ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਨਿਰਮਾਣ ਉਪਕਰਣ ਵਾਹਨਾਂ, ਟ੍ਰੈਕਟਰਾਂ ਅਤੇ ਹਾਰਵੈਸਟਰਾਂ ਲਈ ਬੀਐੱਸ – IV ਉਤਸਰਜਨ ਮਾਨਦੰਡਾਂ ਨੂੰ ਟਾਲਣ ਲਈ ਮੋਟਰ ਵਾਹਨ ਨਿਯਮਾਂ ਵਿੱਚ ਸੰਸ਼ੋਧਨ ਲਈ ਸੁਝਾਅ ਮੰਗੇ ਗਏ

Posted On: 23 JUN 2020 12:28PM by PIB Chandigarh

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਨਿਰਮਾਣ ਸਮੱਗਰੀ ਵਾਹਨਾਂ, ਟਰੈਕਟਰਾਂ ਅਤੇ ਹਾਰਵੈਸਟਰਾਂ ਲਈ ਬੀਐੱਸ - IV ਉਤਸਰਜਨ ਮਾਨਦੰਡਾਂ ਨੂੰ ਟਾਲਣ ਲਈ ਮੋਟਰ ਵਾਹਨ ਮਸੌਦਾ ਨਿਯਮਾਂ ਵਿੱਚ ਪ੍ਰਸਤਾਵਿਤ ਸੰਸ਼ੋਧਨ ਤੇ ਆਮ ਜਨਤਾ ਸਮੇਤ ਸਾਰੇ ਹਿਤਧਾਰਕਾਂ ਤੋਂ ਸੁਝਾਅ ਅਤੇ ਟਿੱਪਣੀਆਂ ਮੰਗੇ ਹਨ। ਇਸ ਸਬੰਧੀ ਇੱਕ ਅਧਿਸੂਚਨਾ 19 ਜੂਨ ਨੂੰ ਜਾਰੀ ਕੀਤੀ ਗਈ ਹੈ, ਜਿਸ ਨੂੰ www.morth.gov.in  ‘ਤੇ ਦੇਖਿਆ ਜਾ ਸਕਦਾ ਹੈ ।

 

ਖੇਤੀਬਾੜੀ ਮੰਤਰਾਲੇ ਅਤੇ ਨਿਰਮਾਣ ਉਪਕਰਣ ਨਿਰਮਾਤਾਵਾਂ ਦੀ ਤਰਫੋਂ ਉਤਸਰਜਨ ਮਾਨਦੰਡਾਂ ਦੇ ਅਗਲੇ ਫੇਜ਼ ਨੂੰ ਲਾਗੂ ਕਰਨ ਲਈ ਕੁਝ ਸਮਾਂ ਦਿੱਤੇ ਜਾਣ ਲਈ ਕੀਤੀ ਗਈ ਬੇਨਤੀ ਤੇ ਇੱਕ ਮਸੌਦਾ ਅਧਿਸੂਚਨਾ ਜੀਐੱਸਆਰ 393 (ਈ) ਮਿਤੀ 19 ਜੂਨ, 2020 ਨੂੰ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ ਦੁਆਰਾ ਜਾਰੀ ਕੀਤਾ ਗਿਆ ਹੈ। ਉਤਸਰਜਨ ਮਾਨਦੰਡਾਂ ਦੇ ਅਗਲੇ ਫੇਜ਼ ਨੂੰ ਕੋਵਿਡ-19 ਮਹਾਮਾਰੀ ਦੀ ਸਥਿਤੀ ਨੂੰ ਦੇਖਦੇ ਹੋਏ ਪਹਿਲੀ ਅਕਤੂਬਰ ਤੋਂ ਲਾਗੂ ਕੀਤਾ ਜਾ ਰਿਹਾ ਹੈ।

 

ਇਸ ਬੇਨਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਤਰਾਲੇ ਨੇ ਨਿਰਮਾਣ ਉਪਕਰਣ ਵਾਹਨਾਂ, ਟਰੈਕਟਰਾਂ ਅਤੇ ਹਾਰਵੈਸਟਰਾਂ ਨਾਲ ਸਬੰਧਿਤ ਬੀਐੱਸ (ਸੀਈਵੀ/ਟੀਆਰਈਐੱਮ) - IV ਉਤਸਰਜਨ ਮਾਨਦੰਡ ਨੂੰ ਮੁਲਤਵੀ ਕਰਨ ਬਾਰੇ ਮਸੌਦਾ ਅਧਿਸੂਚਨਾ ਜਾਰੀ ਕੀਤੀ ਹੈ, ਜਿਸ ਵਿੱਚ ਹਿਤਧਾਰਕਾਂ ਤੋਂ ਇਸ ਬਾਰੇ ਸੁਝਾਅ ਮੰਗਦੇ ਹੋਏ 1 ਅਕਤੂਬਰ 2020 ਤੋਂ 1 ਅਕਤੂਬਰ, 2021 ਤੱਕ ਇਨ੍ਹਾਂ ਨੂੰ ਛੂਟ ਦਿੱਤੀ ਗਈ ਹੈ।

 

ਇਸ ਸਬੰਧ ਵਿੱਚ ਸੁਝਾਅ ਜਾਂ ਟਿੱਪਣੀਆਂ ਸੰਯੁਕਤ ਸਕੱਤਰ (ਐੱਮਵੀਐੱਲ), ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ, ਟ੍ਰਾਂਸਪੋਰਟ ਭਵਨ, ਸੰਸਦ ਮਾਰਗ, ਨਵੀਂ ਦਿੱਲੀ110001 (ਈ-ਮੇਲ : jspb-morth[at]gov[dot]in) ‘ਤੇ 18 ਜੁਲਾਈ, 2020 ਤੱਕ ਭੇਜੇ ਜਾ ਸਕਦੇ ਹਨ।

 

******

ਆਰਸੀਜੇ/ਐੱਮਐੱਸ


(Release ID: 1633769) Visitor Counter : 131