੀਸੋਲੋਨ (Methylprednisolone) ਦੇ ਵਿਕਲਪ ਦੇ ਰੂਪ ਵਿੱਚ ਡੈਕਸਾਮੈਥਾਸੋਨ (Dexamethasone) ਦੀ ਵਰਤੋਂ ਕਰਨ ਦਾ ਸੁਝਾਅ ਸ਼ਾਮਲ ਹੈ। ਇਹ ਬਦਲਾਅ ਨਵੀਨਤਮ ਉਪਲੱਬਧ ਸਬੂਤ ਅਤੇ ਮਾਹਿਰਾਂ ਦੇ ਸਲਾਹ-ਮਸ਼ਵਰੇ ਤੇ ਵਿਚਾਰ ਕਰਨ ਦੇ ਬਾਅਦ ਕੀਤਾ ਗਿਆ ਹੈ।

https://www.pib.gov.in/PressReleseDetail.aspx?PRID=1634725

 

ਪ੍ਰਧਾਨ ਮੰਤਰੀ ਨੇ ਪਰਮ ਪੂਜਨੀਕ ਡਾ. ਜੋਸਫ਼ ਮਾਰ ਥੋਮਾ ਮੈਟਰੋਪੌਲੀਟਨ ਦੇ 90ਵੇਂ ਜਨਮ ਦਿਨ ਸਮਾਰੋਹ ਨੂੰ ਸੰਬੋਧਨ ਕੀਤਾ;  ਪ੍ਰਧਾਨ ਮੰਤਰੀ ਨੇ ਕਿਹਾ, ਕੋਰੋਨਾ ਵਾਰੀਅਰਸ ਦੀ ਮਦਦ ਨਾਲ ਭਾਰਤ ਕੋਵਿਡ-19 ਨਾਲ ਮਜ਼ਬੂਤੀ ਨਾਲ ਲੜ ਰਿਹਾ ਹੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹਮੇਸ਼ਾ ਤੋਂ ਅਨੇਕ ਸਰੋਤਾਂ ਨਾਲ ਅਧਿਆਤਮਿਕ ਸ਼ਕਤੀਆਂ ਲਈ ਖੁੱਲ੍ਹਾ ਰਿਹਾ ਹੈ। ਡਾ. ਜੋਸਫ ਮਾਰ ਥੋਮਾ ਦਾ ਹਵਾਲਾ ਦਿੰਦੇ ਹੋਏ ਨਿਮਰਤਾ ਇੱਕ ਸਦਗੁਣ ਹੈ, ਜੋ ਹਮੇਸ਼ਾ ਚੰਗੇ ਕਾਰਜਾਂ ਦਾ ਫਲ ਦਿੰਦੀ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਮਰਤਾ ਦੀ ਭਾਵਨਾ ਦੇ ਨਾਲ ਮਾਰ ਥੋਮਾ ਚਰਚ ਨੇ ਸਾਡੇ ਸਾਥੀ ਭਾਰਤੀਆਂ ਦੇ ਜੀਵਨ ਵਿੱਚ ਸਕਾਰਾਤਮਕ ਅੰਤਰ ਲਿਆਉਣ ਦਾ ਕੰਮ ਕੀਤਾ ਹੈ, ਵਿਸ਼ੇਸ਼ ਰੂਪ ਨਾਲ ਸਿਹਤ ਸੇਵਾ ਅਤੇ ਸਿੱਖਿਆ ਜਿਹੇ ਖੇਤਰਾਂ ਵਿੱਚ। ਉਨ੍ਹਾਂ ਨੇ ਕਿਹਾ ਕਿ ਮਾਰ ਥੋਮਾ ਚਰਚ ਨੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਭੂਮਿਕਾ ਨਿਭਾਈ ਅਤੇ ਉਹ ਰਾਸ਼ਟਰੀ ਏਕਤਾ ਦੀ ਦਿਸ਼ਾ ਵਿੱਚ ਕੰਮ ਕਰਨ ਵਿੱਚ ਸਭ ਤੋਂ ਅੱਗੇ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 ਕੇਵਲ ਇੱਕ ਸਰੀਰਕ ਬਿਮਾਰੀ ਨਹੀਂ ਹੈ ਜੋ ਲੋਕਾਂ ਦੇ ਜੀਵਨ ਲਈ ਖ਼ਤਰਾ ਹੈ ਬਲਕਿ ਇਹ ਸਾਡਾ ਧਿਆਨ ਖ਼ਰਾਬ ਜੀਵਨ-ਸ਼ੈਲੀ ਵੱਲ ਵੀ ਲੈ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਗਲੋਬਲ ਮਹਾਮਾਰੀ ਤੋਂ ਭਾਵ ਹੈ ਕਿ ਸਮੁੱਚੀ ਮਾਨਵਤਾ ਨੂੰ ਇਲਾਜ ਦੀ ਜ਼ਰੂਰਤ ਹੈ ਅਤੇ ਸ੍ਰੋਤਿਆਂ ਨੂੰ ਕਿਹਾ ਕਿ ਉਹ ਪ੍ਰਿਥਵੀਲ ਉੱਤੇ ਸਦਭਾਵ ਅਤੇ ਖੁਸ਼ੀ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਪ੍ਰਯਤਨ ਕਰਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਜੋਧਿਆਂ ਦੀ ਮਦਦ ਨਾਲ ਭਾਰਤ ਕੋਵਿਡ - 19 ਨਾਲ ਮਜ਼ਬੂਤੀ ਨਾਲ ਲੜ ਰਿਹਾ ਹੈ।

