ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਮੰਤਰੀ ਮੰਡਲ ਨੇ ਉੱਤਰ ਪ੍ਰਦੇਸ਼ ਵਿੱਚ ਕੁਸ਼ੀਨਗਰ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡਾ ਐਲਾਨ ਕੀਤੇ ਜਾਣ ਨੂੰ ਪ੍ਰਵਾਨਗੀ ਦਿੱਤੀ

Posted On: 24 JUN 2020 4:39PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਉੱਤਰ ਪ੍ਰਦੇਸ਼ ਵਿੱਚ ਕੁਸ਼ੀਨਗਰ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ  ਦੇ ਰੂਪ ਵਿੱਚ ਐਲਾਨ ਕੀਤੇ ਜਾਣ ਨੂੰ ਪ੍ਰਵਾਨਗੀ  ਦੇ ਦਿੱਤੀ ਹੈ।

 

ਕੁਸ਼ੀਨਗਰ ਹਵਾਈ ਅੱਡਾ ਸ੍ਰਾਵਸਤੀ, ਕਪਿਲਵਾਸਤੁ, ਲੂੰਬਿਨੀ (ਕੁਸ਼ੀਨਗਰ ਖੁਦ ਇੱਕ ਬੋਧੀ ਸੱਭਿਆਚਾਰਕਰ ਸਥਾਨ ਹੈ) ਜਿਵੇਂ ਬੋਧੀ ਸੱਭਿਆਚਾਰਕ ਸਥਾਨਾਂ ਦੇ ਨਜ਼ਦੀਕ ਸਥਿਤ ਹੈ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ”  ਦੇ ਰੂਪ ਵਿੱਚ ਐਲਾਨੇ ਜਾਣ ਨਾਲ ਹਵਾਈ ਯਾਤਰੀਆਂ ਲਈ ਸੰਪਰਕ ਵਿੱਚ ਸੁਧਾਰ ਹੋਵੇਗਾ, ਨਾਲ ਹੀ ਉਨ੍ਹਾਂ ਨੂੰ ਪ੍ਰਤੀਯੋਗੀ ਲਾਗਤ ਵਾਲੇ ਯਾਤਰਾ ਦੇ ਜ਼ਿਆਦਾ ਵਿਕਲਪ ਮਿਲਣਗੇ।  ਅੰਤਰਰਾਸ਼ਟਰੀ ਸੀਮਾ ਦੇ ਕਾਫ਼ੀ ਨਜ਼ਦੀਕ ਹੋਣ  ਦੇ ਕਾਰਨ ਇਹ ਰਣਨੀਤਕ ਲਿਹਾਜ ਨਾਲ ਕਾਫ਼ੀ ਅਹਿਮ ਸਥਾਨ ਹੈ।

 

ਕੁਸ਼ੀਨਗਰ ਉੱਤਰ ਪ੍ਰਦੇਸ਼ ਦੇ ਉੱਤਰ-ਪੂਰਬੀ ਹਿੱਸੇ ਵਿੱਚ ਸਥਿਤ ਹੈ ਅਤੇ ਗੋਰਖਪੁਰ ਤੋਂ 50 ਕਿਲੋਮੀਟਰ ਪੂਰਬ ਵਿੱਚ ਹੈ।  ਨਾਲ ਹੀ ਇਹ ਪ੍ਰਮੁੱਖ ਬੋਧੀ ਤੀਰਥ ਸਥਾਨਾਂ ਵਿੱਚੋਂ ਇੱਕ ਵੀ ਹੈ।

 

********

 

ਵੀਆਰਆਰਕੇ/ਐੱਸਐੱਚ



(Release ID: 1634112) Visitor Counter : 137