ਰੇਲ ਮੰਤਰਾਲਾ

ਕੋਵਿਡ -19 ਲੌਕਡਾਊਨ ਦੇ ਦੌਰਾਨ ਰੱਖ-ਰਖਾਅ ਦੀ ਬਹੁਤ ਜ਼ਰੂਰੀ ਮਹੱਤਵਪੂਰਨ 200 ਰੇਲਵੇ ਪ੍ਰੋਜੈਕਟ ਪੂਰੇ ਕੀਤੇ

ਇਸ ਨਾਲ ਰੇਲ ਆਵਾਜਾਈ ਦੇ ਮੁੱਖ ਰੂਟਾਂ ’ਤੇ ਟ੍ਰੇਨ ਸੰਚਾਲਨ ਦੀ ਗਤੀ ਅਤੇ ਸੁਰੱਖਿਆ ਅਤੇ ਨੂੰ ਬਲ ਮਿਲੇਗਾ

Posted On: 27 JUN 2020 3:15PM by PIB Chandigarh

ਭਾਰਤੀ ਰੇਲਵੇ ਦੇ ਲਈ ਕੰਮ ਕਰਨ ਵਾਲੇ ਯੋਧਿਆਂ ਨੇ ਕੋਵਿਡ 19 ਮਹਾਮਾਰੀ ਦੇ ਕਾਰਨ ਯਾਤਰੀ ਸੇਵਾਵਾਂ ਦੇ ਮੁਅੱਤਲ ਹੋਣ ਤੋਂ ਬਾਅਦ ਉਸਦਾ ਫਾਇਦਾ ਚੱਕ ਕੇ ਲੰਬੇ ਸਮੇਂ ਤੋਂ ਲਮਕ ਰਹੇ 200 ਤੋਂ ਵੱਧ ਰੱਖ-ਰਖਾਅ ਦੇ ਪ੍ਰੋਜੈਕਟਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹ ਲਿਆ ਹੈ, ਜਿਸ ਵਿੱਚ ਪੁਰਾਣੇ ਪੁਲਾਂ ਦੀ ਮੁਰੰਮਤ ਅਤੇ ਮੁੜ ਗਾਡਰਿੰਗ ਅਤੇ ਯਾਰਡ ਰੀ-ਮਾਡਲਿੰਗ, ਰੇਲ ਲਾਈਨਾਂ ਦਾ ਦੋਹਰੀਕਰਨ ਅਤੇ ਬਿਜਲੀਕਰਨ ਅਤੇ ਕੈਂਚੀ ਕਰੋਸਓਵਰਾਂ ਦਾ ਨਵੀਨੀਕਰਨ ਸ਼ਾਮਲ ਹੈ ਕਈ ਸਾਲਾਂ ਤੋਂ ਅਧੂਰੇ ਪਏ ਇਹ ਪ੍ਰੋਜੈਕਟ ਅਕਸਰ ਭਾਰਤੀ ਰੇਲਵੇ ਲਈ ਰੁਕਾਵਟਾਂ ਪੈਦਾ ਕਰਦੇ ਸਨ

 

ਪਾਰਸਲ ਟ੍ਰੇਨਾਂ ਅਤੇ ਮਾਲ ਗੱਡੀਆਂ ਜ਼ਰੀਏ ਚਲਣ ਵਾਲੀਆਂ ਸਾਰੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਤੋਂ ਇਲਾਵਾ, ਭਾਰਤੀ ਰੇਲਵੇ ਨੇ ਇਸ ਲੌਕਡਾਊਨ ਦੀ ਮਿਆਦ ਦੇ ਦੌਰਾਨ ਕਈ ਸਾਲਾਂ ਤੋਂ ਲਮਕੇ ਇਸ ਰੱਖ-ਰਖਾਅ ਦੇ ਕੰਮਾਂ ਨੂੰ ਪੂਰਾ ਕਰ ਲਿਆ ਹੈ, ਜਦੋਂ ਯਾਤਰੀ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ

 

ਲੌਕਡਾਊਨ ਦੀ ਇਸ ਮਿਆਦ ਦੇ ਦੌਰਾਨ ਭਾਰਤੀ ਰੇਲਵੇ ਦੁਆਰਾ ਕਈ ਸਾਲਾਂ ਤੋਂ ਲਟਕ ਰਹੇ ਰੱਖ-ਰਖਾਅ ਦੇ ਕੰਮਾਂ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ, ਜਿਸ ਲਈ ਲੰਬੀ ਮਿਆਦ ਤੱਕ ਟ੍ਰੈਫਿਕ ਸੇਵਾ ਨੂੰ ਰੋਕਣ ਦੀ ਲੋੜ ਪੈਣੀ ਸੀ ਇਹ ਕੰਮ ਕਈ ਸਾਲਾਂ ਤੋਂ ਲਟਕ ਰਹੇ ਸਨ ਅਤੇ ਰੇਲਵੇ ਦੇ ਸਾਹਮਣੇ ਗੰਭੀਰ ਚੁਣੌਤੀਆਂ ਪੈਦਾ ਕਰ ਰਹੇ ਸਨ ਉਨ੍ਹਾਂ ਨੇ ਇਸ ਲੌਕਡਾਊਨ ਦੀ ਅਵਧੀ ਨੂੰ ਜ਼ਿੰਦਗੀ ਵਿੱਚ ਮਿਲੇ ਹੋਏ ਇੱਕ ਸੁਨਹਿਰੀ ਮੌਕੇਦਾ ਰੂਪ ਦੇਖਿਆ ਅਤੇ ਬਚੇ ਹੋਏ ਰੱਖ-ਰਖਾਅ ਦੇ ਕੰਮਾਂ ਦਾ ਨਿਪਟਾਰਾ ਕਰਨ ਅਤੇ ਰੇਲ ਸੇਵਾ ਨੂੰ ਪ੍ਰਭਾਵਤ ਕੀਤੇ ਬਿਨਾਂ ਕੰਮਾਂ ਨੂੰ ਪੂਰਾ ਕਰਨ ਦੀ ਯੋਜਨਾ ਬਣਾਈ।

 

ਰੁਕਾਵਟਾਂ ਨੂੰ ਦੂਰ ਕਰਨ ਅਤੇ ਸੁਰੱਖਿਆ ਵਧਾਉਣ ਲਈ ਕੀਤੇ ਗਏ ਇਨ੍ਹਾਂ ਕੰਮਾਂ ਵਿੱਚ 82 ਪੁਲਾਂ ਦਾ ਮੁੜ ਨਿਰਮਾਣ, ਲੇਵਲ ਕ੍ਰੌਸਿੰਗ ਫਾਟਕ ਦੀ ਜਗ੍ਹਾ ਤੇ 48 ਸੀਮਤ ਉੱਚਾਈ ਵਾਲੇ ਸਬਵੇਅ/ ਅੰਡਰ ਬ੍ਰਿਜ, 16 ਫੁੱਟ ਓਵਰ ਬ੍ਰਿਜਾਂ ਦਾ ਨਿਰਮਾਣ/ ਮਜ਼ਬੂਤੀ, 14 ਪੁਰਾਣੇ ਫੁੱਟ ਓਵਰ ਬ੍ਰਿਜਾਂ ਨੂੰ ਢਾਹੁਣਾ, 7 ਰੋਡ ਓਵਰ ਬ੍ਰਿਜਾਂ ਦੀ ਸ਼ੁਰੂਆਤ, 5 ਯਾਰਡ ਰੀਮਾਡਲਿੰਗ, 1 ਲਾਈਨ ਦੀ ਦੋਹਰੀਕਰਨ ਅਤੇ ਬਿਜਲੀਕਰਨ ਦੀ ਸ਼ੁਰੂਆਤ ਅਤੇ 26 ਹੋਰ ਪ੍ਰੋਜੈਕਟ ਸ਼ਾਮਲ ਹਨ

 

ਇਨ੍ਹਾਂ ਵਿੱਚੋਂ ਕੁਝ ਪ੍ਰਮੁੱਖ ਪ੍ਰੋਜੈਕਟ ਹੇਠ ਲਿਖੇ ਅਨੁਸਾਰ ਹਨ –

 