https://www.pib.gov.in/PressReleseDetail.aspx?PRID=1634718

 

ਪੂਜਨੀਕ ਡਾ. ਜੋਸਫ ਮਾਰ ਥੋਮਾ ਮੈਟਰੋਪੌਲੀਟਨ ਦੇ 90ਵੇਂ ਜਨਮਦਿਨ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ

https://www.pib.gov.in/PressReleseDetail.aspx?PRID=1634716

 

ਕੋਵਿਡ -19 ਲੌਕਡਾਊਨ ਦੇ ਦੌਰਾਨ ਰੱਖ-ਰਖਾਅ ਦੀ ਬਹੁਤ ਜ਼ਰੂਰੀ ਮਹੱਤਵਪੂਰਨ 200 ਰੇਲਵੇ ਪ੍ਰੋਜੈਕਟ ਪੂਰੇ ਕੀਤੇ

ਭਾਰਤੀ ਰੇਲਵੇ ਦੇ ਲਈ ਕੰਮ ਕਰਨ ਵਾਲੇ ਯੋਧਿਆਂ ਨੇ ਕੋਵਿਡ 19 ਮਹਾਮਾਰੀ ਦੇ ਕਾਰਨ ਯਾਤਰੀ ਸੇਵਾਵਾਂ ਦੇ ਮੁਅੱਤਲ ਹੋਣ ਤੋਂ ਬਾਅਦ ਉਸਦਾ ਫਾਇਦਾ ਚੱਕ ਕੇ ਲੰਬੇ ਸਮੇਂ ਤੋਂ ਲਮਕ ਰਹੇ 200 ਤੋਂ ਵੱਧ ਰੱਖ-ਰਖਾਅ ਦੇ ਪ੍ਰੋਜੈਕਟਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹ ਲਿਆ ਹੈ, ਜਿਸ ਵਿੱਚ ਪੁਰਾਣੇ ਪੁਲਾਂ ਦੀ ਮੁਰੰਮਤ ਅਤੇ ਮੁੜ ਗਾਡਰਿੰਗ ਅਤੇ ਯਾਰਡ ਰੀ-ਮਾਡਲਿੰਗ, ਰੇਲ ਲਾਈਨਾਂ ਦਾ ਦੋਹਰੀਕਰਨ ਅਤੇ ਬਿਜਲੀਕਰਨ ਅਤੇ ਕੈਂਚੀ ਕਰੋਸਓਵਰਾਂ ਦਾ ਨਵੀਨੀਕਰਨ ਸ਼ਾਮਲ ਹੈ ਕਈ ਸਾਲਾਂ ਤੋਂ ਅਧੂਰੇ ਪਏ ਇਹ ਪ੍ਰੋਜੈਕਟ ਅਕਸਰ ਭਾਰਤੀ ਰੇਲਵੇ ਲਈ ਰੁਕਾਵਟਾਂ ਪੈਦਾ ਕਰਦੇ ਸਨ

ਪਾਰਸਲ ਟ੍ਰੇਨਾਂ ਅਤੇ ਮਾਲ ਗੱਡੀਆਂ ਜ਼ਰੀਏ ਚਲਣ ਵਾਲੀਆਂ ਸਾਰੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਤੋਂ ਇਲਾਵਾ, ਭਾਰਤੀ ਰੇਲਵੇ ਨੇ ਇਸ ਲੌਕਡਾਊਨ ਦੀ ਮਿਆਦ ਦੇ ਦੌਰਾਨ ਕਈ ਸਾਲਾਂ ਤੋਂ ਲਮਕੇ ਇਸ ਰੱਖ-ਰਖਾਅ ਦੇ ਕੰਮਾਂ ਨੂੰ ਪੂਰਾ ਕਰ ਲਿਆ ਹੈ, ਜਦੋਂ ਯਾਤਰੀ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ

https://www.pib.gov.in/PressReleseDetail.aspx?PRID=1634739

 

