ਰੱਖਿਆ ਮੰਤਰਾਲਾ

ਜਲ ਸੈਨਾ ਨੇ ਬੇੜੇ ਵਿੱਚ ਸਵਦੇਸ਼ੀ ਤੌਰ 'ਤੇ ਵਿਕਸਿਤ ਤਾਰਪੀਡੋ ਡਿਕੌਇ ਸਿਸਟਮ ਸ਼ਾਮਲ ਕੀਤਾ

Posted On: 26 JUN 2020 1:53PM by PIB Chandigarh

ਭਾਰਤੀ ਜਲ ਸੈਨਾ ਦੀ ਐਂਟੀ - ਪਣਡੁੱਬੀ ਯੁੱਧ ਸਮਰੱਥਾ ਨੂੰ ਅੱਜ ਜਹਾਜ਼ਾਂ  ਦੇ ਸਾਰੇ ਮੋਰਚਿਆਂ ਤੋਂ ਗੋਲਾਬਾਰੀ ਕਰਨ ਵਿੱਚ ਸਮਰੱਥ ਉੱਨਤ ਤਾਰਪੀਡੋ ਡਿਕੌਇ ਸਿਸਟਮ ਮਾਰੀਚ ਨੂੰ ਬੇੜੇ ਵਿੱਚ ਇੱਕ ਸੰਧੀ  ਨਾਲ ਸ਼ਾਮਲ ਕੀਤੇ ਜਾਣ  ਨਾਲ ਬੜੀ ਮਜ਼ਬੂਤੀ ਮਿਲੀ ਹੈ।  ਇਸ ਐਂਟੀ ਤਾਰਪੀਡੋ ਡਿਕੌਇ ਸਿਸਟਮ ਦਾ ਡਿਜ਼ਾਈਨ ਅਤੇ ਵਿਕਾਸ ਸਵਦੇਸ਼ੀ ਡੀਆਰਡੀਓ ਪ੍ਰਯੋਗਸ਼ਾਲਾਵਾਂ(ਐੱਨਐੱਸਟੀਐੱਲ ਅਤੇ ਐੱਨਪੀਓਐੱਲ) ਵਿੱਚ ਕੀਤਾ ਗਿਆ ਹੈ। ਡਿਫੈਂਸ ਪਬਲਿਕ ਸੈਕਟਰ ਦੇ ਅਦਾਰੇ, ਭਾਰਤ ਇਲੈਕਟ੍ਰੌਨਿਕਸ ਲਿਮਿਟਿਡ ਇਸ ਡਿਕੌਇ ਸਿਸਟਮ  ਦੇ ਉਤਪਾਦਨ ਦਾ ਕਾਰਜ ਕਰੇਗਾ।  ਇਸ ਸਿਸਟਮ  ਦੇ  ਪ੍ਰੋਟੋਟਾਈਪ ਨੂੰ ਇੱਕ ਨਾਮਜ਼ਦ ਜਲ ਸੈਨਿਕ ਮੰਚ ਤੇ ਸਥਾਪਿਤ ਕੀਤਾ ਗਿਆ ਸੀ ਜਿੱਥੇ ਇਸ ਨੇ ਸਾਰੇ ਯੂਜ਼ਰ ਇਵੈਲਿਊਏਸ਼ਨ ਟ੍ਰਾਇਲ ਸਫਲਤਾਪੂਰਵਕ ਪੂਰੇ ਕੀਤੇ ਅਤੇ ਜਲ ਸੈਨਾ ਲਈ ਜ਼ਰੂਰੀ ਯੋਗਤਾ  ਦੇ ਅਨੁਸਾਰ ਆਪਣੀਆਂ ਵਿਸ਼ੇਸ਼ਤਾਵਾਂ ਦਾ ਪ੍ਰਦਰਸ਼ਨ ਕੀਤਾ।

 

ਤਾਰਪੀਡੋ ਡਿਕੌਇ ਸਿਸਟਮ ਦਾ ਜਲ ਸੈਨਾ ਦੇ ਬੇੜੇ ਵਿੱਚ ਸ਼ਾਮਲ ਕੀਤਾ ਜਾਣਾ ਨਾ ਕੇਵਲ ਰੱਖਿਆ ਟੈਕਨੋਲੋਜੀ ਦੇ ਸਵਦੇਸ਼ੀ ਵਿਕਾਸ ਲਈ ਭਾਰਤੀ ਜਲ ਸੈਨਾ ਅਤੇ ਡੀਆਰਡੀਓ  ਦੇ ਸੰਯੁਕਤ ਸੰਕਲਪ ਨੂੰ ਦਰਸਾਉਂਦਾ ਹੈ ਬਲਕਿ ਸਰਕਾਰ ਦੀ 'ਮੇਕ ਇਨ ਇੰਡੀਆ' ਪਹਿਲ ਅਤੇ ਨਵੀਨ ਟੈਕਨੋਲੋਜੀ (niche technology) ਵਿੱਚ ਆਤਮਨਿਰਭਰਬਣਨ ਦੇ ਦੇਸ਼  ਦੇ ਸੰਕਲਪ ਨੂੰ ਵੀ ਇੱਕ ਵੱਡਾ ਪ੍ਰੋਤਸਾਹਨ ਹੈ।  

 

*****

 

ਏਬੀਬੀ/ਐੱਸਐੱਸ/ਨੈਂਪੀ/ਵੀਐੱਮ/ਕੇਏ/ਡੀਕੇ/ਸਾਵੀ/ਏਡੀਏ/ਐੱਮਐੱਸ


(Release ID: 1634600) Visitor Counter : 188