ਜੋਲਾਰਪੇਟੀ (ਚੇਨਈ ਡਿਵੀਜ਼ਨ, ਦੱਖਣੀ ਰੇਲਵੇ) ਵਿੱਚ ਯਾਰਡ ਮੋਡੀਫਿਕੇਸ਼ਨ ਦਾ ਕੰਮ 21 ਮਈ 2020 ਨੂੰ ਪੂਰਾ ਹੋਇਆ ਸੀ ਇਸ ਨੇ ਨੂੰ ਘੱਟ ਕੀਤਾ ਅਤੇ ਬੰਗਲੁਰੂ ਦੇ ਲਈ ਗਤੀ ਨੂੰ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਵਧਾਉਣ ਵਿੱਚ ਸਹਾਇਤਾ ਦਿੱਤੀ ਅਤੇ ਇਸ ਦੇ ਨਾਲ-ਨਾਲ ਰਿਸੈਪਸ਼ਨ ਅਤੇ ਡਿਸਪੈਚ ਦੀ ਸੁਵਿਧਾ ਮਿਲੀ ਹੈ

 

https://static.pib.gov.in/WriteReadData/userfiles/image/image0014DJG.jpg  

       ਪਹਿਲਾਂ                                 ਬਾਅਦ ਵਿੱਚ

 

ਇਸੇ ਤਰ੍ਹਾਂ ਲੁਧਿਆਣਾ ਦੇ (ਫਿਰੋਜ਼ਪੁਰ ਡਿਵੀਜ਼ਨ, ਉੱਤਰੀ ਰੇਲਵੇ) ਪੁਰਾਣੇ ਛੱਡੇ ਹੋਏ ਅਸੁਰੱਖਿਅਤ ਫੁੱਟ ਓਵਰ ਬ੍ਰਿਜ ਨੂੰ ਢਾਹੁਣ ਦਾ ਕੰਮ 5 ਮਈ 2020 ਨੂੰ ਪੂਰਾ ਕੀਤਾ ਗਿਆ ਸੀ। ਨਵੇਂ ਫੁੱਟ ਓਵਰ ਬ੍ਰਿਜ ਦੇ ਬਣਨ ਤੋਂ ਬਾਅਦ 19 ਪਟੜੀਆਂ ਅਤੇ 7 ਯਾਤਰੀ ਪਲੈਟਫਾਰਮਾਂ ਦੇ ਢਾਂਚੇ ਨੂੰ 2014 ਤੋਂ ਢਾਹੁਣ ਦਾ ਹੁਕਮ ਸੀ

 

 

ਤੁੰਗਾ ਨਦੀ (ਮੈਸੂਰ ਡਿਵੀਜ਼ਨ, ਦੱਖਣੀ ਪੱਛਮੀ ਰੇਲਵੇ) ਤੇ ਪੁਲਾਂ ਦੀ ਮੁੜ ਗਾਡਰਿੰਗ ਦਾ ਕੰਮ 3 ਮਈ 2020 ਨੂੰ ਪੂਰਾ ਹੋਇਆ ਸੀ। ਡੋਂਬੀਵਾਲੀ (ਮੁੰਬਈ ਡਿਵੀਜ਼ਨ, ਕੇਂਦਰੀ ਰੇਲਵੇ) ਦੇ ਕੋਲ ਕੋਪਰ ਰੋਡ ਫੁੱਟ ਓਵਰ ਬ੍ਰਿਜ ਦੀ ਅਸੁਰੱਖਿਅਤ ਡੈਕ ਨੂੰ ਢਾਹੁਣ ਦਾ ਕੰਮ 30 ਅਪ੍ਰੈਲ 2020 ਨੂੰ ਪੂਰਾ ਹੋ ਗਿਆ ਸੀ ਅਤੇ ਇਸਦੇ ਨਤੀਜੇ ਵਜੋਂ ਸੁਰੱਖਿਆ ਵਧੀ ਹੈ ਸਾਲ 2019 ਵਿੱਚ ਇਸ ਡੈਕ ਨੂੰ ਸੜਕ ਤੇ ਚਲਣ ਵਾਲਿਆਂ ਲਈ ਅਸੁਰੱਖਿਅਤ ਐਲਾਨਿਆਂ ਗਿਆ ਸੀ ਅਤੇ ਇਸ ਦੇ ਹੇਠਾਂ 6 ਰੇਲਵੇ ਟਰੈਕ ਸਨ

