ਰੱਖਿਆ ਮੰਤਰਾਲਾ
ਭਾਰਤੀ ਹਥਿਆਰਬੰਦ ਬਲਾਂ ਦੀ ਟੁਕੜੀ ਨੇ ਮਾਸਕੋ, ਰੂਸ ਵਿੱਚ ਵਿਜੈ ਦਿਵਸ ਪਰੇਡ ਵਿੱਚ ਹਿੱਸਾ ਲਿਆ
Posted On:
24 JUN 2020 4:50PM by PIB Chandigarh
ਰੂਸ ਦੁਆਰਾ 1941- 1945 ਦੇ ਮਹਾਨ ਦੇਸ਼ਭਗਤ ਯੁੱਧ ਵਿੱਚ ਤਤਕਾਲੀਨ ਸੋਵੀਅਤ ਜਿੱਤ ਦੀ 75ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਭਾਰਤੀ ਹਥਿਆਰਬੰਦ ਬਲਾਂ ਦੀ ਟੁਕੜੀ ਨੇ 24 ਜੂਨ, 2020 ਨੂੰ ਰੈੱਡ ਸਕੁਵਾਇਰ, ਮਾਸਕੋ ਵਿੱਚ ਵਿਜੈ ਦਿਵਸ ਪਰੇਡ ਵਿੱਚ ਹਿੱਸਾ ਲਿਆ। ਭਾਰਤੀ ਹਥਿਆਰਬੰਦ ਬਲਾਂ ਦੀ ਤ੍ਰੈ- ਸੇਵਾ ਟੁਕੜੀ ਵਿੱਚ, ਸਾਰੇ 75 ਰੈਂਕ ਸ਼ਾਮਲ ਸਨ ਅਤੇ ਉਨ੍ਹਾਂ ਨੇ ਰੂਸੀ ਹਥਿਆਰਬੰਦ ਬਲਾਂ ਅਤੇ 17 ਹੋਰ ਦੇਸ਼ਾਂ ਦੀਆਂ ਫੌਜੀ ਟੁਕੜੀਆਂ ਦੇ ਨਾਲ ਮਾਰਚ ਕੀਤਾ। ਇਸ ਪ੍ਰੋਗਰਾਮ ਵਿੱਚ ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਵਿਸ਼ੇਸ਼ ਤੌਰ ‘ਤੇ ਸੱਦੇ ਹੋਏ ਮੈਂਬਰ ਦੇ ਰੂਪ ਵਿੱਚ ਸ਼ਾਮਲ ਹੋਏ।
ਦੂਜੇ ਵਿਸ਼ਵ ਯੁੱਧ ਦੇ ਦੌਰਾਨ ਬ੍ਰਿਟਿਸ਼ ਭਾਰਤੀ ਹੱਥਿਆਰਬੰਦ ਬਲਾਂ, ਮਿੱਤਰ ਸੈਨਾਵਾਂ ਦੀਆਂ ਸਭ ਤੋਂ ਵੱਡੀਆਂ ਟੁਕੜੀਆਂ ਵਿੱਚੋਂ ਇੱਕ ਸੀ, ਜਿਸ ਨੇ ਉੱਤਰ ਅਤੇ ਪੂਰਬੀ ਅਫਰੀਕੀ ਮੁਹਿੰਮ, ਪੱਛਮੀ ਮਾਰੂਥਲ ਦੀ ਮੁਹਿੰਮ ਅਤੇ ਧੁਰੀ ਸ਼ਕਤੀਆਂ ਦੇ ਖ਼ਿਲਾਫ਼ ਯੂਰਪੀ ਥਿਏਟਰ ਵਿੱਚ ਹਿੱਸਾ ਲਿਆ ਸੀ। ਇਹ ਮੁਹਿੰਮਾਂ 34, 354 ਜਖ਼ਮੀਆਂ ਅਤੇ 87, 000 ਤੋਂ ਜ਼ਿਆਦਾ ਭਾਰਤੀ ਸੈਨਿਕਾਂ ਕੁਰਬਾਨੀ ਦੀਆਂ ਗਵਾਹ ਬਣੀਆਂ। ਭਾਰਤੀ ਫੌਜ ਦੁਆਰਾ ਨਾ ਕੇਵਲ ਸਾਰੇ ਮੋਰਚਿਆਂ ‘ਤੇ ਲੜਾਈ ਲੜੀ ਗਈ, ਬਲਕਿ ਇਸ ਨੇ ਦੱਖਣ, ਟ੍ਰਾਂਸ - ਇਰਾਨੀਅਨ ਲੈਂਡ - ਲੀਜ ਮਾਰਗ ਦੇ ਨਾਲ ਵਸਤੂਆਂ ਦੀ ਡਿਲਿਵਰੀ ਵੀ ਸੁਨਿਸ਼ਚਿਤ ਕੀਤੀ ਗਈ , ਜਿਸ ਦੇ ਨਾਲ ਹਥਿਆਰ, ਗੋਲਾ - ਬਾਰੂਦ, ਉਪਕਰਣਾ ਲਈ ਕਲਪੁਰਜ਼ਿਆਂ ਅਤੇ ਭੋਜਨ ਸੋਵੀਅਤ ਸੰਘ, ਇਰਾਨ ਅਤੇ ਇਰਾਕ ਭੇਜੇ ਗਏ। ਭਾਰਤੀ ਸੈਨਿਕਾਂ ਦੇ ਪਰਾਕ੍ਰਮ ਨੂੰ ਚਾਰ ਹਜ਼ਾਰ ਤੋਂ ਜ਼ਿਆਦਾ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿੱਚ 18 ਵਿਕਟੋਰੀਆ ਅਤੇ ਜਾਰਜ ਕਰੌਸ ਦੇ ਪੁਰਸਕਾਲ ਵੀ ਸ਼ਾਮਲ ਸਨ। ਇਸ ਦੇ ਇਲਾਵਾ, ਤਤਕਾਲੀਨ ਸੋਵੀਅਤ ਸੰਘ ਨੇ ਭਾਰਤੀ ਹਥਿਆਰਬੰਦ ਬਲਾਂ ਦੇ ਪਰਾਕ੍ਰਮ ਦੀ ਸ਼ਲਾਘਾ ਕੀਤੀ ਅਤੇ 23 ਮਈ 1944 ਨੂੰ ਮਿਖਾਇਲ ਕਲੀਨਿਨ ਅਤੇ ਅਲੈਗਜ਼ੈਂਡਰ ਗੋਰਕਿਨ ਦੁਆਰਾ ਦਸਤਖਤ, ਯੂਐੱਸਐੱਸਆਰ ਦੇ ਸੁਪ੍ਰੀਮ ਸੋਵੀਅਤ ਦੀ ਪ੍ਰੀਜ਼ੀਡੀਅਮ ਨੇ ਰਾਇਲ ਇੰਡੀਅਨ ਆਰਮੀ ਸਰਵਿਸ ਕੋਰ ਦੇ ਸੂਬੇਦਾਰ ਨਾਰਾਇਣ ਰਾਓ ਨਿੱਕਮ ਅਤੇ ਹੌਲਦਾਰ ਗਜੇਂਦਰ ਸਿੰਘ ਚੰਦ ਨੂੰ ਰੈੱਡ ਸਟਾਰ ਦਾ ਪ੍ਰਤਿਸ਼ਠਿਤ ਸਨਮਾਨ ਪ੍ਰਦਾਨ ਕੀਤਾ।
***
ਕਰਨਲ ਅਮਨ ਆਨੰਦ
ਪੀਆਰਓ (ਆਰਮੀ)
(Release ID: 1634178)
Visitor Counter : 292