ਰਸਾਇਣ ਤੇ ਖਾਦ ਮੰਤਰਾਲਾ

ਸ਼੍ਰੀ ਗੌੜਾ ਨੇ ਤਾਲਚਰ ਫਰਟੀਲਾਇਜ਼ਰਸ ਲਿਮਿਟਿਡ ਦੀ ਪ੍ਰਗਤੀ ਦੀ ਸਮੀਖਿਆ ਕੀਤੀ

Posted On: 23 JUN 2020 5:22PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀਵੀ ਸਦਾਨੰਦ ਗੌੜਾ ਨੇ ਤਾਲਚਰ ਫਰਟੀਲਾਇਜ਼ਰਸ ਲਿਮਿਟਿਡ (ਟੀਐੱਫਐੱਲ) ਦੀ ਪ੍ਰਗਤੀ ਦੀ ਸਮੀਖਿਆ ਕੀਤੀ।

 

https://static.pib.gov.in/WriteReadData/userfiles/image/IMG-20200623-WA0042CH6L.jpg

ਬੈਠਕ ਦੇ ਦੌਰਾਨ ਸ਼੍ਰੀ ਐੱਸ ਐੱਨ ਯਾਦਵ, ਐੱਮਡੀ ਅਤੇ ਸ਼੍ਰੀ ਐੱਸ ਗਾਵਡੇ, ਡਾਇਰੈਕਟਰ (ਸੰਚਾਲਨ), ਤਾਲਚਰ ਫਰਟੀਲਾਇਜ਼ਰਸ ਲਿਮਿਟਿਡ ਦੇ ਨਾਲ

 

 

ਤਾਲਚਰ ਫਰਟੀਲਾਇਜ਼ਰਸ ਲਿਮਿਟਿਡ ਓਡੀਸ਼ਾ ਦੇ ਤਾਲਚਰ ਵਿੱਚ 12.7 ਲੱਖ ਐੱਮਟੀ ਪ੍ਰਤੀ ਸਾਲ ਦੀ ਸਮਰੱਥਾ ਵਾਲੀ ਯੂਰੀਆ ਇਕਾਈ ਦਾ ਨਿਰਮਾਣ ਕਰ ਰਿਹਾ ਹੈ। ਇਹ ਗੇਲ, ਸੀਆਈਐੱਲ, ਆਰਸੀਐੱਫ ਅਤੇ ਐੱਫਸੀਆਈਐੱਲ ਦੀ ਸੰਯੁਕਤ ਉੱਦਮ ਕੰਪਨੀ  (ਜੇਵੀਸੀ) ਹੈ। ਪੂਰਾ ਹੋਣ ਦੇ ਬਾਅਦ ਇਹ ਭਾਰਤ ਵਿੱਚ ਯੂਰੀਆ ਦੇ ਉਤਪਾਦਨ ਲਈ ਕੋਲਾ ਗੈਸੀਕਰਣ ਤਕਨੀਕ ਦੀ ਵਰਤੋਂ ਕਰਨ ਵਾਲਾ ਪਹਿਲਾ ਪਲਾਂਟ ਹੋਵੇਗਾ। ਪ੍ਰੋਜੈਕਟ ਦੀ ਅਨੁਮਾਨਿਤ ਲਾਗਤ ਲਗਭਗ 13,270 ਕਰੋੜ ਰੁਪਏ ਹੈ। ਪ੍ਰੋਜੈਕਟ ਦੇ ਪੂਰੇ ਹੋਣ ਨਾਲ ਆਯਾਤ ਕੀਤੇ ਜਾਂਦੇ ਯੂਰੀਆ ਤੇ ਭਾਰਤ ਦੀ ਨਿਰਭਰਤਾ ਘੱਟ ਹੋ ਜਾਵੇਗੀ ਅਤੇ ਇਸ ਨਾਲ ਰੋਜ਼ਗਾਰ ਦੇ ਅਣਗਿਣਤ ਪ੍ਰਤੱਖ ਅਤੇ ਅਪ੍ਰਤੱਖ ਅਵਸਰਾਂ ਦੇ ਪੈਦਾ ਹੋਣ ਦੀ ਉਮੀਦ ਹੈ।

 

