ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਲੜੀ ਦੇ 38ਵੇਂ ਵੈਬੀਨਾਰ ਦੇ ਤਹਿਤ ‘ਭਾਰਤੀ ਮੋਟਰਿੰਗ ਮੁਹਿੰਮਾਂ (ਡ੍ਰਾਇਵਿੰਗ ਹੋਲੀਡੇਜ਼)’ ਨੂੰ ਪ੍ਰਦਰਸ਼ਿਤ ਕੀਤਾ
Posted On:
26 JUN 2020 1:41PM by PIB Chandigarh
ਜੋ ਲੋਕ ਰੋਮਾਂਚ ਦੀ ਭਾਲ ਕਰ ਰਹੇ ਹਨ ਅਤੇ ਇਹ ਪਤਾ ਲਗਾਉਣਾ ਚਾਹੁੰਦੇ ਹਨ ਕਿ ਦੇਸ਼ ਕੋਲ ਇੱਕ ਵਾਹਨ ਵਾਲੇ ਲਈ ਕੀ ਪੇਸ਼ਕਸ਼ ਹੈ, ਉਨ੍ਹਾਂ ਵਾਸਤੇ ਹੁਣ ਮੋਟਰਿੰਗ ਮੁਹਿੰਮਾਂ ਬਹੁਤ ਲੋਕਪ੍ਰਿਯ ਹੋ ਗਈਆਂ ਹਨ। “ਦੇਖੋ ਅਪਨਾ ਦੇਸ਼” ਬੈਨਰ ਦੇ ਤਹਿਤ ਕੇਦਰੀ ਟੂਰਿਜ਼ਮ ਮੰਤਰਾਲੇ ਦੀ ਵੈਬੀਨਾਰ ਲੜੀ ਵਿੱਚ 25 ਜੂਨ, 2020 ਨੂੰ ਭਾਰਤ ਵਿੱਚ ਸੰਭਾਵਿਤ ਮੋਟਰਿੰਗ ਮੁਹਿੰਮਾਂ (ਡਰਾਈਵਿੰਗ ਹੋਲੀਡੇਜ਼) ਨੂੰ ਪ੍ਰਦਰਸ਼ਿਤ ਕੀਤਾ ਗਿਆ। ਵੈਬੀਨਾਰ ਨੇ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਉਪਲੱਬਧ ਸੜਕਾਂ ਅਤੇ ਧਰਾਤਲ ਦੇ ਵਿਵਿਧ ਨੈੱਟਵਰਕ ਨੂੰ ਪ੍ਰਦਰਸ਼ਿਤ ਕੀਤਾ।
ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਅੰਤਰਗਤ ਭਾਰਤ ਦੀ ਅਮੀਰ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਦੀ ਇੱਕ ਕੋਸ਼ਿਸ਼ ਹੈ।
ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਦਾ 38ਵਾਂ ਸੈਸ਼ਨ 25.06.2020 ਨੂੰ ਟੂਰਿਜ਼ਮ ਮੰਤਰਾਲੇ ਦੀ ਐਡੀਸ਼ਨਲ ਡਾਇਰੈਕਟਰ ਜਨਰਲ, ਸੁਸ਼੍ਰੀ ਰੁਪਿੰਦਰ ਬਰਾੜ ਦੁਆਰਾ ਸੰਚਾਲਿਤ ਕੀਤਾ ਗਿਆ ਅਤੇ ਮਹਿੰਦਰਾ ਐਂਡ ਮਹਿੰਦਰਾ ਲਿਮਿਟਡ ਦੇ ਔਫ-ਰੋਡ ਡਰਾਈਵਰ ਟ੍ਰੇਨਿੰਗ ਪ੍ਰੋਗਰਾਮ ਦੇ ਹੈੱਡ, ਮਨੀਸ਼ ਸਰਸੇਰ ਅਤੇ ਜੇਕੇ ਮੋਟਰਸਪੋਰਟਸ ਦੇ ਹੈੱਡ ਆਵ੍ ਅਪ੍ਰੇਸ਼ਨਸ ਤੇ ਡਰਾਈਵਟੈੱਕ ਇੰਡੀਆ ਦੇ ਸੰਸਥਾਪਕ, ਹਰੀ ਸਿੰਘ ਦੁਆਰਾ ਪੇਸ਼ ਕੀਤਾ ਗਿਆ।
ਸੁਸ਼੍ਰੀ ਰੁਪਿੰਦਰ ਬਰਾੜ ਨੇ ਸੈਸ਼ਨ ਦੀ ਸ਼ੁਰੂਆਤ ਇਹ ਦੱਸਦੇ ਹੋਏ ਕੀਤੀ ਕਿ ਰੋਡ ਨੈੱਟਵਰਕ ਦੀ ਲੰਬਾਈ ਦੇ ਮੱਦੇ-ਨਜ਼ਰ ਭਾਰਤ ਦੀ ਸਥਿਤੀ ਲੀਡਰਸ਼ਿਪ ਵਾਲੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦਾ ਲਗਭਗ 5,897,671 ਕਿਲੋਮੀਟਰ ਲੰਬਾਈ ਵਾਲਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਰੋਡ ਨੈੱਟਵਰਕ ਹੈ। ਭਾਰਤੀ ਰੋਡ ਨੈੱਟਵਰਕ ਵਿੱਚ 1000 ਕਿਲੋਮੀਟਰ-ਐਕਸਪ੍ਰੈੱਸ ਵੇਅ, 79,243 ਕਿਲੋਮੀਟਰ-ਰਾਸ਼ਟਰੀ ਰਾਜਮਾਰਗ 1, 31,899 ਕਿਲੋਮੀਟਰ ਸਟੇਟ ਹਾਈਵੇਜ਼ ਅਤੇ ਹੋਰ ਪ੍ਰਮੁੱਖ ਜ਼ਿਲ੍ਹਾ ਅਤੇ ਗ੍ਰਾਮੀਣ ਸੜਕਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਭਾਰਤੀ ਮੋਟਰਿੰਗ ਮੁਹਿੰਮਾਂ ਰੇਗਿਸਤਾਨ, ਪਠਾਰ, ਪਹਾੜ, ਉੱਚੇ ਰਾਹ, ਕੋਸਟਲ ਸੜਕਾਂ ਆਦਿ ਜਿਹੇ ਭਾਰਤ ਦੇ ਵਿਭਿੰਨ ਧਰਾਤਲਾਂ ਨੂੰ ਦੇਖਦੇ ਹੋਏ ਇੱਕ ਸ਼ਾਨਦਾਰ ਅਤੇ ਰੋਮਾਂਚਕ ਅਨੁਭਵ ਪੇਸ਼ ਕਰਦੀਆਂ ਹਨ।
ਪੇਸ਼ਕਾਰੀ ਦਾ ਉਦਘਾਟਨ ਕਰਦਿਆਂ ਹਰੀ ਸਿੰਘ ਨੇ ਦੱਸਿਆ ਕਿ ਕਿਵੇਂ ਹੁਣ ਕਾਰ ਲਗਜ਼ਰੀ ਨਾਲੋਂ ਵਧੇਰੇ ਜ਼ਰੂਰਤ ਬਣ ਗਈ ਹੈ ਅਤੇ ਛੁੱਟੀਆਂ ਮਨਾਉਣ ਲਈ ਕਾਰ ਵਿੱਚ ਜਾਣ ਨਾਲ ਇੱਕ ਵਿਅਕਤੀ ਨੂੰ ਸੱਭਿਆਚਾਰ, ਵਿਭਿੰਨਤਾ, ਪਕਵਾਨਾਂ ਅਤੇ ਭਾਰਤ ਦੇ ਲੋਕਾਂ ਨੂੰ ਅਨੁਭਵ ਕਰਨ ਦਾ ਮੌਕਾ ਮਿਲਦਾ ਹੈ। ਮੋਟਰ ਮੁਹਿੰਮਾਂ ਵਾਸਤੇ ਯੋਜਨਾਬੰਦੀ, ਰੋਮਾਂਚਾਂ ਅਤੇ ਡਰਾਈਵਿੰਗ ਲਈ ਜਨੂੰਨ ਦੀ ਥੋੜ੍ਹੀ-ਬਹੁਤ ਜ਼ਰੂਰਤ ਹੁੰਦੀ ਹੈ। ਹਰ ਮੁਹਿੰਮ ਦੇ ਨਾਲ ਇੱਕ ਨਵਾਂ ਅਨੁਭਵ ਪ੍ਰਾਪਤ ਹੁੰਦਾ ਹੈ।
ਭਾਰਤ ਦੀਆਂ ਵੱਖ-ਵੱਖ ਜਲਵਾਯੂ ਸਥਿਤੀਆਂ ਦੇ ਮੱਦੇਨਜ਼ਰ, ਮੋਟਰਿੰਗ ਮੁਹਿੰਮਾਂ ਸਾਲ ਭਰ ਚਲਣ ਵਾਲੀਆਂ ਸਰਗਰਮੀਆਂ ਹੋ ਸਕਦੀਆਂ ਹਨ। ਮਸਲਨ,ਹਿਮਾਲੀਅਨ ਖੇਤਰ ਦੀਆਂ ਮੁਹਿੰਮਾਂ ਦੀ ਗਰਮੀਆਂ ਦੌਰਾਨ ਯੋਜਨਾ ਬਣਾਈ ਜਾ ਸਕਦੀ ਹੈ, ਇਸੇ ਤਰ੍ਹਾਂ ਰਾਜਸਥਾਨ ਵਿੱਚ ਮੁਹਿੰਮਾਂ ਸਰਦੀਆਂ ਵਿੱਚ ਚਲਾਈਆਂ ਜਾ ਸਕਦੀਆਂ ਹਨ, ਜਦਕਿ ਪੱਛਮੀ ਭਾਰਤ ਵਿੱਚ, ਖ਼ਾਸ ਕਰਕੇ ਮਹਾਰਾਸ਼ਟਰ ਵਿੱਚ ਆਉਣ ਦਾ ਸਭ ਤੋਂ ਵਧੀਆ ਸਮਾਂ ਮੌਨਸੂਨ ਦੇ ਦੌਰਾਨ ਜੂਨ ਤੋਂ ਸਤੰਬਰ ਤੱਕ ਦਾ ਹੁੰਦਾ ਹੈ।
ਪੇਸ਼ਕਾਰਾਂ ਨੇ ਉਚਾਈ ਵਿੱਚ ਡਰਾਈਵਿੰਗ ਕਰਨ ਲਈ ਸਭ ਤੋਂ ਢੁਕਵੇਂ ਵਾਹਨਾਂ ਵਜੋਂ ਐੱਸਯੂਵੀਜ਼ ਦੀ ਅਤੇ ਇਸ ਤੋਂ ਵੀ ਮਹੱਤਵਪੂਰਨ , ਆਪਣੇ ਵਾਹਨ ਦੇ ਡਰਾਈਵਿੰਗ ਸ਼ਿਸ਼ਟਾਚਾਰ ਬਾਰੇ ਚੰਗੀ ਜਾਣਕਾਰੀ ਰੱਖਣ ਦੀ ਸਿਫਾਰਿਸ਼ ਕੀਤੀ।
ਪੇਸ਼ਕਾਰਾਂ ਨੇ ਇੱਕ "ਟੂ ਡੂ" ਸੂਚੀ ਦਿੱਤੀ ਜਿਸ ਵਿੱਚ ਉਨ੍ਹਾਂ ਰੂਟਾਂ ਵਿੱਚ ਉਪਲੱਬਧ ਸੇਵਾ ਕੇਂਦਰਾਂ ਦਾ ਗਿਆਨ ਸੀ ਤਾਂ ਕਿ ਐਮਰਜੈਂਸੀ ਦੀ ਸਥਿਤੀ ਵਿੱਚ ਵਾਹਨ ਠੀਕ ਕੀਤਾ ਜਾ ਸਕੇ। ਇਸੇ ਤਰਾਂ ਕੁਝ ਸਪੇਅਰ ਪਾਰਟਸ ਜਿਵੇਂ ਕਿ ਟਿਊਬਾਂ, ਟਾਇਰਾਂ ਆਦਿ ਨੂੰ ਨਾਲ ਲੈ ਕੇ ਜਾਣਾ, ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਵਾਹਨ ਦੀ ਸਰਵਿਸ ਕਰਾਉਣੀ ਅਤੇ ਯਾਤਰਾ ਨੂੰ ਵਧੇਰੇ ਮਨੋਰੰਜਕ ਅਤੇ ਯਾਦਗਾਰੀ ਬਣਾਉਣ ਲਈ ਕਾਰ ਵਿਚ ਇਕ ਸੰਗੀਤ ਪ੍ਰਣਾਲੀ ਰੱਖਣਾ।