ਭਾਰਤ ਸਰਕਾਰ ਦੇ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਨੇ ਭਾਰਤੀ ਖੇਤੀਬਾੜੀ ਵਿੱਚ ਸੁਧਾਰ, ਰਣਨੀਤਕ ਨੀਤੀ ਵਿੱਚ ਬਦਲਾਅ ਅਤੇ ਨਿਵੇਸ਼ ਦੇ ਅਵਸਰਾਂ  ʼਤੇ ਦੋ ਵੈਬੀਨਾਰਾਂ ਦੀ ਮੇਜ਼ਬਾਨੀ ਕੀਤੀ

ਵੈਬੀਨਾਰਾਂ ਨੂੰ ਸੰਬੋਧਨ ਕਰਦਿਆਂ, ਸ਼੍ਰੀ ਸੰਜੈ ਅਗਰਵਾਲ, ਸੱਕਤਰ, ਖੇਤੀਬਾੜੀ ਅਤੇ ਕਿਸਾਨ ਭਲਾਈ ਨੇ ਭਾਰਤ ਸਰਕਾਰ ਦੁਆਰਾ ਕੋਵਿਡ -19 ਮਹਾਮਾਰੀ ਤੋਂ ਪੈਦਾ ਹੋਏ ਸੰਕਟ ਦੌਰਾਨ ਖੇਤੀਬਾੜੀ ਸੈਕਟਰ ਅਤੇ ਕਿਸਾਨਾਂ ਦੀ ਭਲਾਈ ਲਈ ਕੀਤੇ ਗਏ ਮਹੱਤਵਪੂਰਨ ਉਪਰਾਲਿਆਂ ਦੀ ਸ਼ਲਾਘਾ ਕੀਤੀ। ਸੰਕਟ ਦੀ ਇਸ ਘੜੀ ਵਿੱਚ ਭਾਰਤੀ ਕਿਸਾਨਾਂ ਦੀ ਸਮਰੱਥਾ ਅਤੇ ਉਦਯੋਗ ਜਗਤ ਦੇ ਯਤਨ ਇਸ ਤੱਥ ਤੋਂ ਸਪਸ਼ਟ  ਹੁੰਦੇ ਹਨ ਕਿ ਇਸ ਸਾਲ ਖ਼ਰੀਫ਼ ਦਾ ਬਿਜਾਈ  ਰਕਬਾ 316 ਲੱਖ ਹੈਕਟੇਅਰ ਰਿਹਾ ਹੈ ਜਦੋਂ ਕਿ ਪਿਛਲੇ ਸਾਲ 154 ਲੱਖ ਹੈਕਟੇਅਰ ਅਤੇ ਪਿਛਲੇ ਪੰਜ ਸਾਲ ਦੇ ਦੌਰਾਨ ਔਸਤਨ 187 ਲੱਖ ਹੈਕਟੇਅਰ ਰਿਹਾ ਹੈ। ਕਿਸਾਨਾਂ ਲਈ ਪਸ਼ੂ ਪਾਲਣ ਦੀ ਤੁਲਨਾ ਏਟੀਐੱਮ ਮਸ਼ੀਨ ਨਾਲ ਕਰਦੇ ਹੋਏ, ਪਸ਼ੂ ਪਾਲਣ ਅਤੇ ਡੇਅਰੀ, ਸਕੱਤਰ ਸ਼੍ਰੀ ਅਤੁਲ ਚਤੁਰਵੇਦੀ ਨੇ ਕਿਹਾ ਕਿ ਇੱਕ ਰਿਟੇਲਰ ਵਾਸਤੇ ਕੋਈ ਵੀ ਉਤਪਾਦ  ਦੁੱਧ ਜਿੰਨੀ ਤੇਜ਼ੀ ਨਾਲ ਅੱਗੇ ਨਹੀਂ ਵਧ ਰਿਹਾ ਹੈ।

https://www.pib.gov.in/PressReleseDetail.aspx?PRID=1634724

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਚੰਡੀਗੜ੍ਹ: ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਸਲਾਹਕਾਰ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਪੁਲਿਸ ਅਤੇ ਹੋਰਨਾਂ ਅਧਿਕਾਰੀਆਂ ਨੂੰ ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਆਦਿ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੁਖਨਾ ਝੀਲ ਸਮੇਤ ਸ਼ਹਿਰ ਦੇ ਸਾਰੇ ਬਜ਼ਾਰਾਂ ਅਤੇ ਜਨਤਕ ਥਾਵਾਂ ਤੇ ਅਚਨਚੇਤੀ ਛਾਪੇਮਾਰੀ ਕੀਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਵੇਗਾ।

 

  • ਹਰਿਆਣਾ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਆਤਮ ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਅਮਲੀ ਰੂਪ ਦੇਣ ਵੱਲ ਇੱਕ ਕਦਮ ਵਧਾਉਂਦੇ ਹੋਏ, ਹਰਿਆਣਾ ਸਰਕਾਰ ਨੇ ਸਾਂਝੀਆਂ ਬੁਨਿਆਦੀ ਸਹੂਲਤਾਂ ਦੀ ਵਿੱਤੀ ਸਹਾਇਤਾ ਲਈ ਬਲਕ ਡਰੱਗਜ਼ ਪਾਰਕਾਂ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੀ ਯੋਜਨਾ ਤਹਿਤ ਪਾਣੀਪਤ ਵਿੱਚ 1000 ਏਕੜ ਵਿਕਸਿਤ ਉਦਯੋਗਿਕ ਜ਼ਮੀਨ  ਵਿੱਚ ਬਲਕ ਡਰੱਗਸ ਪਾਰਕ ਸਥਾਪਿਤ ਕਰਨ ਦੀ ਪੇਸ਼ਕਸ਼ ਕੀਤੀ ਹੈ। ਪਾਣੀਪਤ ਵਿੱਚ ਬਲਕ ਡਰੱਗਜ਼ ਪਾਰਕ ਦੀ ਸਥਾਪਤੀ ਨਾਲ ਉਤਪਾਦਨ ਲਾਗਤ ਘੱਟ ਹੋਵੇਗੀ ਅਤੇ ਵੱਡੀ ਮਾਤਰਾ ਵਿੱਚ ਦਵਾਈਆਂ ਲਈ ਹੋਰਨਾਂ ਦੇਸ਼ਾਂ ਤੇ ਭਾਰਤ ਦੀ ਨਿਰਭਰਤਾ ਘੱਟ ਹੋਵੇਗੀ।

 

  • ਮਹਾਰਾਸ਼ਟਰ: ਰਾਜ ਵਿੱਚ ਇੱਕੋ ਦਿਨ ਵਿੱਚ ਸਭ ਤੋਂ ਵੱਧ 5,024 ਕੋਵਿਡ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਕੁੱਲ ਗਿਣਤੀ 1.5 ਲੱਖ ਤੋਂ ਪਾਰ ਹੋ ਕੇ 1,52,765 ਹੋ ਗਈ ਹੈ।ਐਕਟਿਵ ਕੇਸਾਂ ਦੀ ਗਿਣਤੀ 65,829 ਹੈ।ਮੁੰਬਈ ਵਿੱਚ 1,297 ਨਵੇਂ ਕੇਸ ਮਿਲੇ। ਨਾਗਰਿਕ ਸੰਸਥਾ ਬੀਐੱਮਸੀ ਜਲਦੀ ਹੀ ਮੁੰਬਈ ਵਿੱਚ ਕਰੋਨਾ ਵਾਇਰਸ ਦੇ ਫੈਲਣ ਦੀ ਹੱਦ ਜਾਨਣ ਲਈ ਮਹਾਨਗਰ ਦੇ ਤਿੰਨ ਵਾਰਡਾਂ ਵਿੱਚ ਸੀਰੋ-ਸਰਵੇ ਕੀਤਾ ਜਾਵੇਗਾ।ਇਹ ਸਰਵੇਖਣ ਨੀਤੀ ਆਯੋਗ, ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਅਤੇ ਕੁਝ ਹੋਰ ਸੰਸਥਾਵਾਂ ਵੱਲੋਂ ਮਿਲਕੇ ਕੀਤਾ ਜਾਵੇਗਾ।ਸਰਵੇਖਣ ਦੌਰਾਨ ਝੁੱਗੀ ਝੋਪੜੀ ਅਤੇ ਹੋਰਨਾਂ ਇਲਾਕਿਆਂ ਵਿੱਚ 10,000 ਬੇਤਰਤੀਬ ਖੂਨ ਨਮੂਨੇ ਲਏ ਜਾਣਗੇ।ਇਸੇ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅੱਗਰਵਾਲ ਦੀ ਅਗਵਾਈ ਵਿੱਚ ਕੇਂਦਰੀ ਟੀਮ ਨੇ ਅੱਜ ਕੋਵਿਡ ਸਥਿਤੀ ਦਾ ਜਾਇਜ਼ਾ ਲੈਣ ਲਈ ਥਾਨੇ ਦਾ ਦੌਰਾ ਕੀਤਾ।

