ਰੱਖਿਆ ਮੰਤਰਾਲਾ
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦਾ ਮਾਸਕੋ ਵਿੱਚ ਮੀਡੀਆ ਨਾਲ ਗੱਲਬਾਤ ਸਮੇਂ ਪ੍ਰੈੱਸ ਬਿਆਨ
Posted On:
23 JUN 2020 9:48PM by PIB Chandigarh
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੁਆਰਾ 23 ਜੂਨ, 2020 ਨੂੰ ਮਾਸਕੋ ਵਿੱਚ ਪ੍ਰੈੱਸ ਨੂੰ ਜਾਰੀ ਕੀਤੇ ਗਏ ਬਿਆਨ ਦਾ ਮੂਲ ਪਾਠ ਇਸ ਪ੍ਰਕਾਰ ਹੈ :
ਮੈਂ ਰੂਸ ਦੇ ਰੱਖਿਆ ਮੰਤਰਾਲੇ ਦੇ ਸੱਦੇ ‘ਤੇ ਵਿਜੈ ਦਿਵਸ ਪਰੇਡ ਦੀ 75ਵੀਂ ਵਰ੍ਹੇਗੰਢ ਵਿੱਚ ਹਿੱਸਾ ਲੈਣ ਲਈ ਮਾਸਕੋ ਵਿੱਚ ਹਾਂ ਜੋ ਰੂਸ ਅਤੇ ਪੂਰੀ ਦੁਨੀਆ ਲਈ ਸਭ ਤੋਂ ਸ਼ੁਭ ਅਵਸਰ ਹੈ। ਦੂਜੇ ਵਿਸ਼ਵ ਯੁੱਧ ਵਿੱਚ ਜਿੱਤ ਹਾਸਲ ਕਰਨ ਲਈ ਰੂਸੀ ਲੋਕਾਂ ਦੇ ਅਸੀਮ ਬਲੀਦਾਨ ਨੂੰ ਯਾਦ ਕਰਦੇ ਹੋਏ ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ। ਲੱਖਾਂ ਭਾਰਤੀ ਸੈਨਿਕਾਂ ਨੇ ਉਸ ਯੁੱਧ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਨੂੰ ਅਪਾਰ ਜਨਹਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਵਿੱਚੋਂ ਕਈ ਯੁੱਧ ਦੌਰਾਨ ਸੋਵੀਅਤ ਸੈਨਾ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਯਤਨਾਂ ਨਾਲ ਜੁੜੇ ਸਨ। ਇਸ ਲਈ, ਇਹ ਇੱਕ ਸਨਮਾਨ ਦੀ ਗੱਲ ਹੈ ਕਿ ਕੱਲ੍ਹ ਰੈੱਡ ਸਕਵਾਇਰ ਵਿੱਚ ਇੱਕ ਭਾਰਤੀ ਸੈਨਾ ਟੁਕੜੀ ਵੀ ਮਾਰਚ ਕਰੇਗੀ। ਇਹ ਸਾਡੇ ਦੋਹਾਂ ਦੇਸ਼ਾਂ ਦੇ ਹਥਿਆਰਬੰਦ ਬਲਾਂ ਦਰਮਿਆਨ ਚਿਰਸਥਾਈ ਮਿੱਤਰਤਾ ਦਾ ਪ੍ਰਤੀਕ ਹੈ।
ਮੇਰੀ ਇਹ ਮਾਸਕੋ ਯਾਤਰਾ ਕੋਵਿਡ ਮਹਾਮਾਰੀ ਦੇ ਬਾਅਦ ਭਾਰਤ ਤੋਂ ਕਿਸੇ ਸਰਕਾਰੀ ਵਫ਼ਦ ਦੀ ਪਹਿਲੀ ਵਿਦੇਸ਼ ਯਾਤਰਾ ਹੈ। ਇਹ ਸਾਡੀ ਵਿਸ਼ੇਸ਼ ਮਿੱਤਰਤਾ ਦੀ ਨਿਸ਼ਾਨੀ ਹੈ। ਇਸ ਮਹਾਮਾਰੀ ਦੀਆਂ ਤਮਾਮ ਕਠਿਨਾਈਆਂ ਦੇ ਬਾਵਜੂਦ ਸਾਡੇ ਦੁਵੱਲੇ ਸਬੰਧ ਕਈ ਪੱਧਰਾਂ ਉੱਤੇ ਚੰਗੇ ਸੰਪਰਕ ਬਣਾਏ ਹੋਏ ਹਨ। ਅਸੀਂ ਇਸ ਸਾਲ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੱਦੇ ਉੱਤੇ ਰੂਸੀ ਸੰਘ ਦੇ ਮਹਾਮਹਿਮ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਭਾਰਤ ਯਾਤਰਾ ਦੀ ਉਡੀਕ ਕਰ ਰਹੇ ਹਾਂ।