 

ਉੱਤਰ ਪੂਰਬੀ ਰੇਲਵੇ ਦੇ ਵਾਰਾਣਸੀ ਡਿਵੀਜ਼ਨ ਵਿੱਚ ਬਿਜਲੀਕਰਨ ਦੇ ਨਾਲ-ਨਾਲ ਦੋਹਰੀਕਰਨ ਵਾਲੇ ਦੋ ਪ੍ਰੋਜੈਕਟਾਂ ਨੂੰ 13 ਜੂਨ ਨੂੰ ਪੂਰਾ ਕਰ ਲਿਆ ਸੀ ਇਨ੍ਹਾਂ ਪ੍ਰੋਜੈਕਟਾਂ ਵਿੱਚੋਂ ਇੱਕ ਕਛਵਾ ਰੋਡ ਤੋਂ ਮਾਧੋ ਸਿੰਘ ਸੈਕਸ਼ਨ ਤੇ ਹੈ ਅਤੇ ਦੂਜੀ 16 ਕਿਲੋਮੀਟਰ ਲੰਬੀ ਮੰਡੁਆਡੀਹ ਤੋਂ ਪ੍ਰਯਾਗਰਾਜ ਸੈਕਸ਼ਨ ਤੇ ਹੈ। ਇਸ ਦੇ ਨਤੀਜੇ ਵਜੋਂ ਪੂਰਬ - ਪੱਛਮੀ ਰੂਟਾਂ ਤੇ ਆਵਾਜਾਈ ਦੀ ਭੀੜ ਘਟੀ ਹੈ ਅਤੇ ਮਾਲ ਢੁਆਈ ਦੀ ਸੁਵਿਧਾ ਹੋਈ ਹੈ ਚੇਨਈ ਸੈਂਟਰਲ ਸਟੇਸ਼ਨ ਵਿੱਚ ਲੱਗੇ ਹੋਏ 8 ਰੇਲਵੇ ਟ੍ਰੈਕਾਂ ਨੂੰ ਪਾਰ ਕਰਨ ਵਾਲੇ ਫੁੱਟ ਓਵਰ ਬ੍ਰਿਜ ਨੂੰ ਢਾਹੁਣ ਦਾ ਕੰਮ 9 ਮਈ 2020 ਨੂੰ ਪੂਰਾ ਕੀਤਾ ਗਿਆ ਸੀ ਇਸ ਫੁੱਟ ਓਵਰ ਬ੍ਰਿਜ ਨੂੰ ਅਸੁਰੱਖਿਅਤ ਘੋਸ਼ਿਤ ਕੀਤਾ ਗਿਆ ਸੀ ਅਤੇ ਜੁਲਾਈ 2016 ਤੋਂ ਬਾਅਦ ਭਾਰੀ ਵਾਹਨਾਂ ਦੇ ਲਈ ਬੰਦ ਕਰ ਦਿੱਤਾ ਗਿਆ ਸੀ ਫੁੱਟ ਓਵਰ ਬ੍ਰਿਜ ਨੂੰ ਢਾਹੁਣ ਦਾ ਕੰਮ ਪੂਰਾ ਨਹੀਂ ਹੋ ਪਾ ਰਿਹਾ ਸੀ ਕਿਉਂਕਿ ਇਸਦੇ ਲਈ ਆਵਾਜਾਈ ਨੂੰ ਜ਼ਿਆਦਾ ਸਮੇਂ ਦੇ ਲਈ ਰੋਕਣ ਦੀ ਲੋੜ ਪੈਂਦੀ, ਜਿਸ ਨਤੀਜੇ ਵਜੋਂ ਯਾਤਰੀਆਂ ਦੇ ਮਾਲੀਏ ਦਾ ਨੁਕਸਾਨ ਹੁੰਦਾ ਕਿਉਂਕਿ ਟ੍ਰੇਨਾਂ ਨੂੰ ਵੱਡੇ ਪੱਧਰ ਤੇ ਰੱਦ ਕਰਨ/ ਮੁੜ ਨਿਰਧਾਰਿਤ ਕਰਨ ਦੀ ਲੋੜ ਪੈਣੀ ਸੀ