 

  • ਗੁਜਰਾਤ: ਤਾਜ਼ਾ ਰਿਪੋਰਟ ਅਨੁਸਾਰ ਗੁਜਰਾਤ ਵਿੱਚ 580 ਕੋਵਿਡ -19 ਪਾਜ਼ਿਟਿਵ ਕੇਸ ਅਤੇ 18 ਮੌਤਾਂ ਹੋਈਆਂ ਹਨ। ਰਾਜ ਵਿੱਚ ਕੋਵਿਡ -19 ਦੇ ਪਾਜ਼ਿਟਿਵ ਕੇਸ 30,158 ਦੱਸੇ ਗਏ ਹਨ। ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 1,722 ਹੋ ਗਈ ਹੈ ।

 

  • ਰਾਜਸਥਾਨ: ਰਾਜ ਵਿੱਚ ਕੋਵਿਡ -19 ਦੇ ਅੱਜ 127 ਨਵੇਂ ਮਾਮਲਿਆਂ ਅਤੇ 9 ਮੌਤਾਂ ਦੀ ਰਿਪੋਰਟ ਦੇ ਨਾਲ 16,787 ਹੋ ਗਈ ਹੈ। ਜਦੋਂ ਕਿ 13,149 ਮਰੀਜ਼ ਠੀਕ ਹੋ ਚੁੱਕੇ ਹਨ, ਹੁਣ ਤੱਕ 389 ਮੌਤਾਂ ਵੀ ਹੋ ਚੁੱਕੀਆਂ ਹਨ। ਇਸ ਸਮੇਂ ਰਾਜ ਵਿੱਚ 3249 ਐਕਟਿਵ ਕੇਸ ਹਨ।

 

  • ਮੱਧ ਪ੍ਰਦੇਸ਼: ਰਾਜ ਵਿੱਚ ਕੋਵਿਡ -19 ਦੇ ਰਾਜ ਵਿੱਚ 203 ਨਵੇਂ ਮਾਮਲੇ ਸਾਹਮਣੇ ਆਏ ਹਨ , ਜਿਸ ਨਾਲ ਕੇਸਾਂ ਦੀ ਗਿਣਤੀ 12,798 ਹੋ ਗਈ ਹੈ । ਐਕਟਿਵ ਮਾਮਲਿਆਂ ਦੀ ਗਿਣਤੀ 2,448 ਹੈ।

 

  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ 89 ਨਵੇਂ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ, ਰਾਜ ਦੀ ਰਾਜਧਾਨੀ ਰਾਏਪੁਰ ਵਿੱਚ 39 ਕੇਸ ਸਾਹਮਣੇ ਆਏ ਹਨ। ਐਕਟਿਵ ਮਾਮਲਿਆਂ ਦੀ ਗਿਣਤੀ 647 ਹੈ।

 

  • ਗੋਆ: ਰਾਜ ਵਿੱਚ ਸ਼ੁੱਕਰਵਾਰ ਨੂੰ 44 ਨਵੇਂ ਕੇਸ ਪਾਏ ਗਏ ਹਨ, ਜੋ ਕਿ ਰਾਜ ਨੂੰ ਪਾਜ਼ਿਟਿਵ ਕੇਸਾਂ ਦੀ ਗਿਣਤੀ 1,039 ਹੋ ਗਈ ਹੈ । ਰਾਜ ਵਿੱਚ ਇਸ ਵੇਲੇ 667 ਐਕਟਿਵ ਮਾਮਲੇ ਹਨ।

 

  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਦੇ ਮੁੱਖ ਸਕੱਤਰ ਨੇ ਕੋਵਿਡ 19 ਸਥਿਤੀ, ਫਾਰਮ ਸਮੂਹ (Farm cluster)/ ਪੌਸ਼ਟਿਕ ਗਾਰਡਨ ਯੋਜਨਾ(Nutritional Garden Scheme), ਸਵੱਛ ਹਰੇ ਅਰੁਣਾਚਲ ਅਭਿਆਨ(Clean Green Arunachal  Campaign), ਜ਼ਿਲ੍ਹਿਆਂ ਵਿੱਚ ਸਫਾਈ ਅਤੇ ਹੋਰ ਮੁੱਦਿਆਂ ਬਾਰੇ ਸਮੀਖਿਆ ਮੀਟਿੰਗ ਕੀਤੀ।

 

