ਬਿਜਲੀ ਮੰਤਰਾਲਾ

ਇੱਕ ਲੱਖ ਕਰੋੜ ਰੁਪਏ ਤੋਂ ਅਧਿਕ ਦੇ ਕਰਜ਼ਿਆਂ ਦੀ ਪ੍ਰਵਾਨਗੀ ਨਾਲ ਪਾਵਰ ਫਾਇਨੈਂਸ ਕਾਰਪੋਰੇਸ਼ਨ ਦਾ ਵਿੱਤ ਵਰ੍ਹਾ 2019 - 20 ਸਫਲਤਾ ਨਾਲ ਸਮਾਪਤ

Posted On: 25 JUN 2020 4:33PM by PIB Chandigarh

ਬਿਜਲੀ ਖੇਤਰ ਵਿੱਚ ਭਾਰਤ ਦੇ ਮੋਹਰੀ ਐੱਨਬੀਐੱਫਸੀ ਅਤੇ ਊਰਜਾ ਮੰਤਰਾਲਾ ਤਹਿਤ ਇੱਕ ਸੈਂਟਰਲ ਪਬਲਿਕ ਸੈਕਟਰ ਅਦਾਰੇਪਾਵਰ ਫਾਇਨੈਂਸ ਕਾਰਪੋਰੇਸ਼ਨ  (ਪੀਐੱਫਸੀ)  ਨੇ ਕੋਵਿਡ-19  ਦੇ ਪ੍ਰਕੋਪ ਸਹਿਤ ਕਈ ਚੁਣੌਤੀਆਂ ਦੇ ਬਾਵਜੂਦ ਵਿੱਤ ਵਰ੍ਹਾ 2019- 20  (ਅਪ੍ਰੈਲ-ਮਾਰਚ)  ਸਫਲਤਾਪੂਰਵਕ ਸਮਾਪਤ ਕੀਤਾ।

 

ਕਰਜ਼ੇ ਦੇਣ ਵਾਲੀ ਸੰਸਥਾ ਨੇ ਪਿਛਲੇ ਵਿੱਤ ਵਰ੍ਹੇ ਵਿੱਚ ਲਗਭਗ 68,000 ਕਰੋੜ ਰੁਪਏ ਦੇ ਕਰਜ਼ਿਆਂ ਦੀ ਅਦਾਇਗੀ ਕਰਨ ਨਾਲ 1 ਲੱਖ ਕਰੋੜ ਰੁਪਏ ਤੋਂ ਅਧਿਕ ਦੇ ਕਰਜ਼ੇ ਦੀ ਪ੍ਰਵਾਨਗੀ ਦਿੱਤੀ।  ਵਰ੍ਹੇ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿਆਪੀ ਲੌਕਡਾਊਨ ਦੇ ਬਾਵਜੂਦ ਮਾਰਚ 2020 ਦੇ ਅੰਤਿਮ ਹਫ਼ਤੇ ਵਿੱਚ 11,000 ਕਰੋੜ ਰੁਪਏ ਦੇ ਕਰਜ਼ਿਆਂ ਦੀ ਅਦਾਇਗੀ ਕੀਤੀ ਗਈ। ਆਈਟੀ ਦੇ ਮਜ਼ਬੂਤ ਬੁਨਿਆਦੀ ਢਾਂਚੇ ਦੇ ਨਾਲਪੀਐੱਫਸੀ ਨੇ ਕਾਫ਼ੀ ਵੱਡੀ ਅਦਾਇਗੀ ਕਰਨ ਦਾ ਅਦਭੁੱਤ ਕਾਰਜ ਕੀਤਾ ਹਾਲਾਂਕਿ ਕਰਮਚਾਰੀ ਘਰ ਤੋਂ ਕੰਮ ਕਰ ਰਹੇ ਸਨ।

 

ਸਾਲ ਦੌਰਾਨਪੀਐੱਫਸੀ ਨੇ ਆਪਣੇ ਇੱਕ ਡਿਵੀਜ਼ਨ  ਦੇ ਕਾਰਜ ਨਾਲ ਜੁੜੇ ਮਾਲਿਆ ਵਿੱਚ 16%  ਦਾ ਵਾਧਾ ਦਰਜ ਕੀਤਾਜਦਕਿ ਉਸ ਨੇ ਵਿੱਤੀ ਸੰਸਥਾਨਾਂ ਦੁਆਰਾ ਅਦਾ ਕੀਤੀ ਜਾ ਰਹੀ ਵਿਆਜ ਦਰ ਵਿੱਚ 16 ਬੀਪੀਐੱਸ ਦੀ ਕਮੀ ਕੀਤੀ।  ਕੰਪਨੀ ਦਾ ਸ਼ੁੱਧ ਐੱਨਪੀਏ 4.55%  ਤੋਂ ਘਟ ਕੇ 3.8%  ਹੋ ਗਿਆਜੋ ਰਿਣਦਾਤਾ ਦੇ ਮਜ਼ਬੂਤ ਪ੍ਰਦਰਸ਼ਨ ਨੂੰ ਦਰਸਾਉਂਦਾ ਹੈ।  ਇਸ ਦੇ ਇਲਾਵਾਕੰਪਨੀ ਨੇ ਆਪਣੀ ਕਰਜ਼ਾ ਪਰਿਸੰਪਤੀ ਵਿੱਚ 10%  ਦਾ ਵਾਧਾ ਦਰਜ ਕੀਤਾਵਿੱਤੀ ਸੰਸਥਾਨਾਂ ਦੁਆਰਾ ਅਦਾ ਕੀਤੀ ਜਾ ਰਹੀ ਵਿਆਜ ਦਰ ਵਿੱਚ 16%  ਬੀਪੀਐੱਸ ਦੀ ਕਮੀਅਤੇ ਵਿੱਤੀ ਸੰਸਥਾਨ ਦੁਆਰਾ ਕਰਜ਼ਾ ਦੇਣ ਦੀ ਦਰ ਵਿੱਚੋਂ ਜਮ੍ਹਾਂ ਦਰ ਨੂੰ ਘਟਾਉਣ ਨਾਲ ਪ੍ਰਾਪਤ ਦਰ ਵਿੱਚ 16 ਬੀਪੀਐੱਸ ਦਾ ਵਾਧਾ ਹੋਇਆ।  ਇਸ ਦੇ ਇਲਾਵਾਵਿੱਤ ਵਰ੍ਹੇ ਦੌਰਾਨਪੀਐੱਫਸੀ ਨੇ ਦੋ ਰੁਕੇ ਹੋਏ ਪ੍ਰੋਜੈਕਟਾਂ -  ਰਤਨ ਇੰਡੀਆ ਅਮਰਾਵਤੀ ਅਤੇ ਜੀਐੱਮਆਰ ਛੱਤੀਸਗੜ੍ਹ ਦਾ 2,700 ਕਰੋੜ ਰੁਪਏ ਨਾਲ ਸਮਾਧਾਨ ਕੀਤਾ।

 

 

ਚੁਣੌਤੀਪੂਰਨ ਵਾਤਾਵਰਣ ਦੇ ਬਾਵਜੂਦਵਾਈਓਵਾਈ ਦਾ ਸ਼ੁੱਧ ਲਾਭ ਵਿੱਤ ਵਰ੍ਹੇ 2019  ਦੇ 6953 ਕਰੋੜ ਰੁਪਏ ਦੇ ਮੁਕਾਬਲੇ ਵਿੱਤ ਵਰ੍ਹੇ 20 ਲਈ 6788 ਕਰੋੜ ਰੁਪਏ ਰਿਹਾਜਿਸ ਵਿੱਚ ਕਾਰਪੋਰੇਟ ਟੈਕਸ ਦਰ ਵਿੱਚ ਬਦਲਾਅ ਕਾਰਨ ਡੀਟੀਏ ਦਾ ਇੱਕ ਵਾਰ ਦਾ ਪ੍ਰਭਾਵ ਸ਼ਾਮਲ ਨਹੀਂ ਸੀ।  ਵਿੱਤ ਸਾਲ 20 ਦੇ ਪਿਛਲੇ 45 ਦਿਨਾਂ ਵਿੱਚ ਗਿਰਵੀ ਦਰ ਵਿੱਚ 6%  ਦੀ ਅਸਧਾਰਨ ਭਿੰਨਤਾ ਦੇ ਕਾਰਨ ਲਾਭ ਵੀ ਪ੍ਰਭਾਵਿਤ ਹੋਇਆ ਹੈ।

 

ਵਿੱਤ ਸਾਲ 2019-20  (ਏਕੀਕ੍ਰਿਤ ਅਧਾਰ)  ਦੇ ਵਿੱਤੀ ਮੁੱਖ ਆਕਰਸ਼ਣ ਵਿੱਚ ਸ਼ਾਮਲ ਹਨ ;  15%  ਮਾਲਿਆ ਵਾਧਾ,  12%  ਕਰਜ਼ਾ ਪਰਿਸੰਪਤੀ ਵਾਧਾਸ਼ੁੱਧ ਐੱਨਪੀਏ 4.20%  ਤੋਂ ਘਟ ਕੇ 3.57%  ਹੋ ਗਿਆ।

 

***

 

ਆਰਸੀਜੇ/ਮੋਨਿਕਾ/ਆਰਪੀ


(Release ID: 1634327) Visitor Counter : 138