ਬੈਠਕ ਦੇ ਦੌਰਾਨ ਸ਼੍ਰੀ ਐੱਸ ਐੱਨ ਯਾਦਵ, ਐੱਮਡੀ ਨੇ ਪ੍ਰੋਜੈਕਟ ਦੀ ਪ੍ਰਗਤੀ ਅਤੇ ਕੋਵਿਡ-19 ਸੰਕਟ ਦੇ ਕਾਰਨ ਪ੍ਰੋਜੈਕਟ ਦੇ ਸਾਹਮਣੇ ਆ ਰਹੀਆਂ ਵਿਭਿੰਨ ਚੁਣੌਤੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮਈ ਤੋਂ ਕੰਮ ਸ਼ੁਰੂ ਹੋ ਗਿਆ ਹੈ ਅਤੇ ਕੰਮ ਵਿੱਚ ਤੇਜ਼ੀ ਆਈ ਹੈ। ਹਾਲਾਂਕਿ, ਯਾਤਰਾ ਪਾਬੰਦੀਆਂ ਅਤੇ ਮਜ਼ਦੂਰਾਂ ਦੀ ਕਮੀ ਜਿਹੇ ਮੁੱਦਿਆਂ ਦੇ ਕਾਰਨ ਪ੍ਰੋਜੈਕਟ ਵਿੱਚ ਲਗਭਗ ਛੇ ਮਹੀਨੇ ਦੀ ਦੇਰੀ ਹੋ ਗਈ ਹੈ।  ਉਨ੍ਹਾਂ ਨੇ ਭਰੋਸਾ ਦਿੱਤਾ ਕਿ ਪ੍ਰੋਜੈਕਟ ਨੂੰ ਨਿਰਧਾਰਿਤ ਸਮਾਂ ਸੀਮਾ ਵਿੱਚ ਸ਼ੁਰੂ ਕੀਤਾ ਜਾਵੇਗਾ।

 

ਮੰਤਰੀ ਸ਼੍ਰੀ ਗੌੜਾ ਨੇ ਕਿਹਾ ਕਿ ਕੋਵਿਡ ਦੀ ਸਥਿਤੀ ਦੇ ਕਾਰਨ ਵਰਤਮਾਨ ਵਿੱਚ ਪ੍ਰੋਜੈਕਟ ਦੀ ਕਾਰਗੁਜ਼ਾਰੀ ਵਿੱਚ ਦੇਰੀ ਹੋ ਸਕਦੀ ਹੈ, ਹਾਲਾਂਕਿ, ਸਾਨੂੰ ਭਵਿੱਖ ਵਿੱਚ ਤੇਜ਼ੀ ਨਾਲ ਕੰਮ ਕਰਕੇ ਵਰਤਮਾਨ ਦੇਰੀ ਦੀ ਭਰਪਾਈ ਕਰਨ ਦਾ ਪ੍ਰਯਤਨ ਕਰਨਾ ਚਾਹੀਦਾ ਹੈ, ਤਾਕਿ ਪ੍ਰੋਜੈਕਟ ਨੂੰ ਨਿਰਧਾਰਿਤ ਸਮਾਂ-ਸੀਮਾ, ਸਤੰਬਰ 2023 ਤੱਕ ਕਮਿਸ਼ਨ ਕੀਤਾ ਜਾ ਸਕੇ। ਰਾਮਾਗੁੰਡਮ, ਗੋਰਖਪੁਰਬਰੌਨੀ ਅਤੇ ਸਿੰਦਰੀ ਵਿੱਚ ਹੋਰ ਚਾਰ ਪੁਨਰ ਬਹਾਲੀ ਪ੍ਰੋਜੈਕਟਾਂ ਦੇ ਨਾਲ, ਟੀਐੱਫਐੱਲ ਯੂਰੀਆ ਉਤਪਾਦਨ ਵਿੱਚ ਆਤਮਨਿਰਭਰਤਾ ਹਾਸਲ ਕਰਨ ਸਬੰਧਿਤ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਪੂਰਾ ਕਰਨ ਦੇ ਸਮਰੱਥ ਹੋਵੇਗਾ।

 

 

*****

 

ਆਰਸੀਜੇ / ਆਰਕੇਐੱਮ


(Release ID: 1633806) Visitor Counter : 150