  • ਅਸਾਮ: ਪਤੰਜਲੀ ਯੋਗਪੀਠ ਵਿਖੇ ਇੱਕ ਕੁਆਰੰਟੀਨ ਸੈਂਟਰ ਨੂੰ 250 ਬਿਸਤਰਿਆਂ ਦੇ COVID ਹਸਪਤਾਲ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ, ਮਿਰਜ਼ਾ ਪਲਾਸ਼ਬਾਰੀ ਨੇ ਆਪਣੇ ਟਵੀਟ ਵਿੱਚ ਅਸਾਮ ਦੇ ਸਿਹਤ ਮੰਤਰੀ ਹਿਮੰਤਾ ਬਿਸਵਾ ਸਰਮਾ ਨੂੰ ਜਾਣਕਾਰੀ ਦਿੱਤੀ।

 

  • ਮਣੀਪੁਰ: ਕੋਵਿਡ-19 ਲਈ ਮਣੀਪੁਰ ਸਲਾਹਕਾਰ ਕਮੇਟੀ ਦੀ ਮੀਟਿੰਗ ਅੱਜ ਕੋਵਿਡ ਹਸਪਤਾਲਾਂ ਅਤੇ ਦੇਖਭਾਲ਼ ਕੇਂਦਰਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ 'ਤੇ ਹੋਈ।

 

  • ਮਿਜ਼ੋਰਮ: ਮਿਜ਼ੋਰਮ ਸਰਕਾਰ ਨੇ ਰਾਜ ਵਿੱਚ ਚੱਲ ਰਹੇ ਲੌਕਡਾਊਨ  ਵਿੱਚ ਕੁਝ ਢਿੱਲ ਦਿੱਤੀ ਹੈ। ਵਿਰੋਧੀ ਧਿਰ ਜ਼ੈੱਡਪੀਐਮ ਨੇ ਮਿਜ਼ੋਰਮ ਸਰਕਾਰ ਨੂੰ ਤਾਲਾਬੰਦੀ ਤੋਂ ਬਾਅਦ ਦੀ ਯੋਜਨਾ ਤਿਆਰ ਕਰਨ ਲਈ ਕਿਹਾ ਹੈ।

 

  • ਨਾਗਾਲੈਂਡ: ਅੰਤਰਰਾਸ਼ਟਰੀ ਸੰਗਠਨ, ਓਈਸੀਡੀ (OECD) ਐਜੂਕੇਸ਼ਨ ਨੇ ਕੋਵਿਡ-19 ਮਹਾਮਾਰੀ ਦੌਰਾਨ ਟੀਵੀ, ਰੇਡੀਓ ਅਤੇ ਇੰਟਰਨੈਟ ਰਾਹੀਂ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਨਾਗਾਲੈਂਡ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਹੈ। ਨਾਗਾਲੈਂਡ ਵਿੱਚ ਕੋਵਿਡ -19 ਦੇ 12 ਨਵੇਂ ਕੇਸ ਸਾਹਮਣੇ ਆਏ ਹਨ। ਸਾਰੇ ਕੇਸ ਮੋਨ ਕੁਆਰੰਟੀਨ ਸੈਂਟਰ ਦੇ ਹਨ।

 

  • ਕੇਰਲ: ਕੇਰਲ ਸਰਕਾਰ ਨੇ ਐਤਵਾਰ ਨੂੰ ਪੂਰਾ ਲੌਕਡਾਊਨ ਵਾਪਸ ਲੈ ਲਿਆ ਹੈ। ਇਹ ਫੈਸਲਾ ਮੁੱਲਾਂਕਣ ਕਰਨ ਤੋਂ ਬਾਅਦ ਲਿਆ ਗਿਆ ਕਿ ਐਤਵਾਰ ਨੂੰ ਵਿਦੇਸ਼ਾਂ ਅਤੇ ਹੋਰ ਰਾਜਾਂ ਤੋਂ ਵਾਪਸ ਆਉਣ ਵਾਲੇ ਲੋਕਾਂ ਨੂੰ ਪੂਰੀ ਤਰ੍ਹਾਂ ਤਾਲਾਬੰਦੀ ਕਾਰਨ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਰਾਤ ਦੀ ਪਾਬੰਦੀ ਜਾਰੀ ਰਹੇਗੀ ਅਤੇ ਪੁਲਿਸ ਰਾਜ ਵਿੱਚ ਕੰਟੇਨਮੈਂਟ ਜ਼ੋਨਾਂ ਵਿੱਚ ਸਖਤ ਪਾਬੰਦੀਆਂ ਲਗਾਏਗੀ। ਰਾਜ ਵਿੱਚ ਕੱਲ੍ਹ 150 ਨਵੇਂ ਕੋਵਿਡ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ । ਕੁੱਲ 1,540 ਮਰੀਜ਼ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਲਾਜ ਅਧੀਨ ਹਨ।