ਸਫ਼ਰ ਬਾਰੇ ਗੱਲ ਕਰੀਏ ਤਾਂ ਹਿਮਾਲਿਆਜ਼ ਵਿੱਚ ਸਭ ਤੋਂ ਪ੍ਰਸਿੱਧ ਮੋਟਰਿੰਗ ਮੁਹਿੰਮ ਲਗਭਗ 9-10 ਦਿਨਾਂ ਲਈ ਹੈ। ਯਾਤਰਾ ਚੰਡੀਗੜ੍ਹ ਸ਼ਿਮਲਾ ਤੋਂ ਸ਼ੁਰੂ ਹੁੰਦੀ ਹੈ (ਉੱਥੇ ਦੁਪਹਿਰ ਦੇ ਖਾਣੇ ਲਈ ਇੱਕ ਮੁਕਾਮ ਹੈ) ਨਰਕੰਡਾ (ਹਠੂ ਮੰਦਰ ਦੀ ਯਾਤਰਾ ਅਤੇ ਰਾਤ ਭਰ ਠਹਿਰਨਾ) ਸਾਂਗਲਾ (2 ਦਿਨ ਰੁਕੋ ਅਤੇ ਦਿਨ ਦੇ ਸਮੇਂ ਸਥਾਨਕ ਯਾਤਰਾ ਦਾ ਅਨੰਦ ਲਓ) ਸਪਿਤੀ ਘਾਟੀ ਵਿੱਚ ਨਕੋ (ਤੰਬੂਆਂ ਵਾਲੇ ਕੈਂਪਾਂ ਵਿੱਚ ਰਹੋ) ਕਾਜ਼ਾ ਵੈਲੀ (ਜਿਸ ਵਿਚ ਪਿੰਡ ਦਾ ਸਭ ਤੋਂ ਉੱਚਾ ਡਾਕਘਰ ਹੈ ਭਾਵ ਹਿੱਕਿਮ ਪੋਸਟ ਔਫਿਸ ਹੈ ਅਤੇ ਫੇਰ ਗਯੂ ਮਮੀ ਮੱਠ ਜੋ ਕਿ ਲਗਭਗ 500 ਸਾਲ ਪੁਰਾਣਾ ਹੈ ਦਾ ਦੌਰਾ ਕਰਨਾ ਹੈ) ਮਨਾਲੀ ਚੰਡੀਗੜ੍ਹਲਗਭਗ 5 ਦਿਨ ਚਲਣ ਵਾਲੀ, ਹਿਮਾਲਿਆਜ਼ ਵਿੱਚ ਇੱਕ ਹੋਰ ਸਿਫਾਰਿਸ਼ ਕੀਤੀ ਗਈ ਯਾਤਰਾ ਹੈ- ਚੰਡੀਗੜ੍ਹ ਸਾਂਗਲਾ ਕਾਜ਼ਾ ਵੈਲੀ (2 ਦਿਨ ਰੁਕੋ) ਮੰਡੀ (2 ਦਿਨ) ਜੋ ਚੰਡੀਗੜ੍ਹ ਤੋਂ ਸ਼ੁਰੂ ਹੁੰਦੀ ਹੈ।
ਰਿਹਾਇਸ਼ ਦੀ ਸੁਵਿਧਾ ਬਾਰੇ ਚਰਚਾ ਕਰਦਿਆਂ ਬੁਲਾਰਿਆਂ ਨੇ ਦੱਸਿਆ ਕਿ ਇਨ੍ਹਾਂ ਮਾਰਗਾਂ ਦੀ ਮੁਹਿੰਮ ਦੌਰਾਨ, ਰਹਿਣ ਵਾਸਤੇ ਸਟਾਰ-ਸ਼੍ਰੇਣੀ ਦੇ ਹੋਟਲ, ਘਰਾਂ ਵਿੱਚ ਠਹਿਰਨ ਦੇ ਇੰਤਜ਼ਾਮ ਅਤੇ ਬੇਸਿਕ ਗੈਸਟ ਹਾਊਸਾਂ ਦੇ ਕਾਫ਼ੀ ਵਿਕਲਪ ਉਪਲੱਬਧ ਹਨ। ਫਿਰ ਵੀ, ਕਿਸੇ ਨੂੰ ਘਰ ਵਿੱਚ ਰੁਕਣ ਦੇ ਵਿਕਲਪ ਦੀ ਪੜਚੋਲ ਕਰਨੀ ਚਾਹੀਦੀ ਹੈ ਕਿਉਂਕਿ ਉੱਥੋਂ ਦੇ ਲੋਕ ਬਹੁਤ ਪ੍ਰਾਹੁਣਾਚਾਰੀ ਕਰਦੇ ਹਨ ਅਤੇ ਤੁਹਾਨੂੰ ਸਥਾਨਕ ਯਾਤਰਾਵਾਂ 'ਤੇ ਲਿਜਾਣ ਵਿਚ ਮਦਦਗਾਰ ਹੁੰਦੇ ਹਨ। ਸਥਾਨਕ ਲੋਕਾਂ ਨਾਲ ਗੱਲਬਾਤ ਦੁਆਰਾ, ਅਸਲ ਵਿੱਚ ਉਹਨਾਂ ਦੀ ਸੰਸਕ੍ਰਿਤੀ, ਆਸਥਾ, ਸਥਾਨਕ ਪਕਵਾਨਾਂ ਅਤੇ ਭਾਸ਼ਾਵਾਂ ਬਾਰੇ ਖੋਜਬੀਣ ਕੀਤੀ ਜਾ ਸਕਦੀ ਹੈ। ਪ੍ਰਾਹੁਣਾਚਾਰੀ ਸਚਮੁਚ ਹੈਰਾਨੀਜਨਕ ਹੈ।
ਨਵੇਂ ਸਾਲ ਦੇ ਸਮੇਂ ਦੌਰਾਨ ਇੱਕ ਹੋਰ ਮੋਟਰ-ਮੁਹਿੰਮ ਦਾ ਪ੍ਰੋਗਰਾਮ, ਲਗਭਗ 7 ਦਿਨਾਂ ਤੱਕ ਚਲਦਾ ਹੈ। ਇਹ ਮੁਹਿੰਮ ਦਿੱਲੀ ਸੀਕਰ (ਰਾਤ ਠਹਿਰਨਾ) ਬੀਕਾਨੇਰ (2 ਦਿਨ) ਜੈਸਲਮੇਰ (2 ਦਿਨ) ਜੋਧਪੁਰ (ਰਾਤ ਰਾਤ ਠਹਿਰਣ) ਜੈਪੁਰ (ਰਾਤ ਰਾਤ ਠਹਿਰਣ) ਤੋਂ ਸ਼ੁਰੂ ਹੁੰਦੀ ਹੈ। ਇੱਕ ਹੋਰ ਵੀ ਛੋਟੀ, ਕਰੀਬ 3 ਦਿਨ ਦੀ ਗੁਜਰਾਤ ਮੁਹਿੰਮ ਦੀ ਸਿਫਾਰਿਸ਼ ਕੀਤੀ ਜਾਵੇਗੀ ਜੋ ਕੱਛ ਸ਼ਾਹਬਾਦ ਦੇ ਅਹਿਮਦਾਬਾਦ ਰਣ ਤੋਂ ਸ਼ੁਰੂ ਹੁੰਦੀ ਹੈ।
ਦੱਖਣੀ ਭਾਰਤ ਤੋਂ ਇੱਕ ਪ੍ਰਸਿੱਧ ਮੁਹਿੰਮ ਬੰਗਲੁਰੂ ਚਿਕਮਗਲੂਰ ਕੋਚਿਨ ਮੁੰਨਾਰ ਤੋਂ ਸ਼ੁਰੂ ਹੁੰਦੀ ਹੈ ਜੋ ਲਗਭਗ 4-5 ਦਿਨ ਦੀ ਹੈ।
ਉੱਤਰ ਪੂਰਬ ਵੱਲ ਮੋਟਰਿੰਗ ਮੁਹਿੰਮ ਵੀ ਇੱਕ ਸ਼ਾਨਦਾਰ ਤਜਰਬਾ ਹੈ। ਨਾਗਾਲੈਂਡ ਦੀ ਰਾਜ ਸਰਕਾਰ ਹੌਰਨਬਿਲ ਫੈਸਟੀਵਲ ਦੀ ਮੇਜ਼ਬਾਨੀ ਹਰ ਸਾਲ ਦਸੰਬਰ ਮਹੀਨੇ ਵਿੱਚ ਹੀ ਕਰਦੀ ਹੈ, ਇਸੇ ਤਰ੍ਹਾਂ ਅਰੁਣਾਚਲ ਪ੍ਰਦੇਸ਼ ਆਰੇਂਜ ਫੈਸਟੀਵਲ ਦੀ ਮੇਜ਼ਬਾਨੀ ਕਰਦਾ ਹੈ। ਇਨ੍ਹਾਂ ਤਿਉਹਾਰਾਂ ਦੇ ਦੌਰਾਨ ਯਾਤਰਾ ਮਜ਼ੇਦਾਰ, ਸੁਖਾਵੀਂ ਅਤੇ ਸੰਗੀਤ ਨਾਲ ਭਰੀ ਹੁੰਦੀ ਹੈ। ਸਥਾਨਕ ਲੋਕ ਪ੍ਰਾਹੁਣਚਾਰੀ ਕਰਦੇ ਹਨ ਅਤੇ ਇੱਥੋਂ ਤੱਕ ਕਿ ਰਾਜ ਸਰਕਾਰ ਦੇ ਮੁੱਖ ਮੰਤਰੀ ਤੋਂ ਲੈ ਕੇ ਸਥਾਨਕ ਅਧਿਕਾਰੀ ਵੀ ਮਹਿਮਾਨਾਂ ਦਾ ਸੁਆਗਤ ਕਰਦੇ ਹਨ। ਕੋਈ ਵੀ 7 ਦਿਨਾਂ ਦੀ ਯਾਤਰਾ ਦੀ ਯੋਜਨਾ ਗੁਹਾਟੀ ਇੰਫਾਲ ਕੋਹਿਮਾ ਬਾਂਦੁਲਾ ਤਵਾਂਗ ਗੁਹਾਟੀ ਤੋਂ ਸ਼ੁਰੂ ਕਰ ਸਕਦਾ ਹੈ।
ਪੇਸ਼ਕਾਰਾਂ ਨੇ ਸਲਾਹ ਦਿੱਤੀ ਕਿ ਇੱਕ ਮੋਟਰ ਮੁਹਿੰਮ ਦੌਰਾਨ, ਹੇਠ ਲਿਖੀਆਂ ਚੀਜ਼ਾਂ ਹਮੇਸ਼ਾ ਨਾਲ ਲੈ ਕੇ ਜਾਣੀਆਂ ਚਾਹੀਦੀਆਂ ਹਨ:
•ਡਰਾਈਵਿੰਗ ਲਾਈਸੈਂਸ
•ਪਹਿਚਾਣ ਪੱਤਰ
• ਭਾਰਤੀ ਕ੍ਰੈਡਿਟ ਕਾਰਡ
• ਪਾਸਪੋਰਟ
• ਬੀਮਾ ਕਵਰੇਜ
ਇਸ ਤੋਂ ਇਲਾਵਾ, ਇਕ ਜ਼ਿੰਮੇਵਾਰ ਯਾਤਰੀ ਵਜੋਂ, ਇੱਕ ਵਿਅਕਤੀ ਨੂੰ ਹੇਠ ਲਿਖੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ:
ਕਿਸੇ ਵੀ ਜਗ੍ਹਾ 'ਤੇ ਕੂੜਾ ਨਾ ਖਿਲਾਰੋ। ਖ਼ਾਸ ਕਰਕੇ ਹਿਮਾਲੀਆ ਵਿੱਚ ਅਨੇਕ ਅਛੂਤ ਖੇਤਰ ਹਨ ਜੋ ਪ੍ਰਦੂਸ਼ਿਤ ਹੋ ਸਕਦੇ ਹਨ ਅਤੇ ਆਪਣੀ ਕੁਦਰਤੀ ਸੁੰਦਰਤਾ ਨੂੰ ਗਵਾ ਸਕਦੇ ਹਨ।
• ਹਮੇਸ਼ਾ ਸਥਾਨਕ ਰੀਤੀ ਰਿਵਾਜਾਂ ਅਤੇ ਸਥਾਨ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਥਾਨਕ ਲੋਕਾਂ ਦੀ ਨਿੱਜਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਯਾਤਰੀ ਨੂੰ ਜ਼ਿੰਮੇਵਾਰ ਅਤੇ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਅਤੇ ਅਯੋਗ ਦਖ਼ਲ ਦੇਣ ਵਾਲਾ ਨਹੀਂ ਹੋਣਾ ਚਾਹੀਦਾ ਹੈ।
• ਸਥਾਨ ʼਤੇ ਕੋਈ ਰੌਲਾ ਜਾਂ ਗੜਬੜ ਨਾ ਕਰੋ। ਜਗ੍ਹਾ ਦੀ ਸ਼ਾਂਤੀ ਅਤੇ ਸਕੂਨ ਦਾ ਅਨੰਦ ਲਓ।
ਦੇਖੋ ਅਪਨਾ ਦੇਸ਼ ਵੈਬੀਨਾਰ ਟੂਰਿਜ਼ਮ ਮੰਤਰਾਲੇ ਦੁਆਰਾ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਦੁਆਰਾ ਬਣਾਈ ਗਈ ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (ਐੱਨਜੀਡੀ) ਦੀ ਤਕਨੀਕੀ ਸਹਾਇਤਾ ਨਾਲ ਪੇਸ਼ ਕੀਤੇ ਜਾਂਦੇ ਹਨ।
ਵੈਬੀਨਾਰਾਂ ਦੇ ਸੈਸ਼ਨ ਹੁਣ ਦਿੱਤੇ ਗਏ ਲਿੰਕਾਂ 'ਤੇ ਉਪਲੱਬਧ ਹਨ
https://www.youtube.com/channel/UCbzIbBmMvtvH7d6Zo_ZEHDA/featured
http://tourism.gov.in/dekho-apna-desh-webinar-ministry-tourism
https://www.incredibleindia.org/content/incredible-india-v2/en/events/dekho-apna-desh.html
ਵੈਬੀਨਾਰਾਂ ਦੇ ਸੈਸ਼ਨ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਜ਼ 'ਤੇ ਵੀ ਉਪਲੱਬਧ ਹਨ।
ਅਗਲਾ ਦੇਖੋ ਅਪਨਾ ਦੇਸ਼ ਵੈਬੀਨਾਰ 27 ਜੂਨ 2020 ਨੂੰ 1100 ਵਜੇ ਭਾਰਤੀ ਸਟੈਂਡਰਡ ਸਮੇਂ 'ਤੇ ਪਬਲਿਕ ਹੈਲਥ ਫਾਊਂਡੇਸ਼ਨ ਆਵ੍ ਇੰਡੀਆ ਦੁਆਰਾ ਪੇਸ਼ ਕੀਤਾ ਜਾਵੇਗਾ। ਇਸ ਦਾ ਵਿਸ਼ਾ ਹੈ, "ਕੋਵਿਡ ਦੌਰਾਨ ਯਾਤਰਾ ਅਤੇ ਟੂਰਿਜ਼ਮ ਨੂੰ ਸੁਰੱਖਿਆ ਅਤੇ ਜ਼ਿੰਮੇਵਾਰੀ ਨਾਲ ਖੋਲ੍ਹਣਾ: ਇੱਕ ਸਿਹਤ- ਦੇਖਭਾਲ ਦ੍ਰਿਸ਼ਟੀਕੋਣ” ਰਜਿਸਟ੍ਰੇਸ਼ਨਾਂ https://bit.ly/UnlockingTourism ʼਤੇ ਖੁੱਲ੍ਹੀਆਂ ਹਨ।
*******
ਐੱਨਬੀ/ਏਕੇਜੇ/ਓਏ
(Release ID: 1634606)
Visitor Counter : 194