 

 

ਦੱਖਣੀ ਕੇਂਦਰੀ ਰੇਲਵੇ ਦੇ ਵਿਜੈਵਾੜਾ ਡਿਵੀਜ਼ਨ ਵਿੱਚ ਦੋ ਨਵੇਂ ਪੁਲਾਂ ਦੀ ਉਸਾਰੀ ਦਾ ਕੰਮ 3 ਮਈ ਨੂੰ ਪੂਰਾ ਕਰ ਲਿਆ ਗਿਆ ਸੀ। ਹਾਵੜਾ- ਚੇਨਈ ਰੂਟ ਤੇ, ਪੂਰਬੀ ਤੱਟ ਰੇਲਵੇ ਵਿੱਚ ਖੁਰਦਾ ਰੋਡ ਡਿਵੀਜ਼ਨ ਵਿੱਚ ਐੱਲਸੀ ਦੇ ਖਾਤਮੇ ਦੇ ਲਈ ਸੀਮਤ ਉਚਾਈ ਵਾਲੇ ਸਬਵੇਅ ਦਾ ਨਿਰਮਾਣ 9 ਮਈ 2020 ਨੂੰ ਪੂਰਾ ਕਰ ਲਿਆ ਗਿਆ ਸੀ, ਜਿਸ ਦੇ ਨਤੀਜੇ ਵਜੋਂ ਟ੍ਰੇਨਾਂ ਦੀ ਕਾਰਜਸ਼ੀਲ ਕੁਸ਼ਲਤਾ ਅਤੇ ਸੁਰੱਖਿਆ ਵਿੱਚ ਵਾਧਾ ਹੋਇਆ ਹੈ ਆਜ਼ਮਗੜ੍ਹ ਸਟੇਸ਼ਨ (ਵਾਰਾਣਸੀ ਡਿਵੀਜ਼ਨ, ਉੱਤਰ ਪੂਰਬੀ ਰੇਲਵੇ) ਦੇ ਸਿਗਨਲ ਅੱਪਗ੍ਰੇਡੇਸ਼ਨ ਦਾ ਕੰਮ 23 ਮਈ ਨੂੰ ਪੂਰਾ ਕਰ ਲਿਆ ਗਿਆ ਸੀ ਮਉ - ਸ਼ਾਹਗੰਜ ਸੈਕਸ਼ਨ ਨੂੰ ਐੱਸਟੀਡੀ -II (ਆਰ) ਵਿੱਚ ਅੱਪਗ੍ਰੇਡ ਕੀਤਾ ਗਿਆ ਹੈ, ਯਾਰਡ ਦੀ ਗਤੀ ਨੂੰ 50 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧਾ ਕੇ 110 ਕਿਲੋਮੀਟਰ ਪ੍ਰਤੀ ਘੰਟਾ ਅੱਪਗ੍ਰੇਡ ਕੀਤਾ ਗਿਆ ਹੈ ਅਤੇ ਇੱਕੋ ਸਮੇਂ ਰਿਸੈਪਸ਼ਨ, ਡਿਸਪੈਚ ਅਤੇ ਸ਼ੰਟਿੰਗ ਦੀ ਸੁਵਿਧਾ ਦਿੱਤੀ ਗਈ ਹੈ

 

 

 

ਇਸੇ ਤਰ੍ਹਾਂ, ਵਿਜੈਵਾੜਾ ਅਤੇ ਕਾਜੀਪੇਟ ਯਾਰਡ (ਵਿਜੈਵਾੜਾ ਡਿਵੀਜ਼ਨ, ਦੱਖਣੀ ਮੱਧ ਰੇਲਵੇ) ਵਿੱਚ ਸਟੈਂਡਰਡ ਪ੍ਰੀ-ਸਟ੍ਰੈਸ ਕੰਕਰੀਟ (ਪੀਐੱਸਸੀ) ਲੇ-ਆਉਟ ਦੇ ਨਾਲ ਲੱਕੜ ਦੇ ਕੈਂਚੀ ਕ੍ਰੌਸਓਵਰ ਲੇ-ਆਉਟ ਦਾ ਨਵੀਨੀਕਰਣ ਪੂਰਾ ਕਰ ਲਿਆ ਗਿਆ ਹੈ ਲਮਕੇ ਯਾਰਡ ਰੀ-ਮਾਡਲਿੰਗ ਦੇ ਲਈ ਕਾਜੀਪੇਟ ਯਾਰਡ ਵਿੱਚ 72 ਘੰਟਿਆਂ ਦਾ ਇੱਕ ਵੱਡਾ ਬਲਾਕ ਲਿਆ ਗਿਆ 1970 ਵਿੱਚ ਉਸਾਰੀ ਗਈ ਪੁਰਾਣੀ ਲੱਕੜ ਦੀ ਕੈਂਚੀ ਦੇ ਕ੍ਰੌਸਓਵਰ ਨੂੰ ਸਟੈਂਡਰਡ ਪੀਐੱਸਸੀ ਲੇ-ਆਉਟ ਨਾਲ ਤਬਦੀਲ ਕਰ ਦਿੱਤਾ ਗਿਆ ਹੈ ਤਿਲਕ ਨਗਰ ਸਟੇਸ਼ਨ (ਮੁੰਬਈ ਡਿਵੀਜ਼ਨ, ਮੱਧ ਰੇਲਵੇ) ਵਿੱਚ ਆਰਸੀਸੀ ਬਾਕਸ ਦੀ ਰੀ-ਮਾਡਲਿੰਗ ਦਾ ਕੰਮ 28 ਘੰਟੇ ਅਤੇ 52 ਘੰਟਿਆਂ ਦੇ ਦੋ ਮੈਗਾ ਬਲਾਕਾਂ ਦੇ ਨਾਲ 3 ਮਈ ਨੂੰ ਪੂਰਾ ਕਰ ਲਿਆ ਗਿਆ ਸੀ ਹਾਰਬਰ ਲਾਈਨ ਤੇ ਤਿਲਕ ਨਗਰ ਸਟੇਸ਼ਨ ਦੇ ਨੇੜੇ ਬਰਸਾਤੀ ਮੌਸਮ ਵਿੱਚ ਹੜ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਹ ਕੰਮ ਸ਼ੁਰੂ ਕੀਤਾ ਗਿਆ ਸੀ।

 

 

ਬੀਨਾ ਵਿੱਚ ਰੇਲਵੇ ਦੀ ਇੱਕ ਖਾਲੀ ਜ਼ਮੀਨ ਉੱਤੇ ਵਿਕਸਤ ਕੀਤੇ ਗਏ ਸੌਰ ਊਰਜਾ ਜ਼ਰੀਏ ਟ੍ਰੇਨਾਂ ਨੂੰ ਚਲਾਉਣ ਦੇ ਲਈ ਨਵੀਨਤਾ ਪਾਇਲਟ ਪ੍ਰੋਜੈਕਟ ਦੀ ਵਿਆਪਕ ਟੈਸਟਿੰਗ ਕੀਤੀ ਜਾ ਰਹੀ ਹੈ। 25 ਕਿਲੋਵਾਟ ਰੇਲਵੇ ਓਵਰਹੈੱਡ ਲਾਈਨ ਨੂੰ ਸਿੱਧੀ ਊਰਜਾ ਦੇਣ ਵਾਲਾ ਇਹ 1.7 ਮੈਗਾਵਾਟ ਪ੍ਰੋਜੈਕਟ, ਭਾਰਤੀ ਰੇਲਵੇ ਅਤੇ ਭੇਲ (ਬੀਐੱਚਈਐੱਲ) ਦਾ ਇੱਕ ਸਾਂਝਾ ਉੱਦਮ ਹੈ

 

 

****

 

ਡੀਜੇਐੱਨ / ਐੱਮਕੇਵੀ

 


(Release ID: 1634899) Visitor Counter : 272