 

 

  • ਤਮਿਲ ਨਾਡੂ: ਪੁਦੂਚੇਰੀ ਦਾ ਸੀਐੱਮਓ ਸਟਾਫ ਦੇ ਟੈਸਟ ਪਾਜ਼ਿਟਿਵ ਹੋਣ ਤੋਂ ਬਾਅਦ ਦੋ ਦਿਨਾਂ ਲਈ ਬੰਦ ਰਿਹਾ। ਪੁਦੂਚੇਰੀ ਵਿੱਚ ਅੱਜ 87 ਕੋਵਿਡ -19  ਦੇ ਨਵੇਂ ਕੇਸ ਦਰਜ ਕੀਤੇ ਗਏ ਅਤੇ ਇਕ ਦੀ ਮੌਤ ਅੱਜ ਹੋਈ। ਤਮਿਲ ਨਾਡੂ ਦੇ ਮੁੱਖ ਮੰਤਰੀ ਨੇ ਕੋਵਿਡ ਕਾਰਨ ਹੋਣ ਵਾਲੇ ਮਾਲੀਏ ਦੇ ਘਾਟੇ ਦੇ ਮੱਦੇਨਜ਼ਰ ਰਾਜ ਦਾ ਵਿੱਤੀ ਘਾਟਾ 85,000 ਕਰੋੜ ਰੁਪਏ ਮੰਨਿਆ। ਯੂਟੀ ਵਿੱਚਲੇ 18 ਮਰੀਜ਼ਾਂ ਸਮੇਤ ਕੁੱਲ ਮਿਲਾ ਕੇ, 221 ਮਰੀਜ਼ਾਂ ਨੂੰ ਰਿਕਵਰੀ ਤੋਂ ਬਾਅਦ ਅੱਜ ਛੁੱਟੀ ਦੇ ਦਿੱਤੀ ਗਈ ਹੈ। ਡੀਐੱਮਕੇ ਦਾ ਇੱਕ ਹੋਰ ਵਿਧਾਇਕ ਕੋਰੋਨਾਵਾਇਰਸ ਪਾਜ਼ਿਟਿਵ ਆਇਆ ਹੈ। ਕੱਲ੍ਹ 3645 ਨਵੇਂ ਕੇਸ, 1348 ਮਰੀਜ ਸਿਹਤਯਾਬ ਅਤੇ 46 ਮੌਤਾਂ ਹੋਈਆਂ। ਕੁੱਲ ਕੇਸ: 74622, ਐਕਟਿਵ ਕੇਸ: 32305, ਮੌਤਾਂ: 957, ਚੇਨਈ ਵਿੱਚ ਐਕਟਿਵ ਕੇਸ: 20136.

 

  • ਕਰਨਾਟਕ: ਕੋਵਿਡ ਮਾਮਲਿਆਂ ਦੀ ਗਿਣਤੀ ਵਿੱਚ ਵਾਧੇ ਦਾ ਨੋਟਿਸ ਲੈਂਦਿਆਂ ਰਾਜ ਸਰਕਾਰ ਨੇ ਆਉਣ ਵਾਲੇ ਦਿਨਾਂ ਵਿੱਚ ਬਿਸਤਰੇ ਦੀ ਜ਼ਰੂਰਤ ਬਾਰੇ ਇੱਕ ਖਾਕਾ ਤਿਆਰ ਕਰਨ ਦਾ ਫੈਸਲਾ ਕੀਤਾ ਹੈ। ਮਾਹਿਰਾਂ ਦੀ ਕਮੇਟੀ ਸਰਕਾਰ ਨੂੰ ਮੌਤ ਦਰ ਨੂੰ ਘਟਾਉਣ ਲਈ ਕੋਵਿਡ ਦਿਸ਼ਾ-ਨਿਰਦੇਸ਼ਾਂ ਵਿੱਚ ਸੰਸ਼ੋਧਨ ਕਰਨ ਦਾ ਸੁਝਾਅ ਦੇਵੇਗੀ ।ਕੱਲ੍ਹ 445 ਨਵੇਂ ਕੇਸ, 246 ਡਿਸਚਾਰਜ ਅਤੇ 10 ਮੌਤਾਂ ਹੋਈਆਂ। ਕੁੱਲ ਪਾਜ਼ਿਟਿਵ ਮਾਮਲੇ: 11,005, ਐਕਟਿਵ ਕੇਸ: 3,905, ਮੌਤਾਂ :180, ਡਿਸਚਾਰਜ: 6,916.

 

  • ਆਂਧਰਾ ਪ੍ਰਦੇਸ਼: ਸੱਤਾਧਾਰੀ ਪਾਰਟੀ ਦੇ ਦੋ ਵਿਧਾਇਕਾਂ ਨੇ ਇਕ ਹਫ਼ਤੇ ਦੇ ਅੰਤਰਾਲ ਵਿੱਚ ਕੋਰੋਨਵਾਇਰਸ ਲਈ ਪਾਜ਼ਿਟਿਵ  ਆਉਣ ਮਗਰੋਂ ਰਾਜ ਵਿੱਚ ਲੋਕਾਂ ਨਾਲ ਮੁਲਾਕਾਤ ਵੇਲੇ ਲੋਕ ਨੁਮਾਇੰਦੇ ਸਾਵਧਾਨੀ ਵਰਤ ਰਹੇ ਹਨ ਸ੍ਰੀਕਲਾਹਸਤੀ ਦੇ ਮੰਦਿਰ ਕਸਬੇ ਵਿੱਚ ਕੋਰੋਨਾ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਵਧਣ ਨਾਲਨਗਰ ਨਿਗਮ ਅਧਿਕਾਰੀਆਂ ਨੂੰ ਐਤਵਾਰ ਤੋਂ ਸਵੇਰੇ 6 ਵਜੇ ਤੋਂ ਦੁਪਹਿਰ 1 ਵਜੇ ਤਕ ਇਕ ਵਾਰ ਫਿਰ ਲੌਕਡਾਊਨ ਲਗਾਉਣ ਲਈ ਪ੍ਰੇਰਿਤ ਕੀਤਾ ਹੈ। ਜਾਂਚ ਦੇ ਬਾਅਦ ਪਿਛਲੇ 24 ਘੰਟਿਆਂ ਦੌਰਾਨ 24,458 ਨਮੂਨਿਆਂ ਦੀ ਜਾਂਚ ਤੋਂ ਬਾਅਦ 796 ਨਵੇਂ ਕੇਸ ਕੇਸ,263 ਮਰੀਜਾਂ ਨੂੰ ਛੁੱਟੀ ਦਿੱਤੀ ਅਤੇ 11 ਮੌਤਾਂ ਹੋਈਆਂ।ਜਿੰਨ੍ਹਾ ਵਿਚੋਂ 51 ਅੰਤਰ ਸੂਬਾਈ ਅਤੇ ਪੰਜ ਕੇਸ ਵਿਦੇਸ਼ਾਂ ਤੋਂ ਆਏ ਹਨ। ਕੁੱਲ ਕੇਸ: 12,285, ਐਕਟਿਵ ਕੇਸ: 6648, ਡਿਸਚਾਰਜ: 5480, ਮੌਤਾਂ: 157.

 

  • ਤੇਲੰਗਾਨਾ: ਰਾਜ ਸਰਕਾਰ ਸਕੂਲਾਂ ਨੂੰ ਔਨਲਾਈਨ ਕਲਾਸਾਂ ਸਮੇਤ ਕਲਾਸਾਂ ਨਾ ਚਲਾਉਣ ਅਤੇ ਫੀਸਾਂ ਇਕੱਤਰ ਨਾ ਕਰਨ ਦੀ ਹਿਦਾਇਤ ਸਬੰਧੀ ਇੱਕ ਨੋਟਿਸ ਜਾਰੀ ਕੀਤਾ ਹੈ। ਤੇਲੰਗਾਨਾ ਸਕੂਲ ਸਿੱਖਿਆ ਵਿਭਾਗ ਨੇ ਅਜੇ ਔਨਲਾਈਨ ਕਲਾਸਾਂ ਅਤੇ ਅਕਾਦਮਿਕ ਸਾਲ 2020-21 ਬਾਰੇ ਵਿਸਤਾਰ ਦਿਸ਼ਾ ਨਿਰਦੇਸ਼ ਜਾਰੀ ਕਰਨੇ ਹਨ। ਹੁਣ ਤੱਕ ਕੁੱਲ ਕੇਸ: 12349, ਐਕਟਿਵ: 7436, ਸਿਹਤਯਾਬ:4766.

 

ਫੈਕਟਚੈੱਕ

https://static.pib.gov.in/WriteReadData/userfiles/image/image0075EMC.jpg

https://static.pib.gov.in/WriteReadData/userfiles/image/image008GKGO.jpg

https://static.pib.gov.in/WriteReadData/userfiles/image/image0098ZB1.jpg

https://static.pib.gov.in/WriteReadData/userfiles/image/image007854C.jpg

 

*****

ਵਾਈਬੀ
 


(Release ID: 1634926) Visitor Counter : 223