ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਵਰਣ-ਅੰਧਤਾ ਤੋਂ ਹਲਕੇ ਜਾਂ ਮੀਡੀਅਮ ਤੌਰ ’ਤੇ ਪ੍ਰਭਾਵਿਤ ਲੋਕਾਂ ਨੂੰ ਵੀ ਹੁਣ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਲਈ ਯੋਗ ਮੰਨਿਆ ਜਾਵੇਗਾ
Posted On:
26 JUN 2020 3:16PM by PIB Chandigarh
ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ ਨੇ ਵਰਣ-ਅੰਧਤਾ ਤੋਂ ਹਲਕੇ ਜਾਂ ਮੀਡੀਅਮ ਤੌਰ ’ਤੇ ਪ੍ਰਭਾਵਿਤ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਦੇਣ ਲਈ ਕੇਂਦਰੀ ਮੋਟਰ ਵਾਹਨ ਐਕਟ 1989 ਦੇ ਫਾਰਮ-1 ਅਤੇ ਫਾਰਮ-1ਏ ’ਚ ਸੰਸ਼ੋਧਨ ਲਈ ਇੱਕ ਅਧਿਸੂਚਨਾ ਜਾਰੀ ਕੀਤੀ ਹੈ। ਮਿਤੀ 24 ਜੂਨ 2020 ਦੇ ਜੀਐੱਸਆਰ 401 (ਈ) ਮੰਤਰਾਲੇ ਦੁਆਰਾ ਪ੍ਰਕਾਸ਼ਿਤ ਇੱਕ ਸਮਾਜਿਕ ਅਤੇ ਸੁਵਿਧਾਜਨਕ ਰੈਗੂਲੇਸ਼ਨ ਹੈ।
ਮੰਤਰਾਲਾ ਦਿੱਵਯਾਂਗਾਂ ਨੂੰ ਟ੍ਰਾਂਸਪੋਰਟ ਸਬੰਧਿਤ ਸੇਵਾਵਾਂ, ਵਿਸ਼ੇਸ਼ ਤੌਰ ’ਤੇ, ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਲਈ ਸਬੰਧਿਤ ਸੇਵਾਵਾਂ ਨੂੰ ਪ੍ਰਾਪਤ ਕਰਨ ’ਚ ਸਮਰੱਥ ਬਣਾਉਣ ਲਈ ਕਈ ਤਰ੍ਹਾਂ ਦੇ ਕਦਮ ਉਠਾਉਂਦਾ ਰਿਹਾ ਹੈ। ਦਿੱਵਯਾਂਗਜਨਾਂ ਨੂੰ ਡਰਾਈਵਿੰਗ ਲਾਇਸੈਂਸ ਦੀ ਪ੍ਰਾਪਤੀ ਅਸਾਨ ਬਣਾਉਣ ਦੇ ਸਬੰਧ ’ਚ ਅਡਵਾਈਜ਼ਰੀ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਇਸ ਤੋਂ ਇਲਾਵਾ ਮੋਨੋਕਲਰ ਵਿਜ਼ਨ ਵਾਲੇ ਵਿਅਕਤੀਆਂ ਲਈ ਪਹਿਲਾਂ ਵੀ ਇੱਕ ਅਡਵਾਈਜ਼ਰੀ ਜਾਰੀ ਕੀਤੀ ਜਾ ਚੁੱਕੀ ਹੈ।
ਮੰਤਰਾਲੇ ਨੂੰ ਅਰਜ਼ੀਆਂ ਪ੍ਰਾਪਤ ਹੋਈਆਂ ਕਿ ਵਰਣ-ਅੰਧਤਾ ਵਾਲੇ ਨਾਗਰਿਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ’ਚ ਸਮੱਰਥ ਨਹੀਂ ਹਨ, ਕਿਉਂਕਿ ਸਰੀਰਕ ਫਿਟਨਸ (ਫ਼ਾਰਮ-1) ਅਤੇ ਮੈਡੀਕਲ ਸਰਟੀਫਿਕੇਟ (ਫ਼ਾਰਮ-1ਏ) ਵਿੱਚ ਇਸ ਬਾਰੇ ਘੋਸ਼ਣਾ ਕਰਨ ਦੀ ਜ਼ਰੂਰਤ ਉਨ੍ਹਾਂ ਲਈ ਇਸ ਨੂੰ ਕਠਿਨ ਬਣਾ ਦਿੰਦੀ ਹੈ।
ਇਸ ਮੁੱਦੇ ਨੂੰ ਮੈਡੀਕਲ ਮਾਹਿਰਾਂ ਦੇ ਸਾਹਮਣੇ ਉਠਾਇਆ ਗਿਆ ਅਤੇ ਉਨ੍ਹਾਂ ਦੀ ਸਲਾਹ ਮੰਗੀ ਗਈ। ਉਨ੍ਹਾਂ ਤੋਂ ਪ੍ਰਾਪਤ ਸਿਫਾਰਿਸ਼ਾਂ ਦੇ ਅਨੁਸਾਰ ਵਰਣ-ਅੰਧਤਾ ਤੋਂ ਹਲਕੇ ਜਾਂ ਮੀਡੀਅਮ ਤੌਰ ’ਤੇ ਪ੍ਰਭਾਵਿਤ ਲੋਕਾਂ ਨੂੰ ਡਰਾਈਵ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਅਤੇ ਕੇਵਲ ਬਹੁਤ ਅਧਿਕ ਵਰਣ-ਅੰਧਤਾ ਵਾਲੇ ਵਿਅਕਤੀਆਂ ’ਤੇ ਹੀ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਦੁਨੀਆ ਦੇ ਦੂਜੇ ਦੇਸ਼ਾਂ ’ਚ ਵੀ ਇਸ ਨੂੰ ਆਗਿਆ ਦਿੱਤੀ ਗਈ ਹੈ। ਇਸ ਅਨੁਸਾਰ ਟਿੱਪਣੀਆਂ ਅਤੇ ਮੰਗੇ ਗਏ ਸੁਝਾਵਾਂ ਲਈ ਇੱਕ ਡ੍ਰਾਫਟ ਅਧਿਸੂਚਨਾ ਜਾਰੀ ਕੀਤੀ ਗਈ।
***
ਆਰਸੀਜੇ/ਐੱਮਐੱਸ
(Release ID: 1634673)
Visitor Counter : 181