ਭਾਰਤ-ਰੂਸ ਸਬੰਧ ਇੱਕ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਸਾਂਝੇਦਾਰੀ ਹੈ। ਸਾਡਾ ਰੱਖਿਆ ਸਬੰਧ ਇਸ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ। ਮੈਨੂੰ ਉਪ ਪ੍ਰਧਾਨ ਮੰਤਰੀ ਯੂਰੀ ਬੋਰੀਸੋਵ ਨਾਲ ਆਪਣੇ ਰੱਖਿਆ ਸਬੰਧਾਂ ਦੀ ਸਮੀਖਿਆ ਕਰਨ ਦਾ ਅਵਸਰ ਮਿਲਿਆ ਅਤੇ ਆਲਮੀ ਮਹਾਮਾਰੀ ਸਬੰਧੀ ਪਾਬੰਦੀਆਂ ਦੇ ਬਾਵਜੂਦ ਇਸ ਹੋਟਲ ਵਿੱਚ ਆਉਣ ਦੇ ਸਨਮਾਨ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਸਾਡੀ ਚਰਚਾ ਕਾਫ਼ੀ ਸਕਾਰਾਤਮਕ ਅਤੇ ਉਤਪਾਦਕ ਰਹੀ। ਮੈਨੂੰ ਭਰੋਸਾ ਦਿੱਤਾ ਗਿਆ ਹੈ ਕਿ ਮੌਜੂਦਾ ਅਨੁਬੰਧਾਂ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਨਾ ਕੇਵਲ ਬਰਕਰਾਰ ਰੱਖਿਆ ਜਾਵੇਗਾ ਬਲਕਿ ਕਈ ਮਾਮਲਿਆਂ ਵਿੱਚ ਇੰਨ੍ਹਾਂ ਨੂੰ ਘੱਟ ਸਮੇਂ ਵਿੱਚ ਅੱਗੇ ਵਧਾਇਆ ਜਾਵੇਗਾ। ਸਾਡੇ ਸਾਰੇ ਪ੍ਰਸਤਾਵਾਂ ਉੱਤੇ ਰੂਸੀ ਪੱਖ ਦੀ ਤਰਫੋਂ ਸਕਾਰਾਤਮਕ ਪ੍ਰਤੀਕਿਰਿਆ ਮਿਲੀ ਹੈ। ਮੈਂ ਆਪਣੀ ਚਰਚਾ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ।
ਇਸ ਤੋਂ ਪਹਿਲਾਂ ਅੱਜ ਸਵੇਰੇ ਰੱਖਿਆ ਸਕੱਤਰ ਅਜੈ ਕੁਮਾਰ ਨੇ ਆਪਣੇ ਹਮਰੁਤਬਾ ਉਪ ਰੱਖਿਆ ਮੰਤਰੀ ਫੋਮਿਨ ਨਾਲ ਸਲਾਹ ਮਸ਼ਵਰਾ ਕੀਤਾ। ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਭਾਰਤ ਅਤੇ ਰੂਸ ਦਰਮਿਆਨ ਪਰੰਪਰਾਗਤ ਮਿੱਤਰਤਾ ਮਜ਼ਬੂਤ ਰਹੇਗੀ। ਸਾਡੇ ਪਰਸਪਰ ਹਿਤ ਠੋਸ ਹਨ ਅਤੇ ਅਸੀਂ ਸਾਡੀ ਵਿਸ਼ੇਸ਼ ਮਿੱਤਰਤਾ ਦੀ ਭਾਵਨਾ ਨਾਲ ਭਵਿੱਖ ਵਿੱਚ ਸਹਿਯੋਗ ਦੀ ਉਮੀਦ ਕਰਦੇ ਹਾਂ।
ਮੈਂ ਕੱਲ੍ਹ 75ਵੀਂ ਵਿਜੈ ਦਿਵਸ ਪਰੇਡ ਵਿੱਚ ਹਿੱਸਾ ਲੈਣ ਲਈ ਉਤਸੁਕ ਹਾਂ। ਮੈਂ ਰੂਸ ਦੇ ਮਿੱਤਰਵਤ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ, ਵਿਸ਼ੇਸ਼ ਰੂਪ ਨਾਲ ਉਨ੍ਹਾਂ ਦਿੱਗਜਾਂ ਨੂੰ ਜਿਨ੍ਹਾਂ ਨੇ ਸਾਡੀ ਸਾਂਝੀ ਸੁਰੱਖਿਆ ਵਿੱਚ ਜ਼ਿਕਰਯੋਗ ਯੋਗਦਾਨ ਦਿੱਤਾ ਹੈ।
***
ਏਬੀਬੀ/ ਨੈਂਪੀ /ਕੇਏ/ਡੀਕੇ/ ਸਾਵੀ /ਏਡੀਏ
(Release ID: 1634183)
Visitor Counter : 207