ਰੱਖਿਆ ਮੰਤਰਾਲਾ

ਅਪਰੇਸ਼ਨ ਸਮੁਦਰ ਸੇਤੂ ਤਹਿਤ ਆਈਐੱਨਐੱਸ ਜਲਅਸ਼ਵ ਇਰਾਨ ਵਿੱਚ ਫਸੇ 687 ਭਾਰਤੀਆਂ ਨੂੰ ਲੈ ਕੇ ਸਵੇਦਸ਼ ਰਵਾਨਾ ਹੋਇਆ

Posted On: 26 JUN 2020 11:38AM by PIB Chandigarh

ਅਪਰੇਸ਼ਨ ਸਮੁਦਰ ਸੇਤੂ ਤਹਿਤ ਇਰਾਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਜਲ ਸੈਨਾ ਦਾ ਜਹਾਜ਼ ਆਈਐੱਨਐੱਸ ਜਲਅਸ਼ਵ 24 ਜੂਨ ਦੀ ਸ਼ਾਮ ਨੂੰ ਬੰਦਰ ਅੱਬਾਸ ਬੰਦਰਗਾਹ  ਦੇ ਕਰੀਬ ਪਹੁੰਚ ਗਿਆ ਸੀ। ਅਗਲੇ ਦਿਨ 25 ਜੂਨ ਨੂੰ ਇਹ ਜਹਾਜ਼ ਬੰਦਰਗਾਹ ਤੇ ਆ ਗਿਆ।  ਇੱਥੇ ਸਾਰੇ ਜ਼ਰੂਰੀ ਚਿਕਿਤਸਾ ਅਤੇ ਸਮਾਨ ਦੀ ਜਾਂਚ ਦੇ ਬਾਅਦ 687 ਭਾਰਤੀ ਨਾਗਰਿਕ ਜਹਾਜ਼ ਵਿੱਚ ਸਵਾਰ ਹੋਏ।

 

ਇਰਾਨ ਵਿੱਚ ਟ੍ਰਾਂਜ਼ਿਟ ਦੇ ਦੌਰਾਨ ਆਈਐੱਨਐੱਸ ਜਲਅਸ਼ਵ  ਦੇ ਚਾਲਕ ਦਲ  ਦੇ ਮੈਬਰਾਂ ਨੇ ਭਾਰਤੀ ਨਾਗਰਿਕਾਂ ਨੂੰ ਉੱਥੋਂ ਕੱਢਣ ਲਈ ਸਾਰੀਆਂ ਜ਼ਰੂਰੀ ਸ਼ੁਰੂਆਤੀ ਤਿਆਰੀਆਂ ਕੀਤੀਆਂ।  ਇਸ ਵਿੱਚ ਯਾਤਰੀਆਂ ਲਈ ਜਹਾਜ਼ ਵਿੱਚ ਇੰਤਜਾਮ ਕਰਨਾ ਅਤੇ ਉਨ੍ਹਾਂ ਥਾਵਾਂ ਨੂੰ ਸੰਕ੍ਰਮਣ ਮੁਕਤ ਕਰਨਾ, ਯਾਤਰੀਆਂ ਨੂੰ ਮਾਸਕ ਅਤੇ ਹੋਰ ਜ਼ਰੂਰੀ ਪ੍ਰਸਾਧਨ ਉਪਲੱਬਧ ਕਰਵਾਉਣਾ ਅਤੇ ਇਰਾਨ ਵਿੱਚ ਭਾਰਤੀ ਦੂਤਾਵਾਸ ਦੁਆਰਾ ਨਿਰਧਾਰਿਤ ਨਿਯਮਾਂ ਦੇ ਅਨੁਸਾਰ ਜਹਾਜ਼ ਵਿੱਚ ਇਨ੍ਹਾਂ ਯਾਤਰੀਆਂ ਨੂੰ ਕਮਰੇ ਦੇਣ ਦੀ ਵਿਵਸਥਾ ਕਰਨਾ ਸ਼ਾਮਲ ਸੀ।

 

ਜਲਅਸ਼ਵ ਦੀ ਤਰਫੋਂ ਇਰਾਨੀ ਅਧਿਕਾਰੀਆਂ ਨੂੰ ਭਾਰਤੀ ਜਲ ਸੈਨਾ ਦੁਆਰਾ ਸਵਦੇਸ਼ ਵਿੱਚ ਬਣੇ ਦੋ ਏਅਰ ਇਵੈਕਿਊਏਸ਼ਨ ਪੌਡ ਵੀ ਸੌਂਪੇ ਗਏ।

 

ਜਲਅਸ਼ਵ ਵਿੱਚ ਰਹਿਣ  ਦੇ ਸਥਾਨ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ।  ਕੋਵਿਡ ਸੰਕ੍ਰਮਣ  ਦੇ ਪ੍ਰਤੀ ਸਾਵਧਾਨੀ ਵਰਤਦੇ ਹੋਏ ਯਾਤਰੀਆਂ  ਦੇ ਰਹਿਣ ਦੇ ਸਥਾਨ ਅਤੇ ਉਨ੍ਹਾਂ  ਦੇ  ਨਾਲ ਲਗਾਤਾਰ ਸੰਪਰਕ ਵਿੱਚ ਆ ਸਕਣ  ਵਾਲੇ ਚਾਲਕ ਦਲ  ਦੇ ਮੈਬਰਾਂ  ਦੇ ਰਹਿਣ ਦੀ ਜਗ੍ਹਾ ਨੂੰ ਅਲੱਗ-ਅਲੱਗ ਨਿਰਧਾਰਿਤ ਕੀਤਾ ਗਿਆ ਹੈ।

 

ਇਹ ਜਹਾਜ਼ 25 ਜੂਨ ਦੀ ਦੇਰ ਸ਼ਾਮ ਨੂੰ ਬੰਦਰ ਅੱਬਾਸ ਬਦੰਰਗਾਹ ਤੋਂ ਆਪਣੀ ਵਾਪਸੀ ਯਾਤਰਾ ਤੇ ਰਵਾਨਾ ਹੋ ਗਿਆ।

 

https://static.pib.gov.in/WriteReadData/userfiles/image/image0017P9W.jpg

 

***

 

 

ਵੀਐੱਮ/ਐੱਮਐੱਸ
 


(Release ID: 1634599) Visitor